ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ-ਨੌਜਵਾਨਾਂ ਦਾ ਸਸ਼ਕਤੀਕਰਣ, ਇੱਕ ਸਮਰੱਥ ਕਰੀਅਰ

Posted On: 21 MAR 2025 5:39PM by PIB Chandigarh

 

ਪੀਐੱਮ ਇੰਟਰਨਸ਼ਿਪ ਸਕੀਮ ਦੇ ਪ੍ਰਤੀ ਭਾਰੀ ਸਮਰਥਨ ਦੇਖਣਾ ਉਤਸ਼ਾਹ ਵਧਾਉਣ ਵਾਲਾ ਹੈ। ਇਹ ਸਾਡੇ ਨੌਜਵਾਨਾਂ ਦੇ ਸਸ਼ਕਤੀਕਰਣ ਅਤੇ ਭਵਿੱਖ ਪ੍ਰਤੀ ਤਿਆਰ ਕਾਰਜਬਲ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

ਪ੍ਰਧਾਨ ਮੰਤਰੀ, ਨਰੇਂਦਰ ਮੋਦੀ

 

ਜਾਣ ਪਹਿਚਾਣ

ਭਾਰਤ ਜਨ ਸੰਖਿਆ ਲਾਭਅੰਸ਼ ਦੇ ਸ਼ਿਖਰ ‘ਤੇ ਖੜ੍ਹਾ ਹੈ, ਜਿੱਥੇ ਯੁਵਾ ਆਬਾਦੀ ਦੇਸ਼ ਦੇ ਵਿਕਾਸ ਨੂੰ ਗਤੀ ਦੇਣ ਲਈ ਤਿਆਰ ਹੈ। ਇਸ ਸਮਰੱਥਾ ਨੂੰ ਪਹਿਚਾਣਦੇ ਹੋਏ, ਭਾਰਤ ਸਰਕਾਰ ਨੇ 3 ਅਕਤੂਬਰ, 2024 ਨੂੰ, ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ (ਪੀਐੱਮਆਈਐੱਸ) ਸ਼ੁਰੂ ਕੀਤੀ। ਇਸ ਦੂਰਦਰਸ਼ੀ ਪਹਿਲ ਦਾ ਉਦੇਸ਼ ਅਗਲੇ ਪੰਜ ਵਰ੍ਹਿਆਂ ਵਿੱਚ ਇੱਕ ਕਰੋੜ ਯੁਵਾ ਭਾਰਤੀਆਂ ਨੂੰ ਦੇਸ਼ ਦੀਆਂ ਟੌਪ ਕੰਪਨੀਆਂ ਵਿੱਚ 12-ਮਹੀਨੇ ਦੀ ਪੇਡ ਇੰਟਰਨਸ਼ਿਪ ਪ੍ਰਦਾਨ ਕਰਨਾ ਹੈ, ਜਿਸ ਨਾਲ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਮੰਗਾਂ ਦੇ ਦਰਮਿਆਨ ਦੀ ਦੂਰੀ ਨੂੰ ਖਤਮ ਕੀਤਾ ਜਾ ਸਕੇ। ਕਲਾਸ ਦੇ ਗਿਆਨ ਨੂੰ ਵਿਵਹਾਰਕ ਅਨੁਭਵ ਦੇ ਨਾਲ ਏਕੀਕ੍ਰਿਤ ਕਰਕੇ, ਪੀਐੱਮਆਈਐੱਸ ਦਾ ਇੱਕ ਅਜਿਹਾ ਕਾਰਜਬਲ ਵਿਕਸਿਤ ਕਰਨ ਦੀ ਉਮੀਦ ਰੱਖਦਾ ਹੈ, ਜੋ ਵਿਕਸਿਤ ਆਲਮੀ ਆਰਥਿਕ ਲੈਂਡਸਕੇਪ ਲਈ ਕੁਸ਼ਲ ਅਤੇ ਅਨੁਕੂਲ ਦੋਵੇਂ ਹੋਵੇ। ਇਹ ਵਿਲੱਖਣ ਸਕੀਮ ਨੌਜਵਾਨਾਂ ਨੂੰ ਵਿਵਹਾਰਕ ਅਨੁਭਵ ਨਾਲ ਸਸ਼ਕਤ ਬਣਾਉਂਦੀ ਹੈ, ਜੋ ਭਾਰਤ ਨੂੰ “ਵਿਸ਼ਵ ਦੀ ਕੌਸ਼ਲ ਰਾਜਧਾਨੀ” ਦੇ ਤੌਰ ‘ਤੇ ਸਥਾਪਿਤ ਕਰਨ ਦੀ ਕਲਪਨਾ ਕਰਦੀ ਹੈ।

ਇਹ ਮੰਚ ਹੁਣ ਇੱਕ ਸਰਲੀਕ੍ਰਿਤ ਪੀਐੱਮਆਈਐੱਸ ਪੋਰਟਲ ਦੇ ਨਾਨ-ਨਾਲ ਇੱਕ ਸਮਰਪਿਤ ਮੋਬਾਈਲ ਐਪ ਵੀ ਪ੍ਰਦਾਨ ਕਰਦਾ ਹੈ, ਜਿਸ ਨਾਲ ਉਪਯੋਗਕਰਤਾ ਅਸਾਨੀ ਨਾਲ ਜ਼ਿਲ੍ਹੇ, ਰਾਜ, ਖੇਤਰ ਅਤੇ ਸਥਾਨ ਦੇ ਦਾਇਰੇ ਦੇ ਅਨੁਸਾਰ ਮੌਕਿਆਂ ਨੂੰ ਫਿਲਟਰ ਕਰ ਸਕਦੇ ਹਨ। ਇਸ ਦੀ ਆਊਟਰੀਚ ਅਤੇ ਉਪਲਬਧਤਾ ਨੂੰ ਮਜ਼ਬੂਤ ਕਰਦੇ ਹੋਏ, ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ 17 ਮਾਰਚ 2025 ਨੂੰ ਸਰਕਾਰੀ ਤੌਰ ‘ਤੇ ਪੀਐੱਮਆਈਐੱਸ ਲਈ ਸਮਰਪਿਤ ਮੋਬਾਈਲ ਐਪ ਲਾਂਚ ਕੀਤਾ। ਉਮੀਦਵਾਰ ਐਪ ਦੇ ਜ਼ਰੀਏ ਇੱਕ ਹੀ ਸਮੇਂ ਵਿੱਚ ਤਿੰਨ ਇੰਟਰਨਸ਼ਿਪ ਲਈ ਵੀ ਅਪਲਾਈ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਵਧੇਰੇ ਸੁਵਿਧਾ ਮਿਲੇਗੀ। ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਹਾਲ ਹੀ ਵਿੱਚ ਕਾਲਜਾਂ, ਆਈਟੀਆਈ ਅਤੇ ਰੋਜ਼ਗਾਰ ਮੇਲਿਆਂ ਵਿੱਚ 80 ਤੋਂ ਵੱਧ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਇਸ ਬਿੰਦੂ ਨੂੰ ਹੋਰ ਫੈਲਾਉਣ ਦੇ ਲਈ ਰਾਸ਼ਟਰੀ ਡਿਜੀਟਲ ਅਭਿਯਾਨ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਅਗਵਾਈ ਵਿੱਚ ਜਾਗਰੂਕਤਾ ਅਭਿਯਾਨ ਵੀ ਚੱਲ ਰਹੇ ਹਨ। ਟੌਪ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਹਿਚਾਣਨ ਅਤੇ ਸਨਮਾਨਿਤ ਕਰਨ ਲਈ ਇੱਕ ਮੁਲਾਂਕਣ ਢਾਂਚਾ ਵੀ ਪੇਸ਼ ਕੀਤਾ ਗਿਆ ਹੈ।

 

ਇਸ ਤੋਂ ਇਲਾਵਾ, ਐਪ ਉਪਯੋਗਕਰਤਾਵਾਂ ਨੂੰ ਕਾਰਪੋਰੇਟ ਮਾਮਲੇ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਗਏ ਰੈਫਰਲ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦਿੰਦਾ ਹੈ। ਰਜਿਸਟਰਡ ਉਪਯੋਗਕਰਤਾ ਹੋਰਾਂ ਯੋਗ ਉਮੀਦਵਾਰਾਂ ਨੂੰ ਰੈਫਰ ਕਰ ਸਕਦੇ ਹਨ ਅਤੇ ਪੁਰਸਕਾਰ ਪ੍ਰਾਪਤ ਕਰ ਸਕਦੇ ਹਨ। ਰੈਫਰਲ ਪ੍ਰੋਗਰਾਮ ਪੀਐੱਮਆਈਐੱਸ ਵੈੱਬ ਪੋਰਟਲ ‘ਤੇ ਵੀ ਮੌਜੂਦ ਹੈ। ਪੀਐੱਮਆਈਐੱਸ ਐਪ ਇੰਟਰਨਸ਼ਿਪ ਨੂੰ ਹੋਰ ਜ਼ਿਆਦਾ ਸੁਲਭ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜਿਸ ਨਾਲ ਨੌਜਵਾਨਾਂ ਨੂੰ ਕੀਮਤੀ ਮੌਕਿਆਂ ਨਾਲ ਅਸਾਨੀ ਨਾਲ ਜੁੜਨ ਵਿੱਚ ਮਦਦ ਮਿਲੇਗੀ।

ਐਪ ਦਾ ਲਿੰਕ-

https://play.google.com/store/apps/details?id=com.mca.pm_internship

 

ਪੀਐੱਮਆਈਐੱਸ ਦਾ ਉਦੇਸ਼ ਅਤੇ ਵਿਆਪਕਤਾ

 

ਪਾਇਲਟ ਫੇਜ ਲਾਗੂਕਰਨ

ਪਾਇਲਟ ਫੇਜ ਵਿੱਚ ਉਪਲਬਧੀਆਂ –ਰਾਉਂਡ । (ਅਕਤੂਬਰ-ਦਸੰਬਰ 2024

 

ਪਾਇਲਟ ਫੇਜ ਵਿੱਚ ਵਿਸਤਾਰ –ਰਾਉਂਡ ।। (ਜਨਵਰੀ-ਮਾਰਚ 2025)

ਰਾਉਂਡ । ਦੀ ਸਫ਼ਲਤਾ ਤੋਂ ਬਾਅਦ, ਇੰਟਰਨਸ਼ਿਪ ਪਹਿਲ ਦਾ ਰਾਉਂਡ ।। ਕਾਫੀ ਹਦ ਤੱਕ ਵਧ ਗਿਆ ਹੈ, ਜਿਸ ਵਿੱਚ ਸਾਰੇ 735 ਜ਼ਿਲ੍ਹਿਆਂ ਵਿੱਚ 1.18 ਲੱਖ ਤੋਂ ਵੱਧ ਇੰਟਰਨਸ਼ਿਪ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਵਿੱਚ 327 ਨਾਮਵਰ ਕੰਪਨੀਆਂ ਦੀ ਭਾਗੀਦਾਰੀ ਹੈ, ਜਿਸ ਵਿੱਚ ਰਾਉਂਡ । ਤੋਂ ਅੱਗੇ ਦੀਆਂ ਭੂਮਿਕਾਵਾਂ ਵੀ ਸ਼ਾਮਲ ਹਨ। ਅਵਸਰ ਆਟੋਮੋਬਾਈਲ, ਟੂਰਿਜ਼ਮ ਅਤੇ ਹੌਸਪਿਟੈਲਿਟੀ, ਬੈਂਕਿੰਗ ਅਤੇ ਫਾਈਨੈਂਸ, ਮੈਨੂਫੈਕਚਰਿੰਗ, ਮੈਟਲ ਅਤੇ ਮਾਈਨਿੰਗ, ਐੱਫਐੱਮਸੀ ਜੀ ਅਤੇ ਹੋਰਨਾਂ ਜਿਹੇ ਵਿਭਿੰਨ ਖੇਤਰਾਂ ਵਿੱਚ ਫੈਲੇ ਹੋਏ ਹਨ, ਜੋ ਵੱਖ-ਵੱਖ ਵਿਦਿਅਕ ਪਿਛੋਕੜਾਂ ਦੇ ਉਮੀਦਵਾਰਾਂ ਨੂੰ ਪੂਰਾ ਕਰਦੇ ਹਨ।

ਪਾਇਲਟ ਫੇਜ ਦੇ ਦੂਸਰੇ ਰਾਉਂਡ ਦੀਆਂ ਮੁੱਖ ਵਿਸ਼ੇਸ਼ਤਾਵਾਂ

ਇੰਟਰਨਸ਼ਿਪ ਭੂਮਿਕਾਵਾਂ:

ਰਾਉਂਡ II ਦੇ ਲਈ ਇੰਟਰਨਸ਼ਿਪ ਐਪਲੀਕੇਸ਼ਨ ਵਿੰਡੋ 31 ਮਾਰਚ, 2025 ਤੱਕ ਖੁੱਲ੍ਹੀ ਹੈ। ਯੋਗ ਉਮੀਦਵਾਰ ਨਵੇਂ ਮੋਬਾਈਲ ਐਪ ਜਾਂ https://pminternship.mca.gov.in/ ‘ਤੇ ਉਪਲਬਧ ਪੋਰਟਲ ਦੇ ਰਾਹੀਂ ਅਪਲਾਈ ਕਰ ਸਕਦੇ ਹਨ।

 

 

· ਗ੍ਰੈਜੂਏਟਸ (ਬੀਏ, ਬੀਐੱਸਸੀ, ਬੀਕੌਮ, ਬੀਬੀਏ, ਬੀਸੀਏ ਆਦਿ) ਦੇ ਲਈ 37,000

· ਆਈਟੀਆਈ ਹੋਲਡਰਸ ਲਈ 23,000

· ਡਿਪਲੋਮਾ ਹੋਲਡਰਸ ਲਈ 18,000

· 12ਵੀਂ ਪਾਸ ਉਮੀਦਵਾਰਾਂ ਦੇ ਲਈ 15,000

· 10ਵੀਂ ਪਾਸ ਉਮੀਦਵਾਰਾਂ ਦੇ ਲਈ 25,000

 

ਸਹਿਯੋਗ ਅਤੇ ਲਾਭ

 

ਉਦਯੋਗ ਵਿੱਚ ਭਾਗੀਦਾਰੀ: ਭਾਗੀਦਾਰ ਕੰਪਨੀਆਂ ਦੀ ਸੂਚੀ

ਪੀਐੱਮਆਈਐੱਸ ਖੇਤੀਬਾੜੀ, ਆਟੋਮੋਟਿਵ, ਐਵੀਏਸ਼ਨ ਅਤੇ ਡਿਫੈਂਸ, ਬੈਂਕਿੰਗ ਅਤੇ ਵਿੱਤ ਸੇਵਾਵਾਂ, ਸੀਮੇਂਟ ਅਤੇ ਨਿਰਮਾਣ ਸਮੱਗਰੀ, ਰਸਾਇਣਿਕ ਉਦਯੋਗ, ਵਿਚਾਰ-ਵਟਾਂਦਰਾ ਸੇਵਾਵਾਂ, ਵਿਭਿੰਨ ਸਮੂਹ, ਫਾਸਟ ਮੂਵਿੰਗ, ਕੰਜ਼ਿਊਮਰ ਗੁੱਡਸ (ਐੱਫਐੱਮਸੀਜੀ), ਰਤਨ ਅਤੇ ਗਹਿਣੇ, ਸਿਹਤ ਸੇਵਾ, ਆਵਾਸ, ਬੁਨਿਆਦੀ ਢਾਂਚਾ ਅਤੇ ਨਿਰਮਾਣ, ਆਈਟੀ ਅਤੇ ਸਾਫਟਵੇਅਰ ਵਿਕਾਸ, ਚਮੜਾ ਅਤੇ ਉਤਪਾਦ, ਮੈਨੂਫੈਕਚਰਿੰਗ ਅਤੇ ਉਦਯੋਗਿਕ ਮੀਡੀਆ, ਮਨੋਰੰਜਨ ਅਤੇ ਸਿੱਖਿਆ, ਮੈਟਲਸ ਅਤੇ ਮਾਈਨਿੰਗ, ਤੇਲ, ਗੈਸ ਅਤੇ ਊਰਜਾ, ਫਾਰਮਾਸਿਊਟੀਕਲਸ, ਰਿਟੇਲ ਅਤੇ ਕੰਜ਼ਿਊਮਰ ਡਿਊਰੇਬਲਸ, ਖੇਡ, ਟੈਲੀਕੌਮ, ਟੈਕਸਟਾਈਲ ਮੈਨੂਫੈਕਚਰਿੰਗ, ਟੂਰਿਜ਼ਮ ਅਤੇ ਹੌਸਪਿਟੈਲਿਟੀ ਜਿਹੇ ਵੱਖ-ਵੱਖ ਖੇਤਰਾਂ ਵਿੱਚ ਟੌਪ ਕੰਪਨੀਆਂ ਦੇ ਨਾਲ ਭਾਗੀਦਾਰੀ ਦਾ ਦਾਅਵਾ ਕਰਦਾ ਹੈ। ਇਹ ਸਹਿਯੋਗ ਯਕੀਨੀ ਬਣਾਉਂਦਾ ਹੈ ਕਿ  ਟ੍ਰੇਨੀਜ਼ ਮੋਹਰੀ ਕੰਪਨੀਆਂ ਵਿੱਚ ਕੀਮਤੀ ਐਕਸਪੋਜ਼ਰ ਅਤੇ ਤਜ਼ਰਬਾ ਪ੍ਰਾਪਤ ਕਰਨ।

ਕੰਪਨੀਆਂ ਦੀ ਪੂਰੀ ਸੂਚੀ ਇੱਥੇ ਦੇਖੋ- https://pminternship.mca.gov.in/assets/docs/ Partner_ Companies.pdf

ਸਿੱਟਾ

ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਸਿਰਫ਼ ਇੱਕ ਰੋਜ਼ਗਾਰ ਪ੍ਰੋਗਰਾਮ ਨਹੀਂ ਹੈ, ਇਹ ਭਾਰਤ ਦੇ ਭਵਿੱਖ ਵਿੱਚ ਇੱਕ ਪਰਿਵਰਤਨਕਾਰੀ ਨਿਵੇਸ਼ ਹੈ। ਅਕਾਦਮਿਕ ਜਾਣਕਾਰੀ ਨੂੰ ਅਸਲ ਦੁਨੀਆ ਦੇ ਉਦਯੋਗ ਅਨੁਭਵ ਦੇ ਨਾਲ ਸਹਿਜਤਾ ਨਾਲ ਏਕੀਕ੍ਹਿਤ ਕਰਕੇ, ਪੀਐੱਮਆਈਐੱਸ, ਆਤਮਵਿਸ਼ਵਾਸੀ, ਕੁਸ਼ਲ ਅਤੇ ਉਦਯੋਗ ਲਈ ਤਿਆਰ ਨੌਜਵਾਨਾਂ ਦੀ ਇੱਕ ਪੀੜ੍ਹੀ ਤਿਆਰ ਕਰ ਰਿਹਾ ਹੈ। ਜਿਵੇਂ-ਜਿਵੇਂ ਇਹ ਸਕੀਮ ਅੱਗੇ ਵਧੇਗੀ ਅਤੇ ਦੂਸਰੇ ਫੇਜ ਵਿੱਚ ਪ੍ਰਵੇਸ਼ ਕਰੇਗੀ, ਇਹ ਭਾਰਤ ਦੀ ਮਨੁੱਖੀ ਪੂੰਜੀ ਸਮਰੱਥਾ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ, ਇਨੋਵੇਸ਼ਨ ਨੂੰ ਪ੍ਰੋਤਸਾਹਨ ਦੇਣ, ਉਦਮਸ਼ੀਲਤਾ ਨੂੰ ਹੁਲਾਰਾ ਦੇਣ ਅਤੇ ਸਮਾਵੇਸ਼ੀ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਤਿਆਰ ਹੈ। ਪੀਐੱਮਆਈਐੱਸ ਦੇ ਜ਼ਰੀਏ, ਭਾਰਤ ਆਪਣੇ ਨੌਜਵਾਨਾਂ ਨੂੰ ਨਾ ਸਿਰਫ਼ ਪ੍ਰਤੀਭਾਗੀਆਂ ਦੇ ਰੂਪ ਵਿੱਚ, ਸਗੋਂ ਰਾਸ਼ਟਰ ਦੇ ਵਿਕਾਸ ਦੇ ਵਾਸਤੂਕਾਰਾਂ ਦੇ ਰੂਪ ਵਿੱਚ ਦੇਖਦਾ ਹੈ, ਜੋ ਅਗਵਾਈ ਕਰਨ, ਉਤਕ੍ਰਿਸ਼ਟਤਾ ਪ੍ਰਾਪਤ ਕਰਨ ਅਤੇ ਆਲਮੀ ਅਗਵਾਈ ਅਤੇ ਸਮ੍ਰਿੱਧੀ ਦੇ ਭਵਿੱਖ ਨੂੰ ਆਕਾਰ ਦੇਣ ਦੇ ਪ੍ਰਤੀ ਸਸ਼ਕਤ ਹਨ।


ਸੰਦਰਭ

· https://x.com/narendramodi/status/1880301386983973081

· https://pib.gov.in/PressReleasePage.aspx?PRID=2061909&utm_source

· https://pib.gov.in/PressReleasePage.aspx?PRID=2111914#:~:text=The%20Prime%20Minister's%20Internship%20Scheme,over%20the%20next%20five%20years

· https://pib.gov.in/PressReleasePage.aspx?PRID=2112011

· https://pib.gov.in/PressReleaseIframePage.aspx?PRID=2080860#:~:text=Internships%20under%20PMIS%20aim%20to,benefit%20from%20the%20nation's%20progress

· https://www.myscheme.gov.in/schemes/pmis?

· https://pminternship.mca.gov.in/login/

· https://pminternship.mca.gov.in/explore-more/

· https://pminternship.mca.gov.in/assets/docs/Partner_Companies.pdf

Kindly find the pdf file

***

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਵਤਸਲਾ ਸ੍ਰੀਵਾਸਤਵ


(Release ID: 2114660) Visitor Counter : 15