ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਛੱਤੀਸਗੜ੍ਹ ਵਿਧਾਨ ਸਭਾ ਦੇ ਸਿਲਵਰ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਈ
Posted On:
24 MAR 2025 1:18PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (24 ਮਾਰਚ, 2025) ਰਾਏਪੁਰ ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੇ ਸਿਲਵਰ ਜੁਬਲੀ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਛੱਤੀਸਗ੍ਹੜ ਵਿਧਾਨ ਸਭਾ ਨੇ ਲੋਕਤੰਤਰੀ ਪਰੰਪਰਾਵਾਂ ਦੇ ਸਰਬਉੱਚ ਮਿਆਰ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਵਿਧਾਨ ਸਭਾ ਦੇ ਸਦਨ ਦੀ ਕਾਰਵਾਈ ਦੇ ਦੌਰਾਨ ਵੈੱਲ ਵਿੱਚ ਆਉਣ ਵਾਲੇ ਮੈਂਬਰਾਂ ਦੀ ਆਟੋਮੈਟਿਕ ਸਸਪੈਂਸ਼ਨ ਦਾ ਇੱਕ ਅਸਾਧਾਰਣ ਨਿਯਮ ਬਣਾਇਆ ਹੈ ਅਤੇ ਇਸ ਦਾ ਪਾਲਨ ਕੀਤਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪਿਛਲੇ 25 ਵਰ੍ਹਿਆਂ ਦੇ ਦੌਰਾਨ, ਮਾਰਸ਼ਲ ਦਾ ਕਦੇ ਵੀ ਉਪਯੋਗ ਨਹੀਂ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਛੱਤੀਸਗੜ੍ਹ ਵਿਧਾਨ ਸਭਾ ਨੇ ਨਾ ਕੇਵਲ ਦੇਸ਼ ਦੇ ਲਈ ਬਲਕਿ ਵਿਸ਼ਵ ਦੀਆਂ ਲੋਕਤੰਤਰੀ ਪ੍ਰਣਾਲੀਆਂ ਦੇ ਸਾਹਮਣੇ ਉਤਕ੍ਰਿਸ਼ਟ ਸੰਸਦੀ ਆਚਰਣ ਦੀ ਇੱਕ ਅਨੂਠੀ ਉਦਾਹਰਣ ਪ੍ਰਸਤੁਤ ਕੀਤੀ ਹੈ।

ਰਾਸ਼ਟਰਪਤੀ ਨੇ ਮਹਿਲਾ ਵਿਧਾਇਕਾਂ (women MLAs) ਨੂੰ ਸਾਰੀਆਂ ਮਹਿਲਾਵਾਂ ਦਾ ਸਮਰਥਨ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਵਿਭਿੰਨ ਖੇਤਰਾਂ ਵਿੱਚ ਕੰਮ ਕਰ ਰਹੀਆਂ ਮਹਿਲਾਵਾਂ ਨੂੰ ਪ੍ਰੋਤਸਾਹਿਤ ਕਰਨਗੀਆਂ, ਤਦ ਸਾਰਿਆਂ ਦਾ ਧਿਆਨ ਉਨ੍ਹਾਂ ਮਹਿਲਾਵਾਂ ਦੀ ਤਰਫ਼ ਜਾਵੇਗਾ ਅਤੇ ਉਨ੍ਹਾਂ ਦੇ ਵਿਕਾਸ ਦਾ ਮਾਰਗ ਪੱਧਰਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਚਾਹੇ ਉਹ ਅਧਿਆਪਕ ਹੋਣ ਜਾਂ ਅਧਿਕਾਰੀ, ਸਮਾਜਸੇਵੀ ਹੋਣ ਜਾਂ ਉੱਦਮੀ, ਵਿਗਿਆਨੀ ਹੋਣ ਜਾਂ ਕਲਾਕਾਰ, ਮਜ਼ਦੂਰ ਹੋਣ ਜਾਂ ਕਿਸਾਨ, ਅਕਸਰ ਸਾਡੀਆਂ ਭੈਣਾਂ ਦਿਨ-ਪ੍ਰਤੀਦਿਨ ਦੀਆਂ ਘਰੇਲੂ ਜ਼ਿੰਮੇਦਾਰੀਆਂ ਨੂੰ ਪੂਰਾ ਕਰਦੇ ਹੋਏ ਅਤੇ ਕਠਿਨ ਸੰਘਰਸ਼ ਕਰਦੇ ਹੋਏ ਬਾਹਰੀ ਦੁਨੀਆ ਵਿੱਚ ਆਪਣਾ ਸਥਾਨ ਬਣਾਉਂਦੀਆਂ ਹਨ। ਜਦੋਂ ਸਾਰੀਆਂ ਮਹਿਲਾਵਾਂ ਇੱਕ-ਦੂਸਰੇ ਨੂੰ ਸਸ਼ਕਤ ਬਣਾਉਣਗੀਆਂ, ਤਾਂ ਸਾਡਾ ਸਮਾਜ ਹੋਰ ਅਧਿਕ ਮਜ਼ਬੂਤ ਅਤੇ ਸੰਵੇਦਨਸ਼ੀਲ ਬਣੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ ਵਿਕਾਸ ਦੀਆਂ ਅਸੀਮ ਸੰਭਾਵਨਾਵਾਂ ਹਨ। ਸੀਮਿੰਟ, ਖਣਿਜ ਉਦਯੋਗ, ਸਟੀਲ, ਅਲਮੀਨੀਅਮ ਅਤੇ ਬਿਜਲੀ ਉਤਦਾਪਦਨ ਜਿਹੇ ਖੇਤਰਾਂ ਵਿੱਚ ਵਿਕਾਸ ਦੇ ਭਰਪੂਰ ਅਵਸਰ ਹਨ। ਇਹ ਖੂਬਸੂਰਤ ਰਾਜ ਹਰੇ-ਭਰੇ ਜੰਗਲਾਂ, ਝਰਨਿਆਂ ਅਤੇ ਹੋਰ ਕੁਦਰਤੀ ਸੁਗਾਤਾਂ ਨਾਲ ਭਰਪੂਰ ਹਨ। ਉਨ੍ਹਾਂ ਨੇ ਰਾਜ ਦੇ ਨੀਤੀ ਨਿਰਮਾਤਾਵਾਂ ਨੂੰ ਵਿਕਾਸ ਦੇ ਪਥ ‘ਤੇ ਅੱਗੇ ਵਧਦੇ ਹੋਏ ਵਾਤਾਵਰਣ ਦੀ ਸੰਭਾਲ਼ ਸੁਨਿਸ਼ਚਿਤ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਆਧੁਨਿਕ ਵਿਕਾਸ ਦੀ ਯਾਤਰਾ ਨਾਲ ਜੋੜਨ ਦੀ ਜ਼ਿੰਮੇਦਾਰੀ ਭੀ ਨੀਤੀ ਨਿਰਮਾਤਾਵਾਂ ਦੀ ਹੈ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***
ਐੱਮਜੇਪੀਐੱਸ/ਐੱਸਆਰ
(Release ID: 2114659)
Visitor Counter : 15