ਸਹਿਕਾਰਤਾ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਜਨਤਾ ਸਹਿਕਾਰੀ ਬੈਂਕ ਲਿਮਿਟਿਡ ਦੀ ਡਾਇਮੰਡ ਜੁਬਲੀ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ
ਸਤਿਕਾਰਯੋਗ ਮੋਰੋਪੰਤ ਪਿੰਗਲੇ ਜੀ ਨੇ ਜਨਤਾ ਸਹਿਕਾਰੀ ਬੈਂਕ ਦੀ ਸਥਾਪਨਾ ਕਰਕੇ ਜੋ ਬੀਜ ਬੋਇਆ, ਉਹ ਅੱਜ ਬੋਹੜ ਦਾ ਰੁੱਖ ਬਣ ਕੇ 10 ਲੱਖ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ
ਜਨਤਾ ਸਹਿਕਾਰੀ ਬੈਂਕ ਨੇ ‘ਛੋਟੇ ਲੋਕਾਂ ਦਾ ਵੱਡਾ ਬੈਂਕ’ ਦੇ ਸੂਤਰ ਨੂੰ ਸਾਰਥਕ ਕੀਤਾ ਹੈ
ਅੱਜ ਇਸ ਬੈਂਕ ਦੀ ਜਮ੍ਹਾਂ ਰਾਸ਼ੀ 9,600 ਕਰੋੜ ਰੁਪਏ ਤੋਂ ਵੱਧ ਹੈ ਜੋ ਬੈਂਕ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ
ਬਿਨਾ ਪੂੰਜੀ ਦੇ ਆਪਣੇ ਪਰਿਵਾਰ ਦਾ ਵਿਕਾਸ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਦਾ ਇੱਕਮਾਤਰ ਰਸਤਾ ਸਹਿਕਾਰਤਾ ਹੈ
ਮੋਦੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਕੋਆਪ੍ਰੇਟਿਵ ਦੇ ਮਾਡਲ ਨੂੰ marketable ਬਣਾਉਂਦੇ ਹੋਏ cooperative development ਨੂੰ ਦਿਸ਼ਾ ਦੇਣ ਦਾ ਕੰਮ ਕੀਤਾ
ਪਹਿਲੀ ਵਾਰ ਦੇਸ਼ ਵਿੱਚ ਕੋਆਪ੍ਰੇਟਿਵ ਕਲੀਅਰਿੰਗ ਹਾਊਸ ਬਣਾਉਣ ਦੀ ਜੋ ਕਲਪਨਾ ਕੀਤੀ ਗਈ ਹੈ, ਉਸ ਨੂੰ ਅਗਲੇ 2 ਸਾਲ ਵਿੱਚ ਪੂਰਾ ਕਰ ਲਿਆ ਜਾਵੇਗਾ
ਅੰਬ੍ਰੇਲਾ ਸੰਗਠਨ ਬਣਨ ਦੇ ਬਾਅਦ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਥਿਤ ਕੋਆਪ੍ਰੇਟਿਵ ਬੈਂਕ ਦੀ ਕਲੀਅਰਿੰਗ ਕੋਆਪ੍ਰੇਟਿਵ ਬੈਂਕਾਂ ਦੇ ਰਾਹੀਂ ਹੋਵੇਗੀ
Posted On:
22 FEB 2025 7:09PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ਦੇ ਪੁਣੇ ਵਿੱਚ ਜਨਤਾ ਸਹਿਕਾਰੀ ਬੈਂਕ ਲਿਮਿਟਿਡ ਦੀ ਡਾਇਮੰਡ ਜੁਬਲੀ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ, ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਸ਼੍ਰੀ ਅਜੀਤ ਪਵਾਰ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਨਤਾ ਸਹਿਕਾਰੀ ਬੈਂਕ ਦੁਆਰਾ ਅਰਜਿਤ ਕੀਤਾ ਗਿਆ ਵਿਸ਼ਵਾਸ ਸਾਡੇ ਸਾਰਿਆਂ ਲਈ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਸਹਿਕਾਰੀ ਬੈਂਕ ਦੀ ਸਥਾਪਨਾ ਸ਼੍ਰੀ ਮੋਰੋਪੰਤ ਪਿੰਗਲੇ ਜੀ ਨੇ ਕੀਤੀ ਸੀ ਜਿਨ੍ਹਾਂ ਨੇ ਕਦੇ ਆਪਣੇ ਲਈ ਕੁਝ ਨਹੀਂ ਕੀਤਾ ਅਤੇ ਕਦੇ ਕਿਸੇ ਚੁਣੌਤੀ ਨੂੰ ਪਿੱਠ ਨਹੀਂ ਦਿਖਾਈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਤਿਕਾਰਯੋਗ ਮੋਰੋਪੰਤ ਜੀ ਦੁਆਰਾ ਬੀਜਿਆ ਗਿਆ ਬੀਜ ਅੱਜ ਬੋਹੜ ਦਾ ਰੁੱਖ ਬਣ ਕੇ 10 ਲੱਖ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਹ ਸਾਡੀ ਸੰਗਠਨ ਦੀ ਸਮਰੱਥਾ ਅਤੇ ਚੰਗੇ ਵਿਵਹਾਰ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬੈਂਕ ਨੇ ਪੂਰੇ ਦੇਸ਼ ਵਿੱਚ ਇੱਕ ਚੰਗਾ ਸੰਦੇਸ਼ ਦਿੱਤਾ ਹੈ ਕਿ ਪਾਰਦਰਸ਼ਿਤਾ, ਸਮਰਪਣ ਅਤੇ ਨਿਸ਼ਠਾ ਦੇ ਨਾਲ ਕੋਈ ਸੰਸਥਾ ਕੰਮ ਕਰਦੀ ਹੈ ਤਾਂ ਉਹ ਕਿੰਨਾ ਅੱਗੇ ਵਧ ਸਕਦੀ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਰਾਸ਼ਟਰ ਦੇ ਸਾਹਮਣੇ ਦੋ ਸੰਕਲਪ ਰੱਖੇ ਹਨ-2047 ਤੱਕ ਭਾਰਤ ਨੂੰ ਪੂਰਨ ਵਿਕਸਿਤ ਰਾਸ਼ਟਰ ਬਣਾਉਣਾ ਅਤੇ 2027 ਤੱਕ ਦੇਸ਼ ਦੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ ਬਣਾਉਣਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾ ਦੋਹਾਂ ਸਕਲਪਾਂ ਵਿੱਚ ਜੇਕਰ ਸਹਿਕਾਰਤਾ ਖੇਤਰ ਦਾ ਵਿਕਾਸ ਨਹੀਂ ਹੁੰਦਾ ਹੈ ਤਾਂ ਇਹ ਅਧੂਰੇ ਰਹਿ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰ ਵਿਅਕਤੀ ਦਾ ਵਿਕਾਸ ਨਾ ਹੋਵੇ ਅਤੇ ਹਰ ਘਰ ਵਿੱਚ ਸਮ੍ਰਿੱਧੀ ਨਾ ਹੋਵੇ ਤਾਂ ਇਹ ਦੋਵੇਂ ਸੰਕਲਪ ਅਧੂਰੇ ਰਹਿ ਸਕਦੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਹਰ ਵਿਅਕਤੀ ਨੂੰ ਉਸ ਦੀ ਸਮਰੱਥਾ ਦੇ ਅਨੁਸਾਰ ਕੰਮ ਦੇਣਾ ਅਤੇ ਉਸ ਨੂੰ ਦੇਸ਼ ਦੇ ਵਿਕਾਸ ਦੇ ਨਾਲ ਜੋੜ ਕੇ ਹਰ ਪਰਿਵਾਰ ਨੂੰ ਸਮ੍ਰਿੱਧ ਬਣਾਉਣਾ ਸਿਰਫ਼ ਸਹਿਕਾਰਤਾ ਅੰਦਲੋਨ ਦੇ ਰਾਹੀਂ ਸੰਭਵ ਹੋ ਰਿਹਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਗਠਿਤ ਸਹਿਕਾਰਤਾ ਮੰਤਰਾਲੇ ਦਾ ਮੰਤਰ ਸਹਕਾਰ ਸੇ ਸਮ੍ਰਿੱਧੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਦੇਸ਼ ਦੇ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਕਈ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਕਰੋੜਾਂ ਲੋਕ ਅੱਗੇ ਵਧ ਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬਿਨਾ ਪੂੰਜੀ ਦੇ ਆਪਣੇ ਪਰਿਵਾਰ ਦਾ ਵਿਕਾਸ ਕਰਨ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ ਦਾ ਇੱਕ ਮਾਤਰ ਰਾਹ ਸਹਿਕਾਰਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਛੋਟੀ-ਛੋਟੀ ਪੂੰਜੀ ਮਿਲਾ ਕੇ ਇੱਕ ਬਹੁਤ ਵੱਡਾ ਕੰਮ ਕਰਨ ਦਾ ਨਾਮ ਹੀ ਸਹਿਕਾਰਤਾ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਸਹਿਕਾਰੀ ਬੈਂਕ ਇਸ ਦੀ ਇੱਕ ਬਹੁਤ ਵੱਡੀ ਉਦਾਹਰਣ ਹੈ ਜਿਸ ਨੇ ‘ਛੋਟੇ ਲੋਕਾਂ ਦਾ ਵੱਡਾ ਬੈਂਕ’ ਦੇ ਸੂਤਰ ਨੂੰ ਸਾਰਥਕ ਕੀਤਾ ਹੈ।
ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 3 ਸਾਲਾਂ ਵਿੱਚ ਸਹਿਕਾਰਤਾ ਅੰਦੋਲਨ ਨੂੰ ਗਤੀ ਦੇਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਦੇ ਕੋਆਪ੍ਰੇਟਿਵ ਦੇ ਮਾਡਲ ਨੂੰ marketable ਬਣਾਇਆ ਹੈ, cooperative education ਨੂੰ ਸਸ਼ਕਤ ਕਰਨ ਲਈ ਅਸੀਂ ਸਹਿਕਾਰਤਾ ਯੂਨੀਵਰਸਿਟੀ ਬਿਲ ਲਿਆ ਰਹੇ ਹਾਂ, cooperative innovation ਨੂੰ integrate ਕਰ ਕੇ ਇਸ ਨੂ ਦੇਸ਼ ਦੇ ਵਿਕਾਸ ਦੀ ਸ਼ਕਤੀ ਬਣਾਉਣਾ ਚਾਹੁੰਦੇ ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਜੀ ਨੇ cooperative development ਨੂੰ ਦਿਸ਼ਾ ਦੇਣ ਦਾ ਕੰਮ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਟੈਕਨੋਲੋਜੀ ਨੂੰ ਵੀ ਸਵੀਕਾਰ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕੁੱਲ 1465 ਅਰਬਨ ਕੋਆਪ੍ਰੇਟਿਵ ਬੈਂਕ ਹਨ ਜਿਨ੍ਹਾਂ ਵਿੱਚੋਂ 460 ਸਿਰਫ਼ ਮਹਾਰਾਸ਼ਟਰ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਰਬਨ ਕੋਆਪ੍ਰੇਟਿਵ ਬੈਂਕਾਂ ਦੇ ਲਈ ਇੱਕ ਅੰਬ੍ਰੇਲਾ ਸੰਗਠਨ ‘ਤੇ ਵਿਚਾਰ ਚਲ ਰਿਹਾ ਸੀ ਅਤੇ ਹੁਣ ਇਸ ਸੰਗਠਨ ਦੇ ਲਈ 300 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਅੰਬ੍ਰੇਲਾ ਸੰਗਠਨ ਕੋਆਪ੍ਰੇਟਿਵ ਬੈਂਕਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਵਿੱਚ ਸਮਰੱਥ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਵਿੱਚ ਕਲੀਅਰਿੰਗ ਹਾਊਸ ਬਣਾਉਣ ਦੀ ਕਲਪਨਾ ਕੀਤੀ ਗਈ ਹੈ ਜਿਸ ਨੂੰ ਅਗਲੇ 2 ਸਾਲਾਂ ਵਿੱਚ ਪੂਰਾ ਕਰ ਲਿਆ ਜਾਵੇਗਾ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਸਹਿਕਾਰਤਾ ਮੰਤਰਾਲੇ ਨੇ ਬਹੁਤ ਸਾਰੇ ਕੰਮ ਅਰਬਨ ਕੋਆਪ੍ਰੇਟਿਵ ਬੈਂਕਾਂ ਦੇ ਵਪਾਰ ਨੂੰ ਵਧਾਉਣ ਲਈ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਆਧਾਰ-ਇਨੇਬਲਡ ਪੇਮੈਂਟ ਸਿਸਟਮ ਨੂੰ ਕੋਆਪ੍ਰੇਟਿਵ ਬੈਂਕਾਂ ਲਈ ਖੋਲ੍ਹਿਆ ਹੈ, ਗੋਲਡ ਲੋਨ ਅਤੇ ਹਾਊਸਿੰਗ ਲੋਨ ਦੀ ਸੀਮਾ ਨੂੰ ਵੀ ਵਧਾਇਆ ਹੈ ਅਤੇ ਇੱਕਮੁਸ਼ਤ ਲੋਨ ਨਿਪਟਾਰੇ ਦਾ ਪ੍ਰਾਵਧਾਨ ਵੀ ਕੋਆਪ੍ਰੇਟਿਵ ਬੈਂਕਾਂ ਦੇ ਲਈ ਲਾਗੂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅੰਬ੍ਰੇਲਾ ਸੰਗਠਨ ਬਣਨ ਦੇ ਬਾਅਦ ਦੇਸ਼ ਦੇ ਕਿਸੇ ਵੀ ਹਿੱਸੇ ਵੀ ਸਥਿਤ ਕੋਆਪ੍ਰੇਟਿਵ ਬੈਂਕ ਦੀ ਕਲੀਅਰਿੰਗ ਕੋਆਪ੍ਰੇਟਿਵ ਬੈਂਕਾਂ ਰਾਹੀਂ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਦੇ ਨਾਲ ਰਾਸ਼ਟਰੀਕ੍ਰਿਤ ਬੈਂਕ, ਛੋਟੇ ਵਿੱਤੀ ਬੈਂਕਾਂ ਅਤੇ NBFCs ਤੋਂ ਵਧਦੀ ਮੁਕਾਬਲੇਬਾਜ਼ੀ ਦੇ ਲਈ ਵੀ ਅਸੀਂ ਗਵਰਨੈਂਸ ਨੂੰ ਮਜ਼ਬੂਤ ਕਰਨ ਅਤੇ ਤਕਨੀਕੀ ਇਨੋਵੇਸ਼ਨਸ ਨੂੰ ਸ਼ਾਮਲ ਕਰਨ ਲਈ ਨਿਗਰਾਨੀ ਦੀ ਇੱਕ ਕਮੇਟੀ ਵੀ ਬਣਾ ਰਹੇ ਹਾਂ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 1949 ਵਿੱਚ ਸਥਾਪਨਾ ਦੇ ਬਾਅਦ ਜਨਤਾ ਸਹਿਕਾਰੀ ਬੈਂਕ 1988 ਵਿੱਚ ਸ਼ੈਡਿਊਲਡ ਸਹਿਕਾਰੀ ਬੈਂਕ ਬਣਿਆ, 2005 ਵਿੱਚ ਇਸ ਨੇ ਕੋਰ ਬੈਂਕਿੰਗ ਨੂੰ ਸਵੀਕਾਰ ਕੀਤਾ, 2012 ਵਿੱਚ ਮਲਟੀਸਟੇਟ ਸ਼ੈਡਿਊਲਡ ਨੂੰ ਕੋਆਪ੍ਰੇਟਿਵ ਬੈਂਕ ਬਣਿਆ ਅਤੇ ਦੇਸ਼ ਦੀ ਸਭ ਤੋਂ ਪਹਿਲੀ ਕੋਆਪ੍ਰੇਟਿਵ ਡੀ-ਮੈਟ ਸੰਸਥਾ ਸ਼ੁਰੂ ਕਰਨ ਦਾ ਸੁਭਾਗ ਵੀ ਇਸ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ 71 ਸ਼ਾਖਾਵਾਂ, 2 ਐਕਸਟੈਂਸ਼ਨ ਕਾਊਂਟਰਸ, 1,75,000 ਮੈਂਬਰਾਂ ਅਤੇ 10 ਲੱਖ ਤੋਂ ਜ਼ਿਆਦਾ ਸੰਤੁਸ਼ਟ ਗ੍ਰਾਹਕਾਂ ਦੇ ਨਾਲ ਇਹ ਇੱਕ ਬੈਂਕ ਨਹੀਂ ਸਗੋਂ ਇੱਕ ਬਹੁਤ ਵੱਡਾ ਪਰਿਵਾਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਬੈਂਕ ਦੀ ਜਮ੍ਹਾਂ ਰਾਸ਼ੀ 9,600 ਕਰੋੜ ਰੁਪਏ ਤੋਂ ਵੱਧ ਹੈ ਜੋ ਬੈਂਕ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਮਾਜ ਸੇਵਾ ਵਿੱਚ ਵੀ ਜਨਤਾ ਸਹਿਕਾਰੀ ਬੈਂਕ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ, ਚਾਹੇ ਲਾਤੂਰ ਦਾ ਭੂਚਾਲ ਹੋਵੇ, ਕੋਲਹਾਪੁਰ-ਸਾਂਗਲੀ ਦਾ ਹੜ੍ਹ ਹੋਵੇ ਜਾਂ ਫਿਰ ਕੋਵਿਡ ਮਹਾਮਾਰੀ ਹੋਵੇ।
*****
ਆਰਕੇ/ਵੀਵੀ/ਏਐੱਸਐੱਚ/ਪੀਐੱਸ
(Release ID: 2106039)
Visitor Counter : 21