ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਬੇਸਿਲ (BECIL) ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ‘ਭਾਰਤ: ਇੱਕ ਪੰਛੀ ਦੀ ਅੱਖ ਦੇਖਣ ਦੇ ਚੈਲੇਂਜ' ਦਾ ਸਫ਼ਲਤਾਪੂਰਵਕ ਆਯੋਜਨ ਕੀਤਾ
‘ਭਾਰਤ: ਇੱਕ ਪੰਛੀ ਦੀ ਅੱਖ ਦੇਖਣ ਦਾ ਚੈਲੇਂਜ' ਦੇ ਫਾਈਨਲਿਸਟਾਂ ਦੀ ਵੇਵਸ 2025 ਵਿੱਚ ਸਨਮਾਨ ਕਰਨ ਲਈ ਚੋਣ ਕੀਤੀ
Posted On:
26 APR 2025 6:30PM
|
Location:
PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਇੱਕ ਮਿਨੀ ਰਤਨ ਪਬਲਿਕ ਸੈਕਟਰ ਇੰਟਰਪ੍ਰਾਈਜ਼ਿਜ, ਪ੍ਰਸਾਰਣ ਇੰਜੀਨੀਅਰਿੰਗ ਕੰਸਲਟੈਂਟਸ ਇੰਡੀਆ ਲਿਮਟਿਡ (ਬੇਸਿਲ) ਨੂੰ ‘ਭਾਰਤ: ਇੱਕ ਪੰਛੀ ਦੀ ਅੱਖ ਦੇਖਣ ਦਾ ਚੈਲੇਂਜ' ਦੇ ਆਯੋਜਨ ਅਤੇ ਪ੍ਰਬੰਧਨ ਦੀ ਜ਼ਿੰਮੇਦਾਰੀ ਸੌਂਪੀ ਗਈ।
ਇਸ ਚੈਲੇਂਜ ਵਿੱਚ ਉਮੀਦਵਾਰਾਂ ਨੂੰ ਆਕਰਸ਼ਕ ਡ੍ਰੋਨ ਸਿਨੇਮੈਟੋਗ੍ਰਾਫੀ ਦੇ ਮਾਧਿਅਮ ਨਾਲ ਭਾਰਤ ਦੀ ਸੁੰਦਰਤਾ, ਵਿਭਿੰਨ ਲੈਂਡਸਕੇਪਸ, ਹੈਰੀਟੇਜ਼, ਕਲਚਰ, ਇਨੋਵੇਸ਼ਨ, ਪ੍ਰਗਤੀ ਅਤੇ ਪਰਿਵਰਤਨ ਨੂੰ ਉਜਾਗਰ ਕਰਨ ਵਾਲੇ 2-3 ਮਿੰਟ ਦੇ ਹਵਾਈ ਵੀਡੀਓ ਪੇਸ਼ ਕਰਨ ਲਈ ਸੱਦਾ ਦਿੱਤਾ ਗਿਆ ਸੀ। ਸਮਾਵੇਸ਼ੀ ਭਾਗੀਦਾਰੀ ਨੂੰ ਹੁਲਾਰਾ ਦੇਣ ਲਈ ਚੈਲੇਂਜ ਵਿੱਚ ਦੋ ਸ਼੍ਰੇਣੀਆਂ ਸ਼ਾਮਲ ਕੀਤੀਆਂ ਗਈਆਂ ਸਨ:
1 ਖੁੱਲ੍ਹੀ ਸ਼੍ਰੇਣੀ: ਫਿਲਮ ਮੇਕਰਸ, ਵਿਦਿਆਰਥੀ, ਸ਼ੌਕੀਨ, ਪੇਸ਼ੇਵਰ ਅਤੇ ਡ੍ਰੋਨ ਉਤਸ਼ਾਹੀ ਵਿਅਕਤੀਆਂ ਸਹਿਤ ਸਾਰੇ ਭਾਰਤੀ ਨਾਗਰਿਕਾਂ ਲਈ ਖੁੱਲ੍ਹੀ।
2 ਡ੍ਰੋਨ ਦੀਦੀ ਸ਼੍ਰੇਣੀ : ਨਮੋ ਡ੍ਰੋਨ ਦੀਦੀ ਯੋਜਨਾ ਜਿਹੀਆਂ ਪਹਿਲਕਦਮੀਆਂ ਦੇ ਤਹਿਤ ਟ੍ਰੇਂਡ ਮਹਿਲਾਵਾਂ ਲਈ, ਜਿਸ ਦਾ ਉਦੇਸ਼ ਡ੍ਰੋਨ ਟ੍ਰੇਨਿੰਗ ਦੇ ਜ਼ਰੀਏ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਹੈ।
ਵਿਆਪਕ ਜਾਗਰੂਕਤਾ ਯਕੀਨੀ ਬਣਾਉਣ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਬੇਸਿਲ ਨੇ ਇੱਕ ਵਿਆਪਕ ਰਾਸ਼ਟਰੀ ਮੀਡੀਆ ਅਭਿਯਾਨ ਦਾ ਸੰਚਾਲਨ ਕੀਤਾ, ਜਿਸ ਵਿੱਚ ਟ੍ਰੈਡਿਸ਼ਨਲ ਅਤੇ ਡਿਜੀਟਲ ਆਊਟਰੀਚ ਦੋਵੇਂ ਤਰੀਕੇ ਸ਼ਾਮਲ ਸਨ। ਇਸ ਅਭਿਯਾਨ ਵਿੱਚ ਪੂਰੇ ਭਾਰਤ ਵਿੱਚ ਡ੍ਰੋਨ ਅਕਾਦਮੀਆਂ, ਮੀਡੀਆ ਸੰਸਥਾਨਾਂ ਅਤੇ ਯੂਨੀਵਰਸਿਟੀਆਂ ਵਿੱਚ ਸੰਸਥਾਗਤ ਦੌਰੇ ਅਤੇ ਸੈਮੀਨਾਰ ਸ਼ਾਮਲ ਸਨ। ਇਸ ਦੇ ਨਾਲ ਹੀ ਜ਼ਮੀਨੀ ਪੱਧਰ ‘ਤੇ ਜੁੜਾਅ ਪੈਦਾ ਕਰਨ ਲਈ ਵਿਦਿਆਰਥੀਆਂ ਅਤੇ ਡ੍ਰੋਨ –ਟ੍ਰੇਨੀਜ਼ ਨਾਲ ਲਾਈਵ ਇੰਟਰੈਕਸ਼ਨ ਵੀ ਆਯੋਜਿਤ ਕੀਤੀ ਗਈ ਸੀ। ਨਿਰਵਿਘਨ ਰਜਿਸਟ੍ਰੇਸ਼ਨ ਅਤੇ ਵੀਡੀਓ ਜਮ੍ਹਾਂ ਕਰਨ ਦੀ ਸੁਵਿਧਾ ਲਈ ਇੱਕ ਸਮਰਪਿਤ ਔਨਲਾਈਨ ਪੋਰਟਲ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ, ਅਭਿਯਾਨ ਦੀ ਡਿਜੀਟਲ ਉਪਸਥਿਤੀ ਦਾ ਵਿਸਤਾਰ ਕਰਨ ਲਈ ਰਣਨੀਤਕ ਈ-ਮੇਲ ਅਭਿਯਾਨਾਂ ਦੇ ਤਹਿਤ ਮੀਡੀਆ ਸਕੂਲਾਂ, ਡ੍ਰੋਨ ਟ੍ਰੇਨਿੰਗ ਸੈਂਟਰਾਂ ਅਤੇ ਸਿਵਿਲ ਸੋਸਾਇਟੀ ਨੈੱਟਵਰਕ ਨਾਲ ਸੰਵਾਦ ਸਥਾਪਿਤ ਕੀਤੇ ਗਏ। ਮੁਕਾਬਲੇ ਵਿੱਚ ਨਿਰੰਤਰ ਦਿਲਚਸਪੀ ਪੈਦਾ ਕਰਨ ਲਈ ਅਨੁਕੂਲਿਤ ਸਮੱਗਰੀ ਰਾਹੀਂ ਟਵਿੱਟਰ, ਇੰਸਟਾਗ੍ਰਾਮ, ਫੇਸਬੁੱਕ ਅਤੇ ਲਿੰਕਡਇਨ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ਦਾ ਸਰਗਰਮੀ ਨਾਲ ਲਾਭ ਉਠਾਇਆ ਗਿਆ। ਡਿਜੀਟਲ ਯਤਨਾਂ ਨੂੰ ਪੂਰਾ ਕਰਦੇ ਹੋਏ, ਪੋਸਟਰ ਅਤੇ ਪੈਂਫਲੇਟ ਸਮੇਤ ਛਾਪੀ ਗਈ ਸਮੱਗਰੀ ਵੰਡੀ ਗਈ।
ਇਸ ਚੈਲੇਂਜ ਲਈ 1,324 ਰਜਿਸਟ੍ਰੇਸ਼ਨ ਹੋਏ, ਜਿਨ੍ਹਾਂ ਵਿੱਚ ਡ੍ਰੋਨ ਦੀਦੀ ਪ੍ਰਤੀਭਾਗੀਆਂ ਦੀਆਂ 382 ਐਂਟਰੀਆਂ ਸ਼ਾਮਲ ਸਨ, ਜੋ ਕਹਾਣੀ ਕਹਿਣ ਦੇ ਮਾਧਿਅਮ ਦੇ ਰੂਪ ਵਿੱਚ ਡ੍ਰੋਨ ਵੀਡੀਓਗ੍ਰਾਫੀ ਪ੍ਰਤੀ ਵਧਦੇ ਉਤਸ਼ਾਹ ਨੂੰ ਰੇਖਾਂਕਿਤ ਕਰਦੀਆਂ ਹਨ। ਪੂਰੇ ਭਾਰਤ ਤੋਂ ਐਂਟਰੀਆਂ ਆਈਆਂ- ਹਿਮਾਚਲ ਪ੍ਰਦੇਸ਼ ਦੀਆਂ ਹਿਮਾਲਿਅਨ ਘਾਟੀਆਂ ਤੋਂ ਲੈ ਕੇ ਉੱਤਰ ਪ੍ਰਦੇਸ਼ ਦੇ ਕਲਚਰਲ ਕੌਰੀਡੋਰਸ, ਬਿਹਾਰ ਦੇ ਮੈਦਾਨਾਂ, ਗੁਜਰਾਤ ਅਤੇ ਕਰਨਾਟਕ ਦੇ ਇਨੋਵੇਸ਼ਨ ਸੈਂਟਰਾਂ ਅਤੇ ਤਮਿਲ ਨਾਡੂ ਦੇ ਤਟਵਰਤੀ ਇਲਾਕਿਆਂ ਤੱਕ – ਜਿਸ ਨਾਲ ਇਹ ਰਚਨਾਤਮਕਤਾ ਅਤੇ ਪ੍ਰਗਤੀ ਦਾ ਸਹੀ ਅਰਥ ਵਿੱਚ ਇੱਕ ਸੱਚਾ ਪੈਨ-ਇੰਡੀਆ ਸੈਲੀਬ੍ਰੇਸ਼ਨ ਬਣ ਗਿਆ।
ਸਾਰੀਆਂ ਐਂਟਰੀਆਂ ਦੇ ਇੱਕ ਵੱਕਾਰੀ ਜਿਊਰੀ ਪੈਨਲ ਦੁਆਰਾ ਸਾਵਧਾਨੀਪੂਰਵਕ ਸਮੀਖਿਆ ਕੀਤੀ ਗਈ, ਜਿਸ ਵਿੱਚ ਸ਼ਾਮਲ ਸਨ:
-
ਸ਼੍ਰੀ ਪੀਯੂਸ਼ ਸ਼ਾਹ- ਸਿਨੇਮੈਟੋਗ੍ਰਾਫਰ, ਨਿਰਮਾਤਾ, ਲੇਖਕ ਅਤੇ ਸਾਊਂਡ ਡਿਜ਼ਾਈਨਰ
-
ਸ਼੍ਰੀ ਆਰ.ਵੀ. ਰਮਾਨੀ- ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਅਤੇ ਡੌਕਿਊਮੈਂਟਰੀ ਸਿਨੇਮੈਟੋਗ੍ਰਾਫਰ
-
ਸ਼੍ਰੀ ਅਰੁਣ ਵਰਮਾ- ਭਾਰਤੀ ਸਿਨੇਮਾ ਦੇ ਪ੍ਰਸਿੱਧੀ ਪ੍ਰਾਪਤ ਸਿਨੇਮੈਟੋਗ੍ਰਾਫਰ
ਸਖ਼ਤ ਮੁਲਾਂਕਣ ਪ੍ਰਕਿਰਿਆ ਦੇ ਬਾਅਦ, ਹਰੇਕ ਸ਼੍ਰੇਣੀ ਤੋਂ ਪੰਜ ਫਾਈਨਲ ਐਂਟਰੀਆਂ ਚੁਣੀਆਂ ਗਈਆਂ, ਨਾਲ ਹੀ ਸਮਾਜਿਕ ਪ੍ਰਤੀਨਿਧਤਾ ਲਈ ਇੱਕ ਵਿਸ਼ੇਸ਼ ਸ਼੍ਰੇਣੀ ਦੇ ਤਹਿਤ ਚਾਰ ਐਂਟਰੀਆਂ ਦੀ ਚੋਣ ਕੀਤੀ ਗਈ:
ਇਨ੍ਹਾਂ ਚੁਣੀਆਂ ਹੋਈਆਂ ਐਂਟਰੀਆਂ ਨੂੰ ਵੇਵਸ 2025 ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜੇਤੂਆਂ ਦਾ ਐਲਾਨ ਕੀਤਾ ਜਾਏਗਾ ਅਤੇ ਸਮਿਟ ਵਿੱਚ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਏਗਾ।
ਵਧੇਰੇ ਜਾਣਕਾਰੀ ਅਤੇ ਅੱਪਡੇਟ ਲਈ, www.becil.com ਦੇਖੋ
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦਾ ਇੱਕ ਮੀਲ ਪੱਥਰ ਪ੍ਰੋਗਰਾਮ, ਪਹਿਲਾ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (WAVES), ਭਾਰਤ ਸਰਕਾਰ ਦੁਆਰਾ ਮੁੰਬਈ, ਮਹਾਰਾਸ਼ਟਰ ਵਿੱਚ 1 ਤੋਂ 4 ਮਈ, 2025 ਤੱਕ ਆਯੋਜਿਤ ਕੀਤਾ ਜਾਏਗਾ।
ਭਾਵੇਂ ਤੁਸੀਂ ਉਦਯੋਗ ਜਗਤ ਦੇ ਪੇਸ਼ੇਵਰ ਹੋਵੋ, ਨਿਵੇਸ਼ਕ ਹੋਵੋ, ਨਿਰਮਾਤਾ ਹੋਵੋ ਜਾਂ ਇਨੋਵੇਟਰ ਹੋਵੋ, ਸਮਿਟ ਐੱਮਐਂਡਈ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਦੇਣ ਲਈ ਇੱਕ ਅਲਟੀਮੇਟ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਦਾ ਵਿਸਤਾਰ ਕਰਨ ਲਈ ਤਿਆਰ ਹੈ, ਜਿਸ ਨਾਲ ਕੰਟੈਂਟ ਕ੍ਰਿਏਸ਼ਨ, ਬੌਧਿਕ ਸੰਪਦਾ, ਟੈਕਨੋਲੋਜੀਕਲ ਇਨੋਵੇਸ਼ਨ ਦੇ ਕੇਂਦਰ ਵਜੋਂ ਦੇਸ਼ ਦੀ ਸਥਿਤੀ ਵਿੱਚ ਕਈ ਗੁਣਾ ਵਾਧਾ ਹੋਵੇਗਾ। ਉਦਯੋਗ ਅਤੇ ਖੇਤਰ, ਜਿਸ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਵਿੱਚ ਸ਼ਾਮਲ ਹਨ ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਸ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਐਂਡ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ)।
ਜੇ ਤੁਹਾਡੇ ਕੋਈ ਸਵਾਲ ਹਨ? ਤਾਂ ਤੁਸੀਂ ਜਵਾਬ ਇੱਥੇ ਦੇਖ ਸਕਦੇ ਹੋ।
ਪੀਆਈਬੀ ਟੀਮ ਵੇਵਸ ਦੇ ਨਵੇਂ ਐਲਾਨਾਂ ਤੋਂ ਅੱਪਡੇਟ ਰਹੋ।
ਆਓ, ਸਾਡੇ ਨਾਲ ਅੱਗੇ ਵਧੋ ! ਵੇਵਸ ਦੇ ਲਈ ਹੁਣੇ ਰਜਿਸਟਰ ਕਰੋ।
************
ਪੀਆਈਬੀ ਟੀਮ ਵੇਵਸ 2025 | ਐਡਗਰ/ ਪਰਸ਼ੂਰਾਮ| 103
Release ID:
(Release ID: 2124872)
| Visitor Counter:
13