ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਅਸਾਧਾਰਣ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ

Posted On: 08 MAR 2025 11:54AM by PIB Chandigarh

ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਭਰ ਵਿੱਚ ਮਹਿਲਾਵਾਂ ਦੇ ਅਪਾਰ ਯੋਗਦਾਨ ਨੂੰ ਸਨਮਾਨ ਦੇਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਉਨ੍ਹਾਂ ਮਹਿਲਾਵਾਂ ਨੂੰ ਸੌਂਪ ਦਿੱਤੇ ਹਨ ਜੋ ਵਿਭਿੰਨ ਖੇਤਰਾਂ ਵਿੱਚ ਜ਼ਿਕਰਯੋਗ ਪ੍ਰਗਤੀ ਕਰ ਰਹੀਆਂ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਸਵੇਰ ਤੋਂ ਹੀ ਅਸੀਂ ਅਸਾਧਾਰਣ ਮਹਿਲਾਵਾਂ ਦੁਆਰਾ ਆਪਣੇ ਜੀਵਨ ਦੇ ਸਫ਼ਰ ਨੂੰ ਸਾਂਝਾ ਕਰਨ ਅਤੇ ਹੋਰ ਮਹਿਲਾਵਾਂ ਨੂੰ ਪ੍ਰੇਰਿਤ ਕਰਨ ਵਾਲੇ ਪ੍ਰੇਰਕ ਪੋਸਟ ਦੇਖ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ, “ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਅਤੇ ਸਫ਼ਲਤਾ ਸਾਨੂੰ ਮਹਿਲਾਵਾਂ ਦੀ ਅਸੀਮ ਸਮਰੱਥਾ ਦੀ ਯਾਦ ਦਿਵਾਉਂਦੀ ਹੈ। ਅੱਜ ਅਤੇ ਹਰ ਦਿਨ, ਅਸੀਂ ਵਿਕਸਿਤ ਭਾਰਤ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹਾਂ।”

ਪ੍ਰਧਾਨ ਮੰਤਰੀ ਨੇ ਐਕਸ  (X)‘ਤੇ ਪੋਸਟ ਕੀਤਾ:

ਸਵੇਰ ਤੋਂ ਹੀ ਤੁਸੀਂ ਅਸਾਧਾਰਣ ਮਹਿਲਾਵਾਂ ਦੁਆਰਾ ਆਪਣੇ ਜੀਵਨ ਦੇ ਸਫ਼ਰ ਨੂੰ ਸਾਂਝਾ ਕਰਨ ਅਤੇ ਹੋਰ ਮਹਿਲਾਵਾਂ ਨੂੰ ਪ੍ਰੇਰਿਤ ਕਰਨ ਵਾਲੇ ਪ੍ਰੇਰਕ ਪੋਸਟ ਦੇਖ ਰਹੇ ਹੋ। ਇਹ ਮਹਿਲਾਵਾਂ ਭਾਰਤ ਦੇ ਵਿਭਿੰਨ ਹਿੱਸਿਆਂ ਤੋਂ ਹਨ ਅਤੇ ਉਨ੍ਹਾਂ ਨੇ ਵਿਭਿੰਨ ਖੇਤਰਾਂ ਵਿੱਚ ਉਤਕ੍ਰਿਸ਼ਟਤਾ ਪ੍ਰਾਪਤ ਕੀਤੀ ਹੈ, ਲੇਕਿਨ ਇਨ੍ਹਾਂ ਵਿੱਚ ਅੰਤਰਨਿਹਿਤ ਹੈ- ਭਾਰਤ ਦੀ ਨਾਰੀ ਸ਼ਕਤੀ ਦਾ ਕੌਸ਼ਲ।

 

ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਅਤੇ ਸਫ਼ਲਤਾ ਸਾਨੂੰ ਮਹਿਲਾਵਾਂ ਦੀ ਅਸੀਮ ਸਮਰੱਥਾ ਦੀ ਯਾਦ ਦਿਵਾਉਂਦੀ ਹੈ। ਅੱਜ ਅਤੇ ਹਰ ਦਿਨ, ਅਸੀਂ ਵਿਕਸਿਤ ਭਾਰਤ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹਾਂ।”

 

 ************

ਐੱਮਜੇਪੀਐੱਸ/ਵੀਜੇ


(Release ID: 2109381) Visitor Counter : 31