ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਗੇਮ ਜੈਮ ਦੀ ਰਾਹ
Posted On:
15 APR 2025 5:35PM by PIB Chandigarh
ਭਾਰਤ ਦੇ ਟੌਪ ਯੰਗ ਗੇਮ ਡਿਵੈਲਪਰਸ ਵੇਵਸ ਸਮਿਟ 2025 ਵਿੱਚ ਆਪਣੀ ਪ੍ਰਤਿਭਾ ਦਿਖਾਉਣ ਦੇ ਲਈ ਤਿਆਰ
ਜਾਣ-ਪਹਿਚਾਣ
ਭਾਰਤ ਦੇ ਸਭ ਤੋਂ ਇਨੋਵੇਟਿਵ ਗੇਮ ਡਿਵੈਲਪਰਸ ਨੇ ਰੋਡ ਟੂ ਗੇਮ ਜੈਮ ਦੀਆਂ ਟੌਪ 10 ਗੇਮਸ ਦੇ ਐਲਾਨ ਦੇ ਨਾਲ ਸੁਰਖੀਆਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ, ਜੋ ਭਾਰਤ ਸਰਕਾਰ ਦੇ ਵਰਲਡ ਆਡੀਓ-ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਤਹਿਤ ਕ੍ਰਿਏਟ ਇਨ ਇੰਡੀਆ ਚੈਲੇਂਜ: ਸੀਜ਼ਨ 1 ਦਾ ਮੁੱਖ ਆਕਰਸ਼ਣ ਹੈ। ਇਨ੍ਹਾਂ ਅਸਾਧਾਰਣ ਸਿਰਲੇਖਾਂ ਨੂੰ 1-4 ਮਈ, 2025 ਤੱਕ ਮੁੰਬਈ ਵਿੱਚ ਹੋਣ ਵਾਲੇ ਵੇਵਸ ਸਮਿਟ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਸ ਵਿੱਚ ਗੇਮਿੰਗ ਦੇ ਭਵਿੱਖ ਨੂੰ ਆਕਾਰ ਦੇਣ ਵਾਲੀ ਰਚਨਾਤਮਕਤਾ ਦਾ ਜਸ਼ਨ ਮਨਾਇਆ ਜਾਵੇਗਾ।

"ਰੋਡ ਟੂ ਗੇਮ ਜੈਮ" ਭਾਰਤ ਦੇ ਗੇਮ ਡਿਵੈਲਪਰਸ ਦੇ ਲਈ ਆਪਣੀ ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਰੋਮਾਂਚਕ ਮੌਕਾ ਹੈ। ਗੇਮ ਡਿਵੈਲਪਰ ਐਸੋਸੀਏਸ਼ਨ ਆਫ਼ ਇੰਡੀਆ (GDAI) ਦੁਆਰਾ ਕੇਜੀਈਐੱਨ (KGeN (ਕ੍ਰੋਟੋਸ ਗੇਮਰ ਨੈੱਟਵਰਕ-Kratos Gamer Network) ਦੇ ਸਹਿਯੋਗ ਨਾਲ ਆਯੋਜਿਤ ਇਹ ਪਹਿਲ ਵੇਵਸ ਦੇ ਥੰਮ੍ਹ 2 ਦੇ ਤਹਿਤ ਆਉਂਦੀ ਹੈ, ਜੋ ਕਿ ਏਵੀਜੀਸੀ-ਐਕਸ-ਆਰ (ਐਨੀਮੇਸ਼ਨ-ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ, ਨਾਲ ਹੀ ਔਗਮੈਂਟਿਡ ਰਿਐਲਿਟੀ/ਵਰਚੁਅਲ ਰਿਐਲਿਟੀ ਅਤੇ ਮੈਟਾਵਰਸ) ‘ਤੇ ਕੇਂਦ੍ਰਿਤ ਹੈ। ਉੱਭਰਦੀਆਂ ਪ੍ਰਤਿਭਾਵਾਂ ਦੇ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਕੇ, ਇਸ ਪਹਿਲ ਦਾ ਉਦੇਸ਼ ਰਚਨਾਤਮਕਤਾ ਨੂੰ ਹੁਲਾਰਾ ਦੇਣ, ਸਹਿਯੋਗ ਨੂੰ ਪ੍ਰੋਤਸਾਹਿਤ ਕਰਨਾ ਅਤੇ ਭਾਰਤ ਦੇ ਵਧਦੇ ਖੇਡ ਵਿਕਾਸ ਈਕੋ-ਸਿਸਟਮ ਨੂੰ ਮਜ਼ਬੂਤ ਕਰਨਾ ਹੈ।
ਪ੍ਰਤੀਕਿਰਿਆ ਅਤੇ ਭਾਗੀਦਾਰੀ
ਭਾਰਤ ਦੇ 453 ਸ਼ਹਿਰਾਂ ਅਤੇ ਕਸਬਿਆਂ ਦੇ 1650 ਤੋਂ ਵੱਧ ਕਾਲਜਾਂ ਤੋਂ 5500 ਤੋਂ ਜ਼ਿਆਦਾ ਰਜਿਸਟ੍ਰੇਸ਼ਨਾਂ ਦੇ ਨਾਲ, ਰੋਡ ਟੂ ਗੇਮ ਜੈਮ ਨੇ ਯੁਵਾ ਗੇਮ ਵਿਕਾਸ ਪ੍ਰਤਿਭਾਵਾਂ ਨੂੰ ਪੋਸ਼ਿਤ ਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਚਿਨ੍ਹਿਤ ਕੀਤਾ ਹੈ। ਇਸ ਪਹਿਲ ਵਿੱਚ ਉਦਯੋਗ ਜਗਤ ਦੇ ਨੇਤਾਵਾਂ ਦੀ ਅਗਵਾਈ ਵਿੱਚ ਏਐੱਮਏ ਸੈਸ਼ਨ ਅਤੇ ਗਿਆਨ-ਸਾਂਝਾਕਰਣ ਵਰਕਸ਼ਾਪਸ ਸ਼ਾਮਲ ਸਨ, ਜੋ ਪ੍ਰਤੀਭਾਗੀਆਂ ਨੂੰ ਗੇਮ ਡਿਜ਼ਾਈਨ, ਸਟੋਰੀ ਟੈਲਿੰਗ ਅਤੇ ਗੇਮਿੰਗ ਦੇ ਕਾਰੋਬਾਰ ਵਿੱਚ ਵਿਵਹਾਰਕ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀਆਂ ਸਨ।
ਕਈ ਦੌਰ ਦੇ ਐਲਮੀਨੇਸ਼ਨ ਤੋਂ ਬਾਅਦ 175 ਤੋਂ ਵੱਧ ਟੀਮਾਂ ਨੇ ਮੂਲ ਗੇਮਸ ਪੇਸ਼ ਕੀਤੀਆਂ, ਜਿਨ੍ਹਾਂ ਵਿੱਚੋਂ ਹਰੇਕ ਦਾ ਗੇਮਿੰਗ ਉਦਯੋਗ ਦੇ ਅਨੁਭਵੀ ਪੇਸ਼ੇਵਰਾਂ ਦੀ ਇੱਕ ਜਿਊਰੀ ਦੁਆਰਾ ਕਠੋਰ ਮੁਲਾਂਕਣ ਕੀਤਾ ਗਿਆ।
ਟੌਪ 10 ਫਾਈਨਲਿਸਟਸ
ਰੋਡ ਟੂ ਗੇਮ ਜੈਮ ਦੇ ਜ਼ਰੀਏ ਚੁਣੀਆਂ ਗਈਆਂ ਅੰਤਿਮ ਟੌਪ 10 ਗੇਮਸ 1 ਤੋਂ 4 ਮਈ 2025 ਤੱਕ ਮੁੰਬਈ ਵਿੱਚ ਹੋਣ ਵਾਲੇ ਵੇਵਸ ਸਮਿਟ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਹ ਮੂਲ ਸਿਰਲੇਖ ਵਿਦਿਆਰਥੀ ਟੀਮਾਂ ਅਤੇ ਸੋਲੋ ਡਿਵੈਲਪਰਸ ਤੋਂ ਲੈ ਕੇ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਤੱਕ ਦੀਆਂ ਕ੍ਰਿਏਟਿਵ ਵੌਇਸਿਜ਼ ਦੀ ਇੱਕ ਰੇਂਜ ਨੂੰ ਦਰਸਾਉਂਦੇ ਹਨ ਅਤੇ ਭਾਰਤ ਦੀ ਉੱਭਰਦੀ ਗੇਮ ਵਿਕਾਸ ਪ੍ਰਤਿਭਾ ਦੀ ਸਰਵਸ਼੍ਰੇਸ਼ਠ ਪ੍ਰਤੀਨਿਧਤਾ ਕਰਦੇ ਹਨ।

ਪੁਰਸਕਾਰ ਅਤੇ ਮਾਨਤਾ
ਉਪਰੋਕਤ ਜੇਤੂ ਟੀਮਾਂ ਨੂੰ ਮੁੰਬਈ ਵਿੱਚ ਹੋਣ ਵਾਲੇ ਵੇਵਸ ਸਮਿਟ ਵਿੱਚ ਜਾਣ ਦੇ ਲਈ ਇੱਕ ਆਲ ਐਕਸਪੈਂਸ ਪੇਡ ਟਰਿੱਪ ਹਾਸਲ ਹੋਵੇਗੀ, ਜਿੱਥੇ ਉਹ ਆਪਣੀਆਂ ਗੇਮਸ ਨੂੰ ਇੱਕ ਗਲੋਬਲ ਇੰਡਸਟਰੀ ਜਿਊਰੀ ਦੇ ਸਾਹਮਣੇ ਪੇਸ਼ ਕਰਨਗੇ। ਟੌਪ ਤਿੰਨ ਐਂਟਰੀਆਂ ਨੂੰ 7 ਲੱਖ ਰੁਪਏ ਦਾ ਸਾਂਝਾ ਪ੍ਰਾਈਜ਼ ਪੂਲ ਵੀ ਮਿਲੇਗਾ, ਜਿਸ ਵਿੱਚ ਪਹਿਲੇ ਸਥਾਨ ਦੇ ਲਈ 3.5 ਲੱਖ ਰੁਪਏ, ਦੂਸਰੇ ਸਥਾਨ ਲਈ 2 ਲੱਖ ਰੁਪਏ ਅਤੇ ਤੀਸਰੇ ਸਥਾਨ ਲਈ 1.5 ਲੱਖ ਰੁਪਏ ਸ਼ਾਮਲ ਹਨ।

ਗੇਮ ਜੈਮ ਵਿਸ਼ਾ
ਇੱਥੇ ਗੇਮ ਜੈਮ ਦੇ ਲਈ ਅਦੁੱਤੀ ਵਿਸ਼ੇ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਹਰੇਕ ਪ੍ਰਤੀਭਾਗੀ ਨੂੰ ਟੈਕਨੀਕਲ ਇਨੋਵੇਸ਼ਨ ਦੇ ਨਾਲ ਰਚਨਾਤਮਕਤਾ ਦੇ ਸੁਮੇਲ ਅਤੇ ਪ੍ਰੇਰਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਗੇਮ ਵਿਕਾਸ ਵਿੱਚ ਭਾਰਤ ਦੀ ਵਧਦੀ ਤਾਕਤ
ਭਾਰਤ ਗੇਮ ਵਿਕਾਸ ਵਿੱਚ ਆਲਮੀ ਸ਼ਕਤੀ ਦੇ ਰੂਪ ਵਿੱਚ ਤੇਜ਼ੀ ਨਾਲ ਉਭਰ ਰਿਹਾ ਹੈ। ਭਾਰਤ ਦੀ ਪਾਇਨੀਅਰਿੰਗ (ਮੋਹਰੀ) ਇੰਟਰਐਕਟਿਵ ਮੀਡੀਆ ਅਤੇ ਗੇਮਿੰਗ ਵੈਂਚਰ ਕੈਪੀਟਲ ਫਰਮ ਲੁਮਿਕਾਈ ਦੀ ਹਾਲ ਹੀ ਵਿੱਚ ਆਈ ਰਿਪੋਰਟ ਮੁਤਾਬਕ, ਦੇਸ਼ ਵਿੱਚ 550 ਮਿਲੀਅਨ ਤੋਂ ਵੱਧ ਗੇਮਰਸ ਹਨ, ਜਿਨ੍ਹਾਂ ਵਿੱਚੋਂ 175 ਮਿਲੀਅਨ ਇਨ-ਗੇਮ ਖਰੀਦਦਾਰੀ ਕਰਦੇ ਹਨ। ਇਸ ਵਿਸ਼ਾਲ ਉਪਯੋਗਕਰਤਾ ਅਧਾਰ ਨੂੰ ਕਿਫਾਇਤੀ ਡੇਟਾ ਐਕਸੈੱਸ, ਮੋਬਾਈਲ-ਫਸਟ ਗੇਮਿੰਗ ਕਲਚਰ ਅਤੇ ਡਿਜੀਟਲ ਤੌਰ ‘ਤੇ ਜਾਣਕਾਰ, ਯੁਵਾ ਆਬਾਦੀ ਜਿਹੇ ਪ੍ਰਮੁੱਖ ਕਾਰਕਾਂ ਦਾ ਸਮਰਥਨ ਪ੍ਰਾਪਤ ਹੈ- ਜਿਨ੍ਹਾਂ ਵਿੱਚੋਂ 65 ਪ੍ਰਤੀਸ਼ਤ ਤੋਂ ਵੱਧ 35 ਵਰ੍ਹਿਆਂ ਤੋਂ ਘੱਟ ਉਮਰ ਦੇ ਹਨ।
ਭਾਰਤ ਦੀ ਅਸਲੀ ਤਾਕਤ ਨਾ ਸਿਰਫ਼ ਇਸ ਦੀ ਖਪਤ ਵਿੱਚ, ਸਗੋਂ ਇਸ ਦੀ ਰਚਨਾਤਮਕ ਸਮਰੱਥਾ ਵਿੱਚ ਸ਼ਾਮਲ ਹੈ। ਇੰਜੀਨੀਅਰਿੰਗ ਅਤੇ ਡਿਜ਼ਾਈਨ ਪ੍ਰਤਿਭਾਵਾਂ ਦੇ ਇੱਕ ਵਿਸ਼ਾਲ ਪੂਲ, ਇੱਕ ਸੰਪੰਨ ਇੰਡੀ ਡਿਵੈਲਪਰ ਕਮਿਊਨਿਟੀ (a thriving indie developer community) ਅਤੇ ਵਧਦੇ ਸਰਕਾਰੀ ਅਤੇ ਉਦਯੋਗ ਸਮਰਥਨ ਦੇ ਨਾਲ ਦੇਸ਼ ਗੇਮ ਨਿਰਮਾਣ ਅਤੇ ਉਤਪਾਦਨ ਲਈ ਇੱਕ ਗਲੋਬਲ ਹੱਬ ਬਣਨ ਲਈ ਚੰਗੀ ਸਥਿਤੀ ਵਿੱਚ ਹੈ। ਕੌਸ਼ਲ, ਬੁਨਿਆਦੀ ਢਾਂਚੇ ਅਤੇ ਵਿੱਤ ਪੋਸ਼ਣ ਵਿੱਚ ਵਧਦੇ ਨਿਵੇਸ਼ ਇੱਕ ਮਜ਼ਬੂਤ ਨੀਂਹ ਰੱਖ ਰਹੇ ਹਨ, ਜਦਕਿ ਰਾਸ਼ਟਰੀ ਅਤੇ ਰਾਜ ਪੱਧਰੀ ਗੇਮ ਸਿੱਖਿਆ ਪਹਿਲਕਦਮੀਆਂ ਗਤੀ ਫੜ ਰਹੀਆਂ ਹਨ। ਗਲੋਬਲ ਪਬਲੀਸ਼ਰ, ਸਟੂਡੀਓ ਅਤੇ ਪਲੈਟਫਾਰਮ ਵੀ ਭਾਰਤੀ ਪ੍ਰਤਿਭਾਵਾਂ ਦੇ ਨਾਲ ਸਹਿ-ਵਿਕਾਸ ਅਤੇ ਨਿਵੇਸ਼ ਕਰਨ ਵਿੱਚ ਵਧਦੀ ਦਿਲਚਸਪੀ ਦਿਖਾ ਰਹੇ ਹਨ, ਜਿਸ ਨਾਲ ਗਲੋਬਲ ਗੇਮਿੰਗ ਈਕੋ-ਸਿਸਟਮ ਵਿੱਚ ਦੇਸ਼ ਦੀ ਸਥਿਤੀ ਹੋਰ ਮਜ਼ਬੂਤ ਹੋ ਰਹੀ ਹੈ।
ਸਿੱਟਾ
ਰੋਡ ਟੂ ਗੇਮ ਜੈਮ ਨੇ ਨਾ ਸਿਰਫ਼ ਭਾਰਤ ਦੇ ਅਗਲੀ ਪੀੜ੍ਹੀ ਦੇ ਗੇਮ ਡਿਵੈਲਪਰਸ ਦੀ ਅਪਾਰ ਪ੍ਰਤਿਭਾ ਅਤੇ ਕਲਪਨਾ ਨੂੰ ਉਜਾਗਰ ਕੀਤਾ ਹੈ, ਸਗੋਂ, ਗਲੋਬਲ ਗੇਮਿੰਗ ਪਲੈਟਫਾਰਮ ‘ਤੇ ਅਗਵਾਈ ਕਰਨ ਦੀ ਦੇਸ਼ ਦੀ ਵਧਦੀ ਸਮਰੱਥਾ ਨੂੰ ਵੀ ਪ੍ਰਦਰਸ਼ਿਤ ਕੀਤਾ ਹੈ। ਮਹੱਤਵਅਕਾਂਖੀ ਰਚਨਾਕਾਰਾਂ, ਉਦਯੋਗ ਦੇ ਸਲਾਹਕਾਰਾਂ ਅਤੇ ਅੰਤਰਰਾਸ਼ਟਰੀ ਪਲੈਟਫਾਰਮਾਂ ਨੂੰ ਇਕੱਠੇ ਲੈ ਕੇ ਇਸ ਪਹਿਲ ਨੇ ਇੱਕ ਮਜ਼ਬੂਤ ਅਤੇ ਵਧੇਰੇ ਸਮਾਵੇਸ਼ੀ ਗੇਮ ਵਿਕਾਸ ਈਕੋਸਿਸਟਮ ਦੇ ਲਈ ਅਧਾਰ ਤਿਆਰ ਕੀਤਾ ਹੈ। ਜਿਹਾ ਕਿ ਟੌਪ 10 ਟੀਮਾਂ ਮੁੰਬਈ ਵਿੱਚ ਵੇਵਸ ਸਮਿਟ ਵਿੱਚ ਆਪਣੀਆਂ ਗੇਮਸ ਪੇਸ਼ ਕਰਨ ਲਈ ਤਿਆਰ ਹਨ, ਉਨ੍ਹਾਂ ਦੀ ਯਾਤਰਾ ਨੂੰ ਨਾ ਸਿਰਫ਼ ਜੀਵੰਤ ਗੇਮਿੰਗ ਮਾਰਕਿਟ ਦੇ ਰੂਪ ਵਿੱਚ, ਸਗੋਂ ਮੂਲ ਅਤੇ ਵਿਸ਼ਵ ਪੱਧਰੀ ਗੇਮ ਨਿਰਮਾਣ ਦੇ ਇੱਕ ਪਾਵਰਹਾਊਸ ਵਜੋਂ ਸਥਾਪਿਤ ਕਰਨ ਦੀ ਇੱਕ ਵਿਆਪਕ ਰਾਸ਼ਟਰੀ ਮਹੱਤਵਅਕਾਂਖਿਆ ਨੂੰ ਦਰਸਾਉਂਦਾ ਹੈ।
ਸਰੋਤ: ਸੂਚਨਾ ਅਤੇ ਪ੍ਰਸਾਰਣ ਮੰਤਰਾਲਾ
ਗੇਮ ਜੈਮ ਦੀ ਰਾਹ
***
ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਸੌਰਭ ਕਾਲੀਆ
(Release ID: 2122137)