ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਫਿਲਮਮੇਕਰਜ਼ ਅਤੇ ਐਨੀਮੇਟਰਸ ਲਈ ਵਿਸ਼ੇਸ਼ ਮਾਸਟਰ ਕਲਾਸ ਸੀਰੀਜ਼: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਮੁੱਖ ਕ੍ਰਿਏਟਿਵ ਸਟੂਡੀਓ ਦੇ ਨਾਲ ਸਾਂਝੇਦਾਰੀ ਕੀਤੀ
ਐਨੀਮੇਸ਼ਨ ਫਿਲਮਮੇਕਰਜ਼ ਪ੍ਰਤੀਯੋਗਿਤਾ (ਏਐੱਫਸੀ): ਗਲੋਬਲ ਮਾਨਤਾ, ਮੈਂਟਰਸ਼ਿਪ ਅਤੇ ਫੰਡਿੰਗ ਅਵਸਰਾਂ ਦਾ ਪ੍ਰਵੇਸ਼ ਦਵਾਰ
ਪ੍ਰਮੁੱਖ ਉਦਯੋਗ ਮਾਹਿਰ ਫਿਲਮਮੇਕਰਜ਼ ਅਤੇ ਐਨੀਮੇਟਰਾਂ ਲਈ ਵਿਸ਼ੇਸ਼ ਮਾਸਟਰ ਕਲਾਸਾਂ ਦੀ ਮੇਜ਼ਬਾਨੀ ਕਰਦੇ ਹਨ
Posted On:
27 FEB 2025 6:29PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐੱਮਆਈਬੀ) ਅਤੇ ਡਾਂਸਿੰਗ ਐਟਮਸ (ਐੱਲਏ ਅਤੇ ਭਾਰਤ ਸਥਿਤ ਇੱਕ ਕ੍ਰਿਏਟਿਵ ਸਟੂਡੀਓ) ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ)-ਐਨੀਮੇਸ਼ਨ ਫਿਲਮਮੇਕਰਜ਼ ਕੰਪੀਟਿਸ਼ਨ (ਏਐੱਫਸੀ) ਦੇ ਤਹਿਤ ਇੱਕ ਵਿਸ਼ੇਸ਼ ਮਾਸਟਰ ਕਲਾਸ ਸੀਰੀਜ਼ ਲਿਆ ਰਹੇ ਹਨ। ਜੇਤੂਆਂ ਨੂੰ ਗਲੋਬਲ ਮਾਨਤਾ, ਟੌਪ ਪੇਸ਼ੇਵਰਾਂ ਤੋਂ ਮਾਰਗਦਰਸ਼ਨ ਅਤੇ ਫੰਡਿੰਗ ਅਤੇ ਵੰਡ ਦੇ ਅਵਸਰ ਪ੍ਰਾਪਤ ਕਰਨ ਦਾ ਅਵਸਰ ਮਿਲੇਗਾ।

ਏਐੱਫਸੀ ਸੁਤੰਤਰ ਰਚਨਾਕਾਰਾਂ, ਵਿਦਿਆਰਥੀਆਂ ਅਤੇ ਸਟੂਡੀਓ ਲਈ ਆਪਣੀ ਐਨੀਮੇਟਿਡ ਲਘੂ ਫਿਲਮਾਂ ਦਿਖਾਉਣ ਲਈ ਖੁਲ੍ਹਿਆ ਹੈ। ਇਸ ਸੀਰੀਜ਼ ਵਿੱਚ ਟੌਪ ਉਦਯੋਗ ਮਾਹਿਰ ਸਕ੍ਰੀਨਪਲੇ ਰਾਈਟਿੰਗ, ਫਿਲਮ ਡਿਜ਼ਾਈਨ, ਨਿਰਮਾਣ, ਕਹਾਣੀ ਕਹਿਣ, ਐਨੀਮੇਸ਼ਨ ਅਤੇ ਅੰਤਰਰਾਸ਼ਟਰੀ ਬਜ਼ਾਰਾਂ ‘ਤੇ ਜਾਣਕਾਰੀ ਸਾਂਝੀ ਕਰਦੇ ਹਨ।
ਮਾਸਟਰ ਕਲਾਸ ਪ੍ਰੋਗਰਾਮ ਅਤੇ ਆਗਾਮੀ ਸੈਸ਼ਨਾਂ ਦੇ ਵੇਰਵੇ:
- 3 ਮਾਰਚ- ਬਲਾਕਬਸਟਰ ਫਿਲਮਾਂ ਦਾ ਨਿਰਮਾਣ
ਸਪੀਕਰ: ਸ਼ੋਬੂ ਯਾਰਲਾਗੱਡਾ (ਨਿਰਮਾਤਾ, ਬਾਹੂਬਲੀ ਸੀਰੀਜ਼)
ਮੁੱਖ ਵਿਸ਼ੇਸ਼ਤਾਵਾਂ: ਉੱਚ ਪ੍ਰਭਾਵ ਵਾਲੀਆਂ ਫਿਲਮਾਂ ਦਾ ਵਿਕਾਸ, ਵਿੱਤ ਪੋਸ਼ਣ ਅਤੇ ਨਿਰਮਾਣ
- 4 ਮਾਰਚ- ਗਲੋਬਲ ਦਰਸ਼ਕਾਂ ਦੇ ਲਈ ਨਿਰਮਾਣ
ਸਪੀਕਰ: ਗੁਨੀਤ ਮੋਂਗਾ (ਔਸਕਰ ਜੇਤੂ ਨਿਰਮਾਤਾ)
- ਮੁੱਖ ਗੱਲਾਂ: ਭਾਰਤੀ ਫਿਲਮਾਂ ਨੂੰ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਕਿਵੇਂ ਪਹੁੰਚਾਇਆ ਜਾਵੇ; ਸਹਿ-ਨਿਰਮਾਣ, ਵਿੱਤ ਪੋਸ਼ਣ ਅਤੇ ਵੰਡ
- ਜ਼ੂਮ ਦੇ ਮਾਧਿਅਮ ਨਾਲ ਜੁੜੋ
: https://us06web.zoom.us/j/87875515586?pwd=rBBuTksjMQzVw4if3hEIc71Hg1nFMB.1
- 5 ਮਾਰਚ (TBC) – ਕੈਰੇਕਟਰ ਐਨੀਮੇਸ਼ਨ ਅਤੇ ਵਿਸ਼ਵ-ਨਿਰਮਾਣ
ਸਪੀਕਰ: ਅਰਨੀ ਓਲੇ ਲੋਪੇਜ਼ (ਐਨੀਮੇਸ਼ਨ ਮਾਹਿਰ)
- ਮੁੱਖ ਵਿਸ਼ੇਸ਼ਤਾਵਾਂ: ਕਿਰਦਾਰ-ਅਧਾਰਿਤ ਕਹਾਣੀ ਸੁਣਾਉਣ ਅਤੇ ਵਿਸ਼ਵ-ਨਿਰਮਾਣ ਨੂੰ ਸਮਝਣਾ
ਜ਼ੂਮ ਦੇ ਮਾਧਿਅਮ ਨਾਲ ਜੁੜੋ
: https://us06web.zoom.us/j/88513001690?pwd=ac2Ra8475uuWBQrt7CCiXjgYsZpOhA.1
- 6 ਮਾਰਚ- ਵਿਭਿੰਨ ਮਾਧਿਅਮਾਂ ਵਿੱਚ ਕਹਾਣੀ ਸੁਣਾਉਣਾ
ਸਪੀਕਰ: ਅਨੁ ਸਿੰਘ ਚੌਧਰੀ ( ਸਕ੍ਰੀਨ ਰਾਈਟਰ ਅਤੇ ਪੱਤਰਕਾਰ)
https://us06web.zoom.us/j/87830821165?pwd=AdPFfRBzlyuauTKblJt2brbWQGlmzL.1
26 ਅਤੇ 27 ਫਰਵਰੀ ਨੂੰ ਦੋ ਮਾਸਟਰ ਕਲਾਸ ਸੈਸ਼ਨ ਨਿਰਧਾਰਿਤ ਕੀਤੇ ਗਏ ਸਨ। 26 ਫਰਵਰੀ ਨੂੰ, ਲੇਖਕ ਅਤੇ ਸਕ੍ਰੀਨਪਲੇ ਮਾਹਿਰ, ਫਾਰੂਖ ਧੋਂਡੀ ਨੇ ਸਕ੍ਰੀਨ ਰਾਈਟਿੰਗ ਅਤੇ ਟ੍ਰੇਲਰ ‘ਤੇ ਇੱਕ ਸੈਸ਼ਨ ਦੀ ਅਗਵਾਈ ਕੀਤੀ, ਜਿਸ ਵਿੱਚ ਕਹਾਣੀ ਕਹਿਣ, ਪਟਕਥਾ ਲੇਖਨ ਅਤੇ ਲੇਖਣ ਦੇ ਕਾਰੋਬਾਰ ਬਾਰੇ ਜਾਣਕਾਰੀ ਦਿੱਤੀ ਗਈ। 27 ਫਰਵਰੀ ਨੂੰ, ਪ੍ਰੋਡਕਸ਼ਨ ਡਿਜ਼ਾਈਨਰ ਅਤੇ ਵਿਜ਼ੂਅਲ ਆਰਟੀਸਟ ਰੂਪਾਲੀ ਗੱਟੀ ਨੇ ਫਿਲਮ ਡਿਜ਼ਾਈਨ ਅਤੇ ਵਿਜ਼ੂਅਲ ਡਿਵੈਲਪਮੈਂਟ ‘ਤੇ ਇੱਕ ਸੈਸ਼ਨ ਆਯੋਜਿਤ ਕੀਤਾ, ਜਿਸ ਵਿੱਚ ਐਨੀਮੇਸ਼ਨ ਅਤੇ ਲਾਈਵ-ਐਕਸ਼ਨ ਪ੍ਰੋਜੈਕਟ ਲਈ ਇਮਰਸਿਵ ਵਿਜ਼ੂਅਲ ਦੁਨੀਆ ਨੂੰ ਤਿਆਰ ਕਰਨ ਬਾਰੇ ਵਿਵਹਾਰਿਕ ਜਾਣਕਾਰੀ ਦਿੱਤੀ ਗਈ।
ਨੈੱਟਵਰਕਿੰਗ ਅਤੇ ਪ੍ਰੋਜੈਕਟ ਸਬਮਿਸ਼ਨ
ਵੇਵਸ ਭਾਰਤੀ ਰਚਨਾਕਾਰਾਂ ਨੂੰ ਵੇਵਸ ਮਾਰਕਿਟ ਵਿੱਚ ਆਪਣੇ ਪ੍ਰੋਜੈਕਟਸ ਪੇਸ਼ ਕਰਨ ਲਈ ਵੀ ਪ੍ਰੋਤਸਾਹਿਤ ਕਰਦਾ ਹੈ, ਜੋ ਭਾਰਤ ਦੀ ਬਿਹਤਰੀਨ ਰਚਨਾਤਮਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਗਲੋਬਲ ਮਾਰਕਿਟ ਹੈ। ਇਹ ਪਹਿਲ ਭਾਰਤੀ ਸਮੱਗਰੀ ਨੂੰ ਅੰਤਰਰਾਸ਼ਟਰੀ ਖਰੀਦਦਾਰਾਂ ਨਾਲ ਜੋੜਦੀ ਹੈ, ਨੈੱਟਵਰਕਿੰਗ, ਸਹਿਯੋਗ ਅਤ ਗਲੋਬਲ ਅਵਸਰਾਂ ਨੂੰ ਹੁਲਾਰਾ ਦਿੰਦੀ ਹੈ। ਵਧੇਰੇ ਜਾਣਕਾਰੀ ਲਈ, ਸੰਪਰਕ ਕਰੋ waves@dancingatoms.com
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਖੇਤਰ ਲਈ ਇੱਕ ਮੀਲ ਪੱਥਰ ਪ੍ਰੋਗਰਾਮ, ਪਹਿਲਾ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਵੇਵਸ), ਭਾਰਤ ਸਰਕਾਰ ਦੁਆਰਾ ਮੁੰਬਈ, ਮਹਾਰਾਸ਼ਟਰ ਵਿੱਚ 1 ਤੋਂ 4 ਮਈ, 2025 ਤੱਕ ਆਯੋਜਿਤ ਕੀਤਾ ਜਾਵੇਗਾ।
ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਨਿਰਮਾਤਾ ਜਾਂ ਇਨੋਵੇਟਰ ਹੋ, ਸਮਿਟ ਐੱਮ ਐਂਡ ਈ ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਕਰਨ ਲਈ ਅੰਤਿਮ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ, ਜੋ ਕੰਟੈਂਟ ਨਿਰਮਾਣ, ਬੌਧਿਕ ਸੰਪਦਾ ਅਤੇ ਟੈਕਨੋਲੋਜੀ ਇਨੋਵੇਸ਼ਨ ਦੇ ਕੇਂਦਰ ਵਜੋਂ ਇਸ ਦੀ ਸਥਿਤੀ ਨੂੰ ਵਧਾਏਗਾ। ਫੋਕਸ ਵਿੱਚ ਉਦਯੋਗ ਅਤੇ ਖੇਤਰ ਸ਼ਾਮਲ ਹਨ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕਾਮਿਕਸ, ਸਾਊਂਡ ਐਂਡ ਮਿਊਜ਼ੀਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਆਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡੇਡ ਰਿਐਲਿਟੀ) ਐਕਸਆਰ।
ਕੀ ਤੁਹਾਡੇ ਕੋਈ ਸਵਾਲ ਹੈ? ਜਵਾਬ ਇੱਥੇ ਪਾਓ
ਆਓ, ਯਾਤਰਾ ਵਿੱਚ ਸਾਡੇ ਨਾਲ ਸ਼ਾਮਲ ਹੋਵੋ ! ਵੇਵਸ ਲਈ ਹੁਣ ਰਜਿਸਟਰ ਕਰੋ (ਜਲਦੀ ਹੀ ਆ ਰਿਹਾ ਹੈ!)
***********
(Release ID: 2107197)
Visitor Counter : 33