ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਦੋ-ਦਿਨਾਂ ਵਿਜ਼ਿਟਰਸ ਕਾਨਫਰੰਸ ਅੱਜ ਸੰਪੰਨ ਹੋਈ
ਰਾਸ਼ਟਰਪਤੀ ਨੇ ਅਕਾਦਮਿਕ ਅਤੇ ਉਦਯੋਗ ਜਗਤ ਦੇ ਦਰਮਿਆਨ ਇੱਕ ਮਜ਼ਬੂਤ ਸਬੰਧ ਦਾ ਸਮਰਥਨ ਕੀਤਾ
प्रविष्टि तिथि:
04 MAR 2025 5:42PM by PIB Chandigarh
ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਦੋ ਦਿਨਾਂ ਵਿਜ਼ਿਟਰਸ ਕਾਨਫਰੰਸ ਅੱਜ (4 ਮਾਰਚ, 2025) ਨੂੰ ਸੰਪੰਨ ਹੋਈ।
ਇਸ ਸੰਮੇਲਨ ਵਿੱਚ ਨਿਮਨਲਿਖਤ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ- ਅਕਾਦਮਿਕ ਕੋਰਸਾਂ ਵਿੱਚ ਲਚਕੀਲਾਪਣ, ਕਈ ਵਾਰ ਪ੍ਰਵੇਸ਼ ਅਤੇ ਨਿਕਾਸ ਸਬੰਧੀ ਵਿਕਲਪਾਂ ਦੇ ਨਾਲ ਕ੍ਰੈਡਿਟ ਸ਼ੇਅਰਿੰਗ ਅਤੇ ਕ੍ਰੈਡਿਟ ਟ੍ਰਾਂਸਫਰ: ਅੰਤਰਰਾਸ਼ਟਰੀਕਰਣ ਸਬੰਧੀ ਪ੍ਰਯਾਸ ਅਤੇ ਸਹਿਯੋਗ; ਖੋਜ ਅਤੇ ਇਨੋਵੇਸ਼ਨ ਨੂੰ ਉਪਯੋਗੀ ਉਤਪਾਦਾਂ ਅਤੇ ਸੇਵਾਵਾਂ ਵਿੱਚ ਪਰਿਵਰਤਿਤ ਕਰਨ ਨਾਲ ਸਬੰਧਿਤ ਵਧੇਰੇ ਅਰਥਪੂਰਣ ਖੋਜ ਅਤੇ ਇਨੋਵੇਸ਼ਨ; ਐੱਨਈਪੀ ਦੇ ਸੰਦਰਭ ਵਿੱਚ ਵਿਦਿਆਰਥੀਆਂ ਦੀ ਚੋਣ ਦੀ ਪ੍ਰਭਾਵੀ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਪਸੰਦ ਦਾ ਸਨਮਾਨ; ਅਤੇ ਪ੍ਰਭਾਵੀ ਆਕਲਣ ਅਤੇ ਮੁਲਾਂਕਣ। ਵਿਚਾਰ-ਵਟਾਂਦਰੇ ਦੇ ਨਤੀਜਿਆਂ ਨੂੰ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਸਾਹਮਣੇ ਪੇਸ਼ ਕੀਤਾ ਗਿਆ।
ਆਪਣੇ ਸਮਾਪਨ ਭਾਸ਼ਣ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਰਾਸ਼ਟਰੀ ਟੀਚਾ ਇਸ ਸਦੀ ਦੇ ਪਹਿਲੇ ਹਿੱਸੇ ਦੇ ਅੰਤ ਤੋਂ ਪਹਿਲਾਂ ਭਾਰਤ ਨੂੰ ਇੱਕ ਵਿਕਸਿਤ ਦੇਸ਼ ਬਣਾਉਂਦਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ, ਵਿਦਿਅਕ ਸੰਸਥਾਵਾਂ ਅਤੇ ਵਿਦਿਆਰਥੀਆਂ ਨਾਲ ਸਬੰਧਿਤ ਦੇ ਸਾਰੇ ਹਿਤਧਾਰਕਾਂ ਨੂੰ ਗਲੋਬਲ ਸੋਚ ਦੇ ਨਾਲ ਅੱਗੇ ਵਧਣਾ ਹੋਵੇਗਾ। ਅੰਤਰਰਾਸ਼ਟਰੀਕਰਣ ਦੇ ਪ੍ਰਯਾਸਾਂ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਨਾਲ ਯੁਵਾ ਵਿਦਿਆਰਥੀ 21ਵੀਂ ਸਦੀ ਦੀ ਦੁਨੀਆ ਵਿੱਚ ਆਪਣੀ ਹੋਰ ਵਧੇਰੇ ਪ੍ਰਭਾਵੀ ਪਹਿਚਾਣ ਬਣਾ ਸਕਣਗੇ। ਸਾਡੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਉਤਕ੍ਰਿਸ਼ਟ ਸਿੱਖਿਆ ਦੀ ਉਪਲਬਧਤਾ ਨਾਲ ਵਿਦੇਸ਼ ਵਿੱਚ ਜਾ ਕੇ ਅਧਿਐਨ ਕਰਨ ਦੀ ਪ੍ਰਵਿਰਤੀ ਵਿੱਚ ਕਮੀ ਆਵੇਗੀ। ਸਾਡੀਆਂ ਯੁਵਾ ਪ੍ਰਤਿਭਾਵਾਂ ਦਾ ਰਾਸ਼ਟਰ ਨਿਰਮਾਣ ਵਿੱਚ ਬਿਹਤਰ ਉਪਯੋਗ ਹੋ ਸਕੇਗਾ।
ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਿਸ਼ਵ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਆਤਮਨਿਰਭਰ ਹੋਣਾ ਹੀ ਸਹੀ ਮਾਇਨੇ ਵਿੱਚ ਇੱਕ ਵਿਕਸਿਤ, ਵੱਡੀ ਅਤੇ ਮਜ਼ਬੂਤ ਅਰਥਵਿਵਸਥਾ ਦੀ ਪਹਿਚਾਣ ਹੈ। ਖੋਜ ਅਤੇ ਇਨੋਵੇਸ਼ਨ ‘ਤੇ ਅਧਾਰਿਤ ਆਤਮਨਿਰਭਰਤਾ ਸਾਡੇ ਉੱਦਮਾਂ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਏਗੀ। ਅਜਿਹੇ ਖੋਜ ਅਤ ਇਨੋਵੇਸ਼ਨ ਨੂੰ ਹਰ ਸੰਭਵ ਸਹਿਯੋਗ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਵਿਕਸਿਤ ਅਰਥਵਿਵਸਥਾਵਾਂ ਵਿੱਚ ਸਿੱਖਿਆ ਅਤੇ ਉਦਯੋਗ ਜਗਤ ਦੇ ਦਰਮਿਆਨ ਦਾ ਸਬੰਧ ਮਜ਼ਬੂਤ ਦਿਖਾਈ ਦਿੰਦਾ ਹੈ।
ਉਦਯੋਗ ਜਗਤ ਅਤੇ ਉੱਚ ਵਿਦਿਅਕ ਸੰਸਥਾਨਾਂ ਦਰਮਿਆਨ ਨਿਰੰਤਰ ਅਦਾਨ-ਪ੍ਰਦਾਨ ਦੇ ਕਾਰਨ ਖੋਜ ਕਾਰਜ ਅਰਥਵਿਵਸਥਾ ਅਤੇ ਸਮਾਜ ਦੀਆਂ ਜ਼ਰੂਰਤਾਂ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਨੇ ਉੱਚ ਸਿੱਖਿਆ ਸੰਸਥਾਨਾਂ ਦੇ ਪ੍ਰਮੁੱਖਾਂ ਨੂੰ ਅਪੀਲ ਕੀਤੀ ਕਿ ਉਹ ਉਦਯੋਗਿਕ ਸੰਸਥਾਨਾਂ ਦੇ ਸੀਨੀਅਰ ਲੋਕਾਂ ਦੇ ਨਾਲ ਆਪਸੀ ਹਿਤ ਵਿੱਚ ਨਿਰੰਤਰ ਵਿਚਾਰ-ਵਟਾਂਦਰਾ ਕਰਨ ਦੇ ਸੰਸਥਾਗਤ ਪ੍ਰਯਾਸ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਖੋਜ ਕਾਰਜ ਕਰਨ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲਾਭ ਹੋਵੋਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦਿਅਕ ਸੰਸਥਾਨਾਂ ਦੀ ਲੈਬਸ ਨੂੰ ਸਥਾਨਕ, ਖੇਤਰੀ, ਰਾਸ਼ਟਰੀ ਅਤੇ ਗਲੋਬਲ ਜ਼ਰੂਰਤਾਂ ਨੂੰ ਜੋੜਨਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਵਿਸ਼ੇਸ਼ ਪ੍ਰਤਿਭਾ ਅਤੇ ਜ਼ਰੂਰਤਾਂ ਦੇ ਅਨੁਰੂਪ ਵਿਵਸਥਾ ਅਧਾਰਿਤ ਅਤੇ ਲਚੀਲੀ ਸਿੱਖਿਆ ਪ੍ਰਣਾਲੀ ਦਾ ਹੋਣਾ ਅਤਿਅੰਤ ਜ਼ਰੂਰੀ ਅਤੇ ਚੁਣੌਤੀਪੂਰਨ ਹੈ। ਇਸ ਸੰਦਰਭ ਵਿੱਚ ਨਿਰੰਤਰ ਸਜਗ ਅਤੇ ਸਰਗਰਮ ਰਹਿਣ ਦੀ ਜ਼ਰੂਰਤ ਹੈ। ਅਨੁਭਵ ਦੇ ਅਧਾਰ ‘ਤੇ ਸਮੁਚਿਤ ਬਦਲਾਅ ਹੁੰਦੇ ਰਹਿਣੇ ਚਾਹੀਦੇ ਹੈ। ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣਾ ਅਜਿਹੇ ਬਦਲਾਵਾਂ ਦਾ ਉਦੇਸ਼ ਹੋਣੇ ਚਾਹੀਦੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਚਰਿੱਤਰਵਾਨ, ਸਮਝਦਾਰ ਅਤੇ ਯੋਗ ਨੌਜਵਾਨਾਂ ਦੇ ਬਲ ‘ਤੇ ਹੀ ਕੋਈ ਰਾਸ਼ਟਰ ਸਸ਼ਕਤ ਅਤੇ ਵਿਕਸਿਤ ਬਣਦਾ ਹੈ। ਵਿਦਿਅਕ ਸੰਸਥਾਨਾਂ ਵਿੱਚ ਸਾਡੇ ਯੁਵਾ ਵਿਦਿਆਰਥੀਆਂ ਦੇ ਚਰਿੱਤਰ, ਵਿਵੇਕ ਅਤੇ ਸਮਰੱਥਾ ਦਾ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉੱਚ ਵਿਦਿਅਕ ਸੰਸਥਾਨਾਂ ਦੇ ਪ੍ਰਮੁੱਖ ਜ਼ਰੂਰ ਹੀ ਉੱਚ ਸਿੱਖਿਆ ਦੇ ਮਾਣਮੱਤੇ ਆਦਰਸ਼ਾਂ ਨੂੰ ਹਾਸਲ ਕਰਨਗੇ ਅਤੇ ਭਾਰਤ ਮਾਤਾ ਦੇ ਨੌਜਵਾਨ ਬੱਚਿਆਂ ਦਾ ਉੱਜਵਲ ਭਵਿੱਖ ਸੁਨਿਸ਼ਚਿਤ ਕਰਨਗੇ।
ਰਾਸ਼ਟਰਪਤੀ ਦਾ ਭਾਸ਼ਣ ਹਿੰਦੀ ਵਿੱਚ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
************
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(रिलीज़ आईडी: 2108404)
आगंतुक पटल : 28