ਸਿੱਖਿਆ ਮੰਤਰਾਲਾ
ਕਾਸ਼ੀ ਤਮਿਲ ਸੰਗਮਮ 3.0
ਅਨੇਕਤਾ ਵਿੱਚ ਏਕਤਾ ਦਾ ਉਤਸਵ
Posted On:
14 FEB 2025 6:16PM by PIB Chandigarh
ਜਾਣ-ਪਹਿਚਾਣ
ਕਾਸ਼ੀ ਤਮਿਲ ਸੰਗਮਮ (ਕੇਟੀਐੱਸ) 3.0 ਮਿਤੀ 15 ਤੋਂ 24 ਫਰਵਰੀ, 2025 ਤੱਕ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਆਯੋਜਿਤ ਹੋਣ ਵਾਲਾ ਹੈ। ਸਿੱਖਿਆ ਮੰਤਰਾਲੇ ਦੁਆਰਾ ਵੱਖ-ਵੱਖ ਮੰਤਰਾਲਿਆਂ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਇਸ ਵੱਕਾਰੀ ਸੱਭਿਆਚਾਰਕ ਪਹਿਲਕਦਮੀ ਦਾ ਉਦੇਸ਼ ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਪ੍ਰਾਚੀਨ ਸੱਭਿਅਤਾਗਤ ਸਬੰਧ ਨੂੰ ਮਨਾਉਣਾ ਅਤੇ ਉਸ ਨੂੰ ਮਜ਼ਬੂਤ ਕਰਨਾ ਹੈ। ਕੇਟੀਐੱਸ ਦੋਨੋਂ ਖੇਤਰਾਂ ਦੇ ਵਿਦਵਾਨਾਂ, ਵਿਦਿਆਰਥੀਆਂ, ਦਾਰਸ਼ਨਿਕਾਂ, ਵਪਾਰੀਆਂ, ਕਾਰੀਗਰਾਂ, ਕਲਾਕਾਰਾਂ ਅਤੇ ਜੀਵਨ ਦੇ ਹੋਰ ਖੇਤਰਾਂ ਦੇ ਲੋਕਾਂ ਨੂੰ ਇਕੱਠੇ ਆਉਣ, ਆਪਣੇ ਗਿਆਨ, ਸੱਭਿਆਚਾਰ ਅਤੇ ਸਰਵੋਤਮ ਪ੍ਰਥਾਵਾਂ ਨੂੰ ਸਾਂਝਾ ਕਰਨ ਅਤੇ ਇੱਕ-ਦੂਸਰੇ ਦੇ ਅਨੁਭਵ ਤੋਂ ਸਿੱਖਣ ਦਾ ਅਵਸਰ ਪ੍ਰਦਾਨ ਕਰਨਾ ਚਾਹੁੰਦਾ ਹੈ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਸੱਭਿਆਚਾਰਕ ਏਕਤਾ ਦਾ ਅਨੁਭਵ ਕਰਵਾਉਣਾ ਵੀ ਹੈ। ਇਹ ਯਤਨ ਭਾਰਤੀ ਗਿਆਨ ਪ੍ਰਣਾਲੀਆਂ ਦੀ ਸੰਪਦਾ ਨੂੰ ਗਿਆਨ ਦੀਆਂ ਆਧੁਨਿਕ ਪ੍ਰਣਾਲੀਆਂ ਦੇ ਨਾਲ ਏਕੀਕ੍ਰਿਤ ਕਰਨ ‘ਤੇ ਨਵੀਂ ਸਿੱਖਿਆ ਨੀਤੀ (NEP) 2020 ਦੇ ਬਲ ਦੇ ਅਨੁਰੂਪ ਹੈ।

ਇਸ ਵਰ੍ਹੇ, ਇਹ ਆਯੋਜਨ ਮਹੱਤਵਪੂਰਨ ਹੈ ਕਿਉਂਕਿ ਪਹਿਲੀ ਵਾਰ, ਭਾਗੀਦਾਰਾਂ ਨੂੰ ਪ੍ਰਯਾਗਰਾਜ ਵਿੱਚ ਮਹਾਕੁੰਭ ਦੇਖਣ ਅਤੇ ਅਯੋਧਿਆ ਵਿੱਚ ਨਵੇਂ ਉਦਘਾਟਨ ਕੀਤੇ ਗਏ ਰਾਮ ਮੰਦਿਰ ਦਾ ਦੌਰਾ ਕਰਨ ਦਾ ਅਵਸਰ ਮਿਲੇਗਾ। 10 ਦਿਨਾਂ ਤੱਕ ਚਲਣ ਵਾਲਾ ਇਹ ਪ੍ਰੋਗਰਾਮ 24 ਫਰਵਰੀ 2025 ਨੂੰ ਸਮਾਪਤ ਹੋਵੇਗਾ। ਇਸ ਤੋਂ ਇਲਾਵਾ, ਰਾਸ਼ਟਰੀ ਸਿੱਖਿਆ ਨੀਤੀ 2020 ਭਾਰਤੀ ਸੱਭਿਆਚਾਰ ਵਿੱਚ ਨਿਹਿਤ ਰਹਿੰਦੇ ਹੋਏ 21ਵੀਂ ਸਦੀ ਦੀ ਮਾਨਸਿਕਤਾ ਦੇ ਅਨੁਰੂਪ ਆਧੁਨਿਕ ਪੀੜ੍ਹੀ ਨੂੰ ਤਿਆਰ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ।
1
|
Students, Teachers, and Writers
|
2
|
Farmers and Artisans (Vishwakarma Categories)
|
3
|
Professionals and Small Entrepreneurs
|
4
|
Women Self Help Groups (SHG), Mudra Loan beneficiaries, Dakshina Bharat Hindi Prachar Sabha (DBHPS) Pracharaks)
|
5
|
Start-up, Innovation, Edu-Tech, Research
|
ਇਸ ਵਰ੍ਹੇ, ਸਰਕਾਰ ਨੇ ਤਮਿਲ ਨਾਡੂ ਤੋਂ ਪੰਜ ਸ਼੍ਰੇਣੀਆਂ/ਸਮੂਹਾਂ ਅਧੀਨ ਲਗਭਗ 1000 ਡੈਲੀਗੇਟਾਂ ਨੂੰ ਲਿਆਉਣ ਦਾ ਫੈਸਲਾ ਲਿਆ ਹੈ:
1 ਵਿਦਿਆਰਥੀ, ਅਧਿਆਪਕ ਅਤੇ ਲੇਖਕ
2 ਕਿਸਾਨ ਅਤੇ ਕਾਰੀਗਰ (ਵਿਸ਼ਵਕਰਮਾ ਸ਼੍ਰੇਣੀਆਂ)
3 ਪੇਸ਼ੇਵਰ ਅਤੇ ਛੋਟੇ ਉੱਦਮੀ
4 ਮਹਿਲਾ ਸਵੈ-ਸਹਾਇਤਾ ਸਮੂਹ (ਐੱਸਐੱਚਜੀ), ਮੁਦਰਾ ਲੋਨ ਲਾਭਾਰਥੀ, ਦੱਖਣ ਭਾਰਤ ਹਿੰਦੀ ਪ੍ਰਚਾਰ ਸਭਾ (ਡੀਬੀਐੱਚਪੀਐੱਸ) ਪ੍ਰਚਾਰਕ
5 ਸਟਾਰਟ-ਅੱਪਸ, ਇਨੋਵੇਸ਼ਨ, ਐਜੂ-ਟੈਕ, ਰਿਸਰਚ

ਇਸ ਵਰ੍ਹੇ, ਵਿਭਿੰਨ ਸੈਂਟ੍ਰਲ ਯੂਨੀਵਰਸਿਟੀਆਂ ਵਿੱਚ ਪੜ੍ਹਣ ਵਾਲੇ ਤਮਿਲ ਮੂਲ ਦੇ ਲਗਭਗ 200 ਵਿਦਿਆਰਥੀਆਂ ਦਾ ਵਾਧੂ ਸਮੂਹ ਕਾਸ਼ੀ ਅਤੇ ਤਮਿਲ ਨਾਡੂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਇਸ ਆਯੋਜਨ ਦਾ ਹਿੱਸਾ ਹੋਵੇਗਾ। ਇਸ ਵਰ੍ਹੇ ਸਾਰੇ ਵਰਗਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।
ਰਿਸ਼ੀ ਅਗਸਤਯਰ ਦੀ ਵਿਰਾਸਤ ਦਾ ਸਨਮਾਨ
ਇਸ ਵਰ੍ਹੇ ਦੇ ਸਮਾਗਮ ਦਾ ਮੁੱਖ ਵਿਸ਼ਾ ਸਿੱਧ ਚਿਕਿਤਸਾ ਪ੍ਰਣਾਲੀ (ਭਾਰਤੀਯ ਚਿਕਿਤਸਾ), ਕਲਾਸੀਕਲ ਤਮਿਲ ਸਾਹਿਤ ਵਿੱਚ ਰਿਸ਼ੀ ਅਗਸਤਯਰ ਦੇ ਮਹੱਤਵਪੂਰਨ ਯੋਗਦਾਨ ਅਤੇ ਰਾਸ਼ਟਰੀ ਦੀ ਸੱਭਿਆਚਾਰਕ ਏਕਤਾ ਵਿੱਚ ਉਨ੍ਹਾਂ ਦੇ ਯੋਗਦਾਨ 'ਤੇ ਵੀ ਜ਼ੋਰ ਦੇਣਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਸਿਹਤ, ਫਿਲਾਸਫੀ, ਵਿਗਿਆਨ, ਭਾਸ਼ਾ ਵਿਗਿਆਨ, ਰਾਜਨੀਤੀ ਅਤੇ ਕਲਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਣੇ ਵਿਲੱਖਣ ਯੋਗਦਾਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਦੱਖਣ ਭਾਰਤ ਵਿੱਚ ਤਮਿਲ ਭਾਸ਼ਾ ਦੇ ਪਹਿਲੇ ਵਿਆਕਰਣਕਾਰ ਵਜੋਂ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦਾ ਪ੍ਰਭਾਵ ਭਾਰਤ ਤੋਂ ਬਾਹਰ ਤੱਕ ਫੈਲਿਆ ਹੋਇਆ ਹੈ, ਕਿਉਂਕਿ ਭਾਰਤੀ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਉਨ੍ਹਾਂ ਨੂੰ ਜਾਵਾ ਅਤੇ ਸੁਮਾਤਰਾ ਵਿੱਚ ਵੀ ਪੂਜਿਆ ਜਾਂਦਾ ਹੈ।
ਕੇਟੀਐੱਸ 3.0 ਦੌਰਾਨ ਕਾਸ਼ੀ ਵਿੱਚ ਰਿਸ਼ੀ ਅਗਸਤਯਰ ਨੂੰ ਸਮਰਪਿਤ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਉਨ੍ਹਾਂ ਦੇ ਜੀਵਨ ਅਤੇ ਕੰਮ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰੇਗੀ, ਤਮਿਲ ਅਤੇ ਭਾਰਤੀ ਗਿਆਨ ਪਰੰਪਰਾਵਾਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਪ੍ਰਦਰਸ਼ਿਤ ਕਰੇਗੀ। ਇਸ ਤੋਂ ਇਲਾਵਾ, ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੀਆਂ ਵਿਦਵਤਾਪੂਰਨ ਉਪਲਬਧੀਆਂ 'ਤੇ ਕੇਂਦ੍ਰਿਤ ਸੈਮੀਨਾਰ, ਵਰਕਸ਼ਾਪਸ ਅਤੇ ਕਿਤਾਬਾਂ ਦੀ ਰਿਲੀਜ਼ ਵੀ ਸ਼ਾਮਲ ਹੋਣਗੇ।
ਪਰੰਪਰਾ ਅਤੇ ਸਮਕਾਲੀ ਭਾਸ਼ਣ ਨੂੰ ਜੋੜਨਾ
ਕਾਸ਼ੀ ਤਮਿਲ ਸੰਗਮਮ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਮਾਗ ਦੀ ਉਪਜ (brainchild) ਹੈ। ਇਹ ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਸਦੀਵੀ ਸਬੰਧਾਂ ਦਾ ਉਤਸਵ ਮਨਾਉਣ, ਸੱਭਿਅਤਾਗਤ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਇੱਕ ਪ੍ਰੇਰਣਾਦਾਇਕ ਪਹਿਲ ਹੈ।
ਇਸ ਦੇ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਹਨ:
• ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਸਾਹਿਤਕ, ਅਧਿਆਤਮਿਕ ਅਤੇ ਕਲਾਤਮਕ ਸਬੰਧਾਂ 'ਤੇ ਜ਼ੋਰ ਦੇਣਾ
• ਦੋਨੋਂ ਖੇਤਰਾਂ ਦੇ ਵਿਦਵਾਨਾਂ ਦਰਮਿਆਨ ਅਕਾਦਮਿਕ ਅਤੇ ਖੋਜ-ਅਧਾਰਿਤ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਨਾ
• ਸੱਭਿਆਚਾਰਕ ਕਦਰ ਵਧਾਉਣ ਲਈ ਪਰੰਪਰਾਗਤ ਕਲਾ ਰੂਪਾਂ, ਸ਼ਿਲਪਕਾਰੀ ਅਤੇ ਪਕਵਾਨਾਂ ਦਾ ਪ੍ਰਦਰਸ਼ਨ।
• ਤਮਿਲ ਵਿਦਿਆਰਥੀਆਂ ਨੂੰ ਕਾਸ਼ੀ ਅਤੇ ਇਸ ਦੀਆਂ ਪ੍ਰਾਚੀਨ ਵਿਦਿਅਕ ਸੰਸਥਾਵਾਂ ਦੇ ਇਤਿਹਾਸਕ ਮਹੱਤਵ ਦਾ ਪਤਾ ਲਗਾਉਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਾ
ਕਾਸ਼ੀ ਤਮਿਲ ਸੰਗਮਮ: ਏ ਜਰਨੀ ਥਰੂ ਦ ਈਅਰਸ
ਉਦਘਾਟਨੀ ਸੰਸਕਰਣ: ਕੇਟੀਐੱਸ 1.0 (2022)
ਕਾਸ਼ੀ ਤਮਿਲ ਸੰਗਮਮ ਦਾ ਪਹਿਲਾ ਸੰਸਕਰਣ ਸੰਪੂਰਨ-ਸਰਕਾਰੀ ਪਹੁੰਚ ਨਾਲ 16 ਨਵੰਬਰ ਤੋਂ 16 ਦਸੰਬਰ 2022 ਤੱਕ ਆਯੋਜਿਤ ਕੀਤਾ ਗਿਆ । ਜੀਵਨ ਦੇ 12 ਵੱਖ-ਵੱਖ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਤਮਿਲ ਨਾਡੂ ਦੇ 2500 ਤੋਂ ਵੱਧ ਲੋਕਾਂ ਨੇ 8 ਦਿਨਾਂ ਦੇ ਦੌਰਿਆਂ 'ਤੇ ਵਾਰਾਣਸੀ, ਪ੍ਰਯਾਗਰਾਜ ਅਤੇ ਅਯੋਧਿਆ ਦੀ ਯਾਤਰਾ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਵਾਰਾਣਸੀ ਅਤੇ ਇਸ ਦੇ ਆਲੇ-ਦੁਆਲੇ ਜੀਵਨ ਦੇ ਵੱਖ-ਵੱਖ ਪਹਿਲੂਆਂ ਦਾ ਗਹਿਰਾ ਅਨੁਭਵ ਪ੍ਰਾਪਤ ਹੋਇਆ।

ਕੇਟੀਐੱਸ 2.0 (2023): ਬੌਧਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨਾ
ਪਹਿਲੇ ਕਾਸ਼ੀ ਤਮਿਲ ਸੰਗਮਮ ਦੀ ਸਫਲਤਾ ਤੋਂ ਬਾਅਦ ਸਿੱਖਿਆ ਮੰਤਰਾਲੇ ਦੁਆਰਾ ਕਾਸ਼ੀ ਤਮਿਲ ਸੰਗਮਮ (ਕੇਟੀਐੱਸ 2.0) ਦਾ ਦੂਸਰਾ ਐਡੀਸ਼ਨ 17.12.2023 ਤੋਂ 30.12.2023 ਤੱਕ ਵਾਰਾਣਸੀ ਦੇ ਨਮੋ ਘਾਟ ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 17 ਦਸੰਬਰ, 2023 ਨੂੰ ਵਾਰਾਣਸੀ ਵਿੱਚ ਕੀਤਾ ਗਿਆ। ਉਸ ਵਿੱਚ ਪ੍ਰਤੀਨਿਧੀਆਂ ਦੇ ਲਾਭ ਦੇ ਲਈ ਤਮਿਲ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਇੱਕ ਹਿੱਸੇ ਦਾ ਪਹਿਲੀ ਵਾਰ ਰੀਅਲ-ਟਾਈਮ, ਐਪ-ਅਧਾਰਿਤ ਅਨੁਵਾਦ ਕੀਤਾ ਗਿਆ ਸੀ।
ਸਿੱਟਾ
ਫਰਵਰੀ 2025 ਵਿੱਚ ਹੋਣ ਵਾਲਾ ਕਾਸ਼ੀ ਤਮਿਲ ਸੰਗਮ 3.0, ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਗਹਿਰੇ ਸੱਭਿਆਚਾਰਕ ਅਤੇ ਬੌਧਿਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਮਿਸ਼ਨ ਨੂੰ ਜਾਰੀ ਰੱਖਦਾ ਹੈ। ਰਿਸ਼ੀ ਅਗਸਤਯਰ ਦੀ ਵਿਰਾਸਤ ਨੂੰ ਉਜਾਗਰ ਕਰਕੇ ਅਤੇ ਵਿਭਿੰਨ ਪ੍ਰਤੀਨਿਧੀਆਂ ਨੂੰ ਇਕੱਠੇ ਲਿਆ ਕੇ, ਇਹ ਪਹਿਲਕਦਮੀ ਭਾਰਤ ਦੀ ਸਮ੍ਰਿੱਧ ਵਿਰਾਸਤ ਦੇ ਸਬੰਧ ਨੂੰ ਮਜ਼ਬੂਤ ਕਰਦੀ ਹੈ ਅਤੇ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਭਾਵਨਾ ਵਿੱਚ ਯੋਗਦਾਨ ਦਿੰਦੀ ਹੈ।
ਸੰਦਰਭ
- https://pib.gov.in/PressReleaseIframePage.aspx?PRID=2093086
- https://ignca.gov.in/coilnet/kbhu_v01.htm
- https://kashitamil.iitm.ac.in/
- https://www.pib.gov.in/PressReleseDetail.aspx?PRID=1980396®=3&lang=1
- https://ekbharat.gov.in/KashiTamilSangamam/Programme_Brief
ਪੀਡੀਐੱਫ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
*****
ਸੰਤੋਸ਼ ਕੁਮਾਰ/ਸਰਲਾ ਮੀਨਾ/ਆਂਚਲ ਪਟਿਯਾਲ
(Release ID: 2107324)