ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਓਡੀਸ਼ਾ ਵਿੱਚ; ਭਗਵਾਨ ਨੀਲਮਾਧਵ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਭਾਰਤੀਯ ਬਿਸਵਬਾਸੁ ਸ਼ਬਰ ਸਮਾਜ ਦੇ ਸਥਾਪਨਾ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ

Posted On: 24 MAR 2025 6:10PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਦੁਪਹਿਰ (24 ਮਾਰਚ, 2025) ਛੱਤੀਸਗੜ੍ਹ ਦੇ ਰਾਇਪੁਰ ਤੋਂ ਓਡੀਸ਼ਾ ਦੇ ਭੁਬਨੇਸ਼ਵਰ ਪਹੁੰਚੇ।

ਰਾਸ਼ਟਰਪਤੀ ਨੇ ਭੁਬਨੇਸ਼ਵਰ ਤੋਂ ਨਯਾਗੜ੍ਹ ਦੀ ਯਾਤਰਾ ਕੀਤੀ ਅਤੇ ਭਗਵਾਨ ਨੀਲਮਾਧਵ ਮੰਦਿਰ ਵਿੱਚ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਬਾਅਦ ਵਿੱਚ, ਉਨ੍ਹਾਂ ਨੇ ਕਲਿਆਪੱਲੀ ਵਿੱਚ ਭਾਰਤੀ ਬਿਸਵਬਾਸੁ ਸ਼ਬਰ ਸਮਾਜ (Bharatiya Biswabasu Shabar Samaj) ਦੇ ਸਥਾਪਨਾ ਦਿਵਸ ਸਮਾਰੋਹ ਦੀ ਸ਼ੋਭਾ ਵਧਾਈ।

 ਕਲਿਆਪੱਲੀ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਸ ਖੇਤਰ ਦੇ ਸ਼ਾਨਦਾਰ ਦ੍ਰਿਸ਼ ਬਹੁਤ ਹੀ ਆਕਰਸ਼ਕ ਹਨ। ਇਸ ਵਿੱਚ ਇੱਕ ਮਕਬੂਲ ਸੈਲਾਨੀ ਮੰਜ਼ਿਲ (tourist destination) ਬਣਨ ਦੀ ਸਮਰੱਥਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਖੇਤਰ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਸੈਲਾਨੀ ਅਤੇ ਤੀਰਥਯਾਤਰੀ ਆਕਰਸ਼ਿਤ ਹੋਣਗੇ। ਇਸ ਨਾਲ ਖੇਤਰ ਦੀ ਅਰਥਵਿਵਸਥਾ ਨੂੰ ਭੀ ਹੁਲਾਰਾ ਮਿਲੇਗਾ। ਉਨ੍ਹਾਂ ਨੇ ਸਾਰਿਆਂ ਨੂੰ ਇਸ ਸਥਾਨ ਅਤੇ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਦੇਣ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਖੇਤੀਬਾੜੀ, ਹਸਤਸ਼ਿਲਪ, ਟੂਰਿਜ਼ਮ ਆਦਿ ਜਿਹੇ ਵਿਭਿੰਨ ਖੇਤਰਾਂ ਵਿੱਚ ਨਯਾਗੜ੍ਹ ਦੀਆਂ ਸੰਭਾਵਨਾਵਾਂ ਨੂੰ ਆਕਾਰ ਦੇਣ ਦੇ ਲਈ ਅੱਗੇ ਆਉਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਪ੍ਰਕ੍ਰਿਤੀ ਦੇ ਅਨੁਕੂਲ ਜੀਵਨ ਸ਼ੈਲੀ (nature-friendly lifestyle) ਭਾਰਤੀ ਸੰਸਕ੍ਰਿਤੀ ਦੀ ਵਿਸ਼ੇਸ਼ਤਾ ਹੈ। ਇਹ ਆਦਿਵਾਸੀ ਜੀਵਨ ਦਾ ਭੀ ਅਭਿੰਨ ਅੰਗ ਹੈ। ਆਦਿਵਾਸੀ ਭਾਈ-ਭੈਣ ਜੰਗਲ, ਪੇੜ ਆਦਿ ਨੂੰ ਦੇਵਤਾ ਮੰਨ ਕੇ ਪੂਜਦੇ ਹਨ। ਆਦਿਵਾਸੀ ਮਾਨਤਾਵਾਂ ਦੇ ਅਨੁਸਾਰ, ਉਨ੍ਹਾਂ ਦੇ ਪੂਰਵਜਾਂ ਦੀਆਂ ਆਤਮਾਵਾਂ ਜੰਗਲ ਵਿੱਚ ਨਿਵਾਸ ਕਰਦੀਆਂ ਹਨ। ਇਹ ਮਾਨਤਾ ਵਣ ਸੰਭਾਲ਼  ਦਾ ਮਹਾ ਮੰਤਰ (great mantra) ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਆਦਿਵਾਸੀ ਭਾਈ-ਭੈਣਾਂ ਦੇ ਸਸ਼ਕਤੀਕਰਣ ਅਤੇ ਆਤਮਨਿਰਭਰਤਾ ਦੇ ਲਈ ਵਿਭਿੰਨ ਯੋਜਨਾਵਾਂ ਚਲਾ ਰਹੀ ਹੈ, ਨਾਲ ਹੀ ਉਨ੍ਹਾਂ ਦੀ ਕਲਾ ਅਤੇ ਸੰਸਕ੍ਰਿਤੀ ਨੂੰ ਸੰਭਾਲ਼ ਰਹੀ ਅਤੇ ਹੁਲਾਰਾ ਦੇ ਰਹੀ ਹੈ। ਉਨ੍ਹਾਂ ਨੇ ਆਦਿਵਾਸੀ ਭਾਈ-ਭੈਣਾਂ ਨੂੰ ਆਗਰਹਿ ਕੀਤਾ ਕਿ ਉਹ ਕਲਿਆਣਕਾਰੀ ਯੋਜਨਾਵਾਂ ਬਾਰੇ ਜਾਗਰੂਕ ਹੋਣ ਅਤੇ ਉਨ੍ਹਾਂ ਦਾ ਲਾਭ ਉਠਾਉਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਯੋਜਨਾਵਾਂ ਲੋਕਾਂ ਦੇ ਸਹਿਯੋਗ ਅਤੇ ਭਾਗੀਦਾਰੀ ਨਾਲ ਹੀ ਸਫ਼ਲ ਹੋਣਗੀਆਂ।

*****

ਐੱਮਜੇਪੀਐੱਸ/ਐੱਸਆਰ/ਬੀਐੱਮ


(Release ID: 2116112) Visitor Counter : 8