ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ‘ਵਾਤਾਵਰਣ-2025’ ‘ਤੇ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ


ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਵਾਤਾਵਰਣ ਦੀ ਵਿਰਾਸਤ ਪ੍ਰਦਾਨ ਕਰਨਾ ਸਾਡੀ ਨੈਤਿਕ ਜ਼ਿੰਮੇਦਾਰੀ ਹੈ: ਰਾਸ਼ਟਰਪਤੀ ਦ੍ਰੌਪਦੀ ਮੁਰਮੂ

Posted On: 29 MAR 2025 1:07PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ‘ਵਾਤਾਵਰਣ-2025’ ‘ਤੇ ਦੋ ਦਿਨਾਂ ਦੀ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਵਾਤਾਵਰਣ ਨਾਲ ਜੁੜੇ ਸਾਰੇ ਦਿਵਸ ਇਹ ਸੰਦੇਸ਼ ਦਿੰਦੇ ਹਨ ਕਿ ਸਾਨੂੰ ਇਨ੍ਹਾਂ ਦੇ ਉਦੇਸ਼ਾਂ ਅਤੇ ਪ੍ਰੋਗਰਾਮਾਂ ਨੂੰ ਪ੍ਰਤੀਦਿਨ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਸੰਭਵ ਹੋਵੇ ਇਨ੍ਹਾਂ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਵਾਤਾਵਰਣ ਸੰਭਾਲ਼ ਅਤੇ ਤਰੱਕੀ ਜਾਗਰੂਕਤਾ ਅਤੇ ਸਾਰਿਆਂ ਦੀ ਭਾਗਦਾਰੀ ‘ਤੇ ਅਧਾਰਿਤ ਨਿਰੰਤਰ ਸਰਗਰਮੀ ਨਾਲ ਹੀ ਸੰਭਵ ਹੋਵੇਗੀ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਬੱਚਿਆਂ ਅਤੇ ਯੁਵਾ ਪੀੜ੍ਹੀ ਨੂੰ ਵਿਆਪਕ ਪੱਧਰ ‘ਤੇ ਵਾਤਾਵਰਣ ਪਰਿਵਰਤਨ ਦਾ ਸਾਹਮਣਾ ਕਰਨਾ ਹੋਵੇਗਾ ਅਤੇ ਉਸ ਵਿੱਚ ਯੋਗਦਾਨ ਦੇਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਪਰਿਵਾਰ ਵਿੱਚ ਬੜੇ-ਬਜ਼ੁਰਗਾਂ ਨੂੰ ਇਸ ਬਾਤ ਦੀ ਚਿੰਤਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਕਿਸ ਸਕੂਲ ਜਾਂ ਕਾਲਜ ਵਿੱਚ ਪੜ੍ਹਨਗੇ ਅਤੇ ਕਿਹੜਾ ਕਰੀਅਰ ਚੁਣਨਗੇ। ਇਹ ਚਿੰਤਾ ਜਾਇਜ਼ ਹੈ। ਲੇਕਿਨ, ਸਾਨੂੰ ਸਭ ਨੂੰ ਇਹ ਭੀ ਸੋਚਣਾ ਹੋਵੇਗਾ ਕਿ ਸਾਡੇ ਬੱਚੇ ਕਿਸ ਤਰ੍ਹਾਂ ਦੀ ਹਵਾ ਵਿੱਚ ਸਾਹ ਲੈਣਗੇ, ਉਨ੍ਹਾਂ ਨੂੰ ਕਿਸ ਤਰ੍ਹਾਂ ਦਾ ਪਾਣੀ ਪੀਣ ਨੂੰ ਮਿਲੇਗਾ, ਉਹ ਪੰਛੀਆਂ ਦੀ ਮਧੁਰ ਆਵਾਜ਼ ਸੁਣ ਪਾਉਣਗੇ ਜਾਂ ਨਹੀਂ, ਉਹ ਹਰੇ-ਭਰੇ ਜੰਗਲਾਂ ਦੀ ਖੂਬਸੂਰਤੀ ਦਾ ਅਨੁਭਵ ਕਰ ਪਾਉਣਗੇ ਜਾਂ ਨਹੀਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਸ਼ਿਆਂ ਦੇ ਆਰਥਿਕ, ਸਮਾਜਿਕ ਅਤੇ ਵਿਗਿਆਨਿਕ ਪਹਿਲੂ ਹਨ, ਲੇਕਿਨ ਸਭ ਤੋਂ ਮਹੱਤਵਪੂਰਨ ਬਾਤ ਇਹ ਹੈ ਕਿ ਇਨ੍ਹਾਂ ਸਾਰੇ ਵਿਸ਼ਿਆਂ ਨਾਲ ਜੁੜੀਆਂ ਚੁਣੌਤੀਆਂ ਦਾ ਇੱਕ ਨੈਤਿਕ ਪਹਿਲੂ ਭੀ ਹੈ। ਆਉਣ ਵਾਲੀਆਂ ਪੀੜ੍ਹੀਆਂ ਨੂੰ ਸਵੱਛ ਵਾਤਾਵਰਣ ਦੀ ਵਿਰਾਸਤ ਦੇਣਾ ਸਾਡੀ ਨੈਤਿਕ ਜ਼ਿੰਮੇਦਾਰੀ ਹੈ। ਇਸ ਦੇ ਲਈ ਸਾਨੂੰ ਵਾਤਾਵਰਣ ਦੇ ਪ੍ਰਤੀ ਜਾਗਰੂਕ ਅਤੇ ਸੰਵੇਦਨਸ਼ਲ ਜੀਵਨਸ਼ੈਲੀ ਅਪਣਾਉਣੀ ਹੋਵੇਗੀ ਤਾਕਿ ਵਾਤਾਵਰਣ ਨਾ ਕੇਵਲ ਸੁਰੱਖਿਅਤ ਹੋਵੇ ਬਲਕਿ ਉਸ ਦਾ ਵਾਧਾ ਭੀ ਹੋਵੇ ਅਤੇ ਵਾਤਾਵਰਣ ਅਧਿਕ ਜੀਵੰਤ ਬਣ ਸਕੇ। ਸਵੱਛ ਵਾਤਾਵਰਣ ਅਤੇ ਆਧੁਨਿਕ ਵਿਕਾਸ ਦੇ ਦਰਮਿਆਨ ਸੰਤੁਲਨ ਬਣਾਉਣਾ ਇੱਕ ਅਵਸਰ ਭੀ ਹੈ ਅਤੇ ਚੁਣੌਤੀ ਭੀ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਪ੍ਰਕ੍ਰਿਤੀ ਇੱਕ ਮਾਂ ਦੀ ਤਰ੍ਹਾਂ ਸਾਡਾ ਪੋਸ਼ਣ ਕਰਦੀ ਹੈ ਅਤੇ ਸਾਨੂੰ ਪ੍ਰਕ੍ਰਿਤੀ ਦਾ ਸਨਮਾਨ ਅਤੇ ਸੁਰੱਖਿਆ ਕਰਨੀ ਚਾਹੀਦੀ ਹੈ। ਵਿਕਾਸ ਦੀ ਭਾਰਤੀ ਵਿਰਾਸਤ ਦਾ ਅਧਾਰ ਪੋਸ਼ਣ ਹੈ, ਸ਼ੋਸ਼ਣ ਨਹੀਂ; ਸੰਭਾਲ਼ ਹੈ, ਖ਼ਾਤਮਾ ਨਹੀਂ। ਇਸੇ ਪਰੰਪਰਾ ਦਾ ਪਾਲਨ ਕਰਦੇ ਹੋਏ ਅਸੀਂ ਵਿਕਸਿਤ ਭਾਰਤ ਦੀ ਤਰਫ਼ ਅੱਗੇ ਵਧਣਾ ਚਾਹੁੰਦੇ ਹਾਂ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਪਿਛਲੇ ਦਹਾਕੇ ਵਿੱਚ ਭਾਰਤ ਨੇ ਅੰਤਰਰਾਸ਼ਟਰੀ ਸਮਝੌਤਿਆਂ ਦੇ ਅਨੁਸਾਰ ਆਪਣੇ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ ਨੂੰ ਸਮੇਂ ਤੋਂ ਪਹਿਲੇ ਪੂਰਨ ਕਰਨ ਦੀਆਂ ਕਈ ਉਦਹਾਰਣਾਂ ਹਾਸਲ ਕੀਤੀਆਂ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ-NGT) ਨੇ ਸਾਡੇ ਦੇਸ਼ ਦੇ ਵਾਤਾਵਰਣ ਸ਼ਾਸਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਨੇ ਵਾਤਾਵਰਣ ਨਿਆਂ ਜਾਂ ਜਲਵਾਯੂ ਨਿਆਂ ਦੇ ਖੇਤਰ ਵਿੱਚ ਨਿਰਣਾਇਕ ਭੂਮਿਕਾ ਨਿਭਾਈ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ-NGT) ਦੁਆਰਾ ਦਿੱਤੇ ਗਏ ਇਤਿਹਾਸਿਕ ਨਿਰਣਿਆਂ ਦਾ ਸਾਡੇ ਜੀਵਨ, ਸਾਡੀ ਸਿਹਤ ਅਤੇ ਸਾਡੀ ਧਰਤੀ ਦੇ ਭਵਿੱਖ ‘ਤੇ ਵਿਆਪਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਨੇ ਵਾਤਾਵਰਣ ਪ੍ਰਬੰਧਨ ਈਕੋ-ਸਿਸਟਮ ਨਾਲ ਜੁੜੀਆਂ ਸੰਸਥਾਵਾਂ ਅਤੇ ਨਾਗਰਿਕਾਂ ਨੂੰ ਵਾਤਾਵਰਣ ਸੁਰੱਖਿਆ ਅਤੇ ਤਰੱਕੀ ਦੇ ਲਈ ਨਿਰੰਤਰ ਪ੍ਰਯਾਸ ਕਰਨ ਦਾ ਆਗਰਹਿ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਅਤੇ ਪੂਰੇ ਵਿਸ਼ਵ ਸਮੁਦਾਇ ਨੂੰ ਵਾਤਾਵਰਣ ਦੇ ਅਨੁਕੂਲ ਮਾਰਗ ‘ਤੇ ਚਲਣਾ ਹੋਵੇਗਾ, ਤਦੇ ਮਾਨਵਤਾ ਵਾਸਤਵਿਕ ਪ੍ਰਗਤੀ ਕਰ ਸਕੇਗੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਆਪਣੀਆਂ ਹਰਿਤ ਪਹਿਲਾਂ ਦੇ ਜ਼ਰੀਏ ਵਿਸ਼ਵ ਸਮੁਦਾਇ ਦੇ ਸਾਹਮਣੇ ਕਈ ਮਿਸਾਲੀ ਉਦਾਹਰਣਾਂ ਪ੍ਰਸਤੁਤ ਕੀਤੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਰੇ ਹਿਤਧਾਰਕਾਂ ਦੀ ਭਾਗੀਦਾਰੀ ਨਾਲ ਭਾਰਤ ਆਲਮੀ ਪੱਧਰ ‘ਤੇ ਹਰਿਤ ਅਗਵਾਈ(green leadership) ਦੀ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਵਰ੍ਹੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣਾ ਹੈ, ਜਿੱਥੇ ਵਾਯੂ, ਜਲ, ਹਰਿਆਲੀ ਅਤੇ ਸਮ੍ਰਿੱਧੀ ਪੂਰੇ ਵਿਸ਼ਵ ਸਮੁਦਾਇ ਨੂੰ ਆਕਰਸ਼ਿਤ ਕਰੇ।

ਐੱਨਜੀਟੀ(NGT) ਦੁਆਰਾ ਆਯੋਜਿਤ ‘ਵਾਤਾਵਰਣ-2025’ ‘ਤੇ ਨੈਸ਼ਨਲ ਕਾਨਫਰੰਸ (The National Conference on ‘Environment – 2025’) ਦਾ ਉਦੇਸ਼ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠਿਆਂ ਲਿਆ ਕੇ ਵਾਤਾਵਰਣਕ ਚੁਣੌਤੀਆਂ ‘ਤੇ ਚਰਚਾ ਕਰਨਾ, ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨਾ ਅਤੇ ਦੀਰਘਕਾਲੀ ਵਾਤਾਵਰਣ ਪ੍ਰਬੰਧਨ ਦੇ ਲਈ ਭਵਿੱਖ ਦੀਆਂ ਕਾਰਜ ਯੋਜਨਾਵਾਂ ‘ਤੇ ਸਹਿਯੋਗ ਕਰਨਾ ਹੈ।

 ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

************

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2116688) Visitor Counter : 32