ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 14 ਸਾਲ ਪਹਿਲੇ ਸਹੁੰ ਚੁੱਕਣ ਵਾਲੇ ਸ਼੍ਰੀ ਰਾਮਪਾਲ ਕਸ਼ਯਪ ਨਾਲ ਮੁਲਾਕਾਤ ਕੀਤੀ

प्रविष्टि तिथि: 14 APR 2025 7:03PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਯਮੁਨਾਨਗਰ ਵਿੱਚ ਕੈਥਲ ਦੇ ਸ਼੍ਰੀ ਰਾਮਪਾਲ ਕਸ਼ਯਪ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਸ਼੍ਰੀ ਕਸ਼ਯਪ ਨੇ 14 ਸਾਲ ਪਹਿਲੇ ਸਹੁੰ ਚੁੱਕੀ ਸੀ ਕਿ ਉਹ ਪ੍ਰਧਾਨ ਮੰਤਰੀ ਦੇ ਚੋਣਾਂ ਜਿੱਤਣ ਦੇ ਬਾਅਦ ਉਨ੍ਹਾਂ ਨੂੰ ਮਿਲਣ ਤੱਕ ਜੁੱਤੀ ਨਹੀਂ ਪਹਿਨਣਗੇ। ਉਨ੍ਹਾਂ ਨੇ ਨਾਗਰਿਕਾਂ ਨੂੰ ਸਮਾਜਿਕ ਕਾਰਜ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੇ ਸਾਰਥਕ ਕਾਰਜਾਂ ‘ਤੇ ਆਪਣੀ ਊਰਜਾ ਕੇਂਦ੍ਰਿਤ ਕਰਨ ਦਾ ਆਗਰਹਿ ਕੀਤਾ।

ਐਕਸ (X) ‘ਤੇ ਅਲੱਗ- ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ:

 

ਯਮੁਨਾਨਗਰ ਵਿੱਚ ਅੱਜ ਦੀ ਜਨ ਸਭਾ ਵਿੱਚ ਮੇਰੀ ਮੁਲਾਕਾਤ ਕੈਥਲ ਦੇ ਸ਼੍ਰੀ ਰਾਮਪਾਲ ਕਸ਼ਯਪ ਜੀ ਨਾਲ ਹੋਈ। ਉਨ੍ਹਾਂ ਨੇ 14 ਸਾਲ ਪਹਿਲੇ ਸਹੁੰ ਚੁੱਕੀ ਸੀ- ਕਿ ਉਹ ਮੇਰੇ ਪ੍ਰਧਾਨ ਮੰਤਰੀ ਬਣਨ ਅਤੇ ਮੈਨੂੰ ਮਿਲਣ ਦੇ ਬਾਅਦ ਹੀ ਜੁੱਤੀ ਪਹਿਨਣਗੇ।

ਮੈਂ ਰਾਮਪਾਲ ਜੀ ਜਿਹੇ ਲੋਕਾਂ ਦੇ ਸਾਹਮਣੇ ਨਤਮਸਤਕ ਹਾਂ ਅਤੇ ਉਨ੍ਹਾਂ ਦੇ ਸਨੇਹ ਨੂੰ ਭੀ ਸਵੀਕਾਰ ਕਰਦਾ ਹਾਂ, ਲੇਕਿਨ ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜੋ  ਐਸੀ ਸਹੁੰ ਚੁੱਕਦੇ ਹਨ- ਮੈਂ ਤੁਹਾਡੇ ਪਿਆਰ ਦੀ ਕਦਰ ਕਰਦਾ ਹਾਂ... ਕਿਰਪਾ ਕਰਕੇ ਕਿਸੇ ਐਸੀ ਚੀਜ਼ ‘ਤੇ ਧਿਆਨ ਦਿਓ ਜੋ ਸਮਾਜਿਕ ਕਾਰਜ ਅਤੇ ਰਾਸ਼ਟਰ ਨਿਰਮਾਣ ਨਾਲ ਜੁੜੀ ਹੋਵੇ!”

ਹਰਿਆਣਾ ਦੇ ਯਮੁਨਾਨਗਰ ਵਿੱਚ ਅੱਜ ਕੈਥਲ ਦੇ ਰਾਮਪਾਲ ਕਸ਼ਯਪ ਜੀ ਨੂੰ ਮਿਲਣ ਦਾ ਸੁਭਾਗ ਮਿਲਿਆ। ਇਨ੍ਹਾਂ ਨੇ 14 ਵਰ੍ਹੇ ਪਹਿਲੇ ਇੱਕ ਸਹੁੰ ਚੁੱਕੀ ਸੀ ਸੀ ਕਿ ‘ਮੋਦੀ ਜਦੋਂ ਤੱਕ ਪ੍ਰਧਾਨ ਮੰਤਰੀ ਨਹੀਂ ਬਣ ਜਾਂਦੇ ਅਤੇ ਮੈਂ ਉਨ੍ਹਾਂ ਨੂੰ ਮਿਲ ਨਹੀਂ ਲੈਂਦਾ, ਤਦ ਤੱਕ ਜੁੱਤੀ ਨਹੀਂ ਪਹਿਨਾਂਗਾ।’ ਮੈਨੂੰ ਅੱਜ ਉਨ੍ਹਾਂ ਨੂੰ ਜੁੱਤੀ ਪਹਿਨਾਉਣ ਦਾ ਅਵਸਰ ਮਿਲਿਆ। ਮੈਂ ਐਸੇ ਸਾਰੇ ਸਾਥੀਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ, ਪਰੰਤੂ ਮੇਰਾ ਆਗਰਹਿ ਹੈ ਕਿ ਉਹ ਇਸ ਤਰ੍ਹਾਂ ਦੇ ਪ੍ਰਣ ਲੈਣ ਦੀ ਬਜਾਏ ਕਿਸੇ ਸਮਾਜਿਕ ਅਥਵਾ ਦੇਸ਼ਹਿਤ ਦੇ ਕਾਰਜ ਦਾ ਪ੍ਰਣ ਲੈਣ।

https://x.com/narendramodi/status/1911756643777618032?s=46

https://x.com/narendramodi/status/1911755163636736002?s=46

***

ਐੱਮਜੇਪੀਐੱਸ/ਐੱਸਆਰ


(रिलीज़ आईडी: 2121714) आगंतुक पटल : 63
इस विज्ञप्ति को इन भाषाओं में पढ़ें: Marathi , Tamil , Telugu , Kannada , Bengali , Assamese , English , Urdu , हिन्दी , Manipuri , Gujarati , Odia , Malayalam