ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 3 ਮਾਰਚ ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ "ਡੇਅਰੀ ਸੈਕਟਰ ਵਿੱਚ ਸਥਿਰਤਾ ਅਤੇ ਸਰਕੂਲੈਰਿਟੀ 'ਤੇ ਵਰਕਸ਼ਾਪ" ਦਾ ਉਦਘਾਟਨ ਕਰਨਗੇ


ਇਸ ਵਰਕਸ਼ਾਪ ਵਿੱਚ ਕਈ ਰਾਜਾਂ ਵਿੱਚ ਬਾਇਓਗੈਸ ਪਲਾਂਟਸ ਸਥਾਪਿਤ ਕਰਨ ਲਈ ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ

ਡੇਅਰੀ ਸੈਕਟਰ ਵਿੱਚ ਸਥਿਰਤਾ, ਕੁਸ਼ਲਤਾ ਅਤੇ ਸਰਕੂਲੈਰਿਟੀ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਹਕਾਰ ਸੇ ਸਮ੍ਰਿੱਧੀ' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਲੈ ਜਾਵੇਗੀ

ਵਰਕਸ਼ਾਪ ਵਿੱਚ ਸਰਕੂਲਰ ਡੇਅਰੀ ਅਭਿਆਸਾਂ ਦੇ ਵਿਸਥਾਰ 'ਤੇ ਚਰਚਾ ਕਰਨ ਅਤੇ ਡੇਅਰੀ ਫਾਰਮਿੰਗ ਨੂੰ ਵਧੇਰੇ ਕੁਸ਼ਲ ਬਣਾਉਣ ਵਿੱਚ ਉੱਨਤ ਤਕਨਾਲੋਜੀ ਦੀ ਭੂਮਿਕਾ ਨੂੰ ਉਜਾਗਰ ਕੀਤਾ ਜਾਵੇਗਾ

Posted On: 02 MAR 2025 7:29PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ 3 ਮਾਰਚ 2025 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ "ਡੇਅਰੀ ਸੈਕਟਰ ਵਿੱਚ ਸਥਿਰਤਾ ਅਤੇ ਸਰਕੂਲਰਿਟੀ 'ਤੇ ਵਰਕਸ਼ਾਪ" ਦਾ ਉਦਘਾਟਨ ਕਰਨਗੇ। ਇਹ ਵਰਕਸ਼ਾਪ ਸਹਿਕਾਰਤਾ ਮੰਤਰਾਲੇ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੀਆਂ ਨੀਤੀਆਂ ਅਤੇ ਪਹਿਲਕਦਮੀਆਂ 'ਤੇ ਕੇਂਦ੍ਰਿਤ ਹੋਵੇਗੀ ਜਿਸ ਦਾ ਉਦੇਸ਼ ਵਾਤਾਵਰਣ ਦੀ ਜ਼ਿੰਮੇਵਾਰੀ ਦੇ ਨਾਲ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਂਦੇ ਹੋਏ ਟਿਕਾਊ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨਾ ਹੈ। ਸਰਕੂਲੈਰਿਟੀ ਇੱਕ ਆਰਥਿਕ ਸੰਕਲਪ ਹੈ ਜੋ ਉਪਲਬਧ ਸਰੋਤਾਂ ਦੀ ਸਭ ਤੋਂ ਵੱਧ ਵਾਤਾਵਰਣ ਅਨੁਕੂਲ ਵਰਤੋਂ ਕਰਨ ਲਈ ਸਰੋਤਾਂ, ਉਤਪਾਦਾਂ ਅਤੇ ਸਮੱਗਰੀਆਂ ਦੀ ਮੁੜ ਵਰਤੋਂ, ਪੁਨਰਜਨਨ ਅਤੇ ਰੀਸਾਈਕਲਿੰਗ 'ਤੇ ਕੇਂਦ੍ਰਿਤ ਹੈ।

ਇਸ ਵਰਕਸ਼ਾਪ ਵਿੱਚ ਕਈ ਰਾਜਾਂ ਵਿੱਚ ਬਾਇਓਗੈਸ ਪਲਾਂਟਾਂ ਦੀ ਸਥਾਪਨਾ ਲਈ ਸਮਝੌਤਿਆਂ (ਐਮਓਯੂ) 'ਤੇ ਹਸਤਾਖਰ ਕੀਤੇ ਜਾਣਗੇ, ਡੇਅਰੀ ਫਾਰਮਿੰਗ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ ਅਤੇ ਐੱਨਡੀਡੀਬੀ ਅਤੇ ਨਾਬਾਰਡ ਦੇ ਵੱਡੇ ਪੱਧਰ 'ਤੇ ਬਾਇਓਗੈਸ/ਸੀਬੀਜੀ ਪ੍ਰੋਜੈਕਟਾਂ ਅਤੇ ਸਸਟੇਨ ਪਲੱਸ (sustain plus) ਪ੍ਰੋਜੈਕਟਾਂ ਦੇ ਤਹਿਤ ਨਵੀਆਂ ਵਿੱਤ ਪੋਸ਼ਣ ਪਹਿਲਕਦਮੀਆਂ ਕੀਤੀਆਂ ਜਾਣਗੀਆਂ। ਵਰਕਸ਼ਾਪ ਵਿੱਚ ਟਿਕਾਊ ਖਾਦ ਪ੍ਰਬੰਧਨ ਮਾਡਲਾਂ 'ਤੇ ਤਕਨੀਕੀ ਸੈਸ਼ਨ ਹੋਣਗੇ ਜੋ ਡੇਅਰੀ ਰਹਿੰਦ-ਖੂੰਹਦ ਨੂੰ ਬਾਇਓਗੈਸ, ਕੰਪਰੈੱਸਡ ਬਾਇਓਗੈਸ (ਸੀਬੀਜੀ) ਅਤੇ ਜੈਵਿਕ ਖਾਦਾਂ ਵਿੱਚ ਬਦਲਦੇ ਹਨ।

ਐੱਨਡੀਡੀਬੀ, ਉਦਯੋਗ ਅਤੇ ਵਿਸ਼ਵਵਿਆਪੀ ਸੰਗਠਨਾਂ ਦੇ ਮਾਹਰ ਸਰਕੂਲਰ ਡੇਅਰੀ ਅਭਿਆਸਾਂ ਦਾ ਵਿਸਤਾਰ ਕਰਨ, ਵਿੱਤ ਵਿਕਲਪਾਂ, ਕਾਰਬਨ ਕ੍ਰੈਡਿਟ ਮੌਕਿਆਂ ਅਤੇ ਰਹਿੰਦ-ਖੂੰਹਦ ਤੋਂ ਊਰਜਾ ਹੱਲਾਂ ਦੀ ਪੜਚੋਲ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨਗੇ, ਅਤੇ ਡੇਅਰੀ ਫਾਰਮਿੰਗ ਨੂੰ ਵਧੇਰੇ ਕੁਸ਼ਲ ਬਣਾਉਣ ਵਿੱਚ ਉੱਨਤ ਟੈਕਨੋਲੋਜੀ ਦੀ ਭੂਮਿਕਾ ਨੂੰ ਉਜਾਗਰ ਕਰਨਗੇ। ਡੇਅਰੀ ਸੈਕਟਰ ਵਿੱਚ ਸਥਿਰਤਾ ਅਤੇ ਸਰਕੂਲੈਰਿਟੀ ਦੇ ਨਾਲ-ਨਾਲ ਵਧੀ ਹੋਈ ਕੁਸ਼ਲਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਹਕਾਰ ਸੇ ਸਮ੍ਰਿੱਧੀ' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵੱਲ ਲੈ ਜਾਵੇਗੀ।

ਇਹ ਵਰਕਸ਼ਾਪ ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ (DAHD) ਦੁਆਰਾ ਰਾਸ਼ਟਰੀ ਡੇਅਰੀ ਵਿਕਾਸ ਬੋਰਡ (NDDB) ਦੇ ਤਾਲਮੇਲ ਨਾਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿੱਚ ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਅਤੇ ਸ਼੍ਰੀ ਜੌਰਜ ਕੁਰੀਅਨ, ਸ਼੍ਰੀਮਤੀ ਅਲਕਾ ਉਪਾਧਿਆਏ, ਡੀਏਐਚਡੀ (DAHD) ਦੀ ਸਕੱਤਰ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ, ਜੰਗਲ ਅਤੇ ਜਲਵਾਯੂ ਪਰਿਵਰਤਨ, ਪੈਟਰੋਲੀਅਮ ਅਤੇ ਕੁਦਰਤੀ ਗੈਸ, ਰਸਾਇਣ ਅਤੇ ਖਾਦ, ਜਲ ਸ਼ਕਤੀ ਵਰਗੇ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। 

*****

ਆਰਕੇ/ਵੀਵੀ/ਆਰਆਰ/ਪੀਐਸ


(Release ID: 2107676) Visitor Counter : 33