ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

12ਵੀਂ ਖੇਤਰੀ 3ਆਰ ਅਤੇ ਏਸ਼ੀਆ ਅਤੇ ਪ੍ਰਸ਼ਾਂਤ ਵਿੱਚ ਸਰਕੂਲਰ ਆਰਥਿਕਤਾ ਫੋਰਮ ਜੈਪੁਰ ਵਿੱਚ ਸ਼ੁਰੂ ਹੋਈ


ਇਸ ਮੌਕੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੋ ਪਲੈਨੇਟ ਪੀਪਲ ਅਪ੍ਰੋਚ (ਪੀ-3 ਪਹੁੰਚ) 'ਤੇ ਜ਼ੋਰ ਦਿੱਤਾ

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਸ਼ਹਿਰਾਂ, ਤਕਨੀਕੀ ਸੰਸਥਾਵਾਂ ਅਤੇ ਤਕਨੀਕ ਪ੍ਰੋਵਾਈਡਰਸ ਲਈ ਗਿਆਨ ਦੇ ਅਦਾਨ-ਪ੍ਰਦਾਨ ਲਈ ਇੱਕ ਡਿਜੀਟਲ ਮੰਚ, ਸਿਟੀਜ਼ ਕੋਲੀਸ਼ਨ ਫਾਰ ਸਰਕੂਲੈਰਿਟੀ (ਸੀ-3) ਦਾ ਐਲਾਨ ਕੀਤਾ

ਸਿਟੀਜ਼ 2.0 ਦੇ ਤਹਿਤ ₹1,800 ਕਰੋੜ ਦੇ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ, ਜਿਸ ਨਾਲ 14 ਰਾਜਾਂ ਦੇ 18 ਸ਼ਹਿਰਾਂ ਨੂੰ ਪ੍ਰਭਾਵਸ਼ਾਲੀ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਲਾਭ ਹੋਵੇਗਾ

Posted On: 03 MAR 2025 2:12PM by PIB Chandigarh

 ਏਸ਼ੀਆ ਅਤੇ ਪ੍ਰਸ਼ਾਂਤ ਵਿੱਚ 12ਵੀਂ ਖੇਤਰੀ 3ਆਰ ਅਤੇ ਸਰਕੂਲਰ ਅਰਥਵਿਵਸਥਾ ਫੋਰਮ ਦਾ ਅੱਜ ਜੈਪੁਰ ਵਿੱਚ ਉਦਘਾਟਨ ਹੋਇਆ ਉਦਘਾਟਨੀ ਸੈਸ਼ਨ ਵਿੱਚ ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਨੇ ਸ਼ਿਰਕਤ ਕੀਤੀ ਸੋਲੋਮਨ ਆਈਲੈਂਡਜ਼ ਦੇ ਮੰਤਰੀ ਸ਼੍ਰੀ ਟ੍ਰੇਵਰ ਹੇਡਲੀ ਮਨੇਮਹਾਗਾ, ਟੂਵਾਲੂ ਦੇ ਮੰਤਰੀ ਸ਼੍ਰੀ ਮੈਨਾ ਵਕਾਫੂਆ ਤਾਲੀਆ, ਮਾਲਦੀਵ ਦੇ ਜਲਵਾਯੂ ਤਬਦੀਲੀ ਉਪ ਮੰਤਰੀ ਸ਼੍ਰੀ ਅਹਿਮਦ ਨਿਜ਼ਾਮ ਸੈਸ਼ਨ ਵਿੱਚ ਸ਼ਾਮਲ ਹੋਏ ਜਾਪਾਨ ਸਰਕਾਰ ਦੇ ਵਾਤਾਵਰਣ ਮੰਤਰੀ ਸ਼੍ਰੀ ਅਸਾਓ ਕੇਈਚਿਰੋ ਇੱਕ ਵਰਚੁਅਲ ਸੰਦੇਸ਼ ਰਾਹੀਂ ਸੈਸ਼ਨ ਵਿੱਚ ਸ਼ਾਮਲ ਹੋਏ

ਉੱਤਰਾਖੰਡ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਪ੍ਰੇਮ ਚੰਦ ਅਗਰਵਾਲ, ਹਰਿਆਣਾ ਸਰਕਾਰ ਦੇ ਸ਼ਹਿਰੀ ਸਥਾਨਕ ਸੰਸਥਾਵਾਂ ਮੰਤਰੀ ਸ਼੍ਰੀ ਵਿਪੁਲ ਗੋਇਲ, ਰਾਜਸਥਾਨ ਸਰਕਾਰ ਦੇ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਸ਼੍ਰੀ ਝੱਬਰ ਸਿੰਘ ਖਰਾਰਾ, ਮੱਧ ਪ੍ਰਦੇਸ਼ ਸਰਕਾਰ ਦੇ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਸ਼੍ਰੀ ਕੈਲਾਸ਼ ਵਿਜੇਵਰਗੀਆ ਨੇ ਵੀ ਇਸ ਮੌਕੇ ਸ਼ੋਭਾ ਵਧਾਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੰਦੇਸ਼

ਇਸ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫੋਰਮ ਦੇ ਡੈਲੀਗੇਟਸ ਨਾਲ ਇੱਕ ਵਿਸ਼ੇਸ਼ ਲਿਖਤੀ ਸੰਦੇਸ਼ ਸਾਂਝਾ ਕੀਤਾ, ਜਿਸ ਵਿੱਚ ਜ਼ੋਰ ਦਿੱਤਾ ਗਿਆ ਕਿ ਭਾਰਤ ਪੀ-3 (ਪ੍ਰੋ ਪਲੈਨੇਟ ਪੀਪਲ) ਪਹੁੰਚ ਦੀ ਪਾਲਣਾ ਕਰਦਾ ਹੈ ਅਤੇ ਇਸ ਦੀ ਜ਼ੋਰਦਾਰ ਵਕਾਲਤ ਕਰਦਾ ਹੈ ਉਨ੍ਹਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਭਾਰਤ ਚੱਕਰੀ ਆਰਥਿਕਤਾ ਵੱਲ ਆਪਣੀ ਯਾਤਰਾ ਵਿੱਚ ਆਪਣੇ ਤਜ਼ਰਬਿਆਂ ਅਤੇ ਸਿੱਖਿਆਵਾਂ ਨੂੰ ਸਾਂਝਾ ਕਰਨ ਲਈ ਹਮੇਸ਼ਾ ਤਿਆਰ ਰਿਹਾ ਹੈ

ਆਪਣੇ ਸੰਦੇਸ਼ ਵਿੱਚ, ਉਨ੍ਹਾਂ ਨੇ ਟਿਕਾਊ ਸ਼ਹਿਰੀ ਵਿਕਾਸ ਅਤੇ ਸਰੋਤ ਕੁਸ਼ਲਤਾ ਨੂੰ ਯਕੀਨੀ ਬਣਾਉਣ ਵਿੱਚ 3ਆਰ ਅਤੇ ਸਰਕੂਲਰ ਆਰਥਿਕਤਾ ਦੇ ਸਿਧਾਂਤਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ ਉਨ੍ਹਾਂ ਨੇ ਮਿਸ਼ਨ ਲਾਈਫ਼ (ਵਾਤਾਵਰਣ ਲਈ ਜੀਵਨ ਸ਼ੈਲੀ) ਅਤੇ ਸੀਓਪੀ26 ਵਿੱਚ ਐਲਾਨੇ ਗਏ ਪੰਚਅੰਮ੍ਰਿਤ ਟੀਚਿਆਂ ਸਮੇਤ ਆਲਮੀ ਸਥਿਰਤਾ ਯਤਨਾਂ ਵਿੱਚ ਭਾਰਤ ਦੀ ਅਗਵਾਈ ਨੂੰ ਉਜਾਗਰ ਕੀਤਾ, ਜੋ ਕਿ ਨੈੱਟ-ਜ਼ੀਰੋ ਭਵਿੱਖ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ

ਕੇਂਦਰੀ ਮੰਤਰੀ ਦਾ ਸੰਬੋਧਨ

ਇਸ ਸਮਾਗਮ ਦਾ ਉਦਘਾਟਨ ਕਰਦੇ ਹੋਏ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ, ਸ਼੍ਰੀ ਮਨੋਹਰ ਲਾਲ ਨੇ ਪਤਵੰਤਿਆਂ, ਉਦਯੋਗ ਦੇ ਨੇਤਾਵਾਂ ਅਤੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦਾ ਸਵਾਗਤ ਕੀਤਾ ਉਨ੍ਹਾਂ ਨੇ ਇੰਦੌਰ ਵਿੱਚ 8ਵੇਂ ਫੋਰਮ ਦੇ ਸਫਲ ਆਯੋਜਨ ਤੋਂ ਬਾਅਦ, ਫੋਰਮ ਦੇ 12ਵੇਂ ਐਡੀਸ਼ਨ ਦੀ ਮੇਜ਼ਬਾਨੀ ਕਰਨ 'ਤੇ ਭਾਰਤ 'ਤੇ ਮਾਣ ਪ੍ਰਗਟ ਕੀਤਾ ਮੰਤਰੀ ਨੇ ਜੈਪੁਰ ਨੂੰ ਸਥਿਰਤਾ ਵਿੱਚ ਡੂੰਘੀਆਂ ਜੜ੍ਹਾਂ ਵਾਲੀਆਂ ਪਰੰਪਰਾਵਾਂ, ਜਿਵੇਂ ਕਿ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਰੀਸਾਈਕਲ ਸਮੱਗਰੀ ਤੋਂ ਬਣੇ ਦਸਤਕਾਰੀ ਦੇ ਕਾਰਨ ਇੱਕ ਆਦਰਸ਼ ਸਥਾਨ ਵਜੋਂ ਉਜਾਗਰ ਕੀਤਾ ਉਨ੍ਹਾਂ ਨੇ ਰਾਜਸਥਾਨ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਦਾ ਰਾਜ ਦੇ ਵਿਕਾਸ ਵਿੱਚ ਸਥਿਰਤਾ ਨੂੰ ਮੁੱਖ ਥੰਮ੍ਹ ਬਣਾਉਣ ਵਿੱਚ ਉਨ੍ਹਾਂ ਦੀ ਅਗਵਾਈ ਲਈ ਧੰਨਵਾਦ ਕੀਤਾ

ਸਿਟੀਜ਼ ਕੋਲੀਸ਼ਨ ਫਾਰ ਸਰਕੂਲਰਿਟੀ (ਸੀ-3) ਦੀ ਸ਼ੁਰੂਆਤ

ਪ੍ਰਧਾਨ ਮੰਤਰੀ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਸ਼੍ਰੀ ਮਨੋਹਰ ਲਾਲ ਨੇ ਸਿਟੀਜ਼ ਕੋਲੀਸ਼ਨ ਫਾਰ ਸਰਕੂਲਰਿਟੀ (ਸੀ-3) ਦਾ ਐਲਾਨ ਕੀਤਾ, ਜੋ ਕਿ ਸ਼ਹਿਰ-ਤੋਂ-ਸ਼ਹਿਰ ਸਹਿਯੋਗ, ਗਿਆਨ-ਵੰਡ ਅਤੇ ਨਿੱਜੀ ਖੇਤਰ ਦੀ ਭਾਈਵਾਲੀ ਲਈ ਇੱਕ ਬਹੁ-ਰਾਸ਼ਟਰੀ ਗੱਠਜੋੜ ਹੈ ਉਨ੍ਹਾਂ ਕਿਹਾ, "ਅਸੀਂ ਪ੍ਰਸਤਾਵ ਰੱਖਦੇ ਹਾਂ ਕਿ ਇਸ ਫੋਰਮ ਤੋਂ ਬਾਅਦ ਮੈਂਬਰ ਦੇਸ਼ਾਂ ਦਾ ਇੱਕ ਕਾਰਜ ਸਮੂਹ ਬਣਾਇਆ ਜਾਵੇ ਤਾਂ ਜੋ ਗੱਠਜੋੜ ਦੀ ਬਣਤਰ ਅਤੇ ਸੰਚਾਲਨ ਢਾਂਚੇ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ" ਇਹ ਦੇਸ਼ਾਂ ਵਿੱਚ ਸ਼ਹਿਰ-ਸ਼ਹਿਰ ਭਾਈਵਾਲੀ ਵਿੱਚ ਇੱਕ ਗੇਮ ਚੇਂਜਰ ਹੋਣ ਦੀ ਉਮੀਦ ਹੈ ਸ਼੍ਰੀ ਮਨੋਹਰ ਲਾਲ ਨੇ ਮੁੜ ਦੁਹਰਾਇਆ ਕਿ ਇਹ ਫੋਰਮ ਸਰੋਤ ਕੁਸ਼ਲਤਾ ਅਤੇ ਘੱਟ-ਕਾਰਬਨ ਅਰਥਵਿਵਸਥਾ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ, ਨੀਤੀ ਨਿਰਮਾਤਾਵਾਂ, ਉਦਯੋਗ ਦੇ ਨੇਤਾਵਾਂ ਅਤੇ ਖੋਜਕਰਤਾਵਾਂ ਵਿਚਾਲੇ ਇੱਕ ਟਿਕਾਊ ਭਵਿੱਖ ਬਣਾਉਣ ਲਈ ਸਹਿਯੋਗ ਨੂੰ ਮਜ਼ਬੂਤ ਕਰੇਗਾ

ਉਦਘਾਟਨੀ ਭਾਸ਼ਣ ਦੌਰਾਨ ਮੰਤਰੀ ਨੇ ਕਿਹਾ, "ਚੱਕਰੀ ਅਰਥਵਿਵਸਥਾ ਸਿਰਫ਼ ਇੱਕ ਵਾਤਾਵਰਣ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇੱਕ ਆਰਥਿਕ ਜ਼ਰੂਰਤ ਹੈ" ਉਨ੍ਹਾਂ ਦੱਸਿਆ ਕਿ ਭਾਰਤ ਨੇ ਹਮੇਸ਼ਾ ਟਿਕਾਊ ਜੀਵਨ ਦਾ ਅਭਿਆਸ ਕੀਤਾ ਹੈ, ਪਰ ਉਦਯੋਗੀਕਰਣ ਨੇ ਰਹਿੰਦ-ਖੂੰਹਦ ਅਤੇ ਸਰੋਤ ਅਕੁਸ਼ਲਤਾ ਵਿੱਚ ਵਾਧਾ ਕੀਤਾ ਹੈ ਉਨ੍ਹਾਂ ਕਿਹਾ, "ਹੁਣ ਸਮਾਂ ਗਿਆ ਹੈ ਕਿ ਇਨ੍ਹਾਂ ਰਵਾਇਤੀ ਟਿਕਾਊ ਅਭਿਆਸਾਂ ਨੂੰ ਤਕਨੀਕੀ ਤਰੱਕੀ ਨਾਲ ਆਧੁਨਿਕ ਬਣਾਇਆ ਜਾਵੇ ਅਤੇ ਜੋੜਿਆ ਜਾਵੇ

ਸ਼੍ਰੀ ਮਨੋਹਰ ਲਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਵਿਸ਼ਵ ਪੱਧਰ 'ਤੇ ਚੱਕਰੀ ਆਰਥਿਕਤਾ ਨੂੰ ਅੱਗੇ ਵਧਾ ਰਿਹਾ ਹੈ ਉਨ੍ਹਾਂ ਨੇ ਮੁੱਖ ਸਰਕਾਰੀ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਜਿਵੇਂ ਕਿ:

✔ ਮਿਸ਼ਨ ਲਾਈਫ (ਵਾਤਾਵਰਣ ਲਈ ਜੀਵਨ ਸ਼ੈਲੀ)

✔ ਸੀਓਪੀ26 'ਤੇ ਪੰਚਅਮ੍ਰਿਤ ਟੀਚੇ, 2070 ਤੱਕ ਭਾਰਤ ਨੂੰ ਸ਼ੁੱਧ-ਜ਼ੀਰੋ ਨਿਕਾਸ ਲਈ ਵਚਨਬੱਧ ਕਰਨਾ

✔ ਸਵੱਛ ਭਾਰਤ ਮਿਸ਼ਨ ਅਤੇ ਅਮਰੁਤ 2.0, ਸ਼ਹਿਰੀ ਰਹਿੰਦ-ਖੂੰਹਦ ਅਤੇ ਗੰਦੇ ਪਾਣੀ ਦੀ ਰੀਸਾਈਕਲਿੰਗ ਨਾਲ ਨਜਿੱਠਣਾ ਮੰਤਰੀ ਨੇ ਬਾਇਓ-ਸੀਐੱਨਜੀ, ਪਲਾਸਟਿਕ ਰਹਿੰਦ-ਖੂੰਹਦ ਪ੍ਰਬੰਧਨ ਅਤੇ -ਵੇਸਟ ਰੀਸਾਈਕਲਿੰਗ 'ਤੇ ਭਾਰਤ ਦੇ ਫੋਕਸ ਬਾਰੇ ਵੀ ਗੱਲ ਕੀਤੀ ਅਤੇ ਇੱਕ ਘੱਟ-ਕਾਰਬਨ, ਸਰੋਤ-ਕੁਸ਼ਲ ਸਮਾਜ ਬਣਾਉਣ ਦੇ ਸਰਕਾਰ ਦੇ ਸੰਕਲਪ ਦੀ ਪੁਸ਼ਟੀ ਕੀਤੀ

ਜੈਪੁਰ ਐਲਾਨਨਾਮਾ (2025-2034)

ਸ਼੍ਰੀ ਮਨੋਹਰ ਲਾਲ ਨੇ ਐਲਾਨ ਕੀਤਾ ਕਿ ਫੋਰਮ ਜੈਪੁਰ ਐਲਾਨਨਾਮਾ (2025-2034) ਨੂੰ ਅਪਣਾਏਗੀ, ਜੋ ਇੱਕ ਗੈਰ-ਰਾਜਨੀਤਿਕ, ਗੈਰ-ਬੰਧਨਕਾਰੀ ਵਚਨਬੱਧਤਾ ਹੈ, ਜੋ ਸਰੋਤ ਕੁਸ਼ਲਤਾ ਅਤੇ ਟਿਕਾਊ ਸ਼ਹਿਰੀ ਵਿਕਾਸ ਵੱਲ ਅਗਲੇ ਦਹਾਕੇ ਦੇ ਯਤਨਾਂ ਦੀ ਅਗਵਾਈ ਕਰੇਗੀ

A person standing at a podiumDescription automatically generated

3ਆਰ ਇੰਡੀਆ ਪੈਵੇਲੀਅਨ - ਨਵੀਨਤਾ ਦਾ ਪ੍ਰਦਰਸ਼ਨ

ਸ਼੍ਰੀ ਮਨੋਹਰ ਲਾਲ ਨੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਦੇ ਨਾਲ 3ਆਰ ਇੰਡੀਆ ਪਵੇਲੀਅਨ ਦਾ ਉਦਘਾਟਨ ਕੀਤਾ ਪਵੇਲੀਅਨ ਵਿੱਚ ਅੰਤਰਰਾਸ਼ਟਰੀ 3ਆਰ ਵਪਾਰ ਅਤੇ ਟੈਕਨੋਲੋਜੀ ਪ੍ਰਦਰਸ਼ਨੀ ਹੈ, ਜਿਸ ਵਿੱਚ 40 ਤੋਂ ਵੱਧ ਭਾਰਤੀ ਅਤੇ ਜਾਪਾਨੀ ਕਾਰੋਬਾਰ ਅਤੇ ਸਟਾਰਟ-ਅੱਪਸ ਕੂੜਾ ਪ੍ਰਬੰਧਨ ਅਤੇ ਚੱਕਰੀ ਆਰਥਿਕਤਾ ਦੇ ਹੱਲਾਂ 'ਤੇ ਕੰਮ ਕਰ ਰਹੇ ਹਨ

ਮੁੱਖ ਮੰਤਰੀ ਦੀਆਂ ਟਿੱਪਣੀਆਂ

ਰਾਜਸਥਾਨ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ ਨੇ ਜ਼ਿਕਰ ਕੀਤਾ ਕਿ ਚੱਕਰੀ ਆਰਥਿਕਤਾ ਨਾ ਸਿਰਫ਼ ਅੱਜ ਦੀ ਲੋੜ ਹੈ, ਸਗੋਂ ਸਾਡੇ ਭਵਿੱਖ ਲਈ ਵੀ ਹੈ ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ, ਜੈਵ ਵਿਭਿੰਨਤਾ ਨੁਕਸਾਨ ਅਤੇ ਪ੍ਰਦੂਸ਼ਣ ਵਰਗੇ ਮੁੱਦੇ ਪ੍ਰਿਥਵੀ ਗ੍ਰਹਿ ਲਈ ਚੁਣੌਤੀਆਂ ਪੈਦਾ ਕਰ ਰਹੇ ਹਨ ਅਤੇ ਚੱਕਰੀ ਆਰਥਿਕਤਾ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ

ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਪ੍ਰਣਾਲੀ ਹੈ, ਜਿੱਥੇ ਰਹਿੰਦ-ਖੂੰਹਦ ਦੀ ਮੁੜ ਵਰਤੋਂ ਅਤੇ ਰੀਸਾਈਕਲਿੰਗ ਕੀਤੀ ਜਾਂਦੀ ਹੈ ਜਿਸ ਨਾਲ ਊਰਜਾ ਦੀ ਖਪਤ ਘੱਟ ਜਾਂਦੀ ਹੈ ਅਤੇ ਅਖੁੱਟ ਊਰਜਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ

ਰਾਜਸਥਾਨ ਸਰਕਾਰ ਵਲੋਂ ਚੁੱਕੇ ਗਏ ਕਦਮਾਂ 'ਤੇ ਚਾਨਣਾ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਰਾਜਸਥਾਨ ਸਰਕਾਰ ਇਸ ਮਿਸ਼ਨ ਵਿੱਚ ਮੋਹਰੀ ਭੂਮਿਕਾ ਨਿਭਾ ਰਹੀ ਹੈ ਇੱਕ ਵਾਤਾਵਰਣ ਪ੍ਰਬੰਧਨ ਸੈੱਲ (ਈਐੱਮਸੀ) ਸਥਾਪਤ ਕੀਤਾ ਗਿਆ ਹੈ ਤਾਂ ਜੋ ਰਹਿੰਦ-ਖੂੰਹਦ ਪ੍ਰਬੰਧਨ ਅਤੇ ਰੀਸਾਈਕਲਿੰਗ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕੇ

3ਆਰ ਇੰਡੀਆ ਪੈਵੇਲੀਅਨ ਦਾ ਉਦਘਾਟਨ

ਫੋਰਮ ਦੇ ਹਿੱਸੇ ਵਜੋਂ, 3ਆਰ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਪੈਵੇਲੀਅਨ ਵਿੱਚ ਅੰਤਰਰਾਸ਼ਟਰੀ 3ਆਰ ਵਪਾਰ ਅਤੇ ਟੈਕਨੋਲੋਜੀ ਪ੍ਰਦਰਸ਼ਨੀ ਹੈ, ਜੋ 40 ਤੋਂ ਵੱਧ ਭਾਰਤੀ ਅਤੇ ਜਾਪਾਨੀ ਕਾਰੋਬਾਰਾਂ ਅਤੇ ਸਟਾਰਟ-ਅੱਪਸ ਤੋਂ ਨਵੀਨਤਾਕਾਰੀ ਰਹਿੰਦ-ਖੂੰਹਦ ਪ੍ਰਬੰਧਨ ਅਤੇ ਚੱਕਰੀ ਆਰਥਿਕਤਾ ਹੱਲ ਪ੍ਰਦਰਸ਼ਿਤ ਕਰਦੀ ਹੈ ਇਹ ਪ੍ਰਦਰਸ਼ਨੀ ਉਦਯੋਗ ਦੇ ਆਗੂਆਂ ਲਈ ਸਰੋਤ ਕੁਸ਼ਲਤਾ ਅਤੇ ਰੀਸਾਈਕਲਿੰਗ ਵਿੱਚ ਅਤਿ-ਆਧੁਨਿਕ ਟੈਕਨੋਲੋਜੀਆਂ ਦੀ ਪੜਚੋਲ ਕਰਨ ਲਈ ਇੱਕ ਮੰਚ ਵਜੋਂ ਕੰਮ ਕਰਦੀ ਹੈ

ਸਿਟੀ ਇਨਵੈਸਟਮੈਂਟਸ ਟੂ ਇਨੋਵੇਟ ਇੰਟੀਗ੍ਰੇਟ ਐਂਡ ਸਸਟੇਨ (ਸਿਟੀਜ਼) 2.0 ਲਈ ਸਮਝੌਤਾ ਪੱਤਰ 'ਤੇ ਹਸਤਾਖਰ

ਇਸ ਪ੍ਰੋਗਰਾਮ ਦੌਰਾਨ, ਸਿਟੀਜ਼ 2.0 ਲਈ ਇੱਕ ਮੁੱਖ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ ਗਏ, ਜੋ ਸ਼ਹਿਰੀ ਸਥਿਰਤਾ ਪਹਿਲਕਦਮੀਆਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ ਮੰਤਰੀ ਨੇ ਸਿਟੀਜ਼ 2.0 ਬਾਰੇ ਵੀ ਗੱਲ ਕੀਤੀ, ਜੋ ਕਿ ਏਕੀਕ੍ਰਿਤ ਰਹਿੰਦ-ਖੂੰਹਦ ਪ੍ਰਬੰਧਨ ਅਤੇ ਜਲਵਾਯੂ ਕਾਰਵਾਈ ਨੂੰ ਚਲਾਉਣ ਵਾਲੀ ਇੱਕ ਪ੍ਰਮੁੱਖ ਪਹਿਲ ਹੈ ਉਨ੍ਹਾਂ ਐਲਾਨ ਕੀਤਾ ਕਿ ਇਸ ਪਹਿਲਕਦਮੀ ਤਹਿਤ ₹1,800 ਕਰੋੜ ਦੇ ਸਮਝੌਤੇ ਹਸਤਾਖਰ ਕੀਤੇ ਜਾਣਗੇ, ਜਿਸ ਨਾਲ 14 ਰਾਜਾਂ ਦੇ 18 ਸ਼ਹਿਰਾਂ ਨੂੰ ਲਾਭ ਹੋਵੇਗਾ ਅਤੇ ਹੋਰ ਸ਼ਹਿਰੀ ਖੇਤਰਾਂ ਲਈ ਲਾਈਟ ਹਾਊਸ ਪ੍ਰੋਜੈਕਟਾਂ ਵਜੋਂ ਕੰਮ ਕਰੇਗਾ

12ਵਾਂ ਖੇਤਰੀ 3ਆਰ ਅਤੇ ਚੱਕਰੀ ਆਰਥਿਕਤਾ ਫੋਰਮ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗੀ, ਜਿਸ ਵਿੱਚ ਮਾਹਿਰਾਂ ਦੀਆਂ ਚਰਚਾਵਾਂ, ਨੀਤੀਗਤ ਸੰਵਾਦ ਅਤੇ ਟਿਕਾਊ ਸ਼ਹਿਰੀ ਵਿਕਾਸ ਦੇ ਭਵਿੱਖ ਨੂੰ ਆਕਾਰ ਦੇਣ ਲਈ ਸਹਿਯੋਗੀ ਪਹਿਲਕਦਮੀਆਂ ਸ਼ਾਮਲ ਹੋਣਗੀਆਂ

****

ਜੇਐੱਨ/ਐੱਸਕੇ 


(Release ID: 2108117)