ਸੱਭਿਆਚਾਰ ਮੰਤਰਾਲਾ
azadi ka amrit mahotsav

ਸੱਭਿਆਚਾਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਦੇ ਸੰਗ੍ਰਹਿ ‘ਸੰਸਕ੍ਰਿਤੀ ਕਾ ਪਾਂਚਵਾ ਅਧਿਆਏ’ ਦਾ 18 ਅਪ੍ਰੈਲ 2025 ਨੂੰ ਆਈਜੀਐੱਨਸੀਏ ਵਿੱਚ ਲਾਂਚ

Posted On: 16 APR 2025 5:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਭਿਆਚਾਰ ਤੇ ਵਿਚਾਰਾਂ ਅਤੇ ਭਾਸ਼ਣਾਂ ਦੇ ਸੰਗ੍ਰਹਿ ਸੰਸਕ੍ਰਿਤੀ ਕਾ ਪਾਂਚਵਾ ਅਧਿਆਏ ਹੁਣ ਪੁਸਤਕ ਰੂਪ ਵਿੱਚ ਪਾਠਕਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਪੁਸਤਕ ਦਾ ਰਸਮੀ ਲਾਂਚ ਨਵੀਂ ਦਿੱਲੀ ਵਿੱਚ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦ ਆਰਟਸ (ਆਈਜੀਐੱਨਸੀਏ) ਦੇ ਸਮਵੇਤ ਔਡੀਟੋਰੀਅਮ ਵਿੱਚ ਸ਼ੁੱਕਰਵਾਰ, 18 ਅਪ੍ਰੈਲ, 2025 ਨੂੰ ਸ਼ਾਮ 5:00 ਵਜੇ ਹੋਵੇਗਾ।

 ਜੂਨਾ ਅਖਾੜੇ ਦੇ ਪ੍ਰਮੁੱਖ ਆਚਾਰਿਆ ਮਹਾਮੰਡਲੇਸ਼ਵਰ ਪੂਜਯ ਸਵਾਮੀ ਅਵਧੇਸ਼ਾਨੰਦ ਗਿਰੀ ਮਹਾਰਾਜ ਪੁਸਤਕ ਨੂੰ ਰਸਮੀ ਜਾਰੀ ਕਰਨਗੇ। ਰਾਜ ਸਭਾ ਦੇ ਡਿਪਟੀ ਚੇਅਰਮੈਨ, ਸ਼੍ਰੀ ਹਰਿਵੰਸ਼ ਦੀ ਪ੍ਰਧਾਨਗੀ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਆਈਜੀਐੱਨਸੀਏ ਦੇ ਚੇਅਰਮੈਨ, ਸ਼੍ਰੀ ਰਾਮ ਬਹਾਦੁਰ ਰਾਏ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਰਹਿਣਗੇ।

  ‘ਸੰਸਕ੍ਰਿਤੀ ਕਾ ਪਾਂਚਵਾ ਅਧਿਆਏ’’ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਵਿਭਿੰਨ ਅਵਸਰਾਂ ਤੇ ਦਿੱਤੇ ਗਏ ਭਾਸ਼ਣਾਂ ਦਾ ਸੰਗ੍ਰਹਿ ਹੈ। ਇਸ ਵਿੱਚ ਭਾਰਤੀ ਸੱਭਿਆਚਾਰ, ਪਰੰਪਰਾਵਾਂ, ਅਧਿਆਤਮਿਕ ਕਦਰਾਂ-ਕੀਮਤਾਂ ਅਤੇ ਸੱਭਿਆਚਾਰਕ ਵਿਰਾਸਤ ਦਾ ਜ਼ਿਕਰ ਹੈ। ਪੁਸਤਕ ਦੀ ਪ੍ਰਸਤਾਵਨਾ ਸ਼੍ਰੀ ਰਾਮ ਬਹਾਦੁਰ ਰਾਏ ਨੇ ਲਿਖੀ ਹੈ ਅਤੇ ਸੰਗ੍ਰਹਿ ਡਾ. ਪ੍ਰਭਾਤ ਓਝਾ ਨੇ ਕੀਤਾ ਹੈ। ਪ੍ਰਭਾਤ ਪ੍ਰਕਾਸ਼ਨ ਨੇ ਇਸ ਪੁਸਤਕ ਦਾ ਪ੍ਰਕਾਸ਼ਨ ਕੀਤਾ ਹੈ।

***

ਸੁਨੀਲ ਕੁਮਾਰ ਤਿਵਾਰੀ


(Release ID: 2122344)