ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਗਪੁਰ ਵਿੱਚ ਸਮ੍ਰਿਤੀ ਮੰਦਿਰ ਦਾ ਦੌਰਾ ਕੀਤਾ
Posted On:
30 MAR 2025 11:48AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਪੁਰ ਦੇ ਸਮ੍ਰਿਤੀ ਮੰਦਿਰ ਦਾ ਦੌਰਾ ਕੀਤਾ। ਆਪਣੇ ਦੌਰੇ ਦੇ ਦੌਰਾਨ, ਉਨ੍ਹਾਂ ਨੇ ਡਾ. ਕੇ. ਬੀ. ਹੇਡਗੇਵਾਰ ਅਤੇ ਸ਼੍ਰੀ ਐੱਮ.ਐੱਸ. ਗੋਲਵਲਕਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਐਕਸ(X) ‘ਤੇ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:
“ਨਾਗਪੁਰ ਵਿੱਚ ਸਮ੍ਰਿਤੀ ਮੰਦਿਰ (Smruti Mandir) ਦੇ ਦਰਸ਼ਨ ਕਰਨਾ ਬਹੁਤ ਹੀ ਵਿਸ਼ੇਸ਼ ਅਨੁਭਵ ਹੈ।
ਅੱਜ ਦੀ ਯਾਤਰਾ ਨੂੰ ਹੋਰ ਭੀ ਖਾਸ ਬਣਾਉਣ ਵਾਲੀ ਬਾਤ ਇਹ ਹੈ ਕਿ ਇਹ ਵਰਸ਼ ਪ੍ਰਤਿਪਦਾ(Varsha Pratipada) ਨੂੰ ਹੋਈ ਹੈ, ਜੋ ਪਰਮ ਪੂਜਯ ਡਾਕਟਰ ਸਾਹਬ ਦੀ ਜਯੰਤੀ (Jayanti of Param Pujya Doctor Sahab) ਭੀ ਹੈ।
ਮੇਰੇ ਜਿਹੇ ਅਣਗਿਣਤ ਲੋਕ ਪਰਮ ਪੂਜਯ ਡਾਕਟਰ ਸਾਹਬ ਅਤੇ ਪੂਜਯ ਗੁਰੂ ਜੀ (Param Pujya Doctor Sahab and Pujya Guruji) ਦੇ ਵਿਚਾਰਾਂ ਤੋਂ ਪ੍ਰੇਰਣਾ ਅਤੇ ਸ਼ਕਤੀ ਪ੍ਰਾਪਤ ਕਰਦੇ ਹਨ। ਇਨ੍ਹਾਂ ਦੋ ਮਹਾਨ ਵਿਭੂਤੀਆਂ ਨੂੰ ਸ਼ਰਧਾਂਜਲੀ ਅਰਪਿਤ ਕਰਨਾ ਸਨਮਾਨ ਦੀ ਬਾਤ ਹੈ, ਜਿਨ੍ਹਾਂ ਨੇ ਮਜ਼ਬੂਤ, ਸਮ੍ਰਿੱਧ ਅਤੇ ਸੱਭਿਆਚਾਰਕ ਤੌਰ ‘ਤੇ ਗੌਰਵਸ਼ਾਲੀ ਭਾਰਤ (Bharat) ਦੀ ਕਲਪਨਾ ਕੀਤੀ ਸੀ।”
***
ਐੱਮਜੇਪੀਐੱਸ/ਐੱਸਆਰ
(Release ID: 2116883)
Visitor Counter : 25
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada
,
Malayalam