ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 9 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਵਿੱਚ ਸ਼ਾਮਲ ਹੋਣਗੇ
ਇੱਕ ਆਲਮੀ ਪਹਿਲ ਵਿੱਚ, 108 ਤੋਂ ਜ਼ਿਆਦਾ ਦੇਸ਼ਾਂ ਦੇ ਲੋਕ ਪਵਿੱਤਰ ਜੈਨ ਮੰਤਰ ਦੇ ਜ਼ਰੀਏ ਸ਼ਾਂਤੀ, ਅਧਿਆਤਮਿਕ ਜਾਗਰਿਤੀ ਅਤੇ ਸਰਬਵਿਆਪਕ ਸਦਭਾਵਨਾ ਨੂੰ ਹੁਲਾਰਾ ਦੇਣ ਦੇ ਲਈ ਇਸ ਵਿੱਚ ਹਿੱਸਾ ਲੈਣਗੇ
Posted On:
07 APR 2025 5:24PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਅਪ੍ਰੈਲ ਨੂੰ ਸੁਬ੍ਹਾ ਕਰੀਬ 8 ਵਜੇ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਵਿੱਚ ਸ਼ਾਮਲ ਹੋਣਗੇ। ਇਸ ਅਵਸਰ ’ਤੇ ਉਹ ਇਕੱਠ ਨੂੰ ਭੀ ਸੰਬੋਧਨ ਕਰਨਗੇ।
ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਅਧਿਆਤਮਿਕ ਸਦਭਾਵਨਾ ਅਤੇ ਨੈਤਿਕ ਚੇਤਨਾ ਦਾ ਇੱਕ ਮਹੱਤਵਪੂਰਨ ਉਤਸਵ ਹੈ, ਜੋ ਜੈਨ ਧਰਮ ਵਿੱਚ ਸਭ ਤੋਂ ਅਧਿਕ ਪੂਜਣਯੋਗ ਅਤੇ ਸਰਬਵਿਆਪਕ ਮੰਤਰ-ਨਵਕਾਰ ਮਹਾਮੰਤਰ (Navkar Mahamantra) ਦੇ ਸਮੂਹਿਕ ਜਾਪ ਦੇ ਜ਼ਰੀਏ ਲੋਕਾਂ ਨੂੰ ਇਕਜੁੱਟ ਕਰਨ ਦਾ ਪ੍ਰਯਾਸ ਕਰਦਾ ਹੈ। ਅਹਿੰਸਾ, ਨਿਮਰਤਾ ਅਤੇ ਅਧਿਆਤਮਿਕ ਉਥਾਨ ਦੇ ਸਿਧਾਂਤਾਂ ’ਤੇ ਅਧਾਰਿਤ ਇਹ ਮੰਤਰ ਪ੍ਰਬੁੱਧ ਵਿਅਕਤੀਆਂ ਦੇ ਗੁਣਾਂ ਦੇ ਪ੍ਰਤੀ ਸਨਮਾਨ ਵਿਅਕਤ ਕਰਦਾ ਹੈ ਅਤੇ ਅੰਦਰੂਨੀ ਪਰਿਵਰਤਨ ਦੀ ਪ੍ਰੇਰਣਾ ਦਿੰਦਾ ਹੈ। ਇਹ ਦਿਵਸ ਸਾਰੇ ਵਿਅਕਤੀਆਂ ਨੂੰ ਆਤਮ-ਸ਼ੁੱਧੀ, ਸਹਿਣਸ਼ੀਲਤਾ ਅਤੇ ਸਮੂਹਿਕ ਕਲਿਆਣ (self-purification, tolerance, and collective well-being) ਦੀਆਂ ਕਦਰਾਂ-ਕੀਮਤਾਂ ’ਤੇ ਚਿੰਤਨ ਕਰਨ ਦੇ ਲਈ ਪ੍ਰੋਤਸਾਹਿਤ ਕਰਦਾ ਹੈ। ਇਸ ਅਵਸਰ ’ਤੇ 108 ਤੋਂ ਅਧਿਕ ਦੇਸ਼ਾਂ ਦੇ ਲੋਕ ਸ਼ਾਂਤੀ ਅਤੇ ਇਕਜੁੱਟਤਾ ਦੇ ਲਈ ਆਲਮੀ ਨਾਅਰੇ (global chant) ਵਿੱਚ ਸ਼ਾਮਲ ਹੋਣਗੇ।
******
ਐੱਮਜੇਪੀਐੱਸ/ ਐੱਸਟੀ/ਐੱਸਕੇਐੱਸ
(Release ID: 2120011)
Visitor Counter : 25
Read this release in:
Assamese
,
Odia
,
English
,
Urdu
,
Marathi
,
Hindi
,
Bengali
,
Gujarati
,
Tamil
,
Telugu
,
Kannada
,
Malayalam