ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡਬਲਿਊਏਐੱਮ! (WAM!) 23 ਮਾਰਚ 2025 ਨੂੰ ਮੁੰਬਈ ਰਵਾਨਾ ਹੋਵੇਗਾ
Posted On:
20 MAR 2025 6:38PM by PIB Chandigarh
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਨੇ ਮੀਡੀਆ ਅਤੇ ਐਂਟਰਟੇਨਮੈਂਟ ਐਸੋਸੀਏਸ਼ਨ (ਐੱਮਈਏਆਈ) ਦੇ ਸਹਿਯੋਗ ਨਾਲ ਮੁੰਬਈ ਵਿੱਚ ਡਬਲਿਊਏਐੱਮ! (ਵੇਵਸ ਐਨੀਮੇ ਐਂਡ ਮੰਗਾ ਕੰਟੈਸਟ) ਦੇ ਅਗਲੇ ਐਡੀਸ਼ਨ ਦਾ ਐਲਾਨ ਕੀਤਾ ਹੈ। ਡਬਲਿਊਏਐੱਮ!, ਵੇਵਸ (ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ) ਦੇ ਤਹਿਤ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਹਿੱਸਾ ਹੈ, ਜੋ ਕਿ 1 ਤੋਂ 4 ਮਈ, 2025 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ। ਡਬਲਿਊਏਐੱਮ! ਦੇ ਪਿਛਲੇ ਐਡੀਸ਼ਨ ਗੁਵਾਹਾਟੀ, ਕੋਲਕਾਤਾ, ਭੁਵਨੇਸ਼ਵਰ, ਵਾਰਾਣਸੀ ਅਤੇ ਦਿੱਲੀ ਵਿੱਚ ਸਫਲਤਾਪੂਰਵਕ ਆਯੋਜਿਤ ਕੀਤੇ ਗਏ ਸਨ।
ਮੁੰਬਈ ਐਡੀਸ਼ਨ ਦਾ ਆਯੋਜਨ ਵ੍ਹਿਸਲਿੰਗ ਵੁੱਡਸ ਇੰਟਰਨੈਸ਼ਨਲ (Whistling Woods International) ਵਿੱਚ ਕੀਤਾ ਜਾਏਗਾ ਅਤੇ ਇਸ ਵਿੱਚ ਵਿਭਿੰਨ ਸ਼੍ਰੇਣੀਆਂ ਵਿੱਚ ਮੁਕਾਬਲਾ ਕਰਨ ਵਾਲੇ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
ਪ੍ਰਤੀਭਾਗੀ ਨਾ ਸਿਰਫ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਸਗੋਂ ਇੱਕ ਰੋਮਾਂਚਕ ਵੌਇਸ ਐਕਟਿੰਗ ਅਤੇ ਕੋਸਪਲੇ ਕੰਪੀਟੀਸ਼ਨ ਦਾ ਵੀ ਆਨੰਦ ਲੈਣਗੇ ਅਤੇ ਵੈਭਵੀ ਸਟੂਡੀਓਜ਼ ਰਾਹੀਂ ਵਿਕਸਿਤ ਕੀਤੇ ਜਾ ਰਹੇ ਭਾਰਤ ਦੇ ਪਹਿਲੇ ਐਨੀਮੇ ਟੀਆਰਆਈਓ ਦੀ ਇੱਕ ਵਿਸ਼ੇਸ਼ ਝਲਕ ਵੀ ਦੇਖਣਗੇ। ਦਿਨ ਦੀ ਸਮਾਪਤੀ ਜੇਤੂਆਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਉਤਸਵ ਮਨਾਉਣ ਲਈ ਇੱਕ ਪੁਰਸਕਾਰ ਸਮਾਰੋਹ ਨਾਲ ਹੋਵੇਗੀ।
ਮੁਕਾਬਲੇ ਦਾ ਮੁਲਾਂਕਣ ਕਰਨ ਅਤੇ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨ ਦੇ ਲਈ ਹਿੱਸਾ ਲੈਣ ਵਾਲੇ ਉਦਯੋਗ ਜਗਤ ਦੇ ਕੁਝ ਦਿੱਗਜ ਹਨ :ਚੈਤਨਯ ਚਿੰਚਲੀਕਰ, ਵਾਈਸ ਪ੍ਰੈਜ਼ੀਡੈਂਟ, ਵ੍ਹਿਸਲਿੰਗ ਵੁੱਡਸ ਇੰਟਰਨੈਸ਼ਨਲ ਅਤੇ ਸੀਈਓ, ਨੈਸ਼ਨਲ ਸੈਂਟਰ ਆਫ ਐਕਸੀਲੈਂਸ- ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਕੌਮਿਕਸ ਐਂਡ ਐਕਸਟੈਂਡਿਡ ਰਿਐਲਿਟੀ; ਅਭਿਸ਼ੇਕ ਦੱਤਾ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ, ਅਧਿਗ੍ਰਹਿਣ ਅਤੇ ਪ੍ਰੋਗਰਾਮਿੰਗ (ਕਿਡਸ ਕਲਸਟਰ), ਸਟਾਰ ਇੰਡੀਆ ਪ੍ਰਾਇਵੇਟ ਲਿਮਟਿਡ; ਸੁਮਿਤ ਪਾਠਕ, ਅਭਿਨੇਤਾ, ਚੀਫ ਓਪਰੇਟਿੰਗ ਅਫ਼ਸਰ ਅਤੇ ਮੈਨੇਜਿੰਗ ਡਾਇਰੈਕਟਰ, ਗੁਲਮੋਹਰ ਮੀਡੀਆ; ਅੰਕੁਰ ਜਾਵੇਰੀ ਜੈਜ਼ਿਲ ਹੋਮਾਵਜ਼ੀਰ -2ਡੀ ਐਨੀਮੇਸ਼ਨ ਪੇਸ਼ੇਵਰ ਅਤੇ ਭਾਰਤ ਦੇ ਪਹਿਲੇ ਮੰਗਾ-ਬੀਸਟ ਲੀਜਨ ਦੇ ਨਿਰਮਾਤਾ।
ਐੱਮਈਏਆਈ ਦੇ ਸਕੱਤਰ ਅੰਕੁਰ ਭਸੀਨ ਨੇ ਦੱਸਿਆ ਕਿ ਇਹ ਆਯੋਜਨ ਸਿਰਫ ਇੱਕ ਕੰਪੀਟੀਸ਼ਨ ਤੋਂ ਕਿਤੇ ਵਧ ਕੇ ਹੈ ਅਤੇ ਇਹ ਰਚਨਾਤਮਕਤਾ ਦਾ ਉਤਸਵ ਹੈ ਅਤੇ ਕਲਾਕਾਰਾਂ ਦੇ ਲਈ ਆਪਣੀ ਵਿਲੱਖਣ ਆਵਾਜ਼ ਦਿਖਾਉਣ ਦਾ ਇੱਕ ਪਲੈਟਫਾਰਮ ਹੈ।
ਵੇਰਵਿਆਂ ਲਈ: ਅੰਕੁਰ ਭਸੀਨ, ਸਕੱਤਰ, ਮੀਡੀਆ ਐਂਡ ਐਂਟਰਟੇਨਮੈਂਟ ਐਸੋਸੀਏਸ਼ਨ ਆਫ ਇੰਡੀਆ; 98806-23122; secretary@meai.in; www.meai.in/wam ‘ਤੇ ਸੰਪਰਕ ਕਰ ਸਕਦੇ ਹੋ।
ਵੇਵਸ ਬਾਰੇ
ਮੀਡੀਆ ਅਤੇ ਐਂਟਰਟੇਨਮੈਂਟ (ਐਮਐਂਡਈ) ਖੇਤਰ ਦੇ ਲਈ ਇੱਕ ਪ੍ਰਮੁੱਖ ਪ੍ਰੋਗਰਾਮ, ਪਹਿਲਾ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ), ਭਾਰਤ ਸਰਕਾਰ ਦੁਆਰਾ ਮਹਾਰਾਸ਼ਟਰ ਦੇ ਮੁੰਬਈ ਵਿੱਚ 1 ਤੋਂ 4 ਮਈ, 2025 ਤੱਕ ਆਯੋਜਿਤ ਕੀਤਾ ਜਾਵੇਗਾ।
ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਨਿਰਮਾਤਾ ਜਾਂ ਇਨੋਵੇਟਰ ਹੋ, ਸਮਿਟ ਐੱਮਐਂਡਈ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਕਰਨ ਲਈ ਅੰਤਿਮ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ, ਜੋ ਸਮੱਗਰੀ ਨਿਰਮਾਣ, ਬੌਧਿਕ ਸੰਪਤੀ ਅਤੇ ਤਕਨੀਕੀ ਇਨੋਵੇਸ਼ਨ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾਏਗਾ। ਫੋਕਸ ਵਿੱਚ ਉਦਯੋਗ ਅਤੇ ਖੇਤਰ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਐਂਡ ਮਿਊਜੀਕ, ਐਡਵਰਟਾਈਜ਼ਿੰਗ, ਡਿਜ਼ੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ,ਔਗਮੈਂਟੇਡ ਰਿਐਲਿਟੀ (ਏਆਈ), ਵਰਚੁਅਲ ਰਿਐਲਿਟੀ (ਵੀਆਰ), ਅਤੇ ਵਿਸਤਾਰਿਤ ਵਾਸਤਵਿਕਤਾ (ਐਕਸਆਰ) ਸ਼ਾਮਲ ਹਨ।
ਕੀ ਤੁਹਾਡੇ ਕੋਈ ਸਵਾਲ ਹਨ? ਜਵਾਬ ਇੱਥੇ ਦੇਖੋ
ਆਓ, ਸਾਡੇ ਨਾਲ ਅੱਗੇ ਵਧੋ! ਹੁਣ ਵੇਵਸ ਦੇ ਲਈ ਰਜਿਸਟਰ ਕਰੋ (ਜਲਦੀ ਆ ਰਿਹਾ ਹੈ!)
************
ਪੀਆਈਬੀ ਟੀਮ ਵੇਵਸ 2025 | ਧਨਲਕਸ਼ਮੀ / ਪ੍ਰੀਤੀ ਮਲੰਡਕਰ
(Release ID: 2113524)
Visitor Counter : 17