ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤੀ ਜਲ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਅਤੇ ਭਾਰਤੀ ਜਲ ਸੈਨਾ ਹਥਿਆਰਬੰਦੀ ਸੇਵਾ ਦੇ ਅਧਿਕਾਰੀ ਟ੍ਰੇਨੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 17 MAR 2025 12:32PM by PIB Chandigarh

ਭਾਰਤੀ ਜਲ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਅਤੇ ਭਾਰਤੀ ਜਲ ਸੈਨਾ ਹਥਿਆਰਬੰਦੀ ਸੇਵਾ ਦੇ ਅਧਿਕਾਰੀ ਟ੍ਰੇਨਰਸ ਨੇ ਅੱਜ (17 ਮਾਰਚ, 2025) ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ

 

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਆਲਮੀ ਭੂ-ਰਾਜਨੀਤਕ ਤਣਾਅ ਵਧ ਰਹੇ ਹਨ, ਦੇਸ਼ ਸਮੁੰਦਰੀ ਸਹਿਯੋਗ ਵਧਾ ਰਹੇ ਹਨ ਅਤੇ ਸੰਯੁਕਤ ਅਭਿਆਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਲਮੀ ਮੰਚ ‘ਤੇ ਭਾਰਤ ਦੇ ਬੜੀ ਭੂਮਿਕਾ ਹਾਸਲ ਕਰਨ ਦੇ ਨਾਲ, ਜਲ ਸੈਨਾ ਸਮੱਗਰੀ ਪ੍ਰਬੰਧਨ ਸੇਵਾ ਅਤੇ ਜਲ ਸੈਨਾ ਹਥਿਆਰਬੰਦੀ ਸੇਵਾ ਦੇ ਅਧਿਕਾਰੀ ਉੱਨਤ ਟੈਕਨੋਲੋਜੀਆਂ ਦਾ ਲਾਭ ਉਠਾ ਕੇ ਕੁਸ਼ਲ ਰਸਦ ਪ੍ਰਬੰਧਨ ਦੇ ਜ਼ਰੀਏ ਭਾਰਤੀ ਜਲ ਸੈਨਾ ਦੀ ਸੇਵਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

 

 

ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਦੁਨੀਆ ਭਰ ਵਿੱਚ ਹੋ ਰਹੇ ਨਵੀਨਤਮ ਤਕਨੀਕੀ ਵਿਕਾਸ ਬਾਰੇ ਲਗਾਤਾਰ ਜਾਣਕਾਰੀ ਹਾਸਲ ਕਰਦੇ ਰਹਿਣ। ਉਨ੍ਹਾਂ ਨੇ ਅਧਿਕਾਰੀਆਂ ਨੂੰ ਵਸਤੂ ਪ੍ਰਬੰਧਨ ਅਤੇ ਸੇਵਾ ਡਿਲਿਵਰੀ ਸਿਸਟਮ ਨੂੰ ਨਿਰਵਿਘਨ ਅਤੇ ਪ੍ਰਭਾਵੀ ਬਣਾਉਣ ਦੇ ਲਈ ਅਭਿਨਵ ਦ੍ਰਿਸ਼ਟੀਕੋਣ ਅਪਣਾਉਣ ਨੂੰ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਸ਼ਟਰ ਅਤੇ ਭਾਰਤੀ ਜਲ ਸੈਨਾ ਦੀ ਸੇਵਾ ਦੇ ਲਈ ਖ਼ੁਦ ਨੂੰ ਸਮਰਪਿਤ ਕਰਨ ਦੀ ਤਾਕੀਦ ਕੀਤੀ। ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਭਾਰਤੀ ਜਲ ਸੈਨਾ ਨੂੰ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਕੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣਗੇ।

 

*****

ਐੱਮਜੇਪੀਐੱਸ/ਐੱਸਆਰ/ਬੀਐੱਮ


(Release ID: 2111889) Visitor Counter : 19