ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਇੱਕ ਬਿਲੀਅਨ ਟਨ ਕੋਲਾ ਉਤਪਾਦਨ ਦੀ ਇਤਿਹਾਸਿਕ ਉਪਲਬਧੀ ਦੀ ਸ਼ਲਾਘਾ ਕੀਤੀ

Posted On: 21 MAR 2025 1:19PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੀ ਇੱਕ ਬਿਲੀਅਨ ਟਨ ਕੋਲਾ ਉਤਪਾਦਨ ਦੀ ਇਤਿਹਾਸਿਕ ਉਪਲਬਧੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਊਰਜਾ ਸੁਰੱਖਿਆ, ਆਰਥਿਕ ਵਿਕਾਸ ਅਤੇ ਆਤਮਨਿਰਭਰਤਾ ਦੇ ਪ੍ਰਤੀ ਦੇਸ਼ ਦੀ ਮਹੱਤਵਪੂਰਨ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ।

ਸ਼੍ਰੀ ਮੋਦੀ ਨੇ ਇਸ ਉਪਲਬਧੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ‘ਦੇਸ਼ ਲਈ ਮਾਣ ਦਾ ਪਲ” ਦੱਸਿਆ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਦੇ ਪੂਰਨ ਸਮਰਪਣ ਅਤੇ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।

ਕੇਂਦਰੀ ਕੋਲਾ ਅਤੇ ਖਾਣ (ਮਾਇਨਸ) ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਐਕਸ ਪੋਸਟ ਵਿੱਚ ਦੱਸਿਆ ਕਿ ਦੇਸ਼ ਨੇ ਇੱਕ ਬਿਲੀਅਨ ਟਨ ਕੋਲਾ ਉਤਪਾਦਨ ਦਾ ਇਤਿਹਾਸਿਕ ਅੰਕੜਾ ਪਾਰ ਕਰ ਲਿਆ ਹੈ।

ਕੇਂਦਰੀ ਮੰਤਰੀ ਦੇ ਐਕਸ ਪੋਸਟ ‘ਤੇ ਜਵਾਬ ਦਿੰਦੇ ਹੋਏ ਸ਼੍ਰੀ ਮੋਦੀ ਨੇ ਐਕਸ ‘ਤੇ ਲਿਖਿਆ;

 “ਭਾਰਤ ਦੇ ਲਈ ਮਾਣ ਦਾ ਪਲ!

ਇੱਕ ਬਿਲੀਅਨ ਟਨ ਕੋਲਾ ਉਤਪਾਦਨ ਨੂੰ ਪਾਰ ਕਰਨਾ ਇੱਕ ਜ਼ਿਕਰਯੋਗ ਉਪਲਬਧੀ ਹੈ, ਜੋ ਊਰਜਾ ਸੁਰੱਖਿਆ, ਆਰਥਿਕ ਵਿਕਾਸ ਅਤੇ ਆਤਮਨਿਰਭਰਤਾ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਉਜਾਗਰ ਕਰਦੀ ਹੈ। ਇਹ ਉਪਲਬਧੀ ਇਸ ਖੇਤਰ ਨਾਲ ਜੁੜੇ ਸਾਰੇ ਲੋਕਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਨੂੰ ਵੀ ਦਰਸਾਉਂਦੀ ਹੈ।”


 

****************

ਐੱਮਜੇਪੀਐੱਸ/ਐੱਸਟੀ


(Release ID: 2113725) Visitor Counter : 18