ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਭਾਰਤੀ ਰਿਜ਼ਰਵ ਬੈਂਕ ਦੀ 90ਵੀਂ ਵਰ੍ਹੇਗੰਢ ਦੇ ਸਮਾਪਨ ਸਮਾਰੋਹ ਦੀ ਸ਼ੋਭਾ ਵਧਾਈ


ਡਿਜੀਟਲ ਭੁਗਤਾਨਾਂ ਵਿੱਚ ਭਾਰਤ ਨੂੰ ਇੱਕ ਗਲੋਬਲ ਲੀਡਰ ਬਣਾਉਣ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਅਹਿਮ ਭੂਮਿਕਾ ਨਿਭਾਈ ਹੈ: ਰਾਸ਼ਟਰਪਤੀ ਮੁਰਮੂ

Posted On: 01 APR 2025 12:08PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਅਪ੍ਰੈਲ, 2025) ਮੁੰਬਈ ਵਿੱਚ ਭਾਰਤੀ ਰਿਜ਼ਰਵ ਬੈਂਕ ਦੀ 90ਵੀਂ ਵਰ੍ਹੇਗੰਢ ਦੇ ਸਮਾਪਨ ਸਮਾਰੋਹ ਦੀ ਸ਼ੋਭਾ ਵਧਾਈ ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰੀ ਬੈਂਕ ਦੇ ਰੂਪ ਵਿੱਚ, ਭਾਰਤੀ ਰਿਜ਼ਰਵ ਬੈਂਕ ਦੇਸ਼ ਦੀ ਸ਼ਾਨਦਾਰ ਵਿਕਾਸ ਗਾਥਾ ਦਾ ਕੇਂਦਰ ਹੈ। ਭਾਰਤੀ ਰਿਜ਼ਰਵ ਬੈਂਕ ਆਜ਼ਾਦੀ ਤੋਂ ਪਹਿਲੇ ਦੇਸ਼ ਦੇ ਵਿਆਪਕ ਗ਼ਰੀਬੀ ਨਾਲ ਜੂਝਣ ਤੋਂ ਲੈ ਕੇ ਵਿਸ਼ਵ ਦੀਆਂ ਸਿਖਰਲੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਬਣਨ ਤੱਕ ਦੀ ਯਾਤਰਾ ਦਾ ਸਾਖੀ ਹੈ।

 

  

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੇਸ਼ ਦੀਆਂ ਮਹੱਤਵਪੂਰਨ ਸੰਸਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਦਾ ਉਨ੍ਹਾਂ ਦੀ ਜੇਬ ਵਿੱਚ ਰੱਖੇ ਨੋਟਾਂ ‘ਤੇ ਛਪੇ ਭਾਰਤੀ ਰਿਜ਼ਰਵ ਬੈਂਕ ਦੇ ਨਾਮ ਦੇ ਇਲਾਵਾ ਕੋਈ ਸਿੱਧਾ ਸੰਪਰਕ ਨਹੀਂ ਹੁੰਦਾ ਹੈ, ਲੇਕਿਨ ਅਪ੍ਰਤੱਖ ਤੌਰ ‘ਤੇ ਬੈਂਕਾਂ ਅਤੇ ਹੋਰ ਮਾਧਿਅਮਾਂ ਨਾਲ ਉਨ੍ਹਾਂ ਦੇ ਸਾਰੇ ਵਿੱਤੀ ਲੈਣ-ਦੇਣ ਭਾਰਤੀ ਰਿਜ਼ਰਵ ਬੈਂਕ ਦੁਆਰਾ ਹੀ ਨਿਯੰਤ੍ਰਿਤ ਹੁੰਦੇ ਹਨ ਅਤੇ ਉਹ ਸਹਿਜ ਤੌਰ ‘ਤੇ ਇਸ ਦੇ ਦੁਆਰਾ ਸੰਚਾਲਿਤ ਵਿੱਤੀ ਪ੍ਰਣਾਲੀ ਵਿੱਚ ਆਪਣਾ ਪੂਰਨ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ਵਾਸ ਹੀ ਭਾਰਤੀ ਰਿਜ਼ਰਵ ਬੈਂਕ ਦੀਆਂ ਨੌਂ ਦਹਾਕਿਆਂ ਦੀ ਸਭ ਤੋਂ ਬੜੀ ਉਪਲਬਧੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਮੁੱਲ ਸਥਿਰਤਾ, ਵਿਕਾਸ ਅਤੇ ਵਿੱਤੀ ਸਥਿਰਤਾ ਦੇ ਆਪਣੇ ਆਦੇਸ਼(mandate) ਨੂੰ ਦ੍ਰਿੜ੍ਹਤਾ ਨਾਲ ਬਣਾਈ ਰੱਖਦੇ ਹੋਏ ਇਹ ਵਿਸ਼ਵਾਸ ਕਮਾਇਆ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸਾਡੇ ਅੱਗੇ ਵਧਦੇ ਰਾਸ਼ਟਰ ਦੀਆਂ ਉੱਭਰਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਅਨੁਰੂਪ ਖ਼ੁਦ ਨੂੰ ਢਾਲ਼ਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ 1990 ਦੇ ਦਹਾਕੇ ਵਿੱਚ ਆਰਥਿਕ ਉਦਾਰੀਕਰਣ ਤੋਂ ਲੈ ਕੇ ਕੋਵਿਡ-19 ਮਹਾਮਾਰੀ (Covid-19 pandemic) ਤੱਕ ਪ੍ਰਮੁੱਖ ਚੁਣੌਤੀਆਂ ਦੇ ਪ੍ਰਤੀ ਤੇਜ਼ ਪ੍ਰਤੀਕਿਰਿਆਵਾਂ ਭਾਰਤੀ ਰਿਜ਼ਰਵ ਬੈੰਕ ਦੀ ਅਨੁਕੂਲਨਸ਼ੀਲਤਾ ਨੂੰ ਦਰਸਾਉਂਦੀਆਂ ਹਨ। ਭਾਰਤੀ ਰਿਜ਼ਰਵ ਬੈਂਕ ਨੇ ਤੇਜ਼ੀ ਨਾਲ ਵਿਸ਼ਵੀਕ੍ਰਿਤ  ਹੋ ਰਹੇ ਵਿਸ਼ਵ ਵਿੱਚ, ਪ੍ਰਤੀਕੂਲ ਅੰਤਰਰਾਸ਼ਟਰੀ ਪ੍ਰਵਿਰਤੀਆਂ ਦੇ ਸਾਹਮਣੇ ਦੇਸ਼ ਦੀ ਵਿੱਤੀ ਪ੍ਰਣਾਲੀ ਦੀ ਮਜ਼ਬੂਤੀ ਨੂੰ ਸੁਨਿਸ਼ਚਿਤ ਕੀਤਾ ਹੈ।

 

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਨੇ ਭਾਰਤ ਨੂੰ ਡਿਜੀਟਲ ਭੁਗਤਾਨ ਵਿੱਚ ਗਲੋਬਲ ਲੀਡਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੇਸ਼ ਦੇ ਭੁਗਤਾਨ ਢਾਂਚੇ ਨੂੰ ਲਗਾਤਾਰ ਆਧੁਨਿਕ ਬਣਾ ਕੇ, ਇਸ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਡਿਜੀਟਲ ਲੈਣ-ਦੇਣ ਨਾ ਕੇਵਲ ਸਹਿਜ ਅਤੇ ਕੁਸ਼ਲ ਹੋਣ, ਬਲਕਿ ਸੁਰੱਖਿਅਤ ਭੀ ਹੋਣ। ਯੂਪੀਆਈ (UPI) ਜਿਹੀਆਂ ਇਨੋਵੇਸ਼ਨਸ ਨਾਲ ਵਿੱਤੀ ਖੇਤਰ ਤੱਕ ਪਹੁੰਚ ਵਿੱਚ ਆਈ ਕ੍ਰਾਂਤੀ ਨਾਲ ਤਤਕਾਲ, ਘੱਟ ਲਾਗਤ ਵਾਲੇ ਲੈਣ-ਦੇਣ ਸੰਭਵ ਹੋਏ ਹਨ ਅਤੇ ਵਿੱਤੀ ਸਮਾਵੇਸ਼ਨ ਨੂੰ ਹੁਲਾਰਾ ਮਿਲਿਆ ਹੈ। ਭੁਗਤਾਨ ਦੇ ਇਲਾਵਾ, ਭਾਰਤੀ ਰਿਜ਼ਰਵ ਬੈਂਕ ਨੇ ਇੱਕ ਜੀਵੰਤ ਫਿਨ-ਟੈੱਕ ਈਕੋਸਿਸਟਮ (vibrant fin-tech ecosystem) ਵਿਕਸਿਤ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ ਆਪਣੀ ਸੁਤੰਤਰਤਾ ਦੀ ਸ਼ਤਾਬਦੀ ਦੇ ਨੇੜੇ ਪਹੁੰਚ ਰਿਹਾ ਹੈ, ‘ਵਿਕਸਿਤ ਭਾਰਤ 2047’ ਦਾ ਮਿਸ਼ਨ (mission of ‘Viksit Bharat 2047’) ਇੱਕ ਐਸੇ ਵਿੱਤੀ ਈਕੋਸਿਸਟਮ ਦੀ ਮੰਗ ਕਰਦਾ ਹੈ ਜੋ ਇਨੋਵੇਸ਼ਨ, ਅਨੁਕੂਲ ਤੇ ਸਾਰਿਆਂ ਦੇ ਲਈ ਸੁਲਭ ਹੋਵੇ। ਉਨ੍ਹਾਂ ਨੇ ਕਿਹਾ ਕਿ ਅੱਗੇ ਦਾ ਮਾਰਗ ਨਵੀਆਂ ਜਟਿਲਤਾਵਾਂ ਅਤੇ ਚੁਣੌਤੀਆਂ ਪੇਸ਼ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਥਿਰਤਾ, ਇਨੋਵੇਸ਼ਨ ਅਤੇ ਸਮਾਵੇਸ਼ਤਾ ਦੇ ਪ੍ਰਤੀ ਦ੍ਰਿੜ੍ਹ ਪ੍ਰਤੀਬੱਧਤਾ ਦੇ ਨਾਲ, ਭਾਰਤੀ ਰਿਜ਼ਰਵ ਬੈਂਕ ਸ਼ਕਤੀ ਦਾ ਇੱਕ ਥੰਮ੍ਹ ਬਣਿਆ ਰਹੇਗਾ-ਵਿਸ਼ਵਾਸ ਨੂੰ ਮਜ਼ਬੂਤ ਕਰੇਗਾ ਅਤੇ ਦੇਸ਼ ਨੂੰ ਸਮ੍ਰਿੱਧੀ ਅਤੇ ਗਲੋਬਲ ਲੀਡਰਸ਼ਿਪ ਦੀ ਤਰਫ਼ ਲੈ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਇੱਕ ਮਜ਼ਬੂਤ ਬੈਂਕਿੰਗ ਪ੍ਰਣਾਲੀ ਸੁਨਿਸ਼ਚਿਤ ਕਰਨ, ਵਿੱਤੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਸਾਡੇ ਵਿੱਤੀ ਈਕੋਸਿਸਟਮ ਵਿੱਚ ਵਿਸ਼ਵਾਸ ਦੀ ਰੱਖਿਆ ਕਰਦੇ ਹੋਏ ਮੌਦ੍ਰਿਕ ਅਤੇ ਵਿੱਤੀ ਸਥਿਰਤਾ (monetary and financial stability) ਦੇ ਗਾਰਡੀਅਨ ਦੇ ਰੂਪ ਵਿੱਚ, ਭਾਰਤੀ ਰਿਜ਼ਰਵ ਬੈਂਕ ਵਿਕਸਿਤ ਭਾਰਤ ਦੀ ਯਾਤਰਾ ਵਿੱਚ ਇੱਕ ਨਿਰਣਾਇਕ ਭੂਮਿਕਾ ਨਿਭਾਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ – 

 

***

ਐੱਮਜੇਪੀਐੱਸ/ਐੱਸਆਰ


(Release ID: 2117529) Visitor Counter : 13