ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਅੱਜ ਯੂਨਾਈਟਿਡ ਕਿੰਗਡਮ ਅਤੇ ਔਸਟ੍ਰੀਆ ਦੀ ਸਰਕਾਰੀ ਯਾਤਰਾ 'ਤੇ ਰਵਾਨਾ ਹੋਣਗੇ


ਕੇਂਦਰੀ ਵਿੱਤ ਮੰਤਰੀ ਭਾਰਤ-ਯੂਕੇ ਆਰਥਿਕ ਅਤੇ ਵਿੱਤੀ ਸੰਵਾਦ (13ਵੀਂ ਈਐਫਡੀ) ਦੇ 13ਵੇਂ ਮੰਤਰੀ ਪੱਧਰੀ ਵਾਰਤਾ ਵਿੱਚ ਹਿੱਸਾ ਲੈਣਗੇ, ਇਸ ਤੋਂ ਇਲਾਵਾ ਦੋ-ਪੱਖੀ ਬੈਠਕਾਂ, ਯੂਨਾਈਟਿਡ ਕਿੰਗਡਮ ਅਤੇ ਔਸਟ੍ਰੀਆ ਵਿੱਚ ਥਿੰਕ ਟੈਂਕਾਂ, ਨਿਵੇਸ਼ਕਾਂ, ਵਪਾਰ ਜਗਤ ਦੇ ਨੇਤਾਵਾਂ ਦੇ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋਵੇਗੀ

Posted On: 07 APR 2025 1:03PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ 8 ਤੋਂ 13 ਅਪ੍ਰੈਲ 2025 ਤੱਕ ਯੂਨਾਈਟਿਡ ਕਿੰਗਡਮ ਅਤੇ ਔਸਟ੍ਰੀਆ ਦੀ ਸਰਕਾਰੀ ਯਾਤਰਾ 'ਤੇ ਰਹਿਣਗੇ। ਸ਼੍ਰੀਮਤੀ ਸੀਤਾਰਮਨ ਦੀ ਦੋਵਾਂ ਦੇਸ਼ਾਂ ਵਿੱਚ ਮੰਤਰੀ ਪੱਧਰੀ ਦੁਵੱਲੀਆਂ ਬੈਠਕਾਂ ਵਿੱਚ ਹਿੱਸਾ ਲੈਣ ਦੀ ਵੀ ਯੋਜਨਾ ਹੈ।

ਯਾਤਰਾ ਦੇ ਦੌਰਾਨ ਕੇਂਦਰੀ ਵਿੱਤ ਮੰਤਰੀ ਭਾਰਤ-ਯੂਕੇ ਆਰਥਿਕ ਅਤੇ ਵਿੱਤੀ ਵਾਰਤਾ ਦੇ 13ਵੇਂ ਮੰਤਰੀ ਪੱਧਰੀ ਦੌਰੇ ਵਿੱਚ ਹਿੱਸਾ ਲੈਣਗੇ ਅਤੇ ਯੂਨਾਈਟਿਡ ਕਿੰਗਡਮ ਅਤੇ ਔਸਟ੍ਰੀਆ ਵਿੱਚ ਥਿੰਕ ਟੈਂਕਾਂ, ਨਿਵੇਸ਼ਕਾਂ, ਵਪਾਰ ਜਗਤ ਦੇ ਨੇਤਾਵਾਂ ਦੇ ਨਾਲ ਬੈਠਕ ਕਰਨਗੇ।

ਭਾਰਤ-ਯੂਕੇ ਆਰਥਿਕ ਅਤੇ ਵਿੱਤੀ ਵਾਰਤਾ (13ਵਾਂ ਈਐਫਡੀ) ਦਾ 13ਵਾਂ ਦੌਰ 9 ਅਪ੍ਰੈਲ 2025 ਨੂੰ ਲੰਦਨ, ਯੂਨਾਈਟਿਡ ਕਿੰਗਡਮ ਵਿੱਚ ਆਯੋਜਿਤ ਕੀਤਾ ਜਾਵੇਗਾ। 13ਵੇਂ ਈਐਫਡੀ ਵਾਰਤਾ ਦੀ ਸਹਿ-ਪ੍ਰਧਾਨਗੀ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਅਤੇ ਯੂਕੇ ਦੇ ਖਜ਼ਾਨੇ ਦੇ ਚਾਂਸਲਰ ਦੁਆਰਾ ਕੀਤੀ ਜਾਵੇਗੀ।

13ਵਾਂ ਈਐਫਡੀ ਦੋਵਾਂ ਦੇਸ਼ਾਂ ਵਿੱਚ ਇੱਕ ਮਹੱਤਵਪੂਰਨ ਦੁਵੱਲਾ ਮੰਚ ਹੈ, ਜੋ ਨਿਵੇਸ਼ ਮਾਮਲਿਆਂ, ਵਿੱਤੀ ਸੇਵਾਵਾਂ, ਵਿੱਤੀ ਨਿਯਮਾਂ, ਯੂਪੀਆਈ ਅੰਤਰ-ਸਬੰਧਾਂ, ਟੈਕਸਾਂ ਦੇ ਮਾਮਲੇ ਅਤੇ ਗੈਰ-ਕਾਨੂੰਨੀ ਵਿੱਤੀ ਪ੍ਰਵਾਹ ਸਮੇਤ ਵਿੱਤੀ ਸਹਿਯੋਗ ਦੇ ਵਿਭਿੰਨ ਪਹਿਲੂਆਂ 'ਤੇ ਮੰਤਰੀ ਪੱਧਰ, ਅਧਿਕਾਰੀ ਪੱਧਰ, ਕਾਰਜ ਸਮੂਹਾਂ ਅਤੇ ਸਬੰਧਿਤ ਰੈਗੂਲੇਟਰੀ ਸੰਸਥਾਵਾਂ ਦੇ ਵਿੱਚ ਸਪਸ਼ਟ ਸਹਿਭਾਗਤਾ ਦੇ ਮੌਕੇ ਪ੍ਰਦਾਨ ਕਰਦਾ ਹੈ।

ਭਾਰਤੀ ਪੱਖ ਦੇ ਲਈ 13ਵੀਂ ਈਐਫਡੀ ਵਾਰਤਾ ਦੀਆਂ ਪ੍ਰਮੁੱਖ ਪ੍ਰਾਥਮਿਕਤਾਵਾਂ ਵਿੱਚ ਆਈਐਫਐਸਸੀ ਗਿਫਟ ਸਿਟੀ, ਨਿਵੇਸ਼, ਬੀਮਾ ਅਤੇ ਪੈਨਸ਼ਨ ਖੇਤਰ, ਫਿਨਟੈਕ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਸਹਿਯੋਗ ਅਤੇ ਕਿਫਾਇਤੀ ਅਤੇ ਟਿਕਾਊ ਜਲਵਾਯੂ ਵਿੱਤ ਜੁਟਾਉਣਾ ਸ਼ਾਮਲ ਹੈ।

ਕੇਂਦਰੀ ਵਿੱਤ ਮੰਤਰੀ ਅਤੇ ਮਾਣਯੋਗ ਖਜ਼ਾਨਾ ਚਾਂਸਲਰ ਅੱਗੇ ਦੇ ਸਹਿਯੋਗ ਦੇ ਲਈ ਵਿਭਿੰਨ ਰਿਪੋਰਟਾਂ ਅਤੇ ਨਵੀਆਂ ਪਹਿਲਕਦਮੀਆਂ ਦਾ ਐਲਾਨ ਕਰਨਗੇ ਅਤੇ ਉਨ੍ਹਾਂ ਨੂੰ ਲਾਂਚ ਵੀ ਕਰਨਗੇ।

ਭਾਰਤ-ਬ੍ਰਿਟੇਨ 13ਵੇਂ ਈਐਫਡੀ ਦੇ ਮੌਕੇ 'ਤੇ ਸ਼੍ਰੀਮਤੀ ਸੀਤਾਰਮਨ ਪ੍ਰਮੁੱਖ ਹਸਤੀਆਂ ਦੇ ਨਾਲ ਦੁਵੱਲੀਆਂ ਬੈਠਕਾਂ ਵਿੱਚ ਹਿੱਸਾ ਲੈਣਗੇ। ਨਿਵੇਸ਼ਕ ਗੋਲਮੇਜ਼ ਬੈਠਕਾਂ ਵਿੱਚ ਹਿੱਸਾ ਲੈਣਗੇ ਅਤੇ ਪ੍ਰਮੁੱਖ ਵਿੱਤੀ ਸੰਸਥਾਨਾਂ ਅਤੇ ਕੰਪਨੀਆਂ ਦੇ ਮੁਖੀਆਂ ਦੇ ਨਾਲ ਹੋਰ ਬੈਠਕਾਂ ਵਿੱਚ ਹਿੱਸਾ ਲੈਣਗੇ।

ਸਰਕਾਰੀ ਯਾਤਰਾ ਦੇ ਦੌਰਾਨ ਯੂਨਾਈਟਿਡ ਕਿੰਗਡਮ ਵਿੱਚ, ਕੇਂਦਰੀ ਵਿੱਤ ਮੰਤਰੀ ਭਾਰਤ-ਯੂਕੇ ਨਿਵੇਸ਼ਕ ਗੋਲਮੇਜ਼ ਸੰਮੇਲਨ ਵਿੱਚ ਮੁੱਖ ਭਾਸ਼ਣ ਦੇਣਗੇ, ਜਿਸ ਵਿੱਚ ਅੰਤਰਰਾਸ਼ਟਰੀ ਸੰਗਠਨਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀ ਮੌਜੂਦ ਰਹਿਣਗੇ, ਜਿਸ ਵਿੱਚ ਪੈਨਸ਼ਨ ਫੰਡ, ਬੀਮਾ ਕੰਪਨੀਆਂ, ਬੈਂਕ ਅਤੇ ਵਿੱਤੀ ਸੇਵਾ ਸੰਸਥਾਨਾਂ ਸਮੇਤ ਯੂਕੇ ਦੇ ਵਿੱਤੀ ਈਕੋਸਿਸਟਮ ਦੇ ਪ੍ਰਮੁੱਖ ਪ੍ਰਬੰਧਨ ਕਰਮਚਾਰੀ ਵੀ ਸ਼ਾਮਲ ਹੋਣਗੇ।

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਬ੍ਰਿਟੇਨ ਦੇ ਵਪਾਰ ਮੰਤਰੀ ਮਾਣਯੋਗ ਜੋਨਾਥਨ ਰੇਨਾਲਡਜ਼ ਦੇ ਨਾਲ ਮਿਲ ਕੇ ਸਿਟੀ ਆਫ਼ ਲੰਡਨ ਦੇ ਨਾਲ ਸਾਂਝੇਦਾਰੀ ਵਿੱਚ ਗੋਲਮੇਜ਼ ਸੰਮੇਲਨ ਦੀ ਸਹਿ-ਮੇਜ਼ਬਾਨੀ ਕਰਨਗੇ, ਜਿਸ ਵਿੱਚ ਬ੍ਰਿਟੇਨ ਦੇ ਪ੍ਰਮੁੱਖ ਪੈਨਸ਼ਨ ਫੰਡਾਂ ਅਤੇ ਅਸੈੱਟ ਮੈਨੇਜਰਾਂ ਦੇ ਚੋਟੀ ਦੇ ਸੀਈਓ ਅਤੇ ਸੀਨੀਅਰ ਪ੍ਰਬੰਧਨ ਭਾਈਵਾਲ ਹੋਣਗੇ।

ਸਰਕਾਰੀ ਯਾਤਰਾ ਦੇ ਔਸਟ੍ਰਿਆਈ ਪੜਾਅ ਦੇ ਦੌਰਾਨ ਕੇਂਦਰੀ ਵਿੱਤ ਮੰਤਰੀ ਔਸਟ੍ਰਿਆਈ ਸਰਕਾਰ ਦੇ ਸੀਨੀਅਰ ਨੇਤਾਵਾਂ ਦੇ ਨਾਲ ਦੁਵੱਲੀਆਂ ਬੈਠਕਾਂ ਕਰਨਗੇ, ਜਿਨ੍ਹਾਂ ਵਿੱਚ ਔਸਟ੍ਰੀਆ ਦੇ ਵਿੱਤ ਮੰਤਰੀ ਸ਼੍ਰੀ ਮਾਰਕਸ ਮਾਰਟਰਬਾਉਰ ਅਤੇ ਔਸਟ੍ਰੀਆ ਦੇ ਫੈਡਰਲ ਚਾਂਸਲਰ ਮਹਾਮਹਿਮ ਸ਼੍ਰੀ ਕ੍ਰਿਸਚੀਅਨ ਸਟਾਕਰ ਸ਼ਾਮਲ ਹੋਣਗੇ।

ਸ਼੍ਰੀਮਤੀ ਸੀਤਾਰਮਨ ਅਤੇ ਔਸਟ੍ਰੀਆ ਦੇ ਅਰਥਵਿਵਸਥਾ, ਊਰਜਾ ਅਤੇ ਸੈਰ-ਸਪਾਟਾ ਮੰਤਰੀ ਸ਼੍ਰੀ ਵੋਲਫਗੈਂਗ ਹੈਟਮੈਨਸਡੋਰਫਰ, ਪ੍ਰਮੁੱਖ ਔਸਟ੍ਰਿਆਈ ਸੀਈਓ ਦੇ ਨਾਲ ਇੱਕ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ, ਜਿਸ ਵਿੱਚ ਉਨ੍ਹਾਂ ਨੂੰ ਦੋਵਾਂ ਦੇਸ਼ਾਂ ਦੇ ਵਿੱਚ ਡੂੰਘੇ ਨਿਵੇਸ਼ ਸਹਿਯੋਗ ਦੇ ਲਈ ਭਾਰਤ ਵਿੱਚ ਮੌਜੂਦਾ ਅਤੇ ਆਉਣ ਵਾਲੇ ਮੌਕਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ।

****

ਐੱਨਬੀ/ ਕੇਐਮਐੱਨ/ਐੱਸਜੇ


(Release ID: 2120143)