ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ 2025 –ਕ੍ਰਿਏਟ ਇਨ ਇੰਡੀਆ ਚੈਲੇਂਜ ਦੀ ਥੀਮ ਮਿਊਜ਼ਿਕ ਕੰਪੀਟੀਸ਼ਨ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ

 Posted On: 11 APR 2025 6:34PM |   Location: Mumbai

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤੀ ਸੰਗੀਤ ਉਦਯੋਗ ਦੇ ਨਾਲ ਮਿਲ ਕੇ ਅੱਜ ਥੀਮ ਮਿਊਜ਼ਿਕ ਕੰਪੀਟੀਸ਼ਨ ਦੇ ਜੇਤੂਆਂ ਦਾ ਐਲਾਨ ਕੀਤਾ। ਇਹ ਪ੍ਰਤੀਯੋਗਿਤਾ 32 ਵੇਵਸ –ਕ੍ਰਿਏਟ ਇਨ ਇੰਡੀਆ ਚੈਲੇਂਜ ਸੀਰੀਜ਼ ਵਿੱਚੋਂ ਇੱਕ ਹੈ। ਪਹਿਲਾ ਵਰਲਡ ਆਡੀਓ ਐਂਡ ਵੀਡੀਓ ਐਂਟਰਟੇਨਮੈਂਟ ਸਮਿਟ (ਵੇਵਸ 2025) 01 ਤੋਂ 04 ਮਈ 2025 ਤੱਕ ਮੁੰਬਈ ਵਿੱਚ ਆਯੋਜਿਤ ਹੋਣ ਵਾਲਾ ਹੈ। 

 

ਭਾਰਤ ਦੀਆਂ ਵਿਭਿੰਨ ਸੰਗੀਤ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਦੇ ਲਈ ਆਯੋਜਿਤ ਇਸ ਪ੍ਰਤੀਯੋਗਿਤਾ ਦੇ ਲਈ ਦੇਸ਼ ਭਰ ਤੋਂ ਸੈਂਕੜੇ ਐਂਟਰੀਆਂ ਪ੍ਰਾਪਤ ਹੋਈਆਂ। ਇੱਕ ਪ੍ਰਤਿਸ਼ਠਿਤ ਨਿਰਣਾਇਕ ਮੰਡਲ ਨੇ ਉਨ੍ਹਾਂ ਦੀ ਮੌਲਿਕਤਾ, ਸੰਗੀਤਾਤਮਕਤਾ ਅਤੇ ਵੇਵਸ ਥੀਮ ਨਾਲ ਜੁੜਾਅ ਦੇ ਡੂੰਘੇ ਮੁਲਾਂਕਣ ਤੋਂ ਬਾਅਦ ਛੇ ਜੇਤੂਆਂ ਦੀ ਚੋਣ ਕੀਤੀ। 

ਥੀਮ ਮਿਊਜ਼ਿਕ ਕੰਪੀਟੀਸ਼ਨ ਦੇ ਜੇਤੂ

ਇਸ ਪ੍ਰਤੀਯੋਗਿਤਾ ਦੇ ਨਿਰਣਾਇਕ ਮੰਡਲ ਨੇ ਭਾਰਤੀ ਸੰਗੀਤ ਉਦਯੋਗ ਦੀਆਂ ਪ੍ਰਤਿਸ਼ਠਿਤ (ਪ੍ਰਸਿੱਧ) ਹਸਤੀਆਂ ਸੋਮੇਸ਼ ਕੁਮਾਰ ਮਾਥੁਰ- ਹਿੰਦੁਸਤਾਨੀ ਸ਼ਾਸਤਰੀ ਗਾਇਕ ਅਤੇ ਗੁਰੂ; ਸੰਦੀਪ ਬੱਚੂ- ਪਲੇਅਬੈਕ ਸਿੰਗਰ ਅਤੇ ਟੌਲੀਵੁੱਡ ਐਕਟਰ; ਗੁਲਰਾਜ ਸਿੰਘ- ਬਾਲੀਵੁੱਡ ਵਿੱਚ ਕੰਪੋਜ਼ਰ ਅਤੇ ਮਿਊਜ਼ਿਕ ਪ੍ਰੋਡਿਊਸਰ ਸ਼ਾਮਲ ਸਨ।

ਅਹੁਦਾ 

ਨਾਮ 

ਸ਼ਹਿਰ

ਰਾਜ

ਜੇਤੂ

ਕੁਨਾਲ ਕੁੰਡੂ ਅਤੇ ਅੱਲਾਪ ਸਰਦਾਰ੍ਹ

ਕੋਲਕਾਤਾ

ਪੱਛਮ ਬੰਗਾਲ

1st ਰਨਰ-ਅੱਪ

ਵਿਵੇਕ ਦੁਬੇ

ਮੁੰਬਈ

ਮਹਾਰਾਸ਼ਟਰ

2nd ਰਨਰ-ਅੱਪ

ਭਾਵਾਗਣੇਸ਼ ਥੰਮਬਰੀਨ 

ਕੋਇੰਬਟੂਰ

ਤਮਿਲ ਨਾਡੂ

3rd  ਰਨਰ-ਅੱਪ

ਜਯਾਨਾਂਥਨ ਆਰ (Jayananthan R)

ਚੇੱਨਈ

ਤਮਿਲ ਨਾਡੂ

4th  ਰਨਰ-ਅੱਪ

ਜਯਾਨਾਂਥਨ ਆਰ (ਦੂਸਰੀ ਰਚਨਾ)

ਚੇੱਨਈ

ਤਮਿਲ ਨਾਡੂ

5th ਰਨਰ-ਅੱਪ

ਦੀਪ ਰਾਜੇਸ਼ ਡਾਬਰੇ

ਪੁਣੇ

ਮਹਾਰਾਸ਼ਟਰ

 

ਵੇਵਸ ਬਾਰੇ

ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਵਿੱਚ ਪਹਿਲਾ ਵਰਲਡ ਆਡੀਓ-ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਜਿਸ ਦਾ ਆਯੋਜਨ ਭਾਰਤ ਸਰਕਾਰ ਵੱਲੋਂ 1 ਤੋਂ 4 ਮਈ, 2025 ਤੱਕ ਮੁੰਬਈ (ਮਹਾਰਾਸ਼ਟਰ) ਵਿੱਚ ਕੀਤਾ ਜਾਵੇਗਾ।

ਤੁਸੀਂ ਭਾਵੇਂ ਇੰਡਸਟਰੀ ਪ੍ਰੋਫੈਸ਼ਨਲ , ਇਨਵੈਸਟਰ, ਕ੍ਰਿਏਟਰ ਜਾਂ ਇਨੋਵੇਟਰ ਹੋਵੋ, ਇਹ ਸਮਿਟ ਐੱਮਐਂਡਈ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਕੁਝ ਨਵਾਂ ਕਰਨ ਅਤੇ ਯੋਗਦਾਨ ਦੇਣ ਲਈ ਅੰਤਿਮ ਆਲਮੀ ਮੰਚ ਪ੍ਰਦਾਨ ਕਰਦਾ ਹੈ।

ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ, ਜੋ ਕੰਟੈਂਟ ਕ੍ਰਿਏਸ਼ਨ, ਬੌਧਿਕ ਸੰਪਦਾ ਅਤੇ ਟੈਕਨੀਕਲ ਇਨੋਵੇਸ਼ਨ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾਏਗਾ। ਜੋ ਇੰਡਸਟਰੀ ਅਤੇ ਸੈਕਟਰ ਇਸ ਦੇ ਕੇਂਦਰ ਵਿੱਚ ਹਨ ਉਨ੍ਹਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਐਂਡ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (AR), ਵਰਚੁਅਲ ਰਿਐਲਿਟੀ (VR), ਅਤੇ ਐਕਸਟੈਂਡਿਡ ਰਿਐਲਿਟੀ (XR) ਸ਼ਾਮਲ ਹਨ।

ਕੀ ਤੁਹਾਡੇ ਕੋਈ ਸਵਾਲ ਹਨ? ਜਵਾਬ ਇੱਥੇ ਦੇਖੋ

ਪੀਆਈਬੀ ਟੀਮ ਵੇਵਸ ਦੇ ਨਵੇਂ ਐਲਾਨਾਂ ਨਾਲ ਅੱਪਡੇਟ ਰਹੋ।

ਆਓ, ਸਾਡੇ ਨਾਲ! ਵੇਵਸ ਲਈ ਹੁਣੇ ਰਜਿਸਟਰ ਕਰੋ

************

ਪੀਆਈਬੀ ਟੀਮ ਵੇਵੇਸ 2025 | ਨਿਕਿਤਾ/ਧਨਲਕਸ਼ਮੀ/ਪਰਸ਼ੂਰਾਮ | 92


Release ID: (Release ID: 2122111)   |   Visitor Counter: Visitor Counter : 4