ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ‘ਕ੍ਰਿਏਟ ਇਨ ਇੰਡੀਆ’ ਚੈਲੇਂਜ ਦੇ ਤਹਿਤ ‘ਰੇਜ਼ੋਨੇਟ: ਦ ਈਡੀਐੱਮ ਚੈਲੇਂਜ’ ਦੇ ਲਈ ਟੌਪ 10 ਫਾਈਨਲਿਸਟ ਦਾ ਐਲਾਨ ਕੀਤਾ ਗਿਆ


ਚੁਣੇ ਗਏ ਦਸ ਇਲੈਕਟ੍ਰੌਨਿਕਸ ਡਾਂਸ ਮਿਊਜ਼ਿਕ ਪ੍ਰੇਮੀ ਵੇਵ ਸਮਿਟ ਵਿੱਚ ਲਾਈਵ ਪਰਫੌਰਮ ਕਰਨਗੇ

Posted On: 12 APR 2025 4:07PM by PIB Chandigarh

ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਤੋਂ ਪਹਿਲਾਂ ‘ਕ੍ਰਿਏਟ ਇਨ ਇੰਡੀਆ’ ਚੈਲੇਂਜ ਦੇ ਤਹਿਤ ਇੱਕ ਪ੍ਰਮੁੱਖ ਪ੍ਰਤੀਯੋਗਿਤਾ ‘ਰੇਜ਼ੋਨੇਟ: ਦ ਈਡੀਐੱਮ ਚੈਲੇਂਜ’ ਦੌਰਾਨ, ਸੰਗੀਤ ਨਿਰਮਾਣ ਅਤੇ ਲਾਈਵ ਪ੍ਰਦਰਸ਼ਨ ਵਿੱਚ ਇਨੋਵੇਸ਼ਨ, ਰਚਨਾਤਮਕਤਾ ਅਤੇ ਸਹਿਯੋਗ ਦਾ ਜਸ਼ਨ ਮਨਾਉਣ ਦੇ ਲਈ ਇਲੈਕਟ੍ਰੌਨਿਕ ਡਾਂਸ ਮਿਊਜ਼ਿਕ (ਈਡੀਐੱਮ) ਵਿੱਚ ਗਲੋਬਲ ਟੈਲੇਂਟ ਇਕੱਠੇ ਇੱਕ ਮੰਚ ‘ਤੇ ਦਿਖਾਈ ਦਿੱਤੇ।

ਸੂਚਣਾ ਅਤੇ ਪ੍ਰਸਾਰਣ ਮੰਤਰਾਲਾ (ਆਈਐਂਡਬੀ) ਨੇ ਭਾਰਤੀ ਸੰਗੀਤ ਉਦਯੋਗ (ਆਈਐੱਮਆਈ) ਦੇ ਸਹਿਯੋਗ ਨਾਲ ਅੱਜ ‘ਰੇਜ਼ੋਨੇਟ: ਦ ਈਡੀਐੱਮ ਚੈਲੇਂਜ’ ਦੇ ਲਈ ਚੁਣੇ ਗਏ ਟੌਪ 10 ਪ੍ਰਤੀਭਾਗੀਆਂ ਦੇ ਨਾਂ ਦਾ ਐਲਾਨ ਕੀਤਾ।

 

ਇੱਕ ਬੇਹਦ ਕਠਿਨ ਚੋਣ ਪ੍ਰਕਿਰਿਆ ਅਤੇ ਸੈਂਕੜੋਂ ਪ੍ਰਭਾਵਸ਼ਾਲੀ ਐਂਟਰੀਆਂ ਦੇ ਬਾਅਦ, ਨਿਮਨਲਿਖਿਤ ਦਸ ਕਲਾਕਰਾਂ ਨੂੰ ਵੇਵਸ ਦੇ ਗਲੋਬਲ ਸਟੇਜ ‘ਤੇ ਗ੍ਰੈਂਡ ਫਿਨਾਲੇ ਵਿੱਚ ਲਾਈਵ ਪ੍ਰਦਰਸ਼ਨ ਕਰਨ ਦੇ ਲਈ ਚੁਣਿਆ ਗਿਆ ਹੈ, ਜੋ 1-4 ਮਈ, 2025 ਨੂੰ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ:

  • ਸ੍ਰੀਕਾਂਤ ਵੇਮੁਲਾ, ਮੁੰਬਈ, ਮਹਾਰਾਸ਼ਟਰ

  • ਮਯੰਕ ਹਰੀਸ਼ ਵਿਧਾਨੀ, ਮੁੰਬਈ, ਮਹਾਰਾਸ਼ਟਰ

  • ਸ਼ਿਤਿਜ ਨਾਗੇਸ਼ ਖੋਡਵੇ, ਪੁਣੇ, ਮਹਾਰਾਸ਼ਟਰ

  • ਆਦਿਤਯ ਦਿਲਵਾਘੀ, , ਮੁੰਬਈ, ਮਹਾਰਾਸ਼ਟਰ

  • ਆਦਿਤਯ ਉਪਾਧਿਆਏ, ਕੁਮਾਰਿਕਾਟਾ, ਅਸਾਮ

  • ਦੇਵਾਂਸ਼ ਰਸਤੋਗੀ, ਨਵੀਂ ਦਿੱਲੀ

  • ਸੁਮਿਤ ਬਿਲਟੂ ਚਕ੍ਰਵਰਤੀ, ਮੁੰਬਈ, ਮਹਾਰਾਸ਼ਟਰ

  • ਮਾਰਕ ਰਯਾਨ ਸਿਮਲੀਹ, ਮੁੰਬਈ, ਮਹਾਰਾਸ਼ਟਰ

  • ਦਿਬਯਜੀਤ ਰੇ, ਬੋਂਗਾਈਗਾਂਓ, ਅਸਾਮ

  • ਨੋਬਜਯੋਤੀ ਬੋਰੂਆ, ਮੁੰਬਈ, ਮਹਾਰਾਸ਼ਟਰ

 

ਇਹ ਟੌਪ 10 ਕਲਾਕਾਰ ਭਾਰਤ ਦੇ ਇਲੈਕਟ੍ਰੌਨਿਕ ਸੰਗੀਤ ਭਾਈਚਾਰੇ ਦੇ ਜੀਵੰਤ ਕ੍ਰੌਸ-ਸੈਕਸ਼ਨ ਦੀ ਨੁਮਾਇੰਦਗੀ ਕਰਦੇ ਹਨ, ਜਿਸ ਵਿੱਚ ਪਰਿਵੇਸ਼ ਤੋਂ ਲੈ ਕੇ ਹਾਈ-ਐਨਰਜੀ ਡਾਂਸ ਸੰਗੀਤ ਤੱਕ ਦੀ ਅਨੂਠੀ ਧੁਣਾਂ ਸ਼ਾਮਲ ਹਨ। ਇਸ ਚੁਣੌਤੀ ਦਾ ਮਕਸਦ ਇਲੈਕਟ੍ਰੌਨਿਕ ਸੰਗੀਤ ਉਤਪਾਦਨ ਅਤੇ ਜੀਜੇਇੰਗ ਵਿੱਚ ਭਾਰਤੀ ਅਤੇ ਨਾਲ ਹੀ ਆਲਮੀ ਉਭਰਦੀ ਪ੍ਰਤਿਭਾਵਾਂ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣਾ ਸੀ। ਇਸ ਪ੍ਰਤੀਯੋਗਿਤਾ ਦੀ ਕਾਮਯਾਬੀ ਸੰਗੀਤ ਫਿਊਜ਼ਨ, ਇਲੈਕਟ੍ਰੌਨਿਕ ਸੰਗੀਤ ਅਤੇ ਡੀਜੇਇੰਗ ਕਲਾਤਮਕਤਾ ਦੇ ਲਈ ਆਲਮੀ ਕੇਂਦਰ ਦੇ ਰੂਪ ਵਿੱਚ ਭਾਰਤੀ ਦੀ ਸਥਿਤੀ ਨੂੰ ਵੀ ਮਜ਼ਬੂਤ ਕਰਦੀ ਹੈ। ਇਹ ਚੁਣੇ ਹੋਏ ਫਾਇਨਲਿਸਟ ਹੁਣ ਆਪਣੇ ਗ੍ਰੈਂਡ ਫਿਨਾਲੇ ਪਰਫੌਰਮੈਂਸ ਤੀ ਤਿਆਰੀ ਕਰਨਗੇ, ਜਿੱਥੇ ਉਹ ਵੇਵਸ ਦੇ ਆਲਮੀ ਮੰਚ ‘ਤੇ ਆਪਣੀ ਪ੍ਰਤਿਭਾ ਪੇਸ਼ ਕਰਨਗੇ।

 

ਸ਼ੁਰੂਆਤੀ ਦੌਰ ਦੇ ਲਈ ਜੂਰੀ ਪੈਨਲ:

ਸ਼ੁਰੂਆਤੀ ਦੌਰ ਵਿੱਚ ਲੌਸਟ ਸਟੋਰੀਜ਼ ਅਕਾਦਮੀ, ਭਾਰਤ ਦੇ ਪ੍ਰਮੁੱਖ ਸੰਗੀਤ ਉਤਪਾਦਨ ਅਤੇ ਡੀਜੇ ਟ੍ਰੇਨਿੰਗ ਇੰਸਟੀਟਿਊਟ ਦੇ ਸੰਗੀਤ ਪੇਸ਼ੇਵਰਾਂ ਨੇ ਪ੍ਰਤੀਭਾਗੀਆਂ ਨੂੰ ਪਰਖਿਆ। ਜੂਰੀ ਵਿੱਚ ਅਮੇਯ ਜਿਚਕਰ ਅਤੇ ਅੰਸ਼ੁਮਾਨ ਪ੍ਰਜਾਪਤੀ ਸ਼ਾਮਲ ਸੀ। ਅਮੇਯ ਨੂੰ ਰਿਕਾਰਡਿੰਗ ਅਤੇ ਮਿਕਸਿੰਗ ਵਿੱਚ ਇੱਕ ਦਹਾਕੇ ਤੋਂ ਵੱਧ ਦਾ ਤਜ਼ਰਬਾ ਹੈ ਅਤੇ ਉਹ ਇੱਕ ਅਨੁਭਵੀ ਆਡੀਓ ਇੰਜੀਨੀਅਰ ਅਤੇ ਸੰਗੀਤ ਨਿਰਮਾਤਾ ਹੈ। ਉਨ੍ਹਾਂ ਨੇ ਬੌਲੀਵੁਡ, ਵਿਗਿਆਪਨ, ਜਿੰਗਲਸ ਅਤੇ ਪ੍ਰਮੁੱਖ ਬ੍ਰਾਂਡ ਅਭਿਯਾਨਾਂ ਵਿੱਚ ਵੱਡੇ ਪੈਮਾਨੇ ‘ਤੇ ਕੰਮ ਕੀਤਾ ਹੈ। ਉਨ੍ਹਾਂ ਦੇ ਜ਼ਿਕਰਯੋਗ ਪ੍ਰੋਜੈਕਟਾਂ ਵਿੱਚ ਵੀਰੇ ਦੀ ਵੈਡਿੰਗ, ਲੈਲਾ ਮਜਨੂ, ਅਕਤੂਬਰ ਅਤੇ ਕਮਰਸ਼ੀਅਲ ਪ੍ਰੋਜੈਕਟ ਵਿੱਚ ਕ੍ਰੇਡ, ਫਲਿਪਕਾਰਟ ਅਤੇ ਅਪਸਟੌਕਸ ਸ਼ਾਮਲ ਹਨ। ਅੰਸ਼ੁਮਾਨ ਨੂੰ ਬੀਟਬੌਕਸਿੰਗ ਵਿੱਚ 10 ਸਾਲ ਤੋਂ ਵੱਧ ਦਾ ਅਨੁਭਵ ਹੈ ਅਤੇ ਉਨ੍ਹਾਂ ਨੇ ਪਿਛਲੇ ਤਿੰਨ ਸਾਲ ਸੰਗੀਤ ਨਿਰਮਾਤਾ ਦੇ ਰੂਪ ਵਿੱਚ ਬਿਤਾਏ ਹਨ। ਅੰਸ਼ੁਮਾਨ ਲੋਫੀ ਅਤੇ ਹਿਪ-ਹੌਪ ਸੰਗੀਤ ਵਿੱਚ ਮਾਹਿਰ ਹਨ ਅਤੇ ਆਪਣੀ ਪ੍ਰਯੋਗਾਤਮਕ ਧੁਣਾਂ ਅਤੇ ਏ ਐਂਡ ਆਰ ਵਿੱਚ ਆਪਣੇ ਹੁਨਰ ਦੇ ਲਈ ਜਾਣੇ ਜਾਂਦੇ ਹਨ।

 

ਵੇਵਸ ਬਾਰੇ

ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਲਈ ਇੱਕ ਯਾਦਗਾਰ ਪ੍ਰੋਗਰਾਮ, ਪਹਿਲਾਂ ਆਡੀਓ ਵਿਜ਼ੁਅਲ ਅਤੇ ਮਨਰੋਜਨ ਸਮਿਟ (ਵੇਵਸ), ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।

ਤੁਸੀਂ ਭਾਵੇਂ ਉਦਯੋਗ ਜਗਤ ਦੇ ਪੇਸ਼ੇਵਰ ਹੋ, ਨਿਵੇਸ਼ਕ ਹੋ, ਨਿਰਮਾਤਾ ਹੋਣ ਜਾਂ ਇਨੋਵੇਟਰ ਹੋ, ਸਮਿਟ ਐੱਮਐਂਡਈ ਦੀ ਦੁਨੀਆ ਨਾਲ ਜੁੜਨ, ਉਸ ਵਿੱਚ ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਕਰਨ ਦੇ ਲਈ ਸ਼ਾਨਦਾਰ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ.

 

ਵੇਵਸ, ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਦੇ ਲਈ ਤਿਆਰ ਹੈ, ਜੋ ਕੰਟੈਂਟ ਕ੍ਰਿਏਸ਼ਨ, ਬੌਧਿਕ ਸੰਪਦਾ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰੇਗਾ। ਇਸ ਪ੍ਰੋਗਰਾਮ ਦੇ ਫੋਕਸ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਧੁਣ ਅਤੇ ਸੰਗੀਤ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਸੰਵਰਧਿਤ ਵਾਸਤਵਿਕਤਾ  (Augmented Reality) (ਏਆਰ), ਆਭਾਸੀ ਵਾਸਤਵਿਕਤਾ (ਵੀਆਰ), ਅਤੇ ਵਿਸਤਾਰਿਤ ਵਾਸਤਵਿਕਤਾ (ਐਕਸਆਰ) ਜਿਹੇ ਉਦਯੋਗ ਅਤੇ ਖੇਤਰ ਸ਼ਾਮਲ ਹਨ।

 

ਕੀ ਤੁਹਾਡੇ ਕੋਲ ਕੋਈ ਸਵਾਲ ਹਨ? ਜਵਾਬ ਇੱਥੇ ਪਾਓ

 ਪੀਆਈਬੀ ਟੀਮ ਵੇਵਸ ਦੀ ਨਵੀਨਤਮ ਜਾਣਕਾਰੀਆਂ ਨਾਲ ਅਪਡੇਟ ਰਹੋ

ਆਓ, ਸਾਡੇ ਨਾਲ ਇਸ ਸਫਰ ਵਿੱਚ ਜੁੜੋ! ਵੇਵਸ ਦੇ ਲਈ ਹੁਣੇ  ਰਜਿਸਟਰ ਕਰੋ

**** 

ਪੀਆਈਬੀ ਟੀਮ ਵੇਵਸ 2025 । ਸੱਈਦ ਰਬੀਹਾਸ਼ਮੀ/ਸ੍ਰੀਯੰਕਾ ਚੈਟਰਜੀ/ਪਰਸ਼ੁਰਾਮ ਕੋਰ।93


(Release ID: 2121396) Visitor Counter : 5