ਪ੍ਰਧਾਨ ਮੰਤਰੀ ਦਫਤਰ
ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ
ਜਾਪਾਨੀ ਵਫ਼ਦ ਵਿੱਚ ਮੈਨੂਫੈਕਚਰਿੰਗ, ਬੈਕਿੰਗ, ਏਅਰਲਾਈਨਜ਼, ਫਾਰਮਾ ਸੈਕਟਰ, ਇੰਜੀਨੀਅਰਿੰਗ ਅਤੇ ਲੌਜਿਸਟਕਿਸ ਜਿਹੇ ਪ੍ਰਮੁੱਖ ਖੇਤਰਾਂ ਦੇ ਕਾਰਪੋਰੇਟ ਘਰਾਣਿਆਂ ਦੇ ਪ੍ਰਤੀਨਿਧੀ ਸ਼ਾਮਲ
ਪ੍ਰਧਾਨ ਮੰਤਰੀ ਮੋਦੀ ਨੇ ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ’ ਦੇ ਪ੍ਰਤੀ ਜਾਪਾਨ ਦੀ ਮਜ਼ਬੂਤ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ
Posted On:
05 MAR 2025 7:52PM by PIB Chandigarh
ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ (ਜੇਆਈਬੀਸੀਸੀ) ਦੇ 17 ਮੈਂਬਰਾਂ ਵਾਲੇ ਵਫ਼ਦ ਨੇ ਆਪਣੇ ਚੇਅਰਮੈਨ ਸ਼੍ਰੀ ਤਾਤਸੁਓ ਯਾਸੁਨਾਗਾ ਦੀ ਅਗਵਾਈ ਵਿੱਚ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਮੈਨੂਫੈਕਚਰਿੰਗ, ਬੈਕਿੰਗ, ਏਅਰਲਾਈਨਜ਼, ਫਾਰਮਾ ਸੈਕਟਰ, ਪਲਾਂਟ ਇੰਜੀਨੀਅਰਿੰਗ ਅਤੇ ਲੌਜਿਸਟਿਕਸ ਜਿਹੇ ਪ੍ਰਮੁੱਖ ਖੇਤਰਾਂ ਦੇ ਪ੍ਰਮੁੱਖ ਜਾਪਾਨੀ ਕਾਰਪੋਰੇਟ ਘਰਾਣਿਆਂ ਦੇ ਸੀਨੀਅਰ ਪ੍ਰਤੀਨਿਧੀ ਸ਼ਾਮਲ ਸਨ।
ਸ਼੍ਰੀ ਯਾਸੁਨਾਗਾ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਭਾਰਤੀ ਹਮਰੁਤਬਾ, ਭਾਰਤ-ਜਾਪਾਨ ਵਪਾਰ ਸਹਿਯੋਗ ਕਮੇਟੀ ਦੇ ਨਾਲ ਜਾਪਾਨ-ਭਾਰਤ ਵਪਾਰ ਸਹਿਯੋਗ ਕਮੇਟੀ ਦੀ ਆਗਾਮੀ 48ਵੀਂ ਸੰਯੁਕਤ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਇਹ ਮੀਟਿੰਗ 06 ਮਾਰਚ 2025 ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੀ ਹੈ। ਚਰਚਾ ਵਿੱਚ ਭਾਰਤ ਵਿੱਚ ਉੱਚ ਗੁਣਵੱਤਾ, ਘੱਟ ਲਾਗਤ ਵਾਲੇ ਮੈਨੂਫੈਕਚਰਿੰਗ, ਅਫਰੀਕਾ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਗਲੋਬਲ ਮਾਰਕਿਟਸ ਦੇ ਲਈ ਮੈਨੂਫੈਕਚਰਿੰਗ ਦਾ ਵਿਸਤਾਰ ਅਤੇ ਮਨੁੱਖੀ ਸੰਸਾਧਨ ਵਿਕਾਸ ਅਤੇ ਅਦਾਨ-ਪ੍ਰਦਾਨ ਨੂੰ ਵਧਾਉਣ ਸਮੇਤ ਪ੍ਰਮੁੱਖ ਖੇਤਰ ਸ਼ਾਮਲ ਰਹੇ।
ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜਾਪਾਨੀ ਕਾਰੋਬਾਰਾਂ ਦੀਆਂ ਵਿਸਤਾਰ ਯੋਜਨਾਵਾਂ ਅਤੇ ‘ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ’ ਦੇ ਪ੍ਰਤੀ ਉਨ੍ਹਾਂ ਦੀ ਦ੍ਰਿੜ੍ਹ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਕੌਸ਼ਲ ਵਿਕਾਸ ਵਿੱਚ ਵਧੇ ਹੋਏ ਸਹਿਯੋਗ ਦੇ ਮਹੱਤਵ ‘ਤੇ ਵੀ ਬਲ ਦਿੱਤਾ, ਜੋ ਭਾਰਤ-ਜਾਪਾਨ ਦੁਵੱਲੇ ਸਬੰਧਾਂ ਦਾ ਪ੍ਰਮੁੱਖ ਥੰਮ੍ਹ ਬਣਿਆ ਹੋਇਆ ਹੈ।
************
ਐੱਮਜੇਪੀਐੱਸ/ਐੱਸਆਰ
(Release ID: 2108720)
Visitor Counter : 7
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Tamil
,
Telugu
,
Malayalam