ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਤੋਂ ਸਹਾਇਤਾ ਪ੍ਰਾਪਤ ਰੇਲ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ
Posted On:
06 APR 2025 12:09PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ, ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ ਦੇ ਨਾਲ ਅਨੁਰਾਧਾਪੁਰਾ (Anuradhapura) ਵਿੱਚ ਭਾਰਤੀ ਸਹਾਇਤਾ ਨਾਲ ਨਿਰਮਿਤ ਦੋ ਰੇਲਵੇ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਲਾਂਚ ਕਰਨ ਦੇ ਸਮਾਰੋਹ ਵਿੱਚ ਹਿੱਸਾ ਲਿਆ।
ਨੇਤਾਵਾਂ ਨੇ 91.27 ਮਿਲੀਅਨ ਅਮਰੀਕੀ ਡਾਲਰ ਦੀ ਭਾਰਤੀ ਸਹਾਇਤਾ ਨਾਲ ਨਵੀਨੀਕ੍ਰਿਤ 128 ਕਿਲੋਮੀਟਰ ਲੰਬੀ ਮਾਹੋ-ਓਮਾਨਥਾਈ ਰੇਲਵੇ ਲਾਇਨ ਦਾ ਉਦਘਾਟਨ ਕੀਤਾ। ਇਸ ਦੇ ਬਾਅਦ ਮਾਹੋ ਤੋਂ ਅਨੁਰਾਧਾਪੁਰਾ ਤੱਕ 14.89 ਮਿਲੀਅਨ ਅਮਰੀਕੀ ਡਾਲਰ ਦੀ ਭਾਰਤੀ ਅਨੁਦਾਨ ਸਹਾਇਤਾ ਨਾਲ ਬਣਾਈ ਜਾ ਰਹੀ ਇੱਕ ਉੱਨਤ ਸਿਗਨਲਿੰਗ ਪ੍ਰਣਾਲੀ ਦਾ ਨਿਰਮਾਣ ਲਾਂਚ ਕੀਤਾ।
ਭਾਰਤ-ਸ੍ਰੀਲੰਕਾ ਵਿਕਾਸ ਸਾਂਝੇਦਾਰੀ ਦੇ ਤਹਿਤ ਲਾਗੂ ਕੀਤੇ ਗਏ ਇਹ ਇਤਿਹਾਸਿਕ ਰੇਲਵੇ ਆਧੁਨਿਕੀਕਰਣ ਪ੍ਰੋਜੈਕਟ ਸ੍ਰੀਲੰਕਾ ਵਿੱਚ ਉੱਤਰ-ਦੱਖਣ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹਨ। ਇਨ੍ਹਾਂ ਨਾਲ ਦੇਸ਼ ਭਰ ਵਿੱਚ ਯਾਤਰੀ ਅਤੇ ਫ਼ਰੇਇਟ ਟ੍ਰੈਫਿਕ (freight traffic) ਦੋਹਾਂ ਦੀ ਤੇਜ਼ ਅਤੇ ਕੁਸ਼ਲ ਆਵਾਜਾਈ ਦੀ ਸੁਵਿਧਾ ਹੋਵੇਗੀ।
******
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2119638)
Visitor Counter : 7
Read this release in:
Odia
,
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Kannada
,
Malayalam