ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗੁਜਰਾਤ ਦੇ ਗਿਰ ਸੋਮਨਾਥ ਅਤੇ ਵਲਸਾਡ ਵਿੱਚ ਤਿੰਨ ਚੀਨੀ ਮਿੱਲਾਂ ਦੇ ਪੁਨਰ ਸੁਰਜੀਤੀ ਅਤੇ ਆਧੁਨਿਕੀਕਰਣ ਲਈ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦਿੱਤੀ ਗਈ ਹਰ ਗਰੰਟੀ ਅੱਜ ਪੂਰੀ ਕੀਤੀ ਜਾ ਰਹੀ ਹੈ
ਇਨ੍ਹਾਂ ਤਿੰਨਾਂ ਚੀਨੀ ਮਿੱਲਾਂ ਦੀ ਪੁਨਰ ਸੁਰਜੀਤੀ ਨਾਲ ਲਗਭਗ ਦਸ ਹਜ਼ਾਰ ਤੋਂ ਵੱਧ ਕਿਸਾਨਾਂ ਲਈ ਖੁਸ਼ਹਾਲੀ ਦਾ ਰਾਹ ਖੋਲ੍ਹਣ ਦੀ ਸ਼ੁਰੂਆਤ ਹੋਵੇਗੀ
ਮੋਦੀ ਸਰਕਾਰ ਨੇ ਚੀਨੀ ਮਿੱਲਾਂ ਨੂੰ ਈਥੇਨੌਲ ਮਿਸ਼ਰਣ ਰਾਹੀਂ ਊਰਜਾ ਉਤਪਾਦਨ ਨਾਲ ਜੋੜ ਕੇ ਅਨਾਜ ਉਤਪਾਦਕ ਕਿਸਾਨਾਂ ਨੂੰ ਊਰਜਾ ਉਤਪਾਦਕ ਕਿਸਾਨਾਂ ਵਿੱਚ ਬਦਲ ਦਿੱਤਾ ਹੈ
ਈਥੇਨੌਲ ਉਤਪਾਦਕ ਸਹਿਕਾਰੀ ਚੀਨੀ ਮਿੱਲਾਂ ਨਾ ਸਿਰਫ਼ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਪਾਉਂਦੀਆਂ ਹਨ ਸਗੋਂ ਦੇਸ਼ ਦੇ ਪੈਟਰੋਲੀਅਮ ਆਯਾਤ ਬਿਲ ਨੂੰ ਘਟਾਉਣ ਵਿੱਚ ਵੀ ਮਦਦ ਕਰਦੀਆਂ ਹਨ
ਆਉਣ ਵਾਲੇ ਦਿਨਾਂ ਵਿੱਚ, ਅਸੀਂ ਈਥੇਨੌਲ ਨੂੰ ਨਿਰਯਾਤ ਵੀ ਕਰ ਸਕਾਂਗੇ
ਡੀਏਪੀ ਦੀ ਕੀਮਤ ਦੁਨੀਆ ਭਰ ਵਿੱਚ ਵੱਧ ਰਹੀ ਹੈ, ਪਰ ਮੋਦੀ ਜੀ ਦੀ ਅਗਵਾਈ ਹੇਠ, ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਡੀਏਪੀ 'ਤੇ ਸਬਸਿਡੀ ਦੇ ਕੇ ਦੇਸ਼ ਵਿੱਚ ਕੀਮਤ ਨੂੰ ਸਥਿਰ ਰੱਖਿਆ
ਮੋਦੀ ਸਰਕਾਰ ਵਿੱਚ ਕਿਸਾਨਾਂ ਕਿਫਾਇਤੀ ਖਾਦਾਂ, ਡਰਿਪ ਇਰੀਗੇਸ਼ਨ ਸਹੂਲਤਾਂ, ਜੈਵਿਕ ਖੇਤੀ, ਕਿਸਾਨ ਕ੍ਰੈਡਿਟ ਕਾਰਡ ਅਤੇ ਈਥੇਨੌਲ ਜਿਹੀਆਂ ਨਵੀਆਂ ਯੋਜਨਾਵਾਂ ਤੋਂ ਲਾਭ ਉਠਾ ਰਹੇ ਹਨ
Posted On:
08 MAR 2025 6:35PM by PIB Chandigarh
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਗਿਰ ਸੋਮਨਾਥ ਅਤੇ ਵਲਸਾਡ ਵਿੱਚ ਤਿੰਨ ਚੀਨੀ ਮਿੱਲਾਂ ਦੇ ਪੁਨਰ ਸੁਰਜੀਤੀ ਅਤੇ ਆਧੁਨਿਕੀਕਰਂਣ ਲਈ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੀਤੀ ਗਈ ਵਚਨਬੱਧਤਾ ਅੱਜ ਪੂਰੀ ਹੋ ਰਹੀ ਹੈ, ਅਤੇ ਇਸ ਚੀਨੀ ਮਿੱਲ ਦੀ ਪੁਨਰ ਸੁਰਜੀਤੀ ਇਸ ਪੂਰੇ ਖੇਤਰ ਅਤੇ ਵਲਸਾਡ ਦੇ 10,000 ਤੋਂ ਵੱਧ ਕਿਸਾਨਾਂ ਲਈ ਖੁਸ਼ਹਾਲੀ ਦੇ ਦਰਵਾਜ਼ੇ ਖੋਲ੍ਹ ਦੇਵੇਗੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ, ਸਹਿਕਾਰਤਾ ਮੰਤਰਾਲੇ ਨੇ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਨੇ ਖੇਤੀਬਾੜੀ 'ਤੇ ਨਿਰਭਰ ਦੇਸ਼ ਦੇ ਲੱਖਾਂ ਕਿਸਾਨਾਂ ਦੇ ਵਿਕਾਸ ਲਈ ਰਾਹ ਖੋਲ੍ਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀ ਪਹਿਲ ਦੇ ਹਿੱਸੇ ਵਜੋਂ, ਇਨ੍ਹਾਂ ਤਿੰਨਾਂ ਚੀਨੀ ਮਿੱਲਾਂ ਦੀ ਪੁਨਰ ਸੁਰਜੀਤੀ ਇੰਡੀਅਨ ਪੋਟਾਸ਼ ਲਿਮਿਟਿਡ ਰਾਹੀਂ ਕੀਤੀ ਗਈ ਹੈ, ਜਿਸ ਵਿੱਚ 60 ਪ੍ਰਤੀਸ਼ਤ ਸ਼ੇਅਰ ਪੂੰਜੀ ਸਹਿਕਾਰੀ ਸਭਾਵਾਂ ਕੋਲ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਈਥੇਨੌਲ ਅਤੇ ਬੀਜਾਂ ਰਾਹੀਂ ਕਈ ਚੀਨੀ ਮਿੱਲਾਂ ਨਾਲ ਊਰਜਾ ਉਤਪਾਦਨ ਨੂੰ ਜੋੜ ਕੇ ਸਾਡੇ ਖੁਰਾਕ ਉਤਪਾਦਕ ਕਿਸਾਨਾਂ ਨੂੰ ਊਰਜਾ ਉਤਪਾਦਕ ਕਿਸਾਨਾਂ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਈਥੇਨੌਲ ਉਤਪਾਦਕ ਸਹਿਕਾਰੀ ਚੀਨੀ ਮਿੱਲਾਂ ਨਾ ਸਿਰਫ਼ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਪਾਉਂਦੀਆਂ ਹਨ ਬਲਕਿ ਦੇਸ਼ ਦੇ ਪੈਟਰੋਲੀਅਮ ਆਯਾਤ ਬਿਲ ਨੂੰ ਘਟਾਉਣ ਵਿੱਚ ਵੀ ਮਦਦ ਕਰਦੀਆਂ ਹਨ। ਇਸ ਤੋਂ ਇਲਾਵਾ, ਸਾਡੇ ਕਿਸਾਨ ਸਥਾਨਕ ਉਤਪਾਦਕਾਂ ਤੋਂ ਗਲੋਬਲ ਬਾਇਓ-ਫਿਊਲ ਉਤਪਾਦਕਾਂ ਵਿੱਚ ਬਦਲ ਜਾਣਗੇ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ, ਅਸੀਂ ਈਥੇਨੌਲ ਉਤਪਾਦਨ ਵਧਾਵਾਂਗੇ ਅਤੇ ਇਸ ਨੂੰ ਨਿਰਯਾਤ ਕਰਨ ਲਈ ਵਿਸ਼ਵ ਬਜ਼ਾਰ ਵਿੱਚ ਪ੍ਰਵੇਸ਼ ਕਰਾਂਗੇ।

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਚੀਨੀ ਮਿੱਲਾਂ ਦੇ ਮੁੜ ਸੁਰਜੀਤ ਹੋਣ ਨਾਲ ਇਸ ਖੇਤਰ ਦੇ ਲਗਭਗ ਦਸ ਹਜ਼ਾਰ ਕਿਸਾਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਬਦਲਾਅ ਆਵੇਗਾ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇੰਡੀਅਨ ਪੋਟਾਸ਼ ਲਿਮਿਟਿਡ, ਸਟੇਟ ਕੋਆਪਰੇਟਿਵ ਬੈਂਕ, ਗੁਜਰਾਤ ਸਰਕਾਰ ਅਤੇ ਭਾਰਤ ਸਰਕਾਰ ਨੇ ਮਿਲ ਕੇ ਇਨ੍ਹਾਂ ਕਿਸਾਨਾਂ ਦੇ ਹਿਤ ਵਿੱਚ ਇਹ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇੰਡੀਅਨ ਪੋਟਾਸ਼ ਲਿਮਿਟਿਡ ਨੇ ਨਾ ਸਿਰਫ਼ ਚੀਨੀ ਮਿੱਲਾਂ ਨੂੰ ਮੁੜ ਸੁਰਜੀਤ ਕੀਤਾ ਹੈ ਬਲਕਿ ਗੰਨਾ ਕਿਸਾਨਾਂ ਦੀ ਕਈ ਹੋਰ ਤਰੀਕਿਆਂ ਨਾਲ ਸਹਾਇਤਾ ਵੀ ਕੀਤੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਗੰਨੇ ਦੇ ਉਤਪਾਦਨ ਨੂੰ ਵਧਾਉਣ ਲਈ, ਇੰਡੀਅਨ ਪੋਟਾਸ਼ ਲਿਮਿਟਿਡ ਨੇ ਨਵੇਂ ਕਿਸਮ ਦੇ ਬੀਜ, ਗੰਨੇ ਦੀ ਕਟਾਈ ਕਰਨ ਵਾਲੀਆਂ ਮਸ਼ੀਨਾਂ, ਡਰੋਨ ਰਾਹੀਂ ਖਾਦ ਦਾ ਛਿੜਕਾਅ, ਡਰਿਪ ਇਰੀਗੇਸ਼ਨ ਪ੍ਰਣਾਲੀਆਂ ਪੇਸ਼ ਕੀਤੀਆਂ ਹਨ, ਅਤੇ ਇੱਥੋਂ ਤੱਕ ਕਿ ਈਥੇਨੌਲ ਅਤੇ ਗੈਸ ਉਤਪਾਦਨ ਲਈ ਫੈਕਟਰੀਆਂ ਵੀ ਸਥਾਪਿਤ ਕੀਤੀਆਂ ਹਨ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਡਾ ਟੀਚਾ ਇਨ੍ਹਾਂ ਤਿੰਨਾਂ ਫੈਕਟਰੀਆਂ ਵਿੱਚ ਗੰਨੇ ਤੋਂ ਈਥੇਨੌਲ, ਕੰਪ੍ਰੈਸਡ ਬਾਇਓਗੈਸ ਅਤੇ ਜੈਵਿਕ ਖਾਦ ਪੈਦਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੀ ਭਲਾਈ ਲਈ ਕਈ ਬੇਮਿਸਾਲ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਨੇ ਜ਼ਿਕਰ ਕੀਤਾ ਕਿ 2013-14 ਵਿੱਚ ਖੇਤੀਬਾੜੀ ਲਈ ਬਜਟ ਸਿਰਫ਼ 22,000 ਕਰੋੜ ਰੁਪਏ ਸੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ 2023-24 ਵਿੱਚ ਵਧਾ ਕੇ 1.37 ਲੱਖ ਕਰੋੜ ਰੁਪਏ ਕਰ ਦਿੱਤਾ, ਜੋ ਕਿ ਛੇ ਗੁਣਾ ਵਾਧਾ ਹੈ। ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ, ਕਿਸਾਨਾਂ ਨੂੰ ਦਿੱਤੇ ਗਏ ਕਰਜ਼ੇ, ਜੋ ਉਸ ਸਮੇਂ 8.5 ਲੱਖ ਕਰੋੜ ਰੁਪਏ ਸਨ, ਹੁਣ ਮੋਦੀ ਜੀ ਦੁਆਰਾ 25.5 ਲੱਖ ਕਰੋੜ ਰੁਪਏ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕਿਸਾਨਾਂ ਦੀ ਭਲਾਈ ਲਈ ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਦੋਂ ਕਿ ਡੀਏਪੀ (ਡੀ-ਅਮੋਨੀਅਮ ਫਾਸਫੇਟ) ਦੀ ਕੀਮਤ ਦੁਨੀਆ ਭਰ ਵਿੱਚ ਵੱਧ ਰਹੀ ਹੈ, ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ 10 ਸਾਲਾਂ ਤੋਂ ਡੀਏਪੀ 'ਤੇ ਸਬਸਿਡੀਆਂ ਪ੍ਰਦਾਨ ਕਰਕੇ ਦੇਸ਼ ਵਿੱਚ ਕੀਮਤ ਨੂੰ ਸਥਿਰ ਰੱਖਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸ਼੍ਰੀ ਨਰੇਂਦਰ ਮੋਦੀ ਜੀ ਦੀ ਸੋਚ ਦਾ ਨਤੀਜਾ ਹੈ, ਜਿਸ ਨੇ ਇਹ ਯਕੀਨੀ ਬਣਾਇਆ ਹੈ ਕਿ ਕਿਸਾਨਾਂ ਨੂੰ ਕਿਫਾਇਤੀ ਖਾਦਾਂ, ਡਰਿਪ ਇਰੀਗੇਸ਼ਨ ਸਹੂਲਤਾਂ, ਜੈਵਿਕ ਖੇਤੀ, ਕਿਸਾਨ ਕ੍ਰੈਡਿਟ ਕਾਰਡ ਅਤੇ ਈਥੇਨੌਲ ਜਿਹੀਆਂ ਵੱਖ-ਵੱਖ ਨਵੀਆਂ ਯੋਜਨਾਵਾਂ ਦਾ ਲਾਭ ਮਿਲਦਾ ਰਹੇ।

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇੰਡੀਅਨ ਪੋਟਾਸ਼ ਲਿਮਿਟਿਡ ਨੇ ਅੱਜ ਇੱਕ ਨਵੀਂ ਸ਼ੁਰੂਆਤ ਰਾਹੀਂ ਦਸ ਹਜ਼ਾਰ ਤੋਂ ਵੱਧ ਕਿਸਾਨਾਂ ਦੇ ਜੀਵਨ ਨੂੰ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਜਦੋਂ ਇਹ ਚੀਨੀ ਮਿੱਲਾਂ ਪੂਰੀ ਸਮਰੱਥਾ ਨਾਲ ਕੰਮ ਕਰਨਾ ਸ਼ੁਰੂ ਕਰਨਗੀਆਂ, ਤਾਂ ਇੱਥੋਂ ਦੇ ਕਿਸਾਨਾਂ ਲਈ ਖੁਸ਼ਹਾਲੀ ਦੇ ਦਰਵਾਜ਼ੇ ਖੁੱਲ੍ਹਣਗੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਪ੍ਰਤੀ ਕੀਤੀ ਵਚਨਬੱਧਤਾ ਨੂੰ ਪੂਰਾ ਕੀਤਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ, ਕਿਸਾਨਾਂ ਨੂੰ ਡਰਿਪ ਇਰੀਗੇਸ਼ਨ ਅਪਣਾਉਣ ਲਈ ਉਤਸ਼ਾਹਿਤ ਕਰਕੇ, ਸਾਨੂੰ ਸਾਰਿਆਂ ਨੂੰ ਪਾਣੀ ਬਚਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
************
ਆਰਕੇ/ਵੀਵੀ/ਏਐਸਐਚ/ਪੀਐਸ
(Release ID: 2109523)
Visitor Counter : 17