ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ ਰਾਸ਼ਟਰਪਤੀ ਭਵਨ ਦੇ ਅੰਮ੍ਰਿਤ ਉਦਯਾਨ (Amrit Udyan) ਵਿਖੇ ਉਦਯਮ ਉਤਸਵ (Udyam Utsav) ਦੀ ਸ਼ੋਭਾ ਵਧਾਉਣਗੇ


ਅੰਮ੍ਰਿਤ ਉਦਯਾਨ (Amrit Udyan) ਵਿਖੇ 20 ਤੋਂ 30 ਮਾਰਚ, 2025 ਤੱਕ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈਜ਼- MSMEs) ਉਤਸਵ ਮਨਾਇਆ ਜਾਵੇਗਾ

Posted On: 19 MAR 2025 2:47PM by PIB Chandigarh

ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ (ਐੱਮਐੱਸਐੱਮਈ-Ministry of MSME) 20 ਤੋਂ 30 ਮਾਰਚ 2025 ਤੱਕ ਰਾਸ਼ਟਰਪਤੀ ਭਵਨ ਵਿਖੇ “ਉਦਯਮ ਉਤਸਵ” (“Udyam Utsav”) ਦਾ ਆਯੋਜਨ ਕਰ ਰਿਹਾ ਹੈ। ਇਹ ਦੇਸ਼ ਭਰ ਦੇ ਐੱਮਐੱਸਐੱਮਈਜ਼ ਦੀ ਭਾਵਨਾ (spirit of MSMEs) ਨੂੰ ਮਨਾਉਣ ਨਾਲ ਜੁੜਿਆ ਇੱਕ ਉਤਸਵ ਹੈ ਅਤੇ ਇਸ ਦਾ ਉਦੇਸ਼ ਐੱਮਐੱਸਐੱਮਈਜ਼ (MSMEs) ਨੂੰ ਸਸ਼ਕਤ ਕਰਨਾ ਅਤੇ ਪ੍ਰੋਤਸਾਹਨ ਦੇਣਾ ਹੈ, ਤਾਕਿ ਦੇਸ਼ ਦੀ ਜੀਵੰਤ ਵਿਰਾਸਤ ਨੂੰ ਨਾਗਰਿਕਾਂ ਦੇ ਕਰੀਬ ਲਿਆਂਦਾ ਜਾ ਸਕੇ।

 

ਇਸ ਅਵਸਰ ‘ਤੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਉਪਸਥਿਤ ਰਹਿਣਗੇ ਅਤੇ 20 ਮਾਰਚ 2025 ਨੂੰ ਮੰਤਰਾਲੇ ਦੇ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਰਾਸ਼ਟਰਪਤੀ ਭਵਨ ਵਿਖੇ ਇਸ ਉਤਸਵ ਵਿੱਚ ਸ਼ਾਮਲ ਹੋਣਗੇ।

ਇਸ ਸਮਾਗਮ ਦੇ ਮੁੱਖ ਆਕਰਸ਼ਣ ਇਸ ਪ੍ਰਕਾਰ ਹਨ:

·         ਸੱਤ ਮੰਡਪਾਂ ਵਿੱਚ ਵਿਵਿਧ ਉਤਪਾਦ ਖੰਡਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਵਿਰਾਸਤ ਅਤੇ ਹਸਤਸ਼ਿਲਪ, ਜੈਵਿਕ ਅਤੇ ਖੇਤੀਬਾੜੀ ਅਧਾਰਿਤ ਉਤਪਾਦ, ਗ੍ਰੀਨ ਐੱਮਐੱਸਐੱਮਈ ਟੈਕਨੋਲੋਜੀਆਂ, ਮਹਿਲਾ ਉੱਦਮੀ, ਪੀਐੱਮ ਵਿਸ਼ਵਕਰਮਾ ਅਤੇ ਕਬਾਇਲੀ ਉੱਦਮੀ, ਖਾਦੀ ਅਤੇ ਗ੍ਰਾਮ ਉਦਯੋਗ (ਏਪੀਆਰਏਟੀਆਈਐੱਮ- APRATIM) ਅਤੇ ਐੱਮਐੱਸਐੱਮਈ ਕਾਰੋਬਾਰ ਸਹਾਇਤਾ ਮੰਡਪ ਸ਼ਾਮਲ ਹਨ।

  • ਲਗਭਗ 60 ਸਟਾਲਾਂ ‘ਤੇ ਕਾਰੀਗਰਾਂ ਅਤੇ ਉੱਦਮੀਆਂ ਦੁਆਰਾ ਆਪਣੇ ਉਤਪਾਦਾਂ ਦੀ ਵਿਕਰੀ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ।

·         ਐੱਮਐੱਸਐੱਮਈ ਅਤੇ ਕਬਾਇਲੀ ਉੱਦਮੀ ਮੰਤਰਾਲੇ ਦੀ ਪੀਐੱਮ ਵਿਸ਼ਵਕਰਮਾ ਯੋਜਨਾ (PM Vishwakarma Scheme) ਨੂੰ ਦਰਸਾਉਣ ਵਾਲਾ ਇੱਕ ਸਮਰਪਿਤ ਮੰਡਪ, ਟੂਲਕਿਟਸ ਅਤੇ ਲਾਇਵ ਮਿੱਟੀ ਦੇ ਬਰਤਨਾਂ ਦੇ ਪ੍ਰਦਰਸ਼ਨ (toolkits and  live pottery demonstration) ਦੇ ਨਾਲ ਇਸ ਯੋਜਨਾ ਵਿੱਚ ਸ਼ਾਮਲ ਟ੍ਰੇਡਸ ਦਾ ਪ੍ਰਦਰਸ਼ਨ ਕਰੇਗਾ।

  • ਇਸ ਦੇ ਇਲਾਵਾ ਹੋਰ ਆਕਰਸ਼ਣਾਂ ਵਿੱਚ ਵਿਭਿੰਨ ਪ੍ਰਕਾਰ ਦੇ ਵਿਅੰਜਨ, ਏਆਰ/ਵੀਆਰ ਅਨੁਭਵ (AR/VR experiences) ਅਤੇ ਪਰੰਪਰਾਗਤ ਸ਼ਿਲਪ ਪੇਸ਼ ਕਰਨ ਵਾਲੇ ਫੂਡ ਸਟਾਲ ਸ਼ਾਮਲ ਹਨ। ਚੰਦਰਯਾਨ ਦਾ ਇੱਕ ਮਾਡਲ ਭੀ ਇੱਕ ਪ੍ਰਮੁੱਖ ਆਕਰਸ਼ਣ ਹੋਵੇਗਾ ਜਿਸ ਨਾਲ ਇੱਕ ਇਮਰਸਿਵ ਅਨੁਭਵ ਸੁਨਿਸ਼ਚਿਤ ਕੀਤਾ ਜਾ ਸਕੇਗਾ।
  • ਹੁਨਰ ਸੰਗੀਤ, ਨੁੱਕੜ ਨਾਟਕ, ਸਾੜੀ ਡ੍ਰੈਪਿੰਗ ਸੈਸ਼ਨ ਅਤੇ ਰਾਜਸਥਾਨੀ ਕਠਪੁਤਲੀ ਪ੍ਰਦਰਸ਼ਨ ਜਿਹੀਆਂ ਗਤੀਵਿਧੀਆਂ ਇਸ ਸਮਾਗਮ ਵਿੱਚ ਜੀਵੰਤਤਾ ਲਿਆਉਣਗੀਆਂ।

ਇਹ ਉਤਸਵ 20 ਤੋਂ 30 ਮਾਰਚ, 2025 ਤੱਕ ਸੁਬ੍ਹਾ 10 ਵਜੇ ਤੋਂ ਸ਼ਾਮ 8 ਵਜੇ ਤੱਕ ਆਮ ਜਨਤਾ ਦੇ ਲਈ ਖੁੱਲ੍ਹਾ ਰਹੇਗਾ। ਪ੍ਰਵੇਸ਼ ਰਾਸ਼ਟਰਪਤੀ ਭਵਨ ਦੇ ਗੇਟ ਨੰਬਰ 35 (ਨਿਕਟ ਨੌਰਥ ਐਵੇਨਿਊ) ਤੋਂ ਹੋਵੇਗਾ। ਔਨਲਾਇਨ ਅਤੇ ਮੁਫ਼ਤ ਬੁਕਿੰਗ https://visit.rashtrapatibhavan.gov.in/plan-visit/amrit-udyan/rE/mO 

‘ਤੇ ਕੀਤੀ ਜਾ ਸਕਦੀ ਹੈ।

 

****

ਐੱਸਕੇ


(Release ID: 2113521) Visitor Counter : 18