ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਏਮਸ (AIIMS), ਨਵੀਂ ਦਿੱਲੀ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ
ਇਹ ਕਿਹਾ ਜਾ ਸਕਦਾ ਹੈ ਕਿ ਏਮਸ (AIIMS) ਗੀਤਾ ਦੇ ਕਰਮ ਯੋਗ (GITA’S KARMA YOGA) ਦੀ ਜੀਵੰਤ ਪ੍ਰਯੋਗਸ਼ਾਲਾ ਹੈ: ਰਾਸ਼ਟਰਪਤੀ ਮੁਰਮੂ
Posted On:
21 MAR 2025 6:24PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (21 ਮਾਰਚ, 2025) ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਏਮਸ (AIIMS), ਨਵੀਂ ਦਿੱਲੀ ਇੱਕ ਐਸੀ ਸੰਸਥਾ ਹੈ, ਜਿਸ ਨੇ ਸਿਹਤ ਸੇਵਾ, ਮੈਡੀਕਲ ਸਿੱਖਿਆ ਅਤੇ ਲਾਇਫ ਸਾਇੰਸਿਜ਼ ਰਿਸਰਚ ਵਿੱਚ ਉਤਕ੍ਰਿਸ਼ਟਤਾ ਹਾਸਲ ਕਰਕੇ ਦੁਨੀਆ ਭਰ ਵਿੱਚ ਪ੍ਰਤਿਸ਼ਠਾ ਕਮਾਈ ਹੈ। ਇਹ ਉਨ੍ਹਾਂ ਲੱਖਾਂ ਰੋਗੀਆਂ ਦੇ ਲਈ ਆਸ਼ਾ ਦਾ ਪ੍ਰਤੀਕ ਹੈ, ਜੋ ਅਕਸਰ ਦੂਰ-ਦੂਰ ਤੋਂ ਇਲਾਜ ਦੇ ਲਈ ਆਉਂਦੇ ਹਨ। ਇਸ ਦੇ ਫੈਕਲਟੀ, ਪੈਰਾਮੈਡਿਕਸ ਅਤੇ ਨੌਨ-ਮੈਡੀਕਲ ਸਟਾਫ਼ ਦੀ ਮਦਦ ਨਾਲ ਵੰਚਿਤਾਂ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਦਾ ਸਮਾਨ ਸਮਰਪਣ ਅਤੇ ਸਮਾਨ-ਅਨੁਭੂਤੀ (dedication and empathy) ਦੇ ਨਾਲ ਇਲਾਜ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਏਮਸ (AIIMS) ਗੀਤਾ ਦੇ ਕਰਮ ਯੋਗ (Gita’s Karma Yoga) ਦੀ ਜੀਵੰਤ ਪ੍ਰਯੋਗਸ਼ਾਲਾ (running laboratory) ਹੈ।
ਰਾਸ਼ਟਰਪਤੀ ਨੇ ਕਿਹਾ ਕਿ ਏਮਸ (AIIMS) ਨੇ ਨਾ ਕੇਵਲ ਰਾਸ਼ਟਰੀ ਪੱਧਰ ‘ਤੇ ਬਲਕਿ ਆਲਮੀ ਪੱਧਰ ‘ਤੇ ਭੀ ਸਿਹਤ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਹ ਮੇਡ-ਇਨ-ਇੰਡੀਆ ਦੀ ਸਫ਼ਲਤਾ ਦੀ ਇੱਕ ਗੌਰਵਪੂਰਨ ਗਾਥਾ ਹੈ ਅਤੇ ਇਹ ਪੂਰੇ ਦੇਸ਼ ਵਿੱਚ ਮਿਸਾਲੀ ਮਾਡਲ ਹੈ। ਆਪਣੇ ਅਸਤਿਤਵ ਦੇ 69 ਵਰ੍ਹਿਆਂ ਵਿੱਚ, ਬ੍ਰਾਂਡ ਏਮਸ (brand AIIMS) ਕਦਰਾਂ-ਕੀਮਤਾਂ ਦੇ ਪ੍ਰਤੀ ਆਪਣੇ ਸੰਕਲਪ ਦੇ ਕਾਰਨ ਸਮੇਂ ਦੀ ਕਸੌਟੀ ‘ਤੇ ਖਰਾ ਉਤਰਿਆ ਹੈ। ਅਭਿਨਵ ਖੋਜ ਅਤੇ ਮਰੀਜ਼ਾਂ ਦੀ ਦੇਖਭਾਲ਼ ਦੇ ਜ਼ਰੀਏ ਹੈਲਥਕੇਅਰ ਨੂੰ ਅੱਗੇ ਵਧਾਉਣ ਦੇ ਲਈ ਸੰਸਥਾਨ ਦੀ ਪ੍ਰਤੀਬੱਧਤਾ ਵਾਸਤਵ ਵਿੱਚ ਸ਼ਲਾਘਾਯੋਗ ਹੈ।
ਰਾਸ਼ਟਰਪਤੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਏਮਸ (AIIMS) ਨੇ ਆਪਣੇ ਸਾਰੇ ਪ੍ਰਯਾਸਾਂ ਵਿੱਚ ਸੁਸ਼ਾਸਨ, ਪਾਰਦਰਸ਼ਿਤਾ, ਦਕਸ਼ਤਾ ਅਤੇ ਜਵਾਬਦੇਹੀ ਵਧਾਉਣ ਦੇ ਲਈ, ਅਨੇਕ ਕਦਮ ਉਠਾਏ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਭੀ ਸੰਗਠਨ ਦੇ ਤੰਦਰੁਸਤ ਵਿਕਾਸ (healthy growth) ਦੇ ਲਈ ਸੁਸ਼ਾਸਨ ਜ਼ਰੂਰੀ ਹੈ ਅਤੇ ਏਮਸ (AIIMS) ਇਸ ਦਾ ਅਪਵਾਦ ਨਹੀਂ ਹੈ। ਇਸ ਦੀ ਜ਼ਿੰਮੇਦਾਰੀ ਸਿਹਤ ਸੇਵਾ, ਸਿੱਖਿਆ ਅਤੇ ਖੋਜ ਤੋਂ ਪਰੇ ਹੈ। ਇਹ ਇੱਕ ਐਸਾ ਮਾਹੌਲ ਬਣਾਉਣ ਤੱਕ ਫੈਲਿਆ ਹੋਇਆ ਹੈ, ਜਿੱਥੇ ਹਰ ਹਿਤਧਾਰਕ ਦੀ ਆਵਾਜ਼ ਸੁਣੀ ਜਾਂਦੀ ਹੈ, ਜਿੱਥੇ ਸੰਸਾਧਨਾਂ ਦਾ ਵਿਵੇਕਪੂਰਨ ਉਪਯੋਗ ਕੀਤਾ ਜਾਂਦਾ ਹੈ ਅਤੇ ਜਿੱਥੇ ਉਤਕ੍ਰਿਸ਼ਟਤਾ ਹੀ ਆਦਰਸ਼ ਹੈ (excellence is the norm)।
ਭਾਵਨਾਤਮਕ ਸਿਹਤ ਦੇ ਮੁੱਦੇ ਬਾਰੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਹ ਅੱਜ ਦੀ ਦੁਨੀਆ ਵਿੱਚ ਇੱਕ ਗੰਭੀਰ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇ ਲਈ ਭੀ, ਖਾਸ ਕਰਕੇ ਯੁਵਾ ਪੀੜ੍ਹੀ ਦੇ ਲਈ ਨਿਰਾਸ਼ਾ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੀਵਨ ਵਿੱਚ ਹਰ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ, ਸਿਵਾਏ ਇੱਕ ਅਨਮੋਲ ਜੀਵਨ ਦੇ ਨੁਕਸਾਨ ਦੇ। ਉਨ੍ਹਾਂ ਨੇ ਏਮਸ ਦੇ ਫੈਕਲਟੀ (faculty of AIIMS) ਨੂੰ ਮਾਨਸਿਕ ਸਿਹਤ ਦੇ ਮੁੱਦੇ ‘ਤੇ ਜਾਗਰੂਕਤਾ ਅਭਿਯਾਨ (awareness drive) ਸ਼ੁਰੂ ਕਰਨ ਦਾ ਆਗਰਹਿ ਕੀਤਾ, ਤਾਕਿ ਲੋਕਾਂ ਨੂੰ ਇਸ ਛਿਪੀ ਹੋਈ ਬਿਮਾਰੀ (hidden sickness) ਬਾਰੇ ਜਾਗਰੂਕ ਕੀਤਾ ਜਾ ਸਕੇ।
ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਆਪਣੀ ਸਿੱਖਿਆ ਦਾ ਲਾਭ ਉਠਾਉਣ ਦੇ ਲਈ ਇੱਕ ਉੱਜਵਲ ਕਰੀਅਰ ਬਣਾਉਣਾ ਹੋਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਗਰਹਿ ਕੀਤਾ ਕਿ ਉਹ ਵੰਚਿਤਾਂ ਦੀ ਮਦਦ ਕਰਨ ਦੇ ਕਿਸੇ ਭੀ ਅਵਸਰ ਨੂੰ ਕਦੇ ਨਜ਼ਰਅੰਦਾਜ਼ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਖੇਤਰਾਂ ਵਿੱਚ ਉਚਿਤ ਸੰਖਿਆ ਵਿੱਚ ਚਿਕਿਤਸਾ ਪੇਸ਼ੇਵਰ (ਮੈਡੀਕਲ ਪ੍ਰੋਫੈਸ਼ਨਲਸ) ਨਹੀਂ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਉਨ੍ਹਾਂ ਖੇਤਰਾਂ ਵਿੱਚ ਲੋਕਾਂ ਦੀ ਸੇਵਾ ਕਰਨ ‘ਤੇ ਵਿਚਾਰ ਕਰਨਗੇ, ਭਲੇ ਹੀ ਸਾਲ ਦੇ ਕੁਝ ਸਮੇਂ ਦੇ ਲਈ ਹੀ ਕਿਉਂ ਨਾ ਹੋਵੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਸ-ਪਾਸ ਦੇ ਲੋਕਾਂ ਦਾ ਖਿਆਲ ਰੱਖਣ ਅਤੇ ਆਪਣੀ ਸਰੀਰਕ ਅਤੇ ਮਾਨਸਿਕ ਸਿਹਤ ਦਾ ਖਿਆਲ ਰੱਖਣ ਦੀ ਸਲਾਹ ਦਿੱਤੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ।






*****
ਐੱਮਜੇਪੀਐੱਸ/ਐੱਸਆਰ/ਬੀਐੱਮ
(Release ID: 2114228)
Visitor Counter : 18