ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਅਤੇ ਪੁਰਤਗਾਲੀ ਸੰਸਦ ਦੇ ਪ੍ਰੈਜ਼ੀਡੈਂਟ ਨਾਲ ਮੁਲਾਕਾਤ ਕੀਤੀ


ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਪੁਰਤਗਾਲ ਵਿੱਚ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸਮੁਦਾਇਕ ਸੁਆਗਤ ਸਮਾਰੋਹ ਵਿੱਚ ਸੰਬੋਧਨ ਕੀਤਾ

ਰਾਸ਼ਟਰਪਤੀ ਸਲੋਵਾਕੀਆ ਦੇ ਲਈ ਰਵਾਨਾ ਹੋਏ

Posted On: 09 APR 2025 1:31PM by PIB Chandigarh

ਪੁਰਤਗਾਲ ਦੀ ਆਪਣੀ ਯਾਤਰਾ ਦੇ ਅੰਤਿਮ ਦਿਨ (8 ਅਪ੍ਰੈਲ, 2025) ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਲਿਸਬਨ ਵਿੱਚ ਪੁਰਤਗਾਲੀ ਸੰਸਦ ਦੇ ਪ੍ਰੈਜ਼ੀਡੈਂਟ, ਮਹਾਮਹਿਮ ਜੋਸ ਪੈਡ੍ਰੋ ਅਗੁਇਰ-ਬ੍ਰੈਂਕੋ (H.E. José Pedro Aguiar-Branco) ਨਾਲ ਮੁਲਾਕਾਤ ਕੀਤੀ। ਦੋਨੋਂ ਇਸ ਬਾਤ 'ਤੇ ਸਹਿਮਤ ਸਨ ਕਿ ਭਾਰਤ ਅਤੇ ਪੁਰਤਗਾਲ ਦੀਆਂ ਸੰਸਦਾਂ ਦੇ ਦਰਮਿਆਨ ਨਿਯਮਿਤ ਅਦਾਨ-ਪ੍ਰਦਾਨ ਨਾਲ ਦੋਨਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਸਬੰਧਾਂ ਨੂੰ ਹੁਲਾਰਾ ਮਿਲੇਗਾ। ਰਾਸ਼ਟਰਪਤੀ ਨੇ ਲਿਸਬਨ ਵਿੱਚ ਪੁਰਤਗਾਲ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਲੁਇਸ ਮੋਂਟੇਨੇਗ੍ਰੋ (H.E. Mr Luis Montenegro) ਨਾਲ ਵੀ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ। ਬੈਠਕ ਦੇ ਦੌਰਾਨ ਦੋਨਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਅੱਗੇ ਦੇ ਰਸਤੇ ‘ਤੇ ਵਿਚਾਰ-ਚਰਚਾ ਕੀਤੀ। ਉਹ ਇਸ ਬਾਤ ’ਤੇ ਸਹਿਮਤ ਹੋਏ ਕਿ ਵਪਾਰ ਅਤੇ ਵਣਜ, ਰੱਖਿਆ, ਵਿਗਿਆਨ ਅਤੇ ਟੈਕਨੋਲੋਜੀ ਅਤੇ ਊਰਜਾ ਜਿਹੇ ਕਈ ਖੇਤਰਾਂ ਵਿੱਚ ਸਹਿਯੋਗ ਦੇ ਅਧਿਕ ਅਵਸਰ ਹਨ। 

ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੱਲ੍ਹ (8 ਅਪ੍ਰੈਲ, 2025) ਰਾਸ਼ਟਰਪਤੀ ਮਾਰਸੇਲੋ ਰੇਬੇਲੋ ਡੀ ਸੂਸਾ (Marcelo Rebelo De Sousa) ਦੇ ਨਾਲ ਲਿਸਬਨ ਵਿੱਚ ਚੰਪਾਲਿਮੌਡ ਫਾਊਂਡੇਸ਼ਨ (Champalimaud Foundation) ਦਾ ਦੌਰਾ ਕੀਤਾ ਅਤੇ ਨਿਊਰੋਸਾਇੰਸ, ਓਨਕੋਲੋਜੀ, ਪ੍ਰਯੋਗਾਤਮਕ ਕਲੀਨਿਕਲ ਖੋਜ ਅਤੇ ਆਟੋਮੇਟਿਡ ਦਵਾਈ ਡਿਲਿਵਰੀ ਦੇ ਖੇਤਰਾਂ ਸਮੇਤ ਵਿਭਿੰਨ ਖੋਜ ਅਤੇ ਵਿਕਾਸ ਪਹਿਲਾਂ ਨੂੰ ਦੇਖਿਆ। ਰਾਸ਼ਟਰਪਤੀ ਨੇ ਚੰਪਾਲਿਮੌਡ ਫਾਊਂਡੇਸ਼ਨ ਅਤੇ ਪੁਰਤਗਾਲ ਦੇ ਹੋਰ ਸੰਸਥਾਨਾਂ ਵਿੱਚ ਕੰਮ ਕਰ ਰਹੇ ਭਾਰਤੀ ਖੋਜਕਾਰਾਂ ਅਤੇ ਵਿਦਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਉੱਭਰਦੀਆਂ ਟੈਕਨੋਲੋਜੀਆਂ ਅਤੇ ਵਿਗਿਆਨਕ ਖੋਜਾਂ ਵਿੱਚ ਭਾਰਤ-ਪੁਰਤਗਾਲ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਭਾਰਤੀ ਵਿਦਵਾਨਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।

ਚੰਪਾਲੀਮੌਡ ਸੈਂਟਰ ਫੌਰ ਦ ਅਨਨੌਨ (Champalimaud Centre for the Unknown) ਇੱਕ ਅਤਿ-ਆਧੁਨਿਕ ਮੈਡੀਕਲ, ਵਿਗਿਆਨਕ ਅਤੇ ਤਕਨੀਕੀ ਸੰਸਥਾਨ ਹੈ, ਜਿੱਥੇ ਵਿਵਹਾਰਕ ਖੋਜ ਗਤੀਵਿਧੀਆਂ ਅਤੇ ਉੱਨਤ ਸਿੱਖਿਆ ਪ੍ਰੋਗਰਾਮਾਂ ਦੇ ਨਾਲ-ਨਾਲ ਅੰਤਰ-ਅਨੁਸ਼ਾਸਨੀ ਕਲੀਨਿਕਲ ਦੇਖਭਾਲ਼ ਸੁਵਿਧਾ ਕੇਂਦਰ ਵਿਕਸਿਤ ਕੀਤਾ ਜਾ ਰਿਹਾ ਹੈ।

ਬਾਅਦ ਵਿੱਚ, ਰਾਸ਼ਟਰਪਤੀ ਨੇ ਲਿਸਬਨ ਵਿੱਚ ਮਹਾਤਮਾ ਗਾਂਧੀ ਅਤੇ ਕਸਤੂਰਬਾ ਗਾਂਧੀ ਦੀ ਪ੍ਰਤਿਮਾ ’ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਰਾਧਾ-ਕ੍ਰਿਸ਼ਨ ਮੰਦਿਰ ਵਿੱਚ ਪੂਜਾ-ਅਰਚਨਾ ਵੀ ਕੀਤੀ।

 

ਰਾਸ਼ਟਰਪਤੀ ਨੇ ਲਿਸਬਨ ਵਿੱਚ ਆਪਣੇ ਅੰਤਿਮ ਰੁਝੇਵਿਆਂ ਵਿੱਚ ਪੁਰਤਗਾਲ ਵਿੱਚ ਭਾਰਤ ਦੇ ਰਾਜਦੂਤ ਦੁਆਰਾ ਆਯੋਜਿਤ ਸੁਆਗਤ ਸਮਾਰੋਹ ਵਿੱਚ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ। ਇਸ ਅਵਸਰ ’ਤੇ ਉਨ੍ਹਾਂ ਦੇ ਨਾਲ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਜੈਯੰਤੀਭਾਈ ਬੰਭਾਨਿਯਾ (Smt. Nimuben Jayantibhai Bambhaniya) ਅਤੇ ਸਾਂਸਦ ਸ਼੍ਰੀ ਧਵਲ ਪਟੇਲ ਅਤੇ ਸ਼੍ਰੀਮਤੀ ਸੰਧਯਾ ਰੇਅ (Smt. Sandhya Ray) ਵੀ ਮੌਜੂਦ ਰਹੇ

ਇਸ ਅਵਸਰ ’ਤੇ ਪੁਰਤਗਾਲ ਦੇ ਸਾਰੇ ਹਿੱਸਿਆਂ ਤੋਂ ਲਿਸਬਨ ਆਏ ਭਾਰਤੀ ਸਮੁਦਾਇ ਦੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਵਿਭਿੰਨ ਹਿੱਸਿਆਂ ਅਤੇ ਵਿਭਿੰਨ ਸਮੁਦਾਇਆਂ ਦੀ ਨੁਮਾਇੰਦਗੀ ਕਰਦੇ ਹੋਏ ਉਹ ਨਾ ਕੇਵਲ ਭਾਰਤ ਦੀ ਵਿਵਿਨਤਾ ਨੂੰ ਦਰਸਾਉਂਦੇ ਹਨ, ਬਲਕਿ ਉਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਵੀ ਕਰਦੇ ਹਨ ਜੋ ਦੋਨਾਂ ਦੇਸ਼ਾਂ ਨੂੰ ਬੰਨ੍ਹਦੀਆਂ ਹਨ ਜਿਵੇਂ –ਲੋਕਤੰਤਰ, ਬਹੁਲਵਾਦ, ਭਾਈਚਾਰੇ ਦੀ ਭਾਵਨਾ।

ਰਾਸ਼ਟਰਪਤੀ ਨੇ ਕਿਹਾ ਕਿ ਪੁਰਤਗਾਲ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਭਾਰਤੀ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਉਨ੍ਹਾਂ ਦੇ ਪ੍ਰਯਾਸ ਉਨ੍ਹਾਂ ਨੂੰ ਸਾਡੇ ਦੇਸ਼ ਦੇ ਸੱਚੇ ਰਾਜਦੂਤ ਬਣਾਉਂਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਉਹ ਆਪਣੀ ਸਖ਼ਤ ਮਿਹਨਤ ਨਾਲ ਸਫ਼ਲਤਾ ਅਤੇ ਉਪਲਬਧੀਆਂ ਹਾਸਲ ਕਰ ਰਹੇ ਹਨ ਅਤੇ ਭਾਰਤ ਨੂੰ ਮਾਣ ਮਹਿਸੂਸ ਕਰਵਾ ਰਹੇ ਹਨ। ਉਨ੍ਹਾਂ ਨੇ ਪੁਰਤਗਾਲ ਦੀ ਸਰਕਾਰ ਅਤੇ ਲੋਕਾਂ ਦਾ ਭਾਰਤੀ ਪ੍ਰਵਾਸੀਆਂ ਦਾ ਸੁਆਗਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਅਤੇ ਭਲਾਈ ਸੁਨਿਸ਼ਚਿਤ ਕਰਨ ਲਈ ਧੰਨਵਾਦ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਸਰਕਾਰ ਆਪਣੇ ਪ੍ਰਵਾਸੀ ਸਮੁਦਾਇ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੇ ਕਲਿਆਣ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ। ਸਰਕਾਰ ਨੇ ਸੰਕਟ ਦੇ ਸਮੇਂ ਪ੍ਰਵਾਸੀ ਸਮੁਦਾਇ ਦੀ ਸਹਾਇਤਾ ਦੇ ਲਈ ਕਈ ਪਹਿਲਾਂ ਕੀਤੀਆਂ ਹਨ। ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਕਿਹਾ ਕਿ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਮਿਸ਼ਨ ਹਰ ਭਾਰਤੀ ਦੀ ਸਹਾਇਤਾ ਦੇ ਲਈ ਤਿਆਰ ਹਨ, ਕਿਉਂਕਿ ਉਹ ਜਿੱਥੇ ਵੀ ਹਨ, ਉਨ੍ਹਾਂ ਦੀ ਮਾਤ-ਭੂਮੀ ਹਮੇਸ਼ਾ ਉਨ੍ਹਾਂ ਦੇ ਨਾਲ ਹੈ!

ਸੁਆਗਤ ਸਮਾਰੋਹ ਤੋਂ ਬਾਅਦ ਰਾਸ਼ਟਰਪਤੀ ਸਲੋਵਾਕੀਆ ਦੇ ਲਈ ਰਵਾਨਾ ਹੋ ਗਏ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ - 

********

ਐੱਮਜੇਪੀਐੱਸ/ਐੱਸਆਰ


(Release ID: 2120468) Visitor Counter : 13