ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਅੰਬੇਡਕਰ ਜਯੰਤੀ ਦੇ ਅਵਸਰ 'ਤੇ 14 ਅਪ੍ਰੈਲ ਨੂੰ ਹਰਿਆਣਾ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਹਿਸਾਰ ਤੋਂ ਅਯੁੱਧਿਆ ਦੇ ਲਈ ਕਮਰਸ਼ੀਅਲ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ ਅਤੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀ ਯਮੁਨਾਨਗਰ ਵਿੱਚ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਦੇ 800 ਮੈਗਾਵਾਟ ਦੀ ਆਧੁਨਿਕ ਥਰਮਲ ਪਾਵਰ ਯੂਨਿਟ ਅਤੇ ਇੱਕ ਕੰਪ੍ਰੈਸਡ ਬਾਇਓਗੈਸ ਪਲਾਂਟ ਦਾ ਨੀਂਹ ਪੱਥਰ ਰੱਖਣਗੇ
ਪ੍ਰਧਾਨ ਮੰਤਰੀਭਾਰਤਮਾਲਾ ਪਰਿਯੋਜਨਾ (Bharatmala Pariyojna ) ਦੇ ਤਹਿਤ ਰੇਵਾੜੀ ਬਾਈਪਾਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ
Posted On:
12 APR 2025 4:48PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੰਬੇਡਕਰ ਜਯੰਤੀ ਦੇ ਅਵਸਰ ‘ਤੇ 14 ਅਪ੍ਰੈਲ ਨੂੰ ਹਰਿਆਣਾ ਜਾਣਗੇ। ਹਰਿਆਣਾ ਵਿੱਚ ਉਹ ਸਭ ਤੋਂ ਪਹਿਲੇ ਹਿਸਾਰ ਜਾਣਗੇ ਅਤੇ ਸੁਬ੍ਹਾ ਕਰੀਬ 10:15 ਵਜੇ ਹਿਸਾਰ ਤੋਂ ਅਯੁੱਧਿਆ ਦੇ ਲਈ ਕਮਰਸ਼ੀਅਲ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਨਾਲ ਹੀ, ਉਹ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਨੀਂਹ ਪੱਥਰ ਭੀ ਰੱਖਣਗੇ। ਪ੍ਰਧਾਨ ਮੰਤਰੀ ਹਿਸਾਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਇਸ ਦੇ ਬਾਅਦ, ਲਗਭਗ 12:30 ਵਜੇ ਦੁਪਹਿਰੇ ਉਹ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਅਵਸਰ ‘ਤੇ ਸ਼੍ਰੀ ਮੋਦੀ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਹਵਾਈ ਯਾਤਰਾ ਨੂੰ ਸੁਰੱਖਿਅਤ, ਕਿਫ਼ਾਇਤੀ ਅਤੇ ਸਰਬ-ਸੁਲਭ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਹਿਸਾਰ ਵਿੱਚ ਮਹਾਰਾਜਾ ਅਗਰਸੇਨ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਨੀਂਹ ਪੱਥਰ ਰੱਖਣਗੇ। ਇਸ ਦੀ ਲਾਗਤ 410 ਕਰੋੜ ਰੁਪਏ ਤੋਂ ਅਧਿਕ ਹੋਵੇਗੀ। ਇਸ ਵਿੱਚ ਇੱਕ ਅਤਿਆਧੁਨਿਕ ਯਾਤਰੀ ਟਰਮੀਨਲ, ਇੱਕ ਕਾਰਗੋ ਟਰਮੀਨਲ ਅਤੇ ਇੱਕ ਏਟੀਸੀ (ATC) ਭਵਨ ਸ਼ਾਮਲ ਹੋਵੇਗਾ।
ਪ੍ਰਧਾਨ ਮੰਤਰੀ ਹਿਸਾਰ ਤੋਂ ਅਯੁੱਧਿਆ ਦੇ ਲਈ ਪਹਿਲੀ ਉਡਾਣ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਹਿਸਾਰ ਤੋਂ ਅਯੁੱਧਿਆ (ਹਫ਼ਤੇ ਵਿੱਚ ਦੋ ਵਾਰ) ਦੇ ਲਈ ਨਿਰਧਾਰਿਤ ਉਡਾਣਾਂ ਅਤੇ ਜੰਮੂ, ਅਹਿਮਦਾਬਾਦ, ਜੈਪੁਰ ਅਤੇ ਚੰਡੀਗੜ੍ਹ ਦੇ ਲਈ ਹਫ਼ਤੇ ਵਿੱਚ ਤਿੰਨ ਉਡਾਣਾਂ ਦੇ ਨਾਲ ਇਹ ਉਪਲਬਧੀ ਹਰਿਆਣਾ ਦੀ ਏਵੀਏਸ਼ਨ ਕਨੈਕਟਿਵਿਟੀ ਵਿੱਚ ਇੱਕ ਮਹੱਤਵਪੂਰਨ ਛਲਾਂਗ ਹੋਵੇਗੀ।
ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਇਸ ਖੇਤਰ ਵਿੱਤ ਅੰਤਿਮ ਸਿਰੇ ਤੱਕ ਬਿਜਲੀ ਪਹੁੰਚਾਉਣ ਦੇ ਵਿਜ਼ਨ ਦੇ ਤਹਿਤ ਪ੍ਰਧਾਨ ਮੰਤਰੀ ਯਮੁਨਾਨਗਰ ਵਿੱਚ ਦੀਨਬੰਧੂ ਛੋਟੂ ਰਾਮ ਥਰਮਲ ਪਾਵਰ ਪਲਾਂਟ ਦੇ 800 ਮੈਗਾਵਾਟ ਦੀ ਆਧੁਨਿਕ ਥਰਮਲ ਪਾਵਰ ਯੂਨਿਟ ਦਾ ਨੀਂਹ ਪੱਥਰ ਰੱਖਣਗੇ। 233 ਏਕੜ ਵਿੱਚ ਫੈਲੀ ਇਹ ਯੂਨਿਟ ਕਰੀਬ 8,470 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ। ਇਸ ਨਾਲ ਹਰਿਆਣਾ ਦੀ ਊਰਜਾ ਆਤਮਨਿਰਭਰਤਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ ਅਤੇ ਪੂਰੇ ਰਾਜ ਵਿੱਚ ਨਿਰਵਿਘਨ ਬਿਜਲੀ ਸਪਲਾਈ ਸੁਨਿਸ਼ਚਿਤ ਹੋਵੇਗੀ।
ਗੋਬਰਧਨ ਯਾਨੀ ਗੈਲਵੇਨਾਇਜ਼ਿੰਗ ਆਰਗੈਨਿਕ ਬਾਇਓ-ਐਗਰੋ ਰਿਸੋਰਸਿਜ਼ ਧਨ (GOBARDhan, i.e. Galvanising Organic Bio-Agro Resources Dhan)ਨੂੰ ਹੁਲਾਰਾ ਦੇਣ ਦੇ ਵਿਜ਼ਨ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਯਮੁਨਾਨਗਰ ਦੇ ਮੁਕਰਬਪੁਰ ਵਿੱਚ ਇੱਕ ਕੰਪ੍ਰੈਸਡ ਬਾਇਓਗੈਸ ਪਲਾਂਟ ਦਾ ਨੀਂਹ ਪੱਥਰ ਰੱਖਣਗੇ। ਇਸ ਪਲਾਂਟ ਦੀ ਸਲਾਨਾ ਉਤਪਾਦਨ ਸਮਰੱਥਾ 2,600 ਮੀਟ੍ਰਿਕ ਟਨ ਹੋਵੇਗੀ। ਇਹ ਪਲਾਂਟ ਸਵੱਛ ਊਰਜਾ ਉਤਪਾਦਨ ਅਤੇ ਵਾਤਾਵਰਣ ਸੰਭਾਲ਼ ਵਿੱਚ ਯੋਗਦਾਨ ਕਰਦੇ ਹੋਏ ਪ੍ਰਭਾਵੀ ਆਰਗੈਨਿਕ ਵੇਸਟ ਮੈਨੇਜਮੈਂਟ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਭਾਰਤਮਾਲਾ ਪਰਿਯੋਜਨਾ ਦੇ ਤਹਿਤ ਕਰੀਬ 1,070 ਕਰੋੜ ਰੁਪਏ ਦੀ ਲਾਗਤ ਵਾਲੇ 14.4 ਕਿਲੋਮੀਟਰ ਲੰਬੇ ਰੇਵਾੜੀ ਬਾਈਪਾਸ ਪ੍ਰੋਜੈਕਟ ਦਾ ਵੀ ਉਦਘਾਟਨ ਕਰਨਗੇ। ਇਸ ਬਾਈਪਾਸ ਨਾਲ ਰੇਵਾੜੀ ਸ਼ਹਿਰ ਵਿੱਚ ਭੀੜ ਘੱਟ ਹੋਵੇਗੀ, ਦਿੱਲੀ-ਨਾਰਨੌਲ ਦੀ ਯਾਤਰਾ ਦਾ ਸਮਾਂ ਕਰੀਬ ਇੱਕ ਘੰਟਾ ਘੱਟ ਹੋਵੇਗਾ ਅਤੇ ਖੇਤਰ ਵਿੱਚ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।
***
ਐੱਮਜੇਪੀਐੱਸ
(Release ID: 2121332)
Visitor Counter : 18
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Kannada
,
Malayalam