ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਰਾਜਮਾਰਗਾਂ ਦਾ ਰੱਖ-ਰਖਾਅ ਅਤੇ ਟ੍ਰੈਫਿਕ ਮੈਨੇਜਮੈਂਟ
Posted On:
27 MAR 2025 2:54PM by PIB Chandigarh
ਸਰਕਾਰ ਨੇ ਮੌਜੂਦਾ ਨੈਸ਼ਨਲ ਹਾਈਵੇਅ (ਐੱਨਐੱਚ) ਨੈੱਟਵਰਕ ਦੇ ਰੱਖ-ਰਖਾਅ ਨੂੰ ਤਰਜੀਹ ਦਿੱਤੀ ਹੈ ਅਤੇ ਹੋਰ ਗੱਲਾਂ ਦੇ ਨਾਲ-ਨਾਲ ਜਵਾਬਦੇਹੀ ਰੱਖ-ਰਖਾਅ ਏਜੰਸੀ ਦੇ ਜ਼ਰੀਏ ਸਾਰੇ ਨੈਸ਼ਨਲ ਹਾਈਵੇਅਜ਼ ਸੈਕਸ਼ਨਾਂ ਦੇ ਰੱਖ-ਰਖਾਅ ਅਤੇ ਮੁਰੰਮਤ (ਐੱਮਐਂਡਆਰ) ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰਣਾਲੀ ਵਿਕਸਿਤ ਕੀਤੀ ਹੈ।
ਨੈਸ਼ਨਲ ਹਾਈਵੇਅਜ਼ ਦੇ ਉਨ੍ਹਾਂ ਹਿੱਸਿਆਂ ਦਾ ਰੱਖ-ਰਖਾਅ ਅਤੇ ਮੁਰੰਮਤ, ਜਿੱਥੇ ਵਿਕਾਸ ਕਾਰਜ ਸ਼ੁਰੂ ਹੋ ਚੁੱਕੇ ਹਨ ਜਾਂ ਓਪ੍ਰੇਸ਼ਨ, ਮੈਂਟੇਨੈਂਸ ਅਤੇ ਟ੍ਰਾਂਸਫਰ (ਓਐੱਮਟੀ)ਰਿਆਇਤਾਂ/ ਓਪ੍ਰੇਸ਼ਨ ਅਤੇ ਮੈਂਟੇਨੈਂਸ (ਓਐਂਡਐੱਮ)ਅਨੁਬੰਧ ਦਿੱਤੇ ਗਏ ਹਨ, ਡਿਫੈਕਟ ਲਾਇਬਿਲਿਟੀ ਪੀਰੀਅਡ (ਡੀਐੱਲਪੀ)/ਰਿਆਇਤ ਮਿਆਦ ਦੇ ਅੰਤ ਤੱਕ ਸਬੰਧਿਤ ਰਿਆਇਤਕਰਤਾਵਾਂ/ ਠੇਕੇਦਾਰਾਂ ਦੀ ਜ਼ਿੰਮੇਦਾਰੀ ਹੈ। ਇਸੇ ਤਰ੍ਹਾਂ, ਨੈਸ਼ਨਲ ਹਾਈਵੇਅਜ਼ ਦੇ ਉਨ੍ਹਾਂ ਹਿੱਸਿਆਂ ਲਈ ਟੀਓਟੀ (ਟੋਲ ਆਪ੍ਰੇਟ ਐਂਡ ਟ੍ਰਾਂਸਫਰ) ਅਤੇ ਇਨਵਿਟ (InvIT-ਇਨਫ੍ਰਾਸਟ੍ਰਕਚਰ ਇਨਵੈਸਟਮੈਂਟ ਟ੍ਰਸਟ), ਦੇ ਤਹਿਤ ਕੀਤੇ ਗਏ ਐੱਮਐਂਡਆਰ ਦੀ ਜ਼ਿੰਮੇਦਾਰੀ ਰਿਆਇਤੀ ਮਿਆਦ ਦੇ ਅੰਤ ਤੱਕ ਸਬੰਧਿਤ ਰਿਆਇਤਕਰਤਾਵਾਂ ਕੋਲ ਰਹਿੰਦਾ ਹੈ।
ਨੈਸ਼ਨਲ ਹਾਈਵੇਅਜ਼ ਦੇ ਬਾਕੀ ਸਾਰੇ ਸੈਕਸ਼ਨਾਂ ਲਈ, ਸਰਕਾਰ ਦੇ ਕੰਮ ਲਾਗੂਕਰਨ ਅਧਾਰਿਤ ਰੱਖ-ਰਖਾਅ ਅਨੁਬੰਧ (ਪੀਬੀਐੱਮਸੀ) ਜਾਂ ਸ਼ੌਰਟ ਟਰਮ ਮੈਂਟੇਨੈਂਸ ਕੌਂਟ੍ਰੈਕਟ (ਐੱਸਟੀਐੱਮਸੀ) ਰਾਹੀਂ ਰੱਖ-ਰਖਾਅ ਕਾਰਜ ਕਰਨ ਦਾ ਨੀਤੀਗਤ ਫੈਸਲਾ ਲਿਆ ਹੈ।
ਦੇਸ਼ ਵਿੱਚ ਆਵਾਜਾਈ ਪ੍ਰਬੰਧਨ ਯਕੀਨੀ ਬਣਾਉਣ ਲਈ ਆਵਾਜਾਈ ਨਿਯਮਾਂ ਦੇ ਲਾਗੂਕਰਨ ਨੂੰ ਮਜ਼ਬੂਤ ਕਰਨ ਲਈ ਸਰਕਾਰ ਸਮੇਂ-ਸਮੇਂ ‘ਤੇ ਮੋਟਰ ਵ੍ਹੀਕਲ ਐਕਟ ਵਿੱਚ ਸੋਧ ਕਰਦੀ ਰਹਿੰਦੀ ਹੈ। ਮੋਟਰ ਵ੍ਹੀਕਲ (ਸੰਸ਼ੋਧਨ) ਐਕਟ, 2019 ਦੇ ਪ੍ਰਾਵਧਾਨਾਂ ਅਨੁਸਾਰ, ਸਰਕਾਰ ਨੇ ਅਗਸਤ 2021 ਵਿੱਚ ਨੈਸ਼ਨਲ ਹਾਈਵੇਅਜ਼, ਸਟੇਟ ਹਾਈਵੇਅਜ਼ ਅਤੇ ਦਸ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐੱਨਸੀਏਪੀ) ਦੇ ਤਹਿਤ ਆਉਣ ਵਾਲੇ ਸ਼ਹਿਰਾਂ ਵਿੱਚ ਉੱਚ ਜੋਖਮ ਅਤੇ ਉੱਚ ਘਣਤਾ ਵਾਲੇ ਕੌਰੀਡੋਰਸ ‘ਤੇ ਸੜਕ ਸੁਰੱਖਿਆ ਦੀ ਇਲੈਕਟ੍ਰੌਨਿਕ ਨਿਗਰਾਨੀ ਅਤੇ ਲਾਗੂਕਰਨ ਲਈ ਨਿਯਮ ਵੀ ਪ੍ਰਕਾਸ਼ਿਤ ਕੀਤੇ ਸਨ। ਇਨ੍ਹਾਂ ਨਿਯਮਾਂ ਦਾ ਲਾਗੂਕਰਨ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਇਸ ਤੋਂ ਇਲਾਵਾ, ਸਰਕਾਰ ਨੇ ਫੋਰ ਲੇਨ ਅਤੇ ਉਸ ਤੋਂ ਉੱਪਰ ਦੇ ਨੈਸ਼ਨਲ ਹਾਈਵੇਅਜ਼ ‘ਤੇ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ATMS) ਦੀ ਸਥਾਪਨਾ ਦਾ ਕੰਮ ਸ਼ੁਰੂ ਕੀਤਾ ਹੈ। ਏਟੀਐੱਮਐੱਸ ਵਿੱਚ ਵੱਖ-ਵੱਖ ਇਲੈਕਟ੍ਰੌਨਿਕ ਲਾਗੂਕਰਨ ਉਪਕਰਣਾਂ ਦੇ ਪ੍ਰਾਵਧਾਨ ਹਨ ਜੋ ਹਾਈਵੇਅਜ਼ ‘ਤੇ ਹੋਣ ਵਾਲੀਆਂ ਘਟਨਾਵਾਂ (ਆਵਾਜਾਈ ਉਲੰਘਨਾ ਸਹਿਤ) ਦੀ ਜਲਦੀ ਪਹਿਚਾਣ ਕਰਨ ਅਤੇ ਹਾਈਵੇਅਜ਼ ਦੀ ਪ੍ਰਭਾਵੀ ਨਿਗਰਾਨੀ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਘਟਨਾ ਪ੍ਰਤੀਕਿਰਿਆ ਸਮੇਂ ਅਤੇ ਸੜਕ ਸੁਰੱਖਿਆ ਵਿੱਚ ਸੁਧਾਰ ਹੁੰਦਾ ਹੈ।
ਨੈਸ਼ਨਲ ਹਾਈਵੇਅਜ਼ ‘ਤੇ ਸਾਰੇ ਵਿਕਾਸ ਕਾਰਜ, ਜਿਨ੍ਹਾਂ ਵਿੱਚ ਪਹਾੜੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਨੈਸ਼ਨਲ ਹਾਈਵੇਅਜ਼ ਵੀ ਸ਼ਾਮਲ ਹਨ, ਆਮ ਤੌਰ ‘ਤੇ ਸਿਰਫ਼ ਆਲ ਵੈਦਰ ਰੋਡ ਦੇ ਰੂਪ ਵਿੱਚ ਹੀ ਯੋਜਨਾਬੱਧ ਕੀਤੇ ਜਾਂਦੇ ਹਨ। ਨੈਸ਼ਨਲ ਹਾਈਵੇਅਜ਼ ‘ਤੇ ਕੰਮ ਆਵਾਜਾਈ ਘਣਤਾ, ਸੜਕ ਦੀ ਸਥਿਤੀ, ਆਪਸੀ ਪ੍ਰਾਥਮਿਕਤਾ ਅਤੇ ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ (ਐੱਨਐੱਮਪੀ) ਦੇ ਨਾਲ ਤਾਲਮੇਲ ਦੇ ਅਧਾਰ ‘ਤੇ ਕੀਤੇ ਜਾਂਦੇ ਹਨ। ਮੌਜੂਦਾ ਸਮੇਂ, ਦੇਸ਼ ਵਿੱਚ 31,187 ਕਿਲੋਮੀਟਰ ਲੰਬਾਈ ਵਿੱਚ 8.11 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 1,310 ਨੈਸ਼ਨਲ ਹਾਈਵੇਅ ਪ੍ਰੋਜੈਕਟ ਨਿਰਮਾਣ ਅਧੀਨ ਹਨ।
ਦੂਰ-ਦੁਰਾਡੇ /ਪਹਾੜੀ ਖੇਤਰਾਂ ਵਿੱਚ ਨੈਸ਼ਨਲ ਹਾਈਵੇਅਜ਼ ‘ਤੇ ਸਾਰੇ ਮੌਸਮਾਂ ਵਿੱਚ ਕਨੈਟੀਵਿਟੀ ਅਤੇ ਪ੍ਰਭਾਵੀ ਆਵਾਜਾਈ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ, ਨਿਰਵਿਘਨ ਆਵਾਜਾਈ ਲਈ ਖਾਸ ਤੌਰ ‘ਤੇ ਉਚਾਈ ਵਾਲੇ ਖੇਤਰਾਂ ਵਿੱਚ ਟਨਲਾਂ ਅਤੇ ਪੁਲਾਂ ਦੇ ਇਲਾਵਾ ਆਵਾਜਾਈ ਦੇ ਮਾਰਗਦਰਸ਼ਨ ਲਈ ਮੌਸਮ/ਜ਼ਮੀਨ ਖਿਸਕਣ ਸਬੰਧੀ (ਲੈਂਡਸਲਾਈਡ) ਚੇਤਾਵਨੀ ਅਤੇ ਸੂਚਨਾ ਪ੍ਰਣਾਲੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
ਸਰਕਾਰ ਨੇ ਪਹਾੜੀ ਖੇਤਰਾਂ ਵਿੱਚ ਜ਼ਮੀਨ ਖਿਸਕਣ ਵਾਲੇ ਖੇਤਰਾਂ ਲਈ ਪਹਾੜੀ ਢਲਾਣ ਸਥਿਰਤਾ ਦੀ ਜਾਂਚ ਕਰਨ ਅਤੇ ਲਾਗਤ-ਪ੍ਰਭਾਵ ਲੰਬੇ ਸਮੇਂ ਦੇ ਸਥਿਰਤਾ ਉਪਾਵਾਂ ਦੀ ਚੋਣ ਕਰਨ ਲਈ ਪ੍ਰਮਾਣਿਤ ਮਾਪਦੰਡ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ, ਸਰਕਾਰ ਨੇ ਪਹਾੜੀ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਨੂੰ ਸਥਿਰ ਕਰਨ ਲਈ ਕੌਇਰ/ਜੂਟ ਮੈਟ ਹਾਈਡ੍ਰੋਸਿਡਿੰਗ, ਗ੍ਰੀਨ ਸਟ੍ਰਿਪਸ ਦੇ ਨਾਲ ਇੰਟਰਲਿੰਕਡ ਚੇਨ ਮੈਸ਼, ਸਟੈੱਪਡ ਬਰਮ ਦੁਆਰਾ ਬਾਂਸ ਦੀ ਸਟੈਕਿੰਗ ਅਤੇ ਜੂਟ ਮੈਟਿੰਗ ‘ਤੇ ਵੈਟੀਵਰ ਘਾਹ ਦੇ ਪੌਦੇ ਲਗਾ ਕੇ ਕਟਾਵ ਕੰਟਰੋਲ ਜਿਹੇ ਟਿਕਾਊ ਬਾਇਓ-ਇੰਜੀਨੀਅਰਿੰਗ ਉਪਾਅ ਲਾਗੂ ਕੀਤੇ ਹਨ, ਜਿਸ ਨਾਲ ਅਜਿਹੇ ਖੇਤਰਾਂ ਵਿੱਚ ਨੈਸ਼ਨਲ ਹਾਈਵੇਅਜ਼ 'ਤੇ ਸੁਰੱਖਿਆ ਵਧ ਗਈ ਹੈ। ਜੇਕਰ ਉਪਰੋਕਤ ਸਮਾਧਾਨ ਵਿਵਹਾਰਕ ਨਹੀਂ ਪਾਏ ਜਾਂਦੇ ਹਨ ਤਾਂ ਟਨਲ ਦੀ ਉਸਾਰੀ ਨੂੰ ਵੀ ਇੱਕ ਵਿਕਲਪ ਵਜੋਂ ਦੇਖਿਆ ਜਾ ਰਿਹਾ ਹੈ।
ਆਵਾਜਾਈ ਪ੍ਰਬੰਧਨ ਨੂੰ ਵਧਾਉਣ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਦਾ ਵੇਰਵਾ ਭਾਗ (ਕ) ਦੇ ਜਵਾਬ ਵਿੱਚ ਦਿੱਤਾ ਗਿਆ ਹੈ।
ਐੱਨਐੱਚ 'ਤੇ ਸੜਕ ਸੁਰੱਖਿਆ ਇੰਜੀਨੀਅਰਿੰਗ ਉਪਾਅ/ਕਾਰਜ, ਜਿਸ ਵਿੱਚ ਬਲੈਕਸਪੌਟਸ ਦਾ ਸੁਧਾਰ ਸ਼ਾਮਲ ਹੈ, ਮੁੱਖ ਤੌਰ 'ਤੇ ਐੱਨਐੱਚ 'ਤੇ ਵਿਕਾਸ/ਰੱਖ-ਰਖਾਅ ਦੇ ਕੰਮਾਂ ਦੇ ਦਾਇਰੇ ਦੇ ਹਿੱਸੇ ਵਜੋਂ ਜਾਂ ਕੁਝ ਮਾਮਲਿਆਂ ਵਿੱਚ ਸਟੈਂਡਅਲੋਨ ਪ੍ਰੋਜੈਕਟਾਂ ਵਜੋਂ ਕੀਤੇ ਜਾਂਦੇ ਹਨ। 2021-22 ਤੱਕ, ਐੱਨਐੱਚ 'ਤੇ ਪਹਿਚਾਣੇ ਗਏ ਕੁੱਲ 13,795 ਬਲੈਕ ਸਪੌਟਸ ਵਿੱਚੋਂ, 11,515 ਬਲੈਕ ਸਪੌਟਸ 'ਤੇ ਥੋੜ੍ਹੇ ਸਮੇਂ ਦੇ ਸੁਧਾਰ ਉਪਾਅ ਪੂਰੇ ਕੀਤੇ ਗਏ ਹਨ ਅਤੇ 5,036 ਬਲੈਕ ਸਪੌਟਸ 'ਤੇ ਸਥਾਈ ਸੁਧਾਰ ਉਪਾਅ ਪੂਰੇ ਕੀਤੇ ਗਏ ਹਨ। ਇਸ ਤੋਂ ਇਲਾਵਾ, ਸਰਕਾਰ ਨੇ ਸਿੱਖਿਆ, ਇੰਜੀਨੀਅਰਿੰਗ (ਸੜਕਾਂ ਅਤੇ ਵਾਹਨਾਂ ਦੋਵਾਂ), ਲਾਗੂਕਰਨ ਅਤੇ ਐਮਰਜੈਂਸੀ ਦੇਖਭਾਲ ਦੇ ਅਧਾਰ ਤੇ ਸੜਕ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਲਈ ਇੱਕ ਬਹੁ-ਪੱਖੀ ਰਣਨੀਤੀ ਤਿਆਰ ਕੀਤੀ ਹੈ। ਸੜਕ ਸੁਰੱਖਿਆ ਮੁੱਦਿਆਂ ਨੂੰ ਹੱਲ ਕਰਨ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦੇ ਵੇਰਵੇ ਅਨੁਬੰਧ ਵਿੱਚ ਦਿੱਤਾ ਗਿਆ ਹੈ।
ਉਪਭੋਗਤਾ ਫੀਸ ਪਲਾਜ਼ਾ 'ਤੇ ਉਪਭੋਗਤਾ ਫੀਸ ਨੈਸ਼ਨਲ ਹਾਈਵੇਅ ਫੀਸ ਰੂਲਜ਼ ਦੇ ਪ੍ਰਾਵਧਾਨਾਂ ਅਨੁਸਾਰ ਨੈਸ਼ਨਲ ਹਾਈਵੇਅ ਦੇ ਸੈਕਸ਼ਨ ਦੀ ਵਰਤੋਂ ਲਈ ਇਕੱਠੀ ਕੀਤੀ ਜਾਂਦੀ ਹੈ, ਜੋ ਕਿ ਦੇਸ਼ ਭਰ ਵਿੱਚ ਸਬੰਧਿਤ ਸ਼੍ਰੇਣੀ ਦੇ ਵਾਹਨਾਂ ਲਈ ਸਮਾਨ ਰੂਪ ਵਿੱਚ ਲਾਗੂ ਹੁੰਦੇ ਹਨ।
ਇਹ ਜਵਾਬ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਇੱਕ ਅਨਸਟਾਰਡ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤਾ।
************
ਜੀਡੀਐੱਚ/ਐੱਚਆਰ
(Release ID: 2116178)
Visitor Counter : 7