ਰਾਸ਼ਟਰਪਤੀ ਸਕੱਤਰੇਤ
ਇੰਡੀਅਨ ਰੈਵੇਨਿਊ ਸਰਵਿਸ ਦੇ ਟ੍ਰੇਨੀ ਅਧਿਕਾਰੀਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
04 MAR 2025 12:35PM by PIB Chandigarh
ਇੰਡੀਅਨ ਰੈਵੇਨਿਊ ਸਰਵਿਸ (78ਵੇਂ ਬੈਚ) ਦੇ ਟ੍ਰੇਨੀ ਅਧਿਕਾਰੀਆਂ ਨੇ ਅੱਜ (4 ਮਾਰਚ, 2025) ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ।

ਇਸ ਅਵਸਰ ‘ਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇੰਡੀਅਨ ਰੈਵੇਨਿਊ ਸਰਵਿਸ ਦੇ ਅਧਿਕਾਰੀਆਂ ਦਾ ਕੰਮ ਸ਼ਾਸਨ ਅਤੇ ਭਲਾਈ ਦੇ ਲਈ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਜੀਵੰਤ ਅਰਥਵਿਵਸਥਾ ਦੇ ਲਈ ਟੈਕਸ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਰੈਵੇਨਿਊ ਸਰਵਿਸ ਦੇ ਅਧਿਕਾਰੀਆਂ ਦੇ ਰੂਪ ਵਿੱਚ, ਉਹ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਕਿ ਇਸ ਜ਼ਰੂਰੀ ਸੰਸਾਧਨ ਨੂੰ ਨਿਰਪੱਖ, ਪ੍ਰਭਾਵਸ਼ਾਲੀ ਅਤੇ ਪਾਰਦਰਸ਼ੀ ਤਰੀਕੇ ਨਾਲ ਇਕੱਠਾ ਕੀਤਾ ਜਾਵੇ।
ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਬੁਨਿਆਦੀ ਢਾਂਚਾ ਵਧ ਰਿਹਾ ਹੈ, ਡਿਜੀਟਲ ਕਨੈਕਟੀਵਿਟੀ ਅੰਤਰ ਨੂੰ ਖਤਮ ਕਰ ਰਹੀ ਹੈ, ਅਤੇ ਆਰਥਿਕ ਮੌਕੇ ਪਹਿਲਾਂ ਤੋਂ ਕਿਤੇ ਵਧੇਰੇ ਸੁਲਭ ਹਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਨੂੰ ਸਥਾਈ ਅਤੇ ਸਮਾਵੇਸੀ ਬਣਾਉਣ ਦੇ ਲਈ ਸੰਸਾਧਨਾਂ ਦਾ ਪ੍ਰਬੰਧਨ ਕੁਸ਼ਲਤਾ ਅਤੇ ਨਿਰਪੱਖਤਾ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ, ਅਤੇ ਨਾਗਰਿਕਾਂ ਨੂੰ ਵਿਵਸਥਾ ‘ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ ਕਿਉਂਕਿ ਉਹ ਇਸ ਪ੍ਰਕਿਰਿਆ ਦੀ ਦੇਖ-ਰੇਖ ਕਰਨਗੇ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕੋਈ ਆਪਣੀ ਵੈਧ ਸਮਰੱਥਾ ਮੁਤਾਬਕ ਯੋਗਦਾਨ ਦੇਵੇ ਅਤੇ ਉਸ ਦੇ ਨਾਲ ਸਨਮਾਨ ਅਤੇ ਗਰਿਮਾ ਦੇ ਨਾਲ ਵਿਵਹਾਰ ਕੀਤਾ ਜਾਵੇ।

ਰਾਸ਼ਟਰਪਤੀ ਨੇ ਕਿਹਾ ਕਿ ਬਦਲਦੇ ਸਮੇਂ, ਵਧਦੀਆਂ ਉਪੇਖਿਆਵਾਂ ਅਤੇ ਸਰਕਾਰੀ ਪਹਿਲਕਦਮੀਆਂ ਨੇ ਵਧੇਰੇ ਕੁਸ਼ਲਤਾ, ਪਾਰਦਰਸ਼ਿਤਾ ਅਤੇ ਸੁਵਿਧਾ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ। ਡਿਜੀਟਲ ਤਕਨੀਕ ਇਸ ਬਦਲਾਅ ਦੇ ਮੂਲ ਵਿੱਚ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਇਨਕਮ ਟੈਕਸ ਡਿਪਾਰਟਮੈਂਟ ਜ਼ਿਕਰਯੋਗ ਸਟੀਕਤਾ ਨਾਲ ਵਿਸੰਗਤੀਆਂ ਦਾ ਪਤਾ ਲਗਾਉਣ ਲਈ ਅਡਵਾਂਸਡ ਡੇਟਾ ਵਿਸ਼ਲੇਸ਼ਣਾਂ ਦੀ ਵਰਤੋਂ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਈਮਾਨਦਾਰ ਟੈਕਸਪੇਅਰਸ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਯਾਦ ਰੱਖਣ ਦੀ ਸਲਾਹ ਦਿੱਤੀ ਕਿ ਤਕਨੀਕ ਸਿਰਫ ਇੱਕ ਉਪਕਰਣ ਹੈ ਅਤੇ ਇਹ ਮਾਨਵੀ ਕਦਰਾਂ ਕੀਮਤਾਂ ਦਾ ਵਿਕਲਪ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਡੇਟਾ-ਸੰਚਾਲਿਤ ਪ੍ਰਣਾਲੀਆਂ ਕੁਸ਼ਲਤਾ ਵਧਾ ਸਕਦੀਆਂ ਹਨ, ਪਰੰਤੂ ਉਹ ਕਦੇ ਵੀ ਹਮਦਰਦੀ ਅਤੇ ਅਖੰਡਤਾ ਦੀ ਥਾਂ ਨਹੀਂ ਲੈ ਸਕਦੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਜਾਂ ਦਾ ਉਦੇਸ਼ ਸਾਰਿਆਂ ਦਾ ਵਿਕਾਸ ਹੋਣਾ ਚਾਹੀਦਾ ਹੈ, ਖਾਸ ਤੌਰ ‘ਤੇ ਵੰਚਿਤਾਂ ਅਤੇ ਕਮਜ਼ੋਰ ਵਰਗਾਂ ਦਾ।

ਇੰਡੀਅਨ ਰੈਵੇਨਿਊ ਸਰਵਿਸ (78ਵੇਂ) ਦੇ ਟ੍ਰੇਨੀ ਅਧਿਕਾਰੀ, ਜਿਨ੍ਹਾਂ ਵਿੱਚ ਰੌਇਲ ਭੂਟਾਨ ਸੇਵਾ ਦੇ ਦੋ ਅਧਿਕਾਰੀ ਟ੍ਰੇਨੀ ਵੀ ਸ਼ਾਮਲ ਹਨ, ਨੈਸ਼ਨਲ ਅਕਾਦਮੀ ਆਫ ਡਾਇਰੈਕਟ ਟੈਕਸਿਜ਼ (ਐੱਨਏਡੀਟੀ), ਨਾਗਪੁਰ ਵਿੱਚ ਸ਼ੁਰੂਆਤੀ ਟ੍ਰੇਨਿੰਗ ਪ੍ਰਾਪਤ ਕਰ ਰਹੇ ਹਨ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ –
*********
ਐੱਮਜੇਪੀਐੱਸ/ਐੱਸਆਰ
(Release ID: 2108290)