ਗ੍ਰਹਿ ਮੰਤਰਾਲਾ
I4C ਨੇ ਧਾਰਮਿਕ ਸੰਸਥਾਵਾਂ ਅਤੇ ਟੂਰਿਜ਼ਮ ਸੇਵਾਵਾਂ ਦੇ ਨਾਮ ‘ਤੇ ਹੋ ਰਹੇ ਔਨਲਾਈਨ ਬੁਕਿੰਗ ਘੋਟਾਲਿਆਂ ਬਾਰੇ ਜਨਤਾ ਨੂੰ ਸੁਚੇਤ ਕੀਤਾ
Posted On:
19 APR 2025 10:50AM by PIB Chandigarh
ਕੇਂਦਰੀ ਗ੍ਰਹਿ ਮੰਤਰਾਲੇ ਦੇ ਤਹਿਤ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C) ਨੇ ਜਨਤਾ ਨੂੰ ਔਨਲਾਈਨ ਬੁਕਿੰਗ ਧੋਖਾਧੜੀ ਬਾਰੇ ਸੁਚੇਤ ਕੀਤਾ ਹੈ। ਵਿਸ਼ੇਸ਼ ਤੌਰ ‘ਤੇ ਅਜਿਹੇ ਮਾਮਲਿਆਂ ਨੂੰ ਲੈ ਕੇ ਸੁਚੇਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੇਸ਼ ਵਿੱਚ ਧਾਰਮਿਕ ਤੀਰਥਯਾਤਰੀਆਂ ਅਤੇ ਟੂਰਿਸਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਧੋਖਾਧੜੀਆਂ ਨਕਲੀ ਵੈਬਸਾਈਟਾਂ, ਧੋਖੇਬਾਜ ਸੋਸ਼ਲ ਮੀਡੀਆ ਪੇਜਾਂ, ਫੇਸਬੁੱਕ ਪੋਸਟ ਅਤੇ ਗੂਗਲ ਜਿਹੇ ਸਰਚ ਇੰਜਨਾਂ ‘ਤੇ Paid ਵਿਗਿਆਪਨਾਂ ਦੇ ਮਾਧਿਅਮ ਨਾਲ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਘੋਟਾਲਿਆਂ ਵਿੱਚ ਪੇਸ਼ੇਵਰ ਦਿਖਣ ਵਾਲੀਆਂ ਲੇਕਿਨ ਨਕਲੀ ਵੈਬਸਾਈਟਾਂ, ਸੋਸ਼ਲ ਮੀਡੀਆ ਪ੍ਰੋਫਾਈਲ ਅਤੇ ਵ੍ਹਾਟਸਐਪ ਖਾਤੇ ਬਣਾ ਕੇ ਨਿਮਨਲਿਖਿਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ:
● ਕੇਦਾਰਨਾਥ, ਚਾਰ ਧਾਮ ਦੇ ਲਈ ਹੈਲੀਕੌਪਟਰ ਬੁਕਿੰਗ
● ਤੀਰਥਯਾਤਰੀਆਂ ਦੇ ਲਈ ਗੈਸਟ ਹਾਉਸ ਅਤੇ ਹੋਟਲ ਬੁਕਿੰਗ
● ਔਨਲਾਈਨ ਕੈਬ/ਟੈਕਸੀ ਸੇਵਾ ਬੁਕਿੰਗ
● ਹੋਲੀਡੇ ਪੈਕੇਜ ਅਤੇ ਧਾਰਮਿਕ ਸੇਵਾਵਾਂ
ਸ਼ੱਕ ਕੀਤੇ ਬਿਨਾ ਲੋਕ ਇਨ੍ਹਾਂ ਪੋਰਟਲਾਂ ਦੇ ਮਾਧਿਅਮ ਨਾਲ ਭੁਗਤਾਨ ਕਰਨ ਦੇ ਬਾਅਦ, ਅਕਸਰ ਤਦ ਠਗੇ ਜਾਣ ਦਾ ਅਹਿਸਾਸ ਕਰਦੇ ਹਨ ਜਦੋਂ ਬੁਕਿੰਗ ਦੀ ਕੋਈ ਪੁਸ਼ਟੀ ਜਾਂ ਸੇਵਾ ਪ੍ਰਾਪਤ ਨਹੀਂ ਹੁੰਦੀ ਹੈ ਅਤੇ ਸੰਪਰਕ ਦੇ ਲਈ ਦਿੱਤੇ ਗਏ ਨੰਬਰ ਪਹੁੰਚ ਤੋਂ ਬਾਹਰ (Unreachable) ਹੋ ਜਾਂਦੇ ਹਨ।
ਲੋਕਾਂ ਨੂੰ ਅਤਿਅਧਿਕ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ:
1. ਕੋਈ ਵੀ ਭੁਗਤਾਨ ਕਰਨ ਤੋਂ ਪਹਿਲਾਂ ਵੈੱਬਸਾਈਟ ਦੀ ਪ੍ਰਮਾਣਿਕਤਾ ਦੀ ਹਮੇਸ਼ਾ ਜਾਂਚ ਕਰੋ।
2. ਗੂਗਲ, ਫੇਸਬੁੱਕ ਜਾਂ ਵ੍ਹਾਟਸਐਪ ‘ਤੇ “ਸਪੋਂਸਰਡ” ਜਾ ਅਣਜਾਣੇ ਲਿੰਕ ‘ਤੇ ਕਲਿੱਕ ਕਰਨ ਤੋਂ ਪਹਿਲਾਂ ਵੈਰੀਫਾਈ ਕਰੋ।
3. ਬੁਕਿੰਗ ਕੇਵਲ ਅਧਿਕਾਰਿਕ ਸਰਕਾਰੀ ਪੋਰਟਲਾਂ ਜਾਂ ਭਰੋਸੇਯੋਗ ਟ੍ਰੈਵਲ ਏਜੰਸੀਆਂ ਦੇ ਮਾਧਿਅਮ ਨਾਲ ਕਰੋ।
4. ਅਜਿਹੀਆਂ ਵੈਬਸਾਈਟਾਂ ਦੀ ਤੁਰੰਤ ਸ਼ਿਕਾਇਤ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ: www.cybercrime.gov.in ‘ਤੇ ਕਰੋ ਜਾਂ ਕਿਸੇ ਧੋਖਾਧੜੀ ਦੇ ਮਾਮਲੇ ਵਿੱਚ 1930 ‘ਤੇ ਕਾਲ ਕਰੋ।
5. ਕੇਦਾਰਨਾਥ ਹੈਲੀਕੌਪਟਰ ਬੁਕਿੰਗ https://www.heliyatra.irctc.co.in ਦੇ ਮਾਧਿਅਮ ਨਾਲ ਕੀਤੀ ਜਾ ਸਕਦੀ ਹੈ।
6. ਸੋਮਨਾਥ ਟ੍ਰਸਟ ਦੀ ਅਧਿਕਾਰਿਕ ਵੈਬਸਾਈਟ https://somnath.org ਅਤੇ ਗੈਸਟ ਹਾਉਸ ਬੁਕਿੰਗ ਉਸੇ ਦੇ ਮਾਧਿਅਮ ਨਾਲ ਕੀਤੀ ਜਾ ਸਕਦੀ ਹੈ।
ਇਨ੍ਹਾਂ ਘੋਟਾਲਿਆਂ ਨੂੰ ਰੋਕਣ ਦੇ ਲਈ, ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ ਬਹੁ-ਆਯਾਮੀ ਰਣਨੀਤੀ ਅਪਣਾ ਰਿਹਾ ਹੈ:
● ਸਕੈਮ ਸਿਗਨਲ ਐਕਸਚੇਂਜ (Scam Signal Exchange) – ਸਕੈਮ ਸਿਗਨਲ ਨਿਯਮਿਤ ਤੌਰ ‘ਤੇ ਆਈਟੀ ਵਿਚੌਲਿਆਂ ਜਿਵੇਂ ਗੂਗਲ, ਵ੍ਹਾਟਸਐਪ, ਫੇਸਬੁੱਕ ਦੇ ਨਾਲ ਸਾਂਝਾ ਕੀਤੇ ਜਾ ਰਹੇ ਹਨ ਤਾਕਿ ਸਰਗਰਮ ਤੌਰ ‘ਤੇ ਪਤਾ ਲਗਾਇਆ ਜਾ ਸਕੇ।
● ਪ੍ਰਵਰਤਨ (Enforcement) – ਸਾਈਬਰ ਅਪਰਾਧ ਹੌਟਸਪੋਟਸ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਅਪਰਾਧ ਦੀ ਸ਼ੁਰੂਆਤ ਹੋ ਰਹੀ, ਉਨ੍ਹਾਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹੈ।
● ਸਾਈਬਰ ਗਸ਼ਤ (Cyber Patrolling) – ਨਕਲੀ ਵੈਬਸਾਈਟਾਂ/ਵਿਗਿਆਪਨਾਂ ਅਤੇ ਪ੍ਰਤੀਰੂਪਣ ਕਰਨ ਵਾਲੇ ਸੋਸ਼ਲ ਮੀਡੀਆ ਖਾਤਿਆਂ ਤੱਕ ਪਹੁੰਚ ਨੂੰ ਸਮੇਂ-ਸਮੇਂ ‘ਤੇ ਅਸਮਰੱਥ ਕੀਤਾ ਜਾ ਰਿਹਾ ਹੈ ਤਾਕਿ ਨਾਗਰਿਕਾਂ ਦੀ ਸੁਰੱਖਿਆ ਹੋਵੇ।
● ਸਸਪੈਕਟ ਚੈਕਿੰਗ ਐਂਡ ਰਿਪੋਰਟਿੰਗ (Suspect Checking and Reporting) – ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ‘ਤੇ ਸਸਪੈਕਟਸ ਦੀ ਜਾਂਚ ਅਤੇ ਰਿਪੋਰਟਿੰਗ ਸੁਵਿਧਾ ਵਿਕਸਿਤ ਕੀਤੀ ਗਈ ਹੈ, ਤਾਕਿ ਰਿਪੋਰਟਿੰਗ ਯਾਨੀ ਸ਼ਿਕਾਇਤ ਦਰਜ ਕਰਵਾਉਣ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
*****
ਆਰਕੇ/ਵੀਵੀ/ਆਰਆਰ/ਪੀਆਰ/ਪੀਐੱਸ
(Release ID: 2122934)