ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕਿਸ਼ੋਰ ਪੋਸ਼ਣ 'ਤੇ ਰਾਸ਼ਟਰੀ ਸਲਾਹ-ਮਸ਼ਵਰਾ: ਲੈਟ੍ਸ ਫਿਕਸ ਆਵਰ ਫੂਡ (LFOF) ਕੰਸੋਰਟੀਅਮ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵਿਖੇ ਇੱਕ ਜਾਣਕਾਰੀ ਅਤੇ ਹਿੱਸੇਦਾਰ ਸਲਾਹ-ਮਸ਼ਵਰਾ ਮੀਟਿੰਗ ਦਾ ਆਯੋਜਨ ਕੀਤਾ


ਸਲਾਹ-ਮਸ਼ਵਰੇ ਦੇ ਦੌਰਾਨ ਪ੍ਰਮੁੱਖ ਨੀਤੀ ਸਬੰਧੀ ਸੰਖੇਪ ਜਾਣਕਾਰੀ ਅਤੇ ਪੋਸ਼ਣ ਸਾਖ਼ਰਤਾ ਸੰਸਾਧਨ ਜਾਰੀ ਕੀਤੇ ਗਏ; ਬਹੁ-ਹਿੱਸੇਦਾਰ ਸਹਿਯੋਗ ਨੂੰ ਮਜ਼ਬੂਤ ​​ਕਰਨ 'ਤੇ ਪੈਨਲ ਚਰਚਾ ਹੋਈ

ਕਿਸ਼ੋਰਾਂ ਵਿੱਚ ਵੱਧ ਭਾਰ ਅਤੇ ਮੋਟਾਪੇ ਦਾ ਵਧਦਾ ਬੋਝ ਇੱਕ ਉੱਭਰ ਰਿਹਾ ਸੰਕਟ ਹੈ, ਜੇਕਰ ਇਸ ਨੂੰ ਹੱਲ ਨਾ ਕੀਤਾ ਗਿਆ ਤਾਂ ਇਸ ਦੇ ਜਨਤਕ ਸਿਹਤ ਅਤੇ ਆਰਥਿਕ ਉਤਪਾਦਕਤਾ 'ਤੇ ਲੰਬੇ ਸਮੇਂ ਦੇ ਪ੍ਰਭਾਵ ਪੈਣਗੇ: ਡਾ. ਵੀ.ਕੇ. ਪਾਲ, ਮੈਂਬਰ, ਨੀਤੀ ਆਯੋਗ

ਕਿਸ਼ੋਰਾਂ ਦੇ ਪੋਸ਼ਣ ਵਿੱਚ ਨਿਵੇਸ਼ ਕਰਨਾ ਸਿਰਫ਼ ਇੱਕ ਸਿਹਤ ਤਰਜੀਹ ਨਹੀਂ ਹੈ, ਸਗੋਂ ਇੱਕ ਰਾਸ਼ਟਰੀ ਜ਼ਰੂਰਤ ਹੈ। ਸਿਹਤਮੰਦ ਭੋਜਨ ਵਾਤਾਵਰਣ ਨੂੰ ਉਤਸ਼ਾਹਿਤ ਕਰਕੇ ਅਤੇ ਸਬੂਤ-ਅਧਾਰਿਤ ਨੀਤੀਆਂ ਨੂੰ ਲਾਗੂ ਕਰਕੇ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨੂੰ ਯਕੀਨੀ ਬਣਾ ਸਕਦੇ ਹਾਂ: ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ, ਭਾਰਤ ਸਰਕਾਰ ਅਤੇ ਡਾਇਰੈਕਟਰ ਜਨਰਲ, ਆਈਸੀਐਰੱਮਆਰ

Posted On: 28 MAR 2025 3:28PM by PIB Chandigarh

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ-ਨੈਸ਼ਨਲ ਇੰਸਟੀਟਿਊਟ ਆਫ਼ ਨਿਊਟ੍ਰੀਸ਼ੀਅਨ (ਆਈਸੀਐੱਮਆਰ-ਐੱਨਆਈਐੱਨ), ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ (ਪੀਐੱਚਐੱਫਆਈ), ਯੂਨੀਸੈਫ-ਇੰਡੀਆ ਦੀ ਅਗਵਾਈ ਹੇਠ ਲੈਟ੍ਸ ਫਿਕਸ ਅਵਰ ਫੂਡ (ਐੱਲਐੱਫਓਐੱਫ) ਕੰਸੋਰਟੀਅਮ ਨੇ ਹੋਰ ਮਾਣਯੋਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਮਿਲ ਕੇ ਅੱਜ ਆਈਸੀਐੱਮਆਰ, ਨਵੀਂ ਦਿੱਲੀ ਵਿਖੇ ਇੱਕ ਪ੍ਰਸਾਰ ਅਤੇ ਹਿੱਸੇਦਾਰ ਸਲਾਹ-ਮਸ਼ਵਰਾ ਮੀਟਿੰਗ ਦਾ ਆਯੋਜਨ ਕੀਤਾ। ਇਹ ਪਹਿਲ ਭਾਰਤੀ ਕਿਸ਼ੋਰਾਂ ਵਿੱਚ ਵੱਧ ਭਾਰ ਅਤੇ ਮੋਟਾਪੇ ਦੇ ਵਧ ਰਹੇ ਪ੍ਰਸਾਰ ਨੂੰ ਹੱਲ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ ਜੋ ਉਨ੍ਹਾਂ ਦੇ ਭੋਜਨ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ 'ਤੇ ਕੰਮ ਕਰਦੀ ਹੈ। 

 

ਸਲਾਹ-ਮਸ਼ਵਰੇ ਦੌਰਾਨ, ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ ਅਤੇ ਡਾ. ਰਾਜੀਵ ਬਹਿਲ, ਸਕੱਤਰ, ਸਿਹਤ ਖੋਜ ਵਿਭਾਗ, ਭਾਰਤ ਸਰਕਾਰ ਅਤੇ ਡਾਇਰੈਕਟਰ ਜਨਰਲ, ਆਈਸੀਐੱਮਆਰ ਨੇ ਆਈਸੀਐੱਮਆਰ-ਐੱਨਆਈਐੱਨ ਦੇ ਡਾਇਰੈਕਟਰ, ਡਾ. ਭਾਰਤੀ ਕੁਲਕਰਨੀ ਦੀ ਮੌਜੂਦਗੀ ਵਿੱਚ ਮੁੱਖ ਨੀਤੀ ਸੰਖੇਪ ਵੇਰਵਾ ਅਤੇ ਪੋਸ਼ਣ ਸਾਖ਼ਰਤਾ ਸਰੋਤ ਜਾਰੀ ਕੀਤੇ।

ਇਸ ਮੁੱਦੇ ਦੀ ਗੰਭੀਰਤਾ 'ਤੇ ਰੌਸ਼ਨੀ ਪਾਉਂਦੇ ਹੋਏ, ਡਾ. ਵੀ.ਕੇ. ਪਾਲ ਨੇ ਜ਼ੋਰ ਦਿੱਤਾ ਕਿ "ਕਿਸ਼ੋਰਾਂ ਵਿੱਚ ਵੱਧ ਭਾਰ ਅਤੇ ਮੋਟਾਪੇ ਦਾ ਵਧਦਾ ਭਾਰ ਇੱਕ ਉੱਭਰ ਰਿਹਾ ਸੰਕਟ ਹੈ। ਜੇਕਰ ਇਸ ‘ਤੇ ਧਿਆਨ ਨਹੀਂ ਦਿੱਤਾ ਗਿਆ, ਤਾਂ ਇਸ ਦੇ ਜਨਤਕ ਸਿਹਤ ਅਤੇ ਆਰਥਿਕ ਉਤਪਾਦਕਤਾ 'ਤੇ ਲੰਬੇ ਸਮੇਂ ਦੇ ਪ੍ਰਭਾਵ ਪਏਗਾ।” ਉਨ੍ਹਾਂ ਨੇ ਅੱਗੇ ਕਿਹਾ ਕਿ “ਲੈਟ੍ਸ ਫਿਕਸ ਅਵਰ ਫੂਡ (ਐੱਲਐੱਫਓਐੱਫ) ਕੰਸੋਰਟੀਅਮ ਸਿਹਤਮੰਦ ਭੋਜਨ ਵਾਤਾਵਰਣ ਬਣਾਉਣ ਲਈ ਸਬੂਤ ਇਕੱਠੇ ਕਰਨ ਅਤੇ ਮਜ਼ਬੂਤ ​​ਨੀਤੀਆਂ ਦੀ ਵਕਾਲਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।”

ਆਪਣੇ ਸੰਬੋਧਨ ਵਿੱਚ, ਡਾ: ਰਾਜੀਵ ਬਹਿਲ ਨੇ ਕਿਹਾ, "ਕਿਸ਼ੋਰਾਂ ਦੇ ਪੋਸ਼ਣ ਵਿੱਚ ਨਿਵੇਸ਼ ਕਰਨਾ ਸਿਰਫ਼ ਇੱਕ ਸਿਹਤ ਤਰਜੀਹ ਨਹੀਂ ਹੈ, ਸਗੋਂ ਇੱਕ ਰਾਸ਼ਟਰੀ ਜ਼ਰੂਰੀ ਲੋੜ ਹੈ। ਸਿਹਤਮੰਦ ਭੋਜਨ ਵਾਤਾਵਰਣ ਨੂੰ ਉਤਸ਼ਾਹਿਤ ਕਰਕੇ ਅਤੇ ਬੱਚਿਆਂ ਲਈ ਭੋਜਨ ਦੀ ਇਸ਼ਤਿਹਾਰਬਾਜ਼ੀ ਅਤੇ ਮਾਰਕੀਟਿੰਗ 'ਤੇ ਢੁਕਵੀਆਂ ਪਾਬੰਦੀਆਂ, ਚਰਬੀ, ਸ਼ੂਗਰ ਜਾਂ ਨਮਕ ਵਾਲੇ ਭੋਜਨਾਂ 'ਤੇ ਸੰਭਾਵੀ ਤੌਰ 'ਤੇ ਟੈਕਸ ਲਗਾਉਣ ਅਤੇ ਪੋਸ਼ਣ ਸਾਖ਼ਰਤਾ ਨੂੰ ਉਤਸ਼ਾਹਿਤ ਕਰਨਾ ਵਰਗੀਆਂ ਸਬੂਤ-ਅਧਾਰਿਤ ਨੀਤੀਆਂ ਨੂੰ ਲਾਗੂ ਕਰਕੇ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਨੂੰ ਯਕੀਨੀ ਬਣਾ ਸਕਦੇ ਹਾਂ।"

 

ਡਾ. ਭਾਰਤੀ ਕੁਲਕਰਨੀ ਨੇ ਜ਼ੋਰ ਦੇ ਕੇ ਕਿਹਾ, "ਸਿਰਫ਼ ਵਿਗਿਆਨਕ ਖੋਜ ਹੀ ਨਹੀਂ ਸਗੋਂ ਮੁੱਖ ਵਕਾਲਤ ਅਤੇ ਵਿਚਾਰਧਾਰਾ ਵਾਲੀ ਲੀਡਰਸ਼ਿਪ ਵੀ ਪੋਸ਼ਣ ਨੀਤੀਆਂ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਐੱਲਐੱਫਓਐੱਫ ਕੰਸੋਰਟੀਅਮ ਦਾ ਕੰਮ ਕੁਝ ਕੀਮਤੀ ਸੂਝ ਪ੍ਰਦਾਨ ਕਰਦਾ ਹੈ ਜੋ ਕਿਸ਼ੋਰਾਂ ਵਿੱਚ ਸੂਚਿਤ ਅਤੇ ਸਿਹਤਮੰਦ ਭੋਜਨ ਵਿਕਲਪਾਂ ਅਤੇ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਕੌਸ਼ਲ-ਅਧਾਰਿਤ ਪੋਸ਼ਣ ਸਾਖ਼ਰਤਾ ਨੂੰ ਉਤਸ਼ਾਹਿਤ ਕਰਨ ਦੇ ਸਾਡੇ ਯਤਨਾਂ ਵਿੱਚ ਮਦਦ ਕਰ ਸਕਦਾ ਹੈ।"

ਮੁੱਖ ਰਿਲੀਜ਼ਾਂ ਅਤੇ ਵਿਚਾਰ-ਵਟਾਂਦਰੇ

ਪ੍ਰੋਗਰਾਮ ਦੌਰਾਨ ਜਾਰੀ ਕੀਤੇ ਗਏ ਨੀਤੀ ਸੰਖੇਪ ਵੇਰਵੇ ਅਤੇ ਖੋਜ ਨਤੀਜਿਆਂ ਵਿੱਚ ਸ਼ਾਮਲ ਹਨ: ਨੀਤੀਗਤ ਸੰਖੇਪ ਵੇਰਵੇ-ਯੂ-ਰਿਪੋਰਟ ਡਿਜੀਟਲ ਚੈਨਲ ਰਾਹੀਂ 163,000 ਤੋਂ ਵੱਧ ਨੌਜਵਾਨਾਂ ਦੇ ਵਿਚਾਰ ਇਕੱਠੇ ਕਰਕੇ, ਇਸ਼ਤਿਹਾਰਬਾਜ਼ੀ ਅਤੇ ਮਾਰਕੀਟਿੰਗ ਨੂੰ ਨਿਯਮਿਤ ਕਰਕੇ, ਐੱਚਐੱਫਐੱਸਐੱਸ (ਉੱਚ ਚਰਬੀ, ਸ਼ੂਗਰ ਅਤੇ ਨਮਕ) ਖੁਰਾਕ ਪਦਾਰਥਾਂ ਅਤੇ ਪੀਣ ਵਾਲੇ ਪਦਾਰਥਾਂ 'ਤੇ ਟੈਕਸ ਲਗਾਉਣ ਅਤੇ ਰਣਨੀਤਕ ਵਿਵਹਾਰ ਪਰਿਵਰਤਨ ਸੰਚਾਰ (ਐੱਸਬੀਸੀਸੀ) ਰਾਹੀਂ ਨੌਜਵਾਨਾਂ ਦੇ ਸਿਹਤਮੰਦ ਭੋਜਨ ਦੇ ਅਧਿਕਾਰ ਨੂੰ ਅੱਗੇ ਵਧਾਉਣਾ; ਸਕੂਲਾਂ ਵਿੱਚ ਭੋਜਨ ਅਤੇ ਪੋਸ਼ਣ ਸਿੱਖਿਆ ਨੂੰ ਏਕੀਕ੍ਰਿਤ ਕਰਨ ਲਈ ਮਾਡਲ ਸਕੂਲ ਪੋਸ਼ਣ ਪਾਠਕ੍ਰਮ; ਫੂਡ ਲੇਬਲ ਰੀਡਿੰਗ ਕੌਮਿਕ ਬੁੱਕ ਦਾ ਉਦੇਸ਼ ਕਿਸ਼ੋਰਾਂ ਵਿੱਚ ਫੂਡ ਲੇਬਲ ਅਤੇ ਸਮੁੱਚੀ ਕੌਸ਼ਲ-ਅਧਾਰਿਤ ਪੋਸ਼ਣ ਸਾਖ਼ਰਤਾ ਵਿੱਚ ਸੁਧਾਰ ਕਰਨਾ ਹੈ।

ਯੂਨਿਸੈਫ ਅਤੇ ਪੀਐੱਚਐੱਫਆਈ ਦੇ ਨਿਰੰਤਰ ਤਕਨੀਕੀ ਸਮਰਥਨ ਨਾਲ ਐੱਲਐੱਫਓਐੱਫ ਪਹਿਲ ਨੇ ਕਿਸ਼ੋਰਾਂ ਨੂੰ ਲਗਾਤਾਰ ਚਰਚਾਵਾਂ ਵਿੱਚ ਸਭ ਤੋਂ ਅੱਗੇ ਰੱਖਿਆ ਹੈ, ਇਹ ਯਕੀਨੀ ਬਣਾਉਂਦਾ ਹੈ ਕਿ ਈ-ਸੰਵਾਦ, ਯੁਵਾ ਰਾਜਦੂਤ ਨੈੱਟਵਰਕ ਅਤੇ ਭੋਜਨ ਸਾਖ਼ਰਤਾ ਪ੍ਰੋਗਰਾਮਾਂ ਵਿੱਚ ਭਾਗੀਦਾਰੀ ਰਾਹੀਂ ਉਨ੍ਹਾਂ ਦੀਆਂ ਆਵਾਜ਼ਾਂ ਸੁਣੀਆਂ ਜਾਣ। ਦੋ ਕਿਸ਼ੋਰ ਕੁੜੀਆਂ ਅਤੇ ਮੁੰਡਿਆਂ ਨੇ ਵੀ ਮੋਟਾਪੇ ਦਾ ਕਾਰਨ ਬਣਨ ਵਾਲੇ ਭੋਜਨ ਵਾਤਾਵਰਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜੋ ਉਨ੍ਹਾਂ ਦੇ ਭੋਜਨ ਵਿਕਲਪਾਂ ਅਤੇ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ।

 

ਇਸ ਸਮਾਗਮ ਦੌਰਾਨ, ਇੱਕ ਪੈਨਲ ਚਰਚਾ ਵਿੱਚ ਸਿਹਤਮੰਦ ਭੋਜਨ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਬਹੁ-ਖੇਤਰੀ ਸਹਿਯੋਗ ਨੂੰ ਵਧਾਉਣ ਲਈ ਰਣਨੀਤੀਆਂ ਦੀ ਪੜਚੋਲ ਕੀਤੀ ਗਈ। ਮਾਹਿਰਾਂ ਨੇ ਵਧ ਰਹੀ ਮੋਟਾਪੇ ਦੀ ਮਹਾਮਾਰੀ ਨੂੰ ਰੋਕਣ ਲਈ ਰੈਗੂਲੇਟਰੀ ਉਪਾਵਾਂ, ਕਿਸ਼ੋਰਾਂ ਦੀ ਅਗਵਾਈ ਵਾਲੀ ਵਕਾਲਤ, ਅਤੇ ਗੈਰ-ਸਿਹਤਮੰਦ ਭੋਜਨ 'ਤੇ ਟੈਕਸ ਲਗਾਉਣ ਵਰਗੀਆਂ ਵਿੱਤੀ ਨੀਤੀਆਂ 'ਤੇ ਵਿਚਾਰ-ਵਟਾਂਦਰਾ ਕੀਤਾ।

ਦੋ ਵਰ੍ਹਿਆਂ ਤੋਂ ਵੱਧ ਖੋਜ ਅਤੇ ਵਕਾਲਤ ਦੇ ਅਧਾਰ 'ਤੇ, ਐੱਲਐੱਫਓਐੱਫ ਕੰਸੋਰਟੀਅਮ ਦਾ ਉਦੇਸ਼ ਇਹਨਾਂ 'ਤੇ ਧਿਆਨ ਕੇਂਦ੍ਰਿਤ ਕਰਨਾ ਹੈ: ਕਿਸ਼ੋਰਾਂ ਨੂੰ ਸੂਚਿਤ ਭੋਜਨ ਵਿਕਲਪਾਂ ਨਾਲ ਸਸ਼ਕਤ ਬਣਾਉਣ ਲਈ ਪੋਸ਼ਣ ਸਾਖ਼ਰਤਾ ਪ੍ਰੋਗਰਾਮਾਂ ਨੂੰ ਵਧਾਉਣਾ; ਨੌਜਵਾਨਾਂ ਨੂੰ ਗੁੰਮਰਾਹਪੂਰਨ ਐੱਚਐੱਫਐੱਸਐੱਸ ਫੂਡ ਮਾਰਕੀਟਿੰਗ ਤੋਂ ਬਚਾਉਣ ਲਈ ਇਸ਼ਤਿਹਾਰਬਾਜ਼ੀ ਨਿਯਮਾਂ ਨੂੰ ਮਜ਼ਬੂਤ ​​ਕਰਨਾ; ਗੈਰ-ਸਿਹਤਮੰਦ ਖਪਤ ਦੇ ਤਰੀਕਿਆਂ ਨੂੰ ਰੋਕਣ ਲਈ ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਐੱਚਐੱਫਐੱਸਐੱਸ ਭੋਜਨਾਂ 'ਤੇ ਸਿਹਤ ਟੈਕਸ ਦੀ ਵਕਾਲਤ ਕਰਨਾ; ਰਾਸ਼ਟਰੀ ਪੋਸ਼ਣ ਪ੍ਰੋਗਰਾਮਾਂ ਵਿੱਚ ਏਕੀਕ੍ਰਿਤ ਦੋਹਰੇ-ਕਰਤੱਵਪੂਰਨ ਕੰਮਾਂ ਰਾਹੀਂ ਸਿਹਤਮੰਦ ਸਕੂਲ ਅਤੇ ਘਰ ਦੇ ਵਾਤਾਵਰਣ ਦੀ ਸਿਰਜਣਾ ਕਰਨਾ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ), ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ), ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ (ਡੀਜੀਐੱਚਐੱਸ), ਸਿੱਖਿਆ ਮੰਤਰਾਲੇ, ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ), ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ), ਸੰਯੁਕਤ ਰਾਸ਼ਟਰ ਬਾਲ ਫੰਡ (ਯੂਐੱਨਆਈਸੀਈਐੱਫ), ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਟਿਊਟ (ਆਈਐੱਫਪੀਆਰਆਈ), ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ (ਪੀਐੱਚਐੱਫਆਈ), ਰਿਜ਼ੌਲਵ ਟੂ ਸੇਵ ਲਾਈਵਸ ਅਤੇ ਹੋਰ ਪ੍ਰਮੁੱਖ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ-ਨਾਲ ਕੁਝ ਸਕੂਲੀ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੀ ਸਲਾਹ-ਮਸ਼ਵਰੇ ਵਿੱਚ ਹਿੱਸਾ ਲਿਆ।

 

ਪਿਛੋਕੜ: ਲੈਟ੍ਸ ਫਿਕਸ ਅਵਰ ਫੂਡ (ਐੱਲਐੱਫਓਐੱਫ) ਕੰਸੋਰਟੀਅਮ ਆਈਸੀਐੱਮਆਰ-ਐੱਨਆਈਐੱਨ, ਪੀਐੱਚਐੱਫਆਈ ਅਤੇ ਯੂਐੱਨਆਈਸੀਈਐੱਫ ਦੀ ਅਗਵਾਈ ਵਿੱਚ ਇੱਕ ਬਹੁ-ਹਿੱਸੇਦਾਰ ਪਹਿਲ ਹੈ, ਜੋ ਕਿਸ਼ੋਰਾਂ ਲਈ ਇੱਕ ਸਿਹਤਮੰਦ ਭੋਜਨ ਵਾਤਾਵਰਣ ਬਣਾਉਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ। ਇਸ ਦਾ ਉਦੇਸ਼ ਸਬੂਤ-ਅਧਾਰਿਤ ਨੀਤੀਆਂ ਨੂੰ ਅੱਗੇ ਵਧਾਉਣਾ, ਪੋਸ਼ਣ ਸਾਖ਼ਰਤਾ ਰਾਹੀਂ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ, ਅਤੇ ਸਿਹਤਮੰਦ ਭੋਜਨ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਵਾਲੇ ਰੈਗੂਲੇਟਰੀ ਢਾਂਚੇ ਦੀ ਵਕਾਲਤ ਕਰਨਾ ਹੈ। ਐੱਲਐੱਫਓਐੱਫ ਕੰਸੋਰਟੀਅਮ ਦਾ ਮੰਨਣਾ ਹੈ ਕਿ ਵੱਧ ਭਾਰ ਅਤੇ ਮੋਟਾਪੇ ਦੀ ਵਧਦੀ ਸਮੱਸਿਆ ਦਾ ਮੁਕਾਬਲਾ ਕਰਨ ਲਈ ਕਿਸ਼ੋਰਾਂ ਲਈ ਭੋਜਨ ਵਾਤਾਵਰਣ ਵਿੱਚ ਸੁਧਾਰ ਕਰਨਾ ਜ਼ਰੂਰੀ ਹੈ। ਇਸ ਲਈ ਇੱਕ ਬਹੁ-ਪੱਖੀ ਪਹੁੰਚ ਦੀ ਜ਼ਰੂਰਤ ਹੈ, ਜਿਸ ਵਿੱਚ ਨੀਤੀਗਤ ਸੁਧਾਰ, ਜਾਗਰੂਕਤਾ ਪ੍ਰੋਗਰਾਮ, ਅਤੇ ਇੱਕ ਸਥਾਈ ਪ੍ਰਭਾਵ ਪੈਦਾ ਕਰਨ ਲਈ ਕਈ ਹਿੱਸੇਦਾਰਾਂ ਨਾਲ ਸਹਿਯੋਗ ਕਰਨਾ ਸ਼ਾਮਲ ਹੈ।

 

****************

ਐੱਮਵੀ


(Release ID: 2116893) Visitor Counter : 7