ਵਿੱਤ ਮੰਤਰਾਲਾ
azadi ka amrit mahotsav

ਸਟੈਂਡ-ਅੱਪ ਇੰਡੀਆ ਦੇ 9 ਵਰ੍ਹੇ


ਖਾਹਿਸ਼ਾਂ ਨੂੰ ਉਪਬਧੀਆਂ ਵਿੱਚ ਬਦਲਣਾ

Posted On: 05 APR 2025 12:08PM by PIB Chandigarh

5 ਅਪ੍ਰੈਲ 2016 ਨੂੰ ਆਪਣੇ ਲਾਂਚ ਦੇ ਬਾਅਦ ਤੋਂ, ਸਟੈਂਡ-ਅੱਪ ਇੰਡੀਆ ਸਕੀਮ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਮਹਿਲਾ ਉਦਮੀਆਂ ਨੂੰ ਮਜ਼ਬੂਤ ਕਰਨ ਦੇ ਟੀਚੇ ‘ਤੇ ਹੈ ਇਸ ਦਾ ਉਦੇਸ਼ ਨਵੇਂ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਬੈਂਕ ਲੋਨ ਪ੍ਰਦਾਨ ਕਰਕੇ ਰੁਕਾਵਟਾਂ ਨੂੰ ਦੂਰ ਕਰਨਾ ਹੈ ਬੀਤੇ 9 ਵਰ੍ਹਿਆਂ ਵਿੱਚ, ਇਸ ਸਕੀਮ ਨੇ ਨਾ ਸਿਰਫ ਕਾਰੋਬਾਰੀਆਂ ਨੂੰ ਫੰਡਿੰਗ ਕੀਤੀ ਹੈ- ਇਸ ਨੇ ਸੁਪਨਿਆਂ ਨੂੰ ਪੂਰਾ ਕੀਤਾ ਹੈ, ਆਜੀਵਿਕਾ ਦਾ ਸਿਰਜਣ ਕੀਤਾ ਹੈ ਅਤੇ ਪੂਰੇ ਭਾਰਤ ਵਿੱਚ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਇਆ ਹੈ

ਸਟੈਂਡ-ਅੱਪ ਇੰਡੀਆ ਸਕੀਮ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਜ਼ਿਕਰਯੋਗ ਵਾਧਾ ਦੇਖਿਆ ਹੈ ਜਿਸ ਦੀ ਸ਼ੁਰੂਆਤ ਦੇ ਬਾਅਦ ਤੋਂ ਮੰਜ਼ੂਰ ਕੀਤੀ ਗਈ ਕੁੱਲ ਰਾਸ਼ੀ 31 ਅਕਤੂਬਰ, 2018 ਤੱਕ 14,431.14 ਕਰੋੜ ਰੁਪਏ ਤੋਂ ਵਧ ਕੇ 17 ਮਾਰਚ 2025 ਤੱਕ 61,020.41 ਕਰੋੜ ਰੁਪਏ ਹੋ ਗਈ ਇਹ ਇੱਕ ਮਹੱਤਵਪੂਰਨ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਦੇਸ਼ ਭਰ ਵਿੱਚ ਉਦਮੀਆਂ ਨੂੰ ਸਸ਼ਕਤ ਬਣਾਉਣ ਵਿੱਚ ਸਕੀਮ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ

 

 

 

 

 

ਸਟੈਂਡ-ਅੱਪ ਇੰਡੀਆ ਦੇ ਤਹਿਤ ਉਪਲਬਧੀਆਂ

ਇਸ ਸਕੀਮ ਨੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਭਾਈਚਾਰਿਆਂ ਅਤੇ ਮਹਿਲਾ ਉਦਮੀਆਂ ਦੇ ਲਈ ਮਹੱਤਵਪੂਰਨ ਵਿੱਤੀ ਮਜ਼ਬੂਤੀ ਨੂੰ ਪ੍ਰਤਿਬਿੰਬਤ ਕੀਤਾ (ਨਵੰਬਰ 2018 ਤੋਂ ਨਵੰਬਰ 2024 ਤੱਕ):

  • ਅਨੁਸੂਚਿਤ ਜਾਤੀ ਦੇ ਖਾਤੇ ਵਧ ਕੇ 9,399 ਤੋਂ 46,248 ਹੋ ਗਏ, ਅਤੇ ਲੋਨ ਦੀ ਰਾਸ਼ੀ ਵਧ ਕੇ 1,826.21 ਕਰੋੜ ਰੁਪਏ ਤੋਂ 9,747.11 ਕਰੋੜ ਰੁਪਏ ਹੋ ਗਈ
  • ਅਨੁਸੂਚਿਤ ਜਨਜਾਤੀ ਦੇ ਖਾਤੇ ਵਧ ਕੇ 2,841 ਤੋਂ 15,228 ਹੋ ਗਏ, ਅਤੇ ਪ੍ਰਵਾਨ ਕੀਤੇ ਗਏ ਲੋਨ ਦੀ ਰਾਸ਼ੀ ਵਧ ਕੇ 574.65 ਕਰੋੜ ਰੁਪਏ ਤੋਂ 3,244.07 ਕਰੋੜ ਰੁਪਏ ਹੋ ਗਈ
  • 2018 ਤੋਂ 2024 ਤੱਕ , ਮਹਿਲਾ ਉਦਮੀਆਂ ਦੇ ਖਾਤੇ ਵਧ ਕੇ 55,644 ਤੋਂ 1,90,844 ਹੋ ਗਏ, ਅਤੇ ਮੰਜ਼ੂਰ ਕੀਤੀ ਗਈ ਰਾਸ਼ੀ ਵਧ ਕੇ 12,452.37 ਕਰੋੜ ਰੁਪਏ ਤੋਂ 43,984.10 ਕਰੋੜ ਰੁਪਏ ਹੋ ਗਈ

 

ਸਿੱਟਾ

ਸਟੈਂਡ-ਅੱਪ ਇੰਡੀਆ ਸਕੀਮ ਇੱਕ ਬਦਲਾਅਕਾਰੀ ਪਹਿਲ ਰਹੀ ਹੈ, ਜਿਸ ਨੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਮਹਿਲਾ ਉੱਦਮੀਆਂ ਨੂੰ ਆਪਣੇ ਵਪਾਰਕ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਦੇ ਲਈ ਸਸ਼ਕਤ ਬਣਾਇਆ ਹੈ ਲੋਨ ਦੀ ਪ੍ਰਵਾਨਗੀ ਅਤੇ ਵੰਡ ਵਿੱਚ ਵਿਸ਼ੇਸ਼ ਉਪਲਬਧੀਆਂ ਦੇ ਨਾਲ, ਇਹ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਦਾ ਹੈ ਇਹ ਸਕੀਮ ਸਿਰਫ ਲੋਨ ਬਾਰੇ ਨਹੀਂ ਹੈ, ਇਹ ਮੌਕੇ ਪੈਦਾ ਕਰਨ, ਬਦਲਾਅ ਨੂੰ ਪ੍ਰੇਰਿਤ ਕਰਨ ਅਤੇ ਇੱਛਾਵਾਂ ਨੂੰ ਉਪਲਬਧੀਆਂ ਵਿੱਚ ਬਦਲਣ ਬਾਰੇ ਹੈ

ਸੰਦਰਭ

Click here to download PDF

******

ਸੰਤੋਸ਼ ਕੁਮਾਰ/ਸ਼ੀਤਲ ਅੰਗਰਾਲ/ਕਾਮਨਾ ਲਕਾਰੀਆ

 


(Release ID: 2119766)