ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਯੁਸ਼ ਖੇਤਰ ਦੀ ਸਮੀਖਿਆ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੇ ਆਯੁਸ਼ ਖੇਤਰ ਦੀ ਵਿਆਪਕ ਸਮੀਖਿਆ ਕੀਤੀ ਅਤੇ ਇਸ ਦੀ ਸੰਪੂਰਨ ਸਮਰੱਥਾ ਦਾ ਦੋਹਨ ਕਰਨ ਲਈ ਰਣਨੀਤਕ ਉਪਾਵਾਂ ਦੀਆਂ ਜ਼ਰੂਰਤਾਂ ‘ਤੇ ਜ਼ੋਰ ਦਿੱਤਾ

ਪ੍ਰਧਾਨ ਮੰਤਰੀ ਨੇ ਦੁਨੀਆ ਭਰ ਵਿੱਚ ਆਯੁਸ਼ ਦੀ ਵਧਦੀ ਸਵੀਕ੍ਰਿਤੀ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਦੀ ਇਸ ਦੀ ਸਮਰੱਥਾ ਬਾਰੇ ਚਰਚਾ ਕੀਤੀ

ਪ੍ਰਧਾਨ ਮੰਤਰੀ ਨੇ ਨੀਤੀਗਤ ਸਮਰਥਨ, ਖੋਜ ਅਤੇ ਇਨੋਵੇਸ਼ਨ ਦੇ ਜ਼ਰੀਏ ਆਯੁਸ਼ ਖੇਤਰ ਨੂੰ ਮਜ਼ਬੂਤ ਬਣਾਉਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ

ਪ੍ਰਧਾਨ ਮੰਤਰੀ ਨੇ ਯੋਗਾ, ਕੁਦਰਤੀ ਇਲਾਜ ਅਤੇ ਫਾਰਮੈਸੀ ਖੇਤਰ ਨਾਲ ਸਬੰਧਿਤ ਸਮੁੱਚੀ ਅਤੇ ਏਕੀਕ੍ਰਿਤ ਸਿਹਤ ਅਤੇ ਸਟੈਂਡਰਡ ਪ੍ਰੋਟੋਕੋਲ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

Posted On: 27 FEB 2025 8:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਮੁੱਚੀ ਭਲਾਈ ਅਤੇ ਸਿਹਤ ਸਬੰਧੀ ਦੇਖਭਾਲ, ਪਰੰਪਰਾਗਤ ਗਿਆਨ ਨੂੰ ਸੁਰੱਖਿਅਤ ਰੱਖਣ ਅਤੇ ਦੇਸ਼ ਦੀ ਭਲਾਈ ਨਾਲ ਸਬੰਧਿਤ ਈਕੋਸਿਸਟਮ ਵਿੱਚ ਯੋਗਦਾਨ ਦੇਣ ਵਿੱਚ ਆਯੁਸ਼ ਖੇਤਰ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਇਸ ਖੇਤਰ ਦੀ ਖੇਤਰ ਦੀ ਸਮੀਖਿਆ ਕਰਨ ਲਈ 7 ਲੋਕ ਭਲਾਈ ਮਾਰਗ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਵਰ੍ਹੇ 2014 ਵਿੱਚ ਆਯੁਸ਼ ਮੰਤਰਾਲੇ ਦੇ ਨਿਰਮਾਣ ਦੇ ਬਾਅਦ ਤੋਂ, ਪ੍ਰਧਾਨ ਮੰਤਰੀ ਨੇ ਇਸ ਖੇਤਰ ਦੀਆਂ ਵਿਆਪਕ ਸਮਰੱਥਾਵਾਂ ਨੂੰ ਸਵੀਕਾਰ ਕਰਦੇ ਹੋਏ, ਇਸ ਦੇ ਵਿਕਾਸ ਲਈ ਇੱਕ ਸਪਸ਼ਟ ਫਾਰਮੈਟ ਦੀ ਕਲਪਨਾ ਕੀਤੀ ਹੈ। ਇਸ ਖੇਤਰ ਦੀ ਪ੍ਰਗਤੀ ਦੀ ਵਿਆਪਕ ਸਮੀਖਿਆ ਦੌਰਾਨ, ਪ੍ਰਧਾਨ ਮੰਤਰੀ ਨੇ ਇਸ ਦੀ ਸੰਪੂਰਨ ਸਮਰੱਥਾ ਦਾ ਦੋਹਨ ਕਰਨ ਲਈ ਰਣਨੀਤਕ ਉਪਾਵਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਇਸ ਸਮੀਖਿਆ ਵਿੱਚ ਵਿਭਿੰਨ ਪਹਿਲਕਦਮੀਆਂ ਨੂੰ ਸੁਚਾਰੂ ਬਣਾਉਣ, ਸੰਸਾਧਾਨਾਂ ਦਾ ਅਨੁਕੂਲਨ ਕਰਨ ਅਤੇ ਆਯੁਸ਼ ਦੀ ਗਲੋਬਲ ਮੌਜੂਦਗੀ ਨੂੰ ਵਧਾਉਣ ਲਈ ਇੱਕ ਦੂਰਦਰਸ਼ੀ ਮਾਰਗ ਤਿਆਰ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਸਮੀਖਿਆ ਦੌਰਾਨ, ਪ੍ਰਧਾਨ ਮੰਤਰੀ ਨੇ ਨਿਵਾਰਕ ਸਿਹਤ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ, ਔਸ਼ਧੀ ਪੌਦਿਆਂ ਦੀ ਖੇਤੀ ਦੇ ਜ਼ਰੀਏ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਣ ਅਤੇ ਪਰੰਪਰਾਗਤ ਮੈਡੀਸਿਨ ਦੇ ਮਾਮਲੇ ਵਿੱਚ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ ਭਾਰਤ ਦੀ ਗਲੋਬਲ ਹੈਸੀਅਤ ਨੂੰ ਵਧਾਉਣ ਵਿੱਚ ਇਸ ਖੇਤਰ ਦੀ ਭੂਮਿਕਾ ਸਮੇਤ ਇਸ ਦੇ ਮਹੱਤਵਪੂਰਨ ਯੋਗਦਾਨਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਦੁਨੀਆ ਭਰ ਵਿੱਚ ਇਸ ਖੇਤਰ ਦੀ ਵਧਦੀ ਸਵੀਕ੍ਰਿਤੀ ਅਤੇ ਟਿਕਾਊ ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਦੀ ਇਸ ਦੀ ਸਮਰੱਥਾ ਨੂੰ ਰੇਖਾਂਕਿਤ ਕਰਦੇ ਹੋਏ, ਇਸ ਦੀ ਮਜ਼ਬੂਤੀ ਅਤੇ ਵਿਕਾਸ ‘ਤੇ ਚਾਨਣਾ ਪਾਇਆ ।

ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਦੁਹਰਾਇਆ ਕਿ ਸਰਕਾਰ ਨੀਤੀਗਤ ਸਮਰਥਨ, ਖੋਜ ਅਤੇ ਇਨੋਵੇਸ਼ਨ ਦੇ ਜ਼ਰੀਏ ਆਯੁਸ਼ ਖੇਤਰ ਨੂੰ ਮਜ਼ਬੂਤ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਯੋਗਾ, ਕੁਦਰਤੀ ਇਲਾਜ ਅਤੇ ਫਾਰਮੈਸੀ ਖੇਤਰ ਨਾਲ ਸਬੰਧਿਤ ਸਮੁੱਚੀ ਅਤੇ ਏਕੀਕ੍ਰਿਤ ਸਿਹਤ ਅਤੇ ਸਟੈਂਡਰਡ ਪ੍ਰੋਟੋਕੋਲ ਨੂੰ ਹੁਲਾਰਾ ਦੇਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਅੰਦਰ ਸਾਰੇ ਖੇਤਰਾਂ ਨਾਲ ਜੁੜੇ ਸਾਰੇ ਕਾਰਜਾਂ ਵਿੱਚ ਪਾਰਦਰਸ਼ਿਤਾ ਨੂੰ ਅਧਾਰ ਬਣਾਏ ਰੱਖਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਇਹ ਸੁਨਿਸ਼ਚਿਤ ਕਰਦੇ ਹੋਏ ਇਮਾਨਦਾਰੀ ਦੇ ਉੱਚਤਮ ਮਾਪਦੰਡਾਂ ਨੂੰ ਬਣਾਏ ਰੱਖਣ ਦਾ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਕੰਮ ਪੂਰੀ ਤਰ੍ਹਾਂ ਨਾਲ ਕਾਨੂੰਨ ਦੇ ਸ਼ਾਸਨ ਦੁਆਰਾ ਅਤੇ ਜਨਤਾ ਦੀ ਭਲਾਈ ਦੇ ਲਈ ਨਿਰਦੇਸ਼ਿਤ ਹੋਣ।

ਆਯੁਸ਼ ਖੇਤਰ ਤੇਜ਼ੀ ਨਾਲ ਭਾਰਤ ਦੇ ਸਿਹਤ ਸੰਭਾਲ਼ ਲੈਂਡਸਕੇਪ ਵਿੱਚ ਇੱਕ ਪ੍ਰੇਰਕ ਸ਼ਕਤੀ ਦੇ ਰੂਪ ਵਿੱਚ ਉਭਰਿਆ ਹੈ। ਇਸ ਨੇ ਸਿੱਖਿਆ, ਖੋਜ, ਜਨਤਕ ਸਿਹਤ, ਅੰਤਰਰਾਸ਼ਟਰੀ ਸਹਿਯੋਗ, ਵਪਾਰ, ਡਿਜ਼ੀਟਲਾਈਜ਼ੇਸ਼ਨ ਅਤੇ ਗਲੋਬਲ ਪ੍ਰਸਾਰ ਦੇ ਮਾਮਲੇ ਵਿੱਚ ਮਹੱਤਵਪੂਰਨ ਸਫ਼ਲਤਾਵਾਂ ਅਰਜਿਤ ਕੀਤੀਆਂ ਹਨ। ਸਰਕਾਰ ਦੇ ਪ੍ਰਯਾਸਾਂ ਦੇ ਰਾਹੀਂ, ਇਸ ਖੇਤਰ ਨੂੰ ਕਈ ਪ੍ਰਮੁੱਖ ਉਪਲਬਧੀਆਂ ਹਾਸਲ ਹੋਈਆਂ ਹਨ, ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨੂੰ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਗਈ।

  • ਆਯੁਸ਼ ਖੇਤਰ ਨੇ ਤੇਜ਼ ਆਰਥਿਕ ਵਿਕਾਸ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਦੀ ਮੈਨੂਫੈਕਚਰਿੰਗ ਮਾਰਕਿਟ ਦਾ ਆਕਾਰ 2014 ਵਿੱਚ 2.85 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2023 ਵਿੱਚ 23 ਬਿਲੀਅਨ ਅਮਰੀਕੀ ਡਾਲਰ ਹੋ ਗਿਆ।

  • ਭਾਰਤ ਨੇ ਸਬੂਤ-ਅਧਾਰਿਤ ਪਰੰਪਰਾਗਤ ਮੈਡੀਸਿਨ ਵਿੱਚ ਖੁਦ ਨੂੰ ਗਲੋਬਲ ਪੱਧਰ ‘ਤੇ ਇੱਕ ਮੋਹਰੀ ਦੇਸ਼ ਦੇ ਰੂਪ ਵਿੱਚ ਸਥਾਪਿਤ ਕੀਤਾ ਹੈ ਅਤੇ ਆਯੁਸ਼ ਰਿਸਰਚ ਪੋਰਟਲ ਹੁਣ 43,000 ਤੋਂ ਵੱਧ ਅਧਿਐਨਾਂ ਨੂੰ ਹੋਸਟ ਕਰ ਰਿਹਾ ਹੈ।

  • ਪਿਛਲੇ 10 ਵਰ੍ਹਿਆਂ ਵਿੱਚ ਪ੍ਰਕਾਸ਼ਿਤ ਖੋਜ ਪ੍ਰਬੰਧਾਂ ਦੀ ਸੰਖਿਆ ਪਿਛਲੇ 60 ਵਰ੍ਹਿਆਂ ਦੇ ਪ੍ਰਕਾਸ਼ਨਾਂ ਤੋਂ ਵੱਧ ਹੈ।

  • ਆਯੁਸ਼ ਵੀਜ਼ਾ ਮੈਡੀਕਲ ਟੂਰਿਜ਼ਮ ਨੂੰ ਹੋਰ ਜ਼ਿਆਦਾ ਉਤਸ਼ਾਹਿਤ ਕਰੇਗਾ, ਅਤੇ ਸਮੁੱਚੀ ਸਿਹਤ ਸੰਭਾਲ ਨਾਲ ਜੁੜੇ ਉਪਾਅ ਚਾਹੁਣ ਵਾਲੇ ਅੰਤਰਰਾਸ਼ਟਰੀ ਮਰੀਜ਼ਾ ਨੂੰ ਆਕਰਸ਼ਿਤ ਕਰੇਗਾ।

  • ਆਯੁਸ਼ ਖੇਤਰ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਮੁੱਖ ਸੰਸਥਾਨਾਂ ਦੇ ਨਾਲ ਸਹਿਯੋਗ ਰਾਹੀਂ ਮਹੱਤਵਪੂਰਨ ਸਫ਼ਲਤਾਵਾਂ ਅਰਜਿਤ ਕੀਤੀਆਂ ਹਨ।

  • ਆਯੁਸ਼ ਗ੍ਰਿਡ ਦੇ ਤਹਿਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੇ ਏਕੀਕਰਣ ‘ਤੇ ਨਵੇਂ ਸਿਰੇ ਤੋਂ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ।

  • ਯੋਗਾ ਨੂੰ  ਹੁਲਾਰਾ ਦੇਣ ਲਈ ਡਿਜੀਟਲ ਟੈਕਨੋਲੋਜੀ ਦਾ ਲਾਭ ਉਠਾਇਆ ਜਾਵੇਗਾ।

  • ਵਾਈ-ਬ੍ਰੇਕ ਯੋਗਾ ਜਿਹੀ ਉਮੀਦਕ੍ਰਿਤ ਵਧੇਰੇ ਓਵਰਆਲ ਕੰਟੇਂਟ ਨੂੰ ਹੋਸਟ ਕਰਨ ਲਈ iGot ਪਲੈਟਫਾਰਮ।

  • ਗੁਜਰਾਤ ਦੇ ਜਾਮਨਗਰ ਵਿੱਚ ਵਿਸ਼ਵ ਸਿਹਤ ਸੰਗਠਨ ਗਲੋਬਲ ਪਰੰਪਰਾਗਤ ਮੈਡੀਸਿਨ ਸੈਂਟਰ ਦੀ ਸਥਾਪਨਾ ਇੱਕ ਇਤਿਹਾਸਿਕ ਉਪਲਬਧੀ ਹੈ, ਜੋ ਪਰੰਪਰਾਗਤ ਮੈਡੀਸਿਨ ਦੇ ਖੇਤਰ ਵਿੱਚ ਭਾਰਤ ਦੀ ਅਗਵਾਈ ਨੂੰ ਮਜ਼ਬੂਤ ਕਰਦੀ ਹੈ।

  • ਵਿਸ਼ਵ ਸਿਹਤ ਸੰਗਠਨ ਦੇ ਮਰੀਜ਼ਾਂ ਦੇ ਅੰਤਰਰਾਸ਼ਟਰੀ ਵਰਗੀਕਰਣ (ਆਈਸੀਡੀ)-11 ਵਿੱਚ ਪਰੰਪਰਾਗਤ ਮੈਡੀਸਿਨ ਦਾ ਸਮਾਵੇਸ਼।

  • ਰਾਸ਼ਟਰੀ ਆਯੁਸ਼ ਮਿਸ਼ਨ ਦੀ ਇਸ ਖੇਤਰ ਦੀ ਇਨਫ੍ਰਾਸਟ੍ਰਕਚਰ ਅਤੇ ਪਹੁੰਚਯੋਗਤਾ ਦਾ ਪ੍ਰਸਾਰ ਕਰਨ ਵਿੱਚ ਅਹਿਮ ਭੂਮਿਕਾ ਰਹੀ ਹੈ।

  • ਵਰ੍ਹੇ 2024 ਵਿੱਚ ਆਯੋਜਿਤ ਅੰਤਰਰਾਸ਼ਟਰੀ ਯੋਗਾ ਦਿਵਸ (ਆਈਡੀਵਾਈ), ਜੋ ਕਿ ਹੁਣ ਇੱਕ ਵਿਸ਼ਵਵਿਆਪੀ ਵਰਤਾਰਾ ਬਣ ਗਿਆ ਹੈ, ਵਿੱਚ 24.52 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।

 

  • 2025 ਵਿੱਚ ਆਯੋਜਿਤ ਹੋਣ ਵਾਲਾ ਅੰਤਰਰਾਸ਼ਟਰੀ ਯੋਗਾ ਦਿਵਸ (ਆਈਡੀਵਾਈ) ਦਾ 10ਵੇਂ ਵਰ੍ਹੇ ਦੁਨੀਆ ਭਰ ਵਿੱਚ ਲੋਕਾਂ ਦੀ ਵਧੇਰੇ ਭਾਗੀਦਾਰੀ ਦੇ ਨਾਲ ਇੱਕ ਮਹੱਤਵਪੂਰਨ ਉਪਲਬਧੀ ਸਾਬਤ ਹੋਵੇਗੀ।

ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ, ਆਯੁਸ਼ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪ ਰਾਓ ਜਾਧਵ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਡਾ. ਪੀ.ਕੇ. ਮਿਸ਼ਰ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ -2 ਸ਼੍ਰੀ ਸ਼ਕਤੀਕਾਂਤ ਦਾਸ, ਪ੍ਰਧਾਨ ਮੰਤਰੀ ਦੇ ਸਲਾਹਕਾਰ ਸ਼੍ਰੀ ਅਮਿਤ ਖਰੇ ਅਤੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

************

ਐੱਮਜੇਪੀਐੱਸ/ਐੱਸਟੀ


(Release ID: 2106912) Visitor Counter : 5