ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵਿਸ਼ਵ ਤਪਦਿਕ ਦਿਵਸ ਦੀ ਪੂਰਵ ਸੰਧਿਆ 'ਤੇ ਭਾਰਤ ਦੇ ਰਾਸ਼ਟਰਪਤੀ ਦਾ ਸੰਦੇਸ਼

Posted On: 23 MAR 2025 8:41PM by PIB Chandigarh

ਵਿਸ਼ਵ ਤਪਦਿਕ ਦਿਵਸ ਹਰ ਸਾਲ 24 ਮਾਰਚ ਨੂੰ ਮਨਾਇਆ ਜਾਂਦਾ ਹੈ। ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਵਿਸ਼ਵ ਤਪਦਿਕ ਦਿਵਸ ਦੀ ਪੂਰਵ ਸੰਧਿਆ 'ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ:-

 “ਵਿਸ਼ਵ ਤਪਦਿਕ ਦਿਵਸ ਦੇ ਅਵਸਰ ‘ਤੇ, ਮੈਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਰਪ੍ਰਸਤੀ ਦੇ ਤਹਿਤ ਰਾਸ਼ਟਰੀ ਤਪਦਿਕ ਖ਼ਾਤਮਾ ਪ੍ਰੋਗਰਾਮ (National TB Elimination Programme) ਦੁਆਰਾ ਜਨ ਭਾਗੀਦਾਰੀ ਦੇ ਜ਼ਰੀਏ ਜਾਗਰੂਕਤਾ ਪੈਦਾ ਕਰਨ ਦੇ ਲਈ ਚਲਾਈ ਜਾ ਰਹੀ ਰਾਸ਼ਟਰੀ ਮੁਹਿੰਮ (National Campaign) ਦੀ ਸ਼ਲਾਘਾ ਕਰਦੀ ਹਾਂ।

ਇਸ ਵਰ੍ਹੇ ਦੇ ਵਿਸ਼ਵ ਤਪਦਿਕ ਦਿਵਸ ਦਾ ਵਿਸ਼ਾ ਹੈ- “ਹਾਂ, ਅਸੀਂ ਤਪਦਿਕ ਰੋਗ ਨੂੰ ਸਮਾਪਤ ਕਰ ਸਕਦੇ ਹਾਂ: ਪ੍ਰਤੀਬੱਧ, ਨਿਵੇਸ਼ ਅਤੇ ਪਰਿਣਾਮ” (“Yes, we can end TB: Commit, Invest, and Deliver”)। ਇਹ ਇਸ ਸਮਝ ਨੂੰ ਦਰਸਾਉਂਦਾ ਹੈ ਕਿ ਤਪਦਿਕ ਰੋਗ ਨੂੰ ਸਮਾਪਤ ਕਰਨ ਦੇ ਲਈ ਇਕਜੁੱਟ ਅਤੇ ਠੋਸ ਆਲਮੀ ਪ੍ਰਯਾਸਾਂ ਦੀ ਜ਼ਰੂਰਤ ਹੈ। ਤਪਦਿਕ ਰੋਗ ਦਾ ਖ਼ਾਤਮਾ ਰਾਸ਼ਟਰੀ ਅਤੇ ਆਲਮੀ ਸਿਹਤ ਚੁਣੌਤੀ ਹੈ। ਇਸ ਸੰਕ੍ਰਾਮਕ ਰੋਗ ਨੇ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਤਪਦਿਕ ਰੋਗ ਨੂੰ ਸਮਾਪਤ ਕਰਨ ਦੇ ਸਾਡੇ ਇਕਜੁੱਟ ਪ੍ਰਯਾਸਾਂ ਅਤੇ ਰਾਸ਼ਟਰੀ ਤਪਦਿਕ ਰੋਗ ਖ਼ਾਤਮਾ ਪ੍ਰੋਗਰਾਮ ਦੇ ਤਹਿਤ ਜਾਗਰੂਕਤਾ ਮੁਹਿੰਮਾਂ ਦੇ ਪਰਿਣਾਮਸਰੂਪ ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ ਤਪਦਿਕ ਰੋਗ ਦੇ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ। ਮੈਂ ਰਾਸ਼ਟਰੀ ਤਪਦਿਕ ਰੋਗ ਖ਼ਾਤਮਾ ਪ੍ਰੋਗਰਾਮ ਦੀ ਇੱਕ ਜ਼ਿਕਰਯੋਗ ਉਪਲਬਧੀ ਦੀ ਸ਼ਲਾਘਾ ਕਰਦੀ ਹਾਂ।

ਮੈਂ ਸਾਰੀਆਂ ਸਬੰਧਿਤ ਧਿਰਾਂ ਅਤੇ ਪ੍ਰਤੀਭਾਗੀਆਂ ਨੂੰ ਸਮੂਹਿਕ ਤੌਰ ‘ਤੇ ਕੰਮ ਕਰਨ ਅਤੇ ਭਾਰਤ ਨੂੰ ਟੀਬੀ ਮੁਕਤ ਬਣਾਉਣ ਦਾ ਆਗਰਹਿ ਕਰਦੀ ਹਾਂ।”

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-

 

***

ਐੱਮਜੇਪੀਐੱਸ/ਐੱਸਆਰ


(Release ID: 2114461) Visitor Counter : 18