ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਨੇ ‘ਬਾਲਪਨ ਦੀ ਕਵਿਤਾ ਪਹਿਲ: ਛੋਟੇ ਬੱਚਿਆਂ ਦੇ ਲਈ ਭਾਰਤੀਯ ਕਵਿਤਾਵਾਂ ਨੂੰ ਮੁੜ-ਸਥਾਪਿਤ ਕਰਨਾ” ਸ਼ੁਰੂ ਕੀਤਾ
Posted On:
25 MAR 2025 6:21PM by PIB Chandigarh
ਰਾਸ਼ਟਰੀ ਸਿੱਖਿਆ ਨੀਤੀ (NEP) 2020, ਬਹੁਭਾਸ਼ਾਵਾਦ ਦੀ ਸ਼ਕਤੀ ਅਤੇ ਪ੍ਰਾਇਮਰੀ ਐਜੂਕੇਸ਼ਨ ਵਿੱਚ ਬੱਚਿਆਂ ਦੀਆਂ ਭਾਸ਼ਾਵਾਂ ਨੂੰ ਸ਼ਾਮਲ ਕਰਨ ਦੇ ਮਹੱਤਵ ਦੇ ਨਾਲ-ਨਾਲ ਸਰਵ-ਵਿਆਪੀ ਅਤੇ ਉੱਚ ਗੁਣਵੱਤਾ ਵਾਲੀ ਸ਼ੁਰੂਆਤੀ ਬਾਲ ਸਿੱਖਿਆ ਦੇ ਮਹੱਤਵ ‘ਤੇ ਜ਼ੋਰ ਦਿੰਦੀ ਹੈ। ਐੱਨਈਪੀ 2020 ਦੇ ਦ੍ਰਿਸ਼ਟੀਕੋਣ ਨੂੰ ਸੰਪੂਰਨ ਕਰਨ ਦੇ ਲਈ, ਸਕੂਲੀ ਸਿੱਖਿਆ ਅਤੇ ਸਾਖ਼ਰਤਾ ਵਿਭਾਗ (ਡੀਓਐੱਸਈਐਂਡਐੱਲ), ਸਿੱਖਿਆ ਮੰਤਰਾਲੇ ਨੇ ਭਾਰਤੀ ਸੰਦਰਭ ਦੇ ਲਈ ਪ੍ਰਾਸੰਗਿਕ ਸਮੱਗਰੀ ‘ਤੇ ਫੋਕਸ ਕਰਦੇ ਹੋਏ ਸਾਰੀਆਂ ਭਾਰਤੀਯ ਭਾਸ਼ਾ ਅਤੇ ਅੰਗ੍ਰੇਜ਼ੀ ਵਿੱਚ ਨਰਸਰੀ ਕਵਿਤਾਵਾਂ ਦਾ ਇੱਕ ਸੰਗ੍ਰਹਿ ਤਿਆਰ ਕਰਨ ਦੇ ਲਈ “ਬਾਲਪਨ ਦੀ ਕਵਿਤਾ ਪਹਿਲ: ਛੋਟੇ ਬੱਚਿਆਂ ਦੇ ਲਈ ਭਾਰਤੀਯ ਕਵਿਤਾਵਾਂ ਨੂੰ ਮੁੜ- ਸਥਾਪਿਤ ਕਰਨਾ” ਸ਼ੁਰੂ ਕੀਤਾ ਹੈ। ਇਸ ਪਹਿਲ ਦਾ ਮਕਸਦ ਇਹ ਹੈ ਕਿ ਛੋਟੇ ਬੱਚੇ ਆਪਣਾ ਮਾਤ੍ਰਭਾਸ਼ਾ ਵਿੱਚ ਅਸਾਨੀ ਨਾਲ ਸਮਝ ਵਿੱਚ ਆਉਣ ਵਾਲੀਆਂ ਅਤੇ ਆਨੰਦਦਾਇਕ ਕਵਿਤਾਵਾਂ ਦੇ ਰਾਹੀਂ, ਆਪਣੇ ਆਲੇ-ਦੁਆਲੇ ਦੀ ਦੁਨੀਆ ਤੋਂ ਜਾਣੂ ਹੋ ਕੇ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਬਿਹਤਰ ਸਿੱਖਿਆ ਹਾਸਲ ਕਰ ਸਕਣ।
ਇਸ ਪਹਿਲ ਨੂੰ ਅੱਗੇ ਵਧਾਉਣ ਦੇ ਲਈ, ਡੀਓਐੱਸਈਐਂਡਐੱਲ, ਮਾਈ ਗੌਵ ਦੇ ਸਹਿਯੋਗ ਨਾਲ “ਬਾਲਪਨ ਦੀ ਕਵਿਤਾ ਪਹਿਲ: ਛੋਟੇ ਬੱਚਿਆਂ ਦੇ ਲਈ ਭਾਰਤੀਯ ਕਵਿਤਾਵਾਂ ਨੂੰ ਮੁੜ-ਸਥਾਪਿਤ ਕਰਨਾ” ਵਿੱਚ ਯੋਗਦਾਨ ਦੇਣ ਦਾ ਸੱਦਾ ਦੇ ਰਿਹਾ ਹੈ। ਇਸ ਪ੍ਰਤੀਯੋਗਿਤਾ ਦੇ ਉਮੀਦਵਾਰ ਤਿੰਨ ਸ਼੍ਰੇਣੀਆਂ ਦੇ ਤਹਿਤ ਲੋਕ ਸਾਹਿਤ ਵਿੱਚ ਪ੍ਰਚਲਿਤ ਮੌਜੂਦਾ ਕਵਿਤਾਵਾਂ (ਲੇਖਕ ਦਾ ਨਾਮ ਦੱਸਦੇ ਹੋਏ) ਜਾਂ ਨਵੀਆਂ ਰਚੀਆਂ ਮਜ਼ੇਦਾਰ ਕਵਿਤਾਵਾਂ ਵੀ ਭੇਜ ਸਕਦੇ ਹਨ:
-
ਪ੍ਰੀ-ਪ੍ਰਾਇਮਰੀ (ਉਮਰ 3-6)
-
ਗ੍ਰੇਡ 1 (ਉਮਰ 6-7)
-
ਗ੍ਰੇਡ 2 (ਉਮਰ 7-8)
ਐਂਟਰੀਆਂ, ਸਾਰੀਆਂ ਭਾਰਤੀ ਭਾਸ਼ਾ (ਭਾਰਤੀਯ ਭਾਸ਼ਾ) ਨਾਲ ਹੀ ਨਾਲ ਹੀ ਅੰਗ੍ਰੇਜ਼ੀ ਵਿੱਚ ਮੰਗੀਆਂ ਜਾਂਦੀਆਂ ਹਨ, ਇਸ ਤੋਂ ਇਲਾਵਾ ਇਸ ਵਿੱਚ ਖੇਤਰੀ ਕਵਿਤਾਵਾਂ ਵੀ ਸ਼ਾਮਲ ਹੋ ਸਕਦੀਆਂ ਹਨ, ਜੋ ਭਾਰਤੀ ਸੰਦਰਭ ਵਿੱਚ ਸੱਭਿਆਚਾਰਕ ਮਹੱਤਵ ਰਖਦੀਆਂ ਹਨ। ਪ੍ਰਤੀਯੋਗਿਤਾ 26.03.2025 ਤੋਂ 22.04.2025 ਤੱਕ ਮਾਈਗੌਵ ਵੈੱਬਸਾਈਟ (https://www.mygov.in/) ‘ਤੇ ਸ਼ੁਰੂ ਹੋ ਰਹੀ ਹੈ। ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਲਈ ਕੋਈ ਫੀਸ ਨਹੀਂ ਹੈ। ਪ੍ਰਤੀਯੋਗਿਤਾ ਦੀ ਹੋਰ ਜਾਣਕਾਰੀ ਮਾਈਗੌਵ ਵੈੱਬਸਾਈਟ ‘ਤੇ ਦੇਖੀ ਜਾ ਸਕਦੀ ਹੈ।
*****
ਐੱਮਵੀ/ਏਕੇ
(Release ID: 2115372)
Visitor Counter : 11