ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਐਂਟੀ ਪਾਇਰੇਸੀ ਚੈਲੇਂਜ


ਅਤਿ-ਆਧੁਨਿਕ ਟੈਕਨੋਲੋਜੀ ਸਮਾਧਾਨਾਂ ਦੇ ਨਾਲ ਸਾਈਬਰ ਸੁਰੱਖਿਆ ਖਤਰਿਆਂ ਨੂੰ ਰੋਕਣ ਦੇ ਲਈ ਮਜ਼ਬੂਤ ਵਿਵਸਥਾ

Posted On: 08 MAR 2025 12:35PM by PIB Chandigarh

ਅਤਿ- ਆਧੁਨਿਕ ਟੈਕਨੋਲੋਜੀ ਸਮਾਧਾਨਾਂ ਦੇ ਨਾਲ ਸਾਈਬਰ ਸੁਰੱਖਿਆ ਖਤਰਿਆਂ ਨੂੰ ਰੋਕਣ ਦੇ ਲਈ ਮਜ਼ਬੂਤ ਵਿਵਸਥਾ

ਜਾਣ- ਪਹਿਚਾਣ

ਵੇਵਸ ਐਂਟੀ-ਪਾਇਰੇਸੀ ਚੈਲੇਂਜ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਦਾ ਉਦੇਸ਼ ਤੇਜ਼ੀ ਨਾਲ ਅੱਗੇ ਵਧਦੇ ਟੈਕਨੋਲੋਜੀਕਲ ਯੁਗ ਵਿੱਚ ਡਿਜੀਟਲ ਸਮੱਗਰੀ ਦੀ ਸੁਰੱਖਿਆ ਕਰਨਾ ਹੈ। ਜਿਵੇਂ-ਜਿਵੇਂ ਡਿਜੀਟਲ ਮੀਡੀਆ ਦੀ ਖਪਤ ਵਧਦੀ ਹੈ, ਤਿਵੇਂ-ਤਿਵੇਂ ਪਾਇਰੇਸੀ, ਅਣ-ਅਧਿਕਾਰਿਤ ਵੰਡ ਅਤੇ ਸਮੱਗਰੀ ਹੇਰ ਫੇਰ ਦੀਆਂ ਚੁਣੌਤੀਆਂ ਵੀ ਵਧਦੀਆਂ ਹਨ। ਇਹ ਚੁਣੌਤੀਆਂ ਫਿੰਗਰਪ੍ਰਿੰਟਿੰਗ ਅਤੇ ਵਾਟਰ ਮਾਰਕਿੰਗ ਟੈਕਨੋਲੋਜੀਆਂ ਵਿੱਚ ਨਵੀਨਤਾਕਾਰੀ ਸਮਾਧਾਨਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਿਸ ਨਾਲ ਵਿਅਕਤੀਆਂ, ਰਿਸਰਚ ਟੀਮਾਂ, ਸਟਾਰਟਅੱਪ ਅਤੇ ਸਥਾਪਿਤ ਸੰਗਠਨਾਂ ਦੀ ਭਾਗੀਦਾਰੀ ਨੂੰ ਹੁਲਾਰਾ ਮਿਲਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਕਨਫੈੱਡਰੇਸ਼ਨ ਔਫ ਇੰਡੀਅਨ ਇੰਡਸਟ੍ਰੀ (ਸੀਆਈਆਈ) ਦੁਆਰਾ ਆਯੋਜਿਤ ਇਸ ਪ੍ਰਤੀਯੋਗਿਤਾ ਵਿੱਚ 1,296 ਰਜਿਸਟ੍ਰੇਸ਼ਨ ਹਾਸਲ ਹੋਏ, ਜੋ ਡਿਜੀਟਲ ਸਮੱਗਰੀ ਸੁਰੱਖਿਆ ਵਿੱਚ ਗਹਿਰੀ ਰੁਚੀ ਨੂੰ ਦਰਸਾਉਂਦਾ ਹੈ।

ਇਹ ਚੁਣੌਤੀ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਦਾ ਹਿੱਸਾ ਹੈ, ਜੋ ਸੰਪੂਰਨ ਮੀਡੀਆ ਅਤੇ ਐਂਟਰਟੇਨਮੈਂਟ (ਐੱਮ ਐਂਡ ਈ) ਖੇਤਰ ਦੇ ਮੇਲ ਮਿਲਾਪ ਦੇ ਲਈ ਇੱਕ ਅਨੋਖਾ ਕੇਂਦਰ ਅਤੇ ਸਪੋਕ ਪਲੈਟਫਾਰਮ ਹੈ। ਇਹ ਆਯੋਜਨ ਇੱਕ ਪ੍ਰਮੁੱਖ ਆਲਮੀ ਆਯੋਜਨ ਹੈ ਜਿਸ ਦਾ ਉਦੇਸ਼ ਆਲਮੀ ਐੱਮ ਐਂਡ ਈ ਉਦਯੋਗ ਦਾ ਧਿਆਨ ਭਾਰਤ ਵੱਲ ਆਕਰਸ਼ਿਤ ਕਰਨਾ ਅਤੇ ਇਸ ਨੂੰ ਭਾਰਤੀ ਐੱਮ ਐਂਡ ਈ ਖੇਤਰ ਦੇ ਨਾਲ-ਨਾਲ ਇਸ ਦੀਆਂ ਪ੍ਰਤਿਭਾਵਾਂ ਨਾਲ ਜੋੜਨਾ ਹੈ। 1 ਤੋਂ 4 ਮਈ 2025 ਤੱਕ ਮੁੰਬਈ ਦੇ ਜਿਓ ਵਰਲਡ ਕਨਵੈਂਸ਼ਨ ਸੈਂਟਰ ਅਤੇ ਜਿਓ ਵਰਲਡ ਗਾਰਡਨ ਵਿੱਚ ਆਯੋਜਿਤ ਹੋਣ ਵਾਲੇ ਇਸ ਸਮਿਟ ਨੂੰ ਚਾਰ ਪ੍ਰਮੁੱਖ ਥੰਮ੍ਹਾਂ ਦੇ ਆਲੇ-ਦੁਆਲੇ ਵਿਵਸਥਿਤ ਕੀਤਾ ਗਿਆ ਹੈ। ਪ੍ਰਸਾਰਣ ਅਤੇ ਇਨਫੋਟੇਨਮੈਂਟ, ਏਵੀਜੀਸੀ ਐਕਸਆਰ ਕਵਰਿੰਗ ਐਨੀਮੇਸ਼ਨ, ਵਿਜ਼ੁਅਲ ਇਫੈਕਟ, ਗੇਮਿੰਗ, ਕੌਮਿਕਸ ਅਤੇ ਵਿਸਤ੍ਰਿਤ ਹਕੀਕਤ, ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਅਤੇ ਫਿਲਮਾ ਸ਼ਾਮਲ ਹਨਵੇਵਸ ਐਂਟੀ-ਪਾਇਰੇਸੀ ਚੈਲੇਂਜ ਪ੍ਰਸਾਰਣ ਅਤੇ ਇਨਫੋਟੇਨਮੈਂਟ ਸੈੱਗਮੈਂਟ ਦੇ ਅਧੀਨ ਆਉਂਦਾ ਹੈ, ਜੋ ਸਮੱਗਰੀ ਦਾ ਸਟੀਕ ਅਤੇ ਭਰੋਸੇਯੋਗ ਹੋਣਾ ਯਕੀਨੀ ਬਣਾਉਂਦੇ ਹੋਏ ਸੂਚਨਾ ਪ੍ਰਸਾਰ ਦੇ ਵਿਕਸਿਤ ਤਰੀਕਿਆਂ ਤੇ ਧਿਆਨ ਕੇਂਦ੍ਰਿਤ ਕਰਦਾ ਹੈ।

ਕ੍ਰਿਏਟ ਇਨ ਇੰਡੀਆ ਚੈਲੇਂਜਿਸ ਵਿੱਚ ਮਹੱਤਵਾਕਾਂਖੀ ਅਤੇ ਪੇਸ਼ੇਵਰ ਰਚਨਾਕਾਰਾਂ ਤੋਂ 73,000 ਤੋਂ ਜ਼ਿਆਦਾ ਰਜਿਸਟ੍ਰੇਸ਼ਨ ਹਾਸਲ ਹੋਏ ਹਨ, ਜੋ ਭਾਰਤ ਦੇ ਮੀਡੀਆ ਅਤੇ ਐਂਟਰਟੇਨਮੈਂਟ ਈਕੋਸਿਸਟਮ ਵਿੱਚ ਵਧਦੀ ਆਲਮੀ ਰੁਚੀ ਨੂੰ ਦਰਸਾਉਂਦਾ ਹੈ।

ਉਦੇਸ਼

ਇਸ ਚੁਣੌਤੀ ਦਾ ਉਦੇਸ਼ ਫਿੰਗਰਪ੍ਰਿੰਟਿੰਗ ਅਤੇ ਵਾਟਰਮਾਰਕਿੰਗ ਟੈਕਨੋਲੋਜੀਆਂ ਦੇ ਖੇਤਰ ਵਿੱਚ ਘਰੇਲੂ ਕੰਪਨੀਆਂ ਦੁਆਰਾ ਵਿਕਸਿਤ ਇਨੋਵੇਟਿਵ ਸੌਲਿਊਸ਼ਨਜ਼ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰੋਤਸਾਹਨ ਦੇਣਾ ਹੈ। ਸਥਾਨਕ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਕੇ, ਚੁਣੌਤੀਆਂ ਦਾ ਉਦੇਸ਼ ਹੈ:

  • ਘਰੇਲੂ ਕੰਪਨੀਆਂ ਨੂੰ ਆਪਣੇ ਸਮਾਧਾਨ ਪ੍ਰਦਰਸ਼ਿਤ ਕਰਨ ਅਤੇ ਉਦਯੋਗ ਜਗਤ ਵਿੱਚ ਮਾਨਤਾ ਹਾਸਲ ਕਰਨ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ।
  • ਸੁਰੱਖਿਆ ਅਤੇ ਡਿਜੀਟਲ ਮੀਡੀਆ ਦਾ ਪਤਾ ਲਗਾਉਣ ਦੀ ਸਮਰੱਥਾ ਵਧਾਉਣ ਵਾਲੀਆਂ ਨਵੀਨਤਮ ਤਕਨੀਕਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ।
  • ਅਜਿਹੀਆਂ ਵਿਵਹਾਰਕ ਐਪਲੀਕੇਸ਼ਨਾਂ ਨੂੰ ਉਤਸ਼ਾਹਿਤ ਕਰਨਾ ਜਿਨ੍ਹਾਂ ਨੂੰ ਮੌਜੂਦਾ ਮੀਡੀਆ ਵਰਕਫਲੋ ਵਿੱਚ ਸਹਿਜਤਾ ਨਾਲ ਜੋੜਿਆ ਜਾ ਸਕੇ।
  • ਸਮੱਗਰੀ ਸੰਭਾਲ ਵਿੱਚ ਮੌਜੂਦਾ ਅਤੇ ਉਭਰਦੀਆਂ ਚੁਣੌਤੀਆਂ ਦਾ ਸਮਾਧਾਨ ਕਰਨ ਵਾਲੀ ਨਵੀਆਂ ਟੈਕਨੋਲੋਜੀਆਂ ਦੇ ਵਿਕਾਸ ਵਿੱਚ ਸਹਿਯੋਗ ਕਰਨਾ

ਯੋਗਤਾ ਮਾਪਦੰਡ

ਸਬਮਿਸ਼ਨ ਸ਼੍ਰੇਣੀਆਂ

ਮੁੱਲਾਂਕਣ ਦੇ ਮਾਪਦੰਡ

ਘਟਨਾਕ੍ਰਮ

ਐਵਾਰਡ ਅਤੇ ਮਾਨਤਾ

ਸਿੱਟਾ

ਵੇਵਸ ਐਂਟੀ- ਪਾਇਰੇਸੀ ਚੈਲੇਂਜ, ਫਿੰਗਰਪ੍ਰਿੰਟਿੰਗ ਅਤੇ ਵਾਟਰਮਾਰਕਿੰਗ ਤਕਨੀਕਾਂ ਵਿੱਚ ਘਰੇਲੂ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਕੇ ਡਿਜੀਟਲ ਕੰਟੇਂਟ ਸੁਰੱਖਿਆ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਹਿੱਸੇ ਵਜੋਂ, ਇਸ ਨੇ ਜ਼ਿਕਰਯੋਗ ਰੁਚੀ ਹਾਸਲ ਕੀਤੀ ਹੈ, ਜੋ ਪਾਇਰੇਸੀ ਅਤੇ ਅਣ-ਅਧਿਕਾਰਤ ਵੰਡ ਨਾਲ ਨਜਿੱਠਣ ਵਿੱਚ ਉੱਨਤ ਸਮਾਧਾਨਾਂ ਦੀਆਂ ਤਤਕਾਲ ਜ਼ਰੂਰਤਾਂ ਨੂੰ ਉਜਾਗਰ ਕਰਦਾ ਹੈ। ਉਦਯੋਗ ਦੇ ਨੇਤਾਵਾਂ, ਨੀਤੀ ਨਿਰਮਾਤਾਵਾਂ ਅਤੇ ਟੈਕਨੋਲੋਜੀ ਪਾਇਨੀਅਰਾਂ ਦੇ ਸਮਰਥਨ ਨਾਲ, ਇਹ ਚੁਣੌਤੀਆਂ ਨਾ ਸਿਰਫ਼ ਬੇਮਿਸਾਲ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੀਆਂ ਹਨ, ਸਗੋਂ ਵਾਸਤਵਿਕ ਦੁਨੀਆ ਦੀਆਂ ਐਪਲੀਕੇਸ਼ਨਾਂ ਦੇ ਲਈ ਵੀ ਰਾਹ ਪੱਧਰਾ ਕਰਦੀਆਂ ਹਨ ਜੋ ਡਿਜੀਟਲ ਮੀਡੀਆ ਦੀ ਅਖੰਡਤਾ ਦੀ ਰੱਖਿਆ ਕਰ ਸਕਦੀਆਂ ਹਨ। ਜਿਵੇਂ ਕਿ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ ਵਿਸ਼ਵਵਿਆਪੀ ਅਤੇ ਭਾਰਤੀ ਹਿਤਧਾਰਕਾਂ ਨੂੰ ਇਕੱਠਾ ਕਰਦਾ ਹੈ, ਇਹ ਚੁਣੌਤੀ ਮੀਡੀਆ ਅਤੇ ਮਨੋਰੰਜਨ ਸੁਰੱਖਿਆ ਵਿੱਚ ਅਤਿ-ਆਧੁਨਿਕ ਪ੍ਰਗਤੀ ਲਈ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਦੀਆਂ ਹਨ।

ਸੰਦਰਭ :

ਕਿਰਪਾ ਕਰਕੇ ਪੀਡੀਐੱਫ ਫਾਈਲ ਦੇਖੋ

****

ਸੰਤੋਸ਼ ਕੁਮਾਰ/ ਰਿਤੂ ਕਟਾਰੀਆ/ਸੌਰਭ ਕਾਲੀਆ

About WAVES

The first World Audio Visual & Entertainment Summit (WAVES), a milestone event for the Media & Entertainment (M&E) sector, will be hosted by the Government of India in Mumbai, Maharashtra, from May 1 to 4, 2025.
Whether you're an industry professional, investor, creator, or innovator, the Summit offers the ultimate global platform to connect, collaborate, innovate and contribute to the M&E landscape.
WAVES is set to magnify India’s creative strength, amplifying its position as a hub for content creation, intellectual property, and technological innovation. Industries and sectors in focus include Broadcasting, Print Media, Television, Radio, Films, Animation, Visual Effects, Gaming, Comics, Sound and Music, Advertising, Digital Media, Social Media Platforms, Generative AI, Augmented Reality (AR), Virtual Reality (VR), and Extended Reality (XR).
Have questions? Find answers
here

**************


Come, Sail with us! Register for WAVES now (Coming soon!).


(Release ID: 2109950) Visitor Counter : 8