ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਐਨੀਮੇਸ਼ਨ ਫਿਲਮਮੇਕਰਸ ਕੰਪੀਟੀਸ਼ਨ (ਏਐੱਫਸੀ): ਵੇਵਸ 2025 ਵਿੱਚ ਦੂਸਰੇ ਰਾਉਂਡ (ਰਾਉਂਡ-2) ਲਈ 78 ਕ੍ਰਿਏਟਰਸ ਚੁਣੇ ਗਏ
ਵੇਵਸ 2025 ਵਿੱਚ ਲੰਦਨ ਤੋਂ ਬਾਲੀ ਤੱਕ ਇੰਟਨੈਸ਼ਨਲ ਐਂਟਰੀਆਂ ਦਾ ਸੁਆਗਤ
Posted On:
13 MAR 2025 5:32PM by PIB Chandigarh
ਵੇਵਸ 2025 ਵਿੱਚ ਅਸਾਧਾਰਣ ਗਲੋਬਲ ਐਨੀਮੇਸ਼ਨ ਟੈਲੇਂਟ ਨੂੰ ਸਾਹਮਣੇ ਲਿਆਂਦਾ ਜਾਵੇਗਾ, ਕਿਉਂਕਿ 78 ਕ੍ਰਿਏਟਰਸ ਐਨੀਮੇਸ਼ਨ ਫਿਲਮਮੇਕਰਸ ਕੰਪੀਟੀਸ਼ਨ (ਏਐੱਫਸੀ) ਦੇ ਦੂਸਰੇ ਦੌਰ ਵਿੱਚ ਅੱਗੇ ਵਧ ਗਏ ਹਨ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਨੇ ਡਾਂਸਿੰਗ ਆਈਟਮਸ ਦੇ ਸਹਿਯੋਗ ਨਾਲ ਇਸ ਕੰਪੀਟੀਸ਼ਨ ਦਾ ਆਯੋਜਨ ਕੀਤਾ, ਜੋ ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ-1 ਦਾ ਮੁੱਖ ਕੰਪੋਨੈਂਟ ਹੈ। ਇਸ ਵਿੱਚ ਪੰਜ ਸ਼੍ਰੇਣੀਆਂ ਸ਼ਾਮਲ ਹਨ: ਐਨੀਮੇਸ਼ਨ, ਏਆਰ (ਔਗਮੈਂਟਿਡ ਰਿਐਲਿਟੀ), ਵੀਆਰ (ਵਰਚੁਅਲ ਰਿਐਲਿਟੀ), ਵਰਚੁਅਲ ਪ੍ਰੋਡਕਸ਼ਨ ਅਤੇ ਵਿਜ਼ੁਅਲ ਇਫੈਕਟਸ।
ਆਲਮੀ ਉਦਯੋਗ ਜਗਤ ਦੇ ਪ੍ਰਤੀਨਿਧੀਆਂ ਦੇ ਪ੍ਰਤਿਸ਼ਠਿਤ ਜਿਊਰੀ ਪੈਨਲ ਨੇ ਮੌਲਿਕਤਾ, ਕਥਾਤਮਕ ਸ਼ਕਤੀ, ਐਂਟਰਟੇਨਮੈਂਟ ਵੈਲਿਊ, ਮਾਰਕਿਟ ਅਪੀਲ, ਦਰਸ਼ਕਾਂ ਦੀ ਸਹਿਭਾਗਿਤਾ ਅਤੇ ਅਤੇ ਤਕਨੀਕੀ ਪ੍ਰਦਰਸ਼ਨ ਸਹਿਤ ਕਈ ਮਿਆਰਾਂ ਦੇ ਅਧਾਰ ‘ਤੇ ਫਿਲਮ ਪ੍ਰੋਜੈਕਟਾਂ ਦਾ ਮੁਲਾਂਕਣ ਕੀਤਾ। ਜਿਊਰੀ ਪੈਨਲ ਮੈਂਬਰਾਂ ਵਿੱਚ ਸ਼ਾਮਲ ਹਨ: ਐਂਟਰਟੇਨਮੈਂਟ ਮਾਰਕੀਟਿੰਗ ਪ੍ਰੋਫੈਸ਼ਨਲ ਜਾਨ ਨਾਗੇਲ; ਐਨੀਮੇਸ਼ਨ ਵਰਲਡ ਨੈੱਟਵਰਕ ਦੇ ਮੁੱਖ ਸੰਪਾਦਕ ਅਤੇ ਸੰਸਥਾਪਕ ਡੈਨ ਸਾਰਟੋ; ਨਿਰਦੇਸ਼ਕ, ਨਿਰਮਾਤਾ, ਲੇਖਕ ਗਿਆਨਮਾਰਕੋ ਸੇਰਾ (Gianmarco Serra); ਪ੍ਰਸਿੱਧ ਲੇਖਿਕਾ ਇੰਦੂ ਰਾਮਚੰਦਾਨੀ; ਅਤੇ ਪੁਰਸਕਾਰ ਜੇਤੂ ਫਿਲਮਮੇਕਰ ਵੈਭਵ ਪਿਵਲਾਟਕਰ (Vaibhav Piwlatkar)।
ਸਲੈਕਟਿਡ ਕ੍ਰਿਏਟਰਸ ਵਿਦਿਆਰਥੀਆਂ, ਸ਼ੌਕੀਨਾਂ, ਪੇਸ਼ੇਵਰਾਂ ਅਤੇ ਸਟੂਡੀਓ ਦੇ ਵਿਭਿੰਨ ਮਿਸ਼ਰਣ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਤੋਂ ਇਲਾਵਾ, ਕੰਪੀਟੀਸ਼ਨ ਵਿੱਚ ਲੰਦਨ, ਬਾਲੀ ਅਤੇ ਕੈਨੇਡਾ ਤੋਂ ਇੰਟਰਨੈਸ਼ਨਲ ਐਂਟਰੀਆਂ ਸ਼ਾਮਲ ਹਨ, ਜੋ ਸਟੋਰੀ ਟੈਲਿੰਗ ਦੀ ਕਲਾ ਬਾਰੇ ਇੱਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਪ੍ਰਦਾਨ ਕਰਦੀਆਂ ਹਨ। ਖਾਸ ਤੌਰ 'ਤੇ, ਤਿੰਨ ਸਪੈਸ਼ਲ ਮੇਨਸ਼ਨ ਫਿਲਮ ਪ੍ਰੋਜੈਕਟਾਂ ਨੇ ਸਿਹਤ ਅਤੇ ਪਰਿਵਾਰਕ ਸਿੱਖਿਆ 'ਤੇ ਆਪਣੀਆਂ ਦਿਲਚਸਪ ਕਥਾਵਾਂ ਦੇ ਲਈ ਮਾਨਤਾ ਪ੍ਰਾਪਤ ਕੀਤੀ ਹੈ। ਸਿਲੈਕਟਿਡ ਐਂਟਰੀਆਂ ਵਿੱਚੋਂ ਰਿਫਾਇੰਡ ਪਿੱਚ ਡੈੱਕਾਂ ਦੀਆਂ ਅੰਤਿਮ ਪੇਸ਼ਕਾਰੀਆਂ 20 ਮਾਰਚ, 2025 ਤੱਕ ਪੂਰੀਆਂ ਹੋ ਜਾਣਗੀਆਂ। ਉਸ ਤੋਂ ਬਾਅਦ ਉਦਯੋਗ ਮਾਹਿਰਾਂ ਦੇ ਇੱਕ ਨਵੇਂ ਨਿਯੁਕਤ ਪੈਨਲ ਦੁਆਰਾ ਇੱਕ ਜਿਊਰੀ ਸਮੀਖਿਆ ਕੀਤੀ ਜਾਵੇਗੀ।
ਟੌਪ ਤਿੰਨ ਜੇਤੂ ਪ੍ਰੋਜੈਕਟਾਂ ਨੂੰ 5 ਲੱਖ ਰੁਪਏ (ਕੁੱਲ) ਤੱਕ ਦਾ ਨਗਦ ਪੁਰਸਕਾਰ ਮਿਲੇਗਾ। ਇਸ ਪਹਿਲ ਦੇ ਹਿੱਸੇ ਵਜੋਂ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਟੌਪ ਕ੍ਰਿਏਟਰਸ ਨੂੰ ਮੁੰਬਈ ਦੀ ਵਿਸ਼ੇਸ਼ ਯਾਤਰਾ ਦਾ ਸੱਦਾ ਦੇਵੇਗਾ, ਜਿੱਥੇ ਉਹ ਆਪਣੇ ਪ੍ਰੋਜੈਕਟਾਂ ਨੂੰ ਦੁਨੀਆ ਭਰ ਦੇ ਪ੍ਰੋਡਿਊਸਰਜ਼, ਓਟੀਟੀ ਪਲੈਟਫਾਰਮਾਂ, ਡਿਸਟ੍ਰੀਬਿਊਟਰਸ ਅਤੇ ਇਨਵੈਸਟਰਸ ਦੇ ਸਾਹਮਣੇ ਪੇਸ਼ ਕਰਨਗੇ। ਫਾਈਨਲਿਸਟਾਂ ਦਾ ਐਲਾਨ 10 ਅਪ੍ਰੈਲ 2025 ਨੂੰ ਜਾਂ ਉਸ ਤੋਂ ਪਹਿਲਾਂ ਕੀਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ, waves@dancingatoms.com ‘ਤੇ ਈਮੇਲ ਕਰੋ ਜਾਂ https://waves.dancingatoms.com/wafc ‘ਤੇ ਜਾਓ।
ਨਾਲ ਹੀ ਸਾਰੇ ਕ੍ਰਿਏਟਰਸ ਨੂੰ ਵੇਵਸ ਬਜ਼ਾਰ (WAVES Bazaar) ‘ਤੇ ਆਪਣੇ ਪ੍ਰੋਜੈਕਟ ਸਬਮਿਟ ਕਰਨ ਦੇ ਲਈ ਸੱਦਾ ਦਿੱਤਾ ਜਾਂਦਾ ਹੈ, ਜੋ ਕਿ ਗਲੋਬਲ ਈ-ਮਾਰਕਿਟ ਹੈ। ਇਸ ਨੂੰ ਟੈਲੇਂਟਿਡ ਕ੍ਰਿਏਟਰਸ ਨੂੰ ਆਲਮੀ ਖਰੀਦਦਾਰਾਂ ਨਾਲ ਜੋੜਨ ਲਈ ਡਿਜ਼ਾਈਨ ਕੀਤਾ ਗਿਆ ਹੈ। ਉਦਯੋਗ ਜਗਤ ਦੇ ਪੇਸ਼ੇਵਰਾਂ ਅਤੇ ਖਰੀਦਦਾਰਾਂ ਨੂੰ ਗਤੀਸ਼ੀਲ ਅਤੇ ਗਲੋਬਲ B2B ਐਨੀਮੇਸ਼ਨ ਈਕੋਸਿਸਟਮ ਬਣਾਉਣ ਅਤੇ ਸਭ ਤੋਂ ਹੁਨਰਮੰਦ ਕ੍ਰਿਏਟਿਵ ਮਾਈਂਡਸ ਨਾਲ ਜੁੜਨ ਲਈ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ।
ਵੇਵਸ ਬਾਰੇ
ਇਹ ਮੀਡੀਆ ਅਤੇ ਐਂਟਰਟੇਨਮੈਂਟ (M&E) ਖੇਤਰ ਲਈ ਮੀਲ ਦਾ ਪੱਥਰ ਪ੍ਰੋਗਰਾਮ ਹੈ। ਪਹਿਲਾ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ), ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਤੁਸੀਂ ਉਦਯੋਗ ਦੇ ਪੇਸ਼ੇਵਰ ਹੋ, ਇਨਵੈਸਟਰ ਹੋ, ਕ੍ਰਿਏਟਰ ਹੋ ਜਾਂ ਇਨੋਵੇਟਰ ਹੋ, ਸਮਿਟ M&E ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਦੇਣ ਲਈ ਅੰਤਿਮ ਆਲਮੀ ਮੰਚ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ, ਜੋ ਸਮੱਗਰੀ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੀਕਲ ਇਨੋਵੇਸ਼ਨ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾਏਗਾ। ਫੋਕਸ ਉਦਯੋਗ ਅਤੇ ਖੇਤਰਾਂ ਵਿੱਚ ਹੇਠ ਲਿਖੇ ਸ਼ਾਮਲ ਹਨ- ਬ੍ਰੌਡਕਾਸਟਿੰਗ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਉਂਡ ਐਂਡ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮਸ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ, (AR), ਵਰਚੁਅਲ ਰਿਐਲਿਟੀ (VR), ਐਂਡ ਐਕਸਟੈਂਡਿਡ ਰਿਐਲਿਟੀ (XR)।
ਕੀ ਤੁਸੀਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ? ਇੱਥੇ (here ) ਜਵਾਬ ਦੇਖੋ
ਆਓ, ਸਾਡੇ ਨਾਲ ਯਾਤਰਾ ਕਰੋ! ਵੇਵਸ ਦੇ ਲਈ ਹੁਣੇ (now) ਰਜਿਸਟ੍ਰੇਸ਼ਨ ਕਰੋ (ਜਲਦੀ ਹੀ ਆ ਰਿਹਾ ਹੈ!)
*************
ਪੀਆਈਬੀ ਟੀਮ ਵੇਵਸ 2025| ਨਿਕਿਤਾ ਜੋਸ਼ੀ/ ਧਨਲਕਸ਼ਮੀ/ ਦਰਸ਼ਨਾ ਰਾਣੇ| 069
(Release ID: 2111559)
Visitor Counter : 24