WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਕੋਸਪਲੇਅ ਚੈਂਪੀਅਨਸ਼ਿਪ ਦੇ ਫਾਈਨਲਿਸਟਾਂ ਦਾ ਐਲਾਨ - ਰਚਨਾਤਮਕਤਾ ਅਤੇ ਪ੍ਰਸ਼ੰਸਕ ਸੱਭਿਆਚਾਰ ਦਾ ਜਸ਼ਨ

 Posted On: 16 APR 2025 2:01PM |   Location: PIB Chandigarh

ਪਿਛਲੇ ਸ਼ਨੀਵਾਰ ਨੂੰ ਹੈਦਰਾਬਾਦ ਸ਼ਹਿਰ ਵਿੱਚ ਰਚਨਾਤਮਕਤਾ ਅਤੇ ਪ੍ਰਸ਼ੰਸਕਾਂ ਦੀ ਧੂਮ ਦੇਖਣ ਨੂੰ ਮਿਲੀ , ਜਦੋਂ ਮੀਟਅੱਪ ਮਾਈਂਡ ਸਪੇਸ ਸੋਸ਼ਲ ਵਿਖੇ ਵਰਲਡ ਆਡੀਓ ਵਿਜ਼ੂਅਲ  ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਕੋਸਪਲੇਅ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ।

ਐੱਮਈਏਆਈ, ਇੰਡੀਅਨ ਕੌਮਿਕਸ ਐਸੋਸੀਏਸ਼ਨ ਅਤੇ ਕ੍ਰਿਏਟਰਜ਼ ਸਟ੍ਰੀਟ ਵਲੋਂ ਆਯੋਜਿਤ, ਐਪੀਕੋ-ਕੌਨ ਦੁਆਰਾ ਸੰਚਾਲਿਤ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਟੀਵੀਏਜੀਏ ਅਤੇ ਫੋਰਬਿਡਨ ਵਰਸ ਦੇ ਸਹਿਯੋਗ ਨਾਲ, ਇਹ ਪ੍ਰੋਗਰਾਮ ਇੱਕ ਬਹੁਤ ਵੱਡੀ ਸਫਲਤਾ ਸੀ, ਜੋ ਕਿ ਹਫਤੇ ਦੇ ਅੰਤ ਤੱਕ ਕੋਸਪਲੇਅ ਕਮਿਊਨਿਟੀਆਂ ਅਤੇ ਐਨੀਮੇ ਫੋਰਮਾਂ ਵਿੱਚ ਇੱਕ ਪ੍ਰਚਲਿਤ ਵਿਸ਼ਾ ਬਣ ਗਿਆ।

ਹੁਣ, ਇੱਕ ਤੀਬਰ ਦੇਸ਼-ਵਿਆਪੀ ਖੋਜ ਅਤੇ ਹੈਦਰਾਬਾਦ ਅਤੇ ਮੁੰਬਈ ਵਿੱਚ ਕਈ ਉੱਚ-ਊਰਜਾ ਵਾਲੀਆਂ ਮੀਟਿੰਗਾਂ ਤੋਂ ਬਾਅਦ, ਪ੍ਰਬੰਧਕਾਂ ਨੇ 29 ਸਭ ਤੋਂ ਪ੍ਰਤਿਭਾਸ਼ਾਲੀ ਕੋਸਪਲੇਅ ਖਿਡਾਰੀਆਂ ਨੂੰ ਸਾਹਮਣੇ ਲਿਆਂਦਾ ਹੈ ਜਿਨ੍ਹਾਂ ਨੇ ਵੇਵਸ ਕੋਸਪਲੇਅ ਚੈਂਪੀਅਨਸ਼ਿਪ ਦੇ ਅੰਤਿਮ ਪੜਾਅ ਵਿੱਚ ਜਗ੍ਹਾ ਬਣਾਈ ਹੈ। ਇਹ ਫਾਈਨਲਿਸਟ ਵੇਵਸ 2025 ਦੌਰਾਨ ਕ੍ਰੀਏਟੋਸਫੀਅਰ ਵਿਖੇ ਆਪਣੇ ਹੁਨਰ ਅਤੇ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਨਗੇ।

ਫੋਰਬਿਡਨ ਵਰਸ ਦੇ ਸੰਸਥਾਪਕ ਅਤੇ ਕੋਸਪਲੇਅ ਈਵੈਂਟ ਦੇ ਪ੍ਰਬੰਧਕਾਂ ਵਿੱਚੋਂ ਇੱਕ, ਅਜੈ ਕ੍ਰਿਸ਼ਨਾ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਨੂੰ ਹੋਰ ਅਜਿਹੇ ਮੁਕਾਬਲਿਆਂ ਤੋਂ ਵੱਖਰਾ ਬਣਾਉਣ ਵਾਲੀ ਗੱਲ ਇਹ ਹੈ ਕਿ ਇਹ ਵਿਸ਼ੇਸ਼ ਤੌਰ 'ਤੇ ਹੋਰ ਪ੍ਰਸਿੱਧ ਪਾਤਰਾਂ ਤੋਂ ਇਲਾਵਾ ਭਾਰਤੀ ਮਿਥਿਹਾਸ ਅਤੇ ਪੌਪ ਸੱਭਿਆਚਾਰ ਵੱਲ ਧਿਆਨ ਕੇਂਦ੍ਰਿਤ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਅਜਿਹੇ ਹੋਰ ਸਮਾਗਮਾਂ ਵਿੱਚ ਨਿਯਮਿਤ ਤੌਰ 'ਤੇ ਦਰਸਾਏ ਜਾਂਦੇ ਹਨ।

ਵੇਵਸ ਵਿਖੇ ਮੁੱਖ ਚੈਂਪੀਅਨਸ਼ਿਪ ਤੋਂ ਪਹਿਲਾਂ ਅਗਲੀ ਲਾਈਨ 19 ਅਪ੍ਰੈਲ ਨੂੰ ਮੁੰਬਈ ਵਾਈਲਡਕਾਰਡ ਮੀਟਅੱਪ ਹੈ। ਇਸ ਈਵੈਂਟ ਵਿੱਚ, ਫਾਈਨਲਿਸਟਾਂ ਵਿੱਚ ਕੁਝ ਚੋਣਵੀਆਂ ਵਾਈਲਡਕਾਰਡ ਐਂਟਰੀਆਂ ਜੋੜੀਆਂ ਜਾਣਗੀਆਂ, ਜੋ ਅਣਕਿਆਸੀ ਪ੍ਰਤਿਭਾ ਲਿਆਉਂਦੀਆਂ ਹਨ ਅਤੇ ਮੁਕਾਬਲੇ ਨੂੰ ਇੱਕ ਬਿਲਕੁਲ ਨਵੇਂ ਪੱਧਰ 'ਤੇ ਲੈ ਜਾਂਦੀਆਂ ਹਨ। ਹੈਰਾਨੀ, ਤੀਬਰਤਾ ਅਤੇ ਵਿਸ਼ਵ-ਪੱਧਰੀ ਕੋਸਪਲੇਅ ਨਾਲ ਭਰਪੂਰ ਚੈਂਪੀਅਨਸ਼ਿਪ ਲਈ ਤਿਆਰੀ ਰਹੋ!

ਅਧਿਕਾਰਿਤ ਫਾਈਨਲਿਸਟ:

ਕੈਜ਼ਾਦ ਸ਼ੇਸ਼ਬਰਦਰਨ - ਮੁੰਬਈ

ਪੁਨੀਤ ਵੀ - ਬੰਗਲੁਰੂ

ਸ਼ੇਖ ਸਮੀਰ ਕਲੀਮ - ਲਾਤੂਰ

ਤੇਜਲ ਸੰਜੈ ਮੁਲਿਕ - ਮੁੰਬਈ

ਅਨੂਪ ਭਾਟੀਆ - ਪੁਣੇ

ਨਵਦੀਪ ਸਿੰਘ ਪੰਨੂ - ਮੁੰਬਈ

ਆਕਾਸ਼ੀ ਗੌਤਮ - ਲਖਨਊ

ਆਦਿਤਿਆ ਕਾਲੇਬੇਰੇ - ਪੁਣੇ

ਸਵਰਾਜ ਕਾਲੇਬੇਰੇ - ਪੁਣੇ

ਸ਼੍ਰੀਹਰਸ਼ ਨਰਵਾੜੇ - ਪੁਣੇ

ਵਿਵੇਕ ਦਿਲੀਪ ਮਾਨੇ - ਪੁਣੇ

ਈਸ਼ਾ ਜੋਸ਼ੀ - ਮੁੰਬਈ

ਕੇਦਾਰ ਪੰਡਿਤ - ਮੁੰਬਈ

ਅਰਸ਼ੀ ਦੇਓਰੀ - ਗੁਵਾਹਾਟੀ

ਮਾਰਸ਼ੀ ਦੀਓਰੀ - ਗੁਵਾਹਾਟੀ

ਮੁਹੰਮਦ ਪਿਆਲ ਸ਼ੇਖ - ਮੁੰਬਈ

ਪ੍ਰਣਯ ਪਾਨਪਾਟਿਲ - ਮੁੰਬਈ

ਗੌਰਵ ਵਿਸ਼ਵਕਰਮਾ - ਪੁਣੇ

ਅਖਿਲ - ਹੈਦਰਾਬਾਦ

ਸਤਯਾ - ਹੈਦਰਾਬਾਦ

ਨੂਪੁਰ ਮੁੰਡਾ - ਹੈਦਰਾਬਾਦ

ਨਕਸ਼ਤਰ - ਹੈਦਰਾਬਾਦ

ਰੁਚਿਰਾ ਕੋਰੋਲਿਨ - ਹੈਦਰਾਬਾਦ

ਸੋਨਾਲੀ - ਹੈਦਰਾਬਾਦ

ਨੀਰਜ ਕੁਮਾਰ - ਹੈਦਰਾਬਾਦ

ਸ੍ਰਾਵਣੀ - ਹੈਦਰਾਬਾਦ

ਅਖਿਲ ਸੀ ਐੱਚ. – ਹੈਦਰਾਬਾਦ

ਨਯਨਾ ਸਾਈਂ ਸ਼੍ਰੀ – ਹੈਦਰਾਬਾਦ

ਲੀਲਾਧਰ – ਹੈਦਰਾਬਾਦ

ਫਾਈਨਲਿਸਟਾਂ ਨੂੰ ਉਨ੍ਹਾਂ ਦੀ ਕਾਰੀਗਰੀ, ਮੌਲਿਕਤਾ, ਪ੍ਰਦਰਸ਼ਨ ਅਤੇ ਚਰਿੱਤਰ ਪ੍ਰਮਾਣਿਕਤਾ ਪ੍ਰਤੀ ਸਮਰਪਣ ਦੇ ਅਧਾਰ 'ਤੇ ਚੁਣਿਆ ਗਿਆ ।

ਵੇਵਸ ਬਾਰੇ

ਇਹ ਮੀਡੀਆ ਅਤੇ ਮਨੋਰੰਜਨ (ਐੱਮ ਅਤੇ ਈ) ਖੇਤਰ ਲਈ ਇੱਕ ਮੀਲ ਪੱਥਰ ਸਮਾਗਮ  ਹੈ, ਜੋ ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਸ), ਭਾਰਤ ਸਰਕਾਰ ਦੁਆਰਾ ਮੁੰਬਈ, ਮਹਾਰਾਸ਼ਟਰ ਵਿੱਚ 1 ਤੋਂ 4 ਮਈ, 2025 ਤੱਕ ਆਯੋਜਿਤ ਕੀਤਾ ਜਾਵੇਗਾ।

ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਸਿਰਜਣਹਾਰ, ਜਾਂ ਨਵੀਨਤਾਕਾਰੀ ਹੋ, ਸੰਮੇਲਨ ਐੱਮ ਐਂਡ ਈ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਨਵੀਨਤਾ ਕਰਨ ਅਤੇ ਯੋਗਦਾਨ ਪਾਉਣ ਲਈ ਅੰਤਮ ਗਲੋਬਲ ਪਲੈਟਫਾਰਮ ਦੀ ਪੇਸ਼ਕਸ਼ ਕਰਦਾ ਹੈ।

ਵੇਵਸ ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਲਈ ਤਿਆਰ ਬਰ ਤਿਆਰ ਹੈ, ਜੋ ਸਮੱਗਰੀ ਸਿਰਜਣਾ, ਬੌਧਿਕ ਅਸਾਸਿਆਂ ਅਤੇ ਤਕਨੀਕੀ ਨਵੀਨਤਾ ਲਈ ਇੱਕ ਹੱਬ ਵਜੋਂ ਆਪਣੀ ਸਥਿਤੀ ਨੂੰ ਵਧਾ ਰਿਹਾ ਹੈ। ਇਸਦੇ ਫੋਕਸ ਵਿੱਚ ਉਦਯੋਗਾਂ ਅਤੇ ਖੇਤਰਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੁਅਲ  ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਸੰਗੀਤ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।

ਕੀ ਤੁਹਾਡੇ ਕੋਈ ਸਵਾਲ ਹਨ? ਇੱਥੇ ਜਵਾਬ ਲੱਭੋ

ਪੀਆਈਬੀ ਟੀਮ ਵੇਵਸ ਦੇ ਨਵੀਨਤਮ ਐਲਾਨਾ ਨਾਲ ਅਪਡੇਟ ਰਹੋ

ਹੁਣੇ ਵੇਵਸ ਲਈ ਰਜਿਸਟਰ ਕਰੋ।

* * * * * * * * * * * * 

ਪੀਆਈਬੀ ਟੀਮ ਵੇਵਸ 2025 | ਰਿਆਸ ਬਾਬੂ/ ਦਰਸ਼ਨਾ | 94


Release ID: (Release ID: 2122338)   |   Visitor Counter: 18