ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਸ ਪ੍ਰੋਮੋ ਵੀਡੀਓ ਚੈਲੇਂਜ
Posted On:
21 FEB 2025 6:24PM
|
Location:
PIB Chandigarh
ਆਪਣੇ ਦ੍ਰਿਸ਼ਟੀਕੋਣ ਨੂੰ ਸਮਿਟ ਦੇ ਸਿਗਨੇਚਰ ਕਲਿੱਪ ਵਿੱਚ ਬਦਲੋ!
ਜਾਣ-ਪਹਿਚਾਣ
ਵੇਵਸ ਪ੍ਰੋਮੋ ਵੀਡੀਓ ਚੈਲੇਂਜ, ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਇੱਕ ਹਿੱਸਾ ਹੈ। ਇਹ ਰਚਨਾਕਾਰਾਂ, ਦੂਰਦਰਸ਼ੀ ਲੋਕਾਂ ਅਤੇ ਕਹਾਣੀਕਾਰਾਂ ਲਈ ਦਿਲਚਸਪ ਵੀਡੀਓ ਤਿਆਰ ਕਰਨ ਦਾ ਸੱਦਾ ਹੈ ਜੋ ਆਉਣ ਵਾਲੇ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (WAVES) 2025 ਦੀ ਭਾਵਨਾ ਨੂੰ ਦਰਸਾਉਂਦਾ ਹੈ। "ਆਓ, ਸਾਡੇ ਨਾਲ ਚੱਲੋ" ਥੀਮ 'ਤੇ ਕੇਂਦ੍ਰਿਤ ਇਹ ਚੁਣੌਤੀ ਜੀਵਨ ਦੇ ਸਾਰੇ ਖੇਤਰਾਂ ਤੋਂ ਭਾਗੀਦਾਰਾਂ ਨੂੰ ਸੱਦਾ ਦਿੰਦੀ ਹੈ। ਭਾਵੇਂ ਦੂਰਦਰਸ਼ੀ ਨਿਰਦੇਸ਼ਕ ਹੋ, ਰਚਨਾਤਮਕ ਵਿਗਿਆਪਨਦਾਤਾ ਹੋ, ਜਾਂ ਇੱਕ ਪ੍ਰਮੁੱਖ ਪ੍ਰਸਾਰਕ, ਇਹ ਤੁਹਾਡੇ ਸਭ ਲਈ ਨਵੇਂ ਦ੍ਰਿਸ਼ਟੀਕੋਣ ਲਿਆਉਣ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਇੰਡੀਅਨ ਬ੍ਰੌਡਕਾਸਟਿੰਗ ਐਂਡ ਡਿਜੀਟਲ ਫਾਊਂਡੇਸ਼ਨ (IBDF) ਦੁਆਰਾ ਆਯੋਜਿਤ ਇਸ ਪਹਿਲਕਦਮੀ ਦਾ ਉਦੇਸ਼ ਵੇਵਸ ਲਈ ਮੰਚ ਤਿਆਰ ਕਰਨਾ ਹੈ, ਜੋ 1-4 ਮਈ, 2025 ਤੱਕ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨ ਵਿਖੇ ਆਯੋਜਿਤ ਕੀਤਾ ਜਾਵੇਗਾ।

ਇਹ ਵੇਵਸ ਦਾ ਪਹਿਲਾ ਸੰਸਕਰਣ ਹੈ । ਇਹ ਸੰਪੂਰਨ ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਸੈਕਟਰ ਦੇ ਕਨਵਰਜੈਂਸ ਲਈ ਤਿਆਰ ਵਿਲੱਖਣ ਹੱਬ-ਐਂਡ-ਸਪੋਕ ਪਲੈਟਫਾਰਮ ਹੈ। ਇਹ ਆਯੋਜਨ ਇੱਕ ਪ੍ਰਮੁੱਖ ਗਲੋਬਲ ਪਲੈਟਫਾਰਮ ਹੈ ਜਿਸ ਦਾ ਉਦੇਸ਼ ਗਲੋਬਲ ਐੱਮ ਐਂਡ ਈ ਉਦਯੋਗ ਦਾ ਧਿਆਨ ਭਾਰਤ ਵੱਲ ਖਿੱਚਣਾ ਅਤੇ ਇਸ ਨੂੰ ਆਪਣੀ ਪ੍ਰਤਿਭਾ ਨਾਲ ਭਾਰਤੀ ਐੱਮ ਐਂਡ ਈ ਸੈਕਟਰ ਨਾਲ ਜੋੜਨਾ ਹੈ। ਬ੍ਰੌਡਕਾਸਟਿੰਗ ਅਤੇ ਇਨਫੋਟੇਨਮੈਂਟ, ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕਾਮਿਕਸ ਅਤੇ ਐਕਸਟੈਂਡਡ ਰਿਐਲਿਟੀ), ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਅਤੇ ਫਿਲਮਾਂ ਸਮੇਤ ਚਾਰ ਮੁੱਖ ਥੰਮ੍ਹਾਂ 'ਤੇ ਬਣਿਆ, ਵੇਵਸ ਪ੍ਰੋਮੋ ਵੀਡੀਓ ਚੈਲੇਂਜ ਬ੍ਰੌਡਕਾਸਟਿੰਗ ਅਤੇ ਇਨਫੋਟੇਨਮੈਂਟ ਸੈਗਮੈਂਟ ਦਾ ਹਿੱਸਾ ਹੈ, ਜੋ ਕਿ ਵਿਸ਼ਵਵਿਆਪੀ ਦਰਸ਼ਕਾਂ ਨਾਲ ਜੁੜਦੇ ਹੋਏ ਸਮੱਗਰੀ ਡਿਲੀਵਰੀ ਦੇ ਰਵਾਇਤੀ ਅਤੇ ਉਭਰਦੇ ਰੂਪਾਂ ਨੂੰ ਉਜਾਗਰ ਕਰਦਾ ਹੈ।
ਵੇਵਸ ਦੀ ਇੱਕ ਪ੍ਰਮੁੱਖ ਪਹਿਲ, ਕ੍ਰਿਏਟ ਇਨ ਇੰਡੀਆ ਚੈਲੇਂਜਸ ਨੇ ਵਿਸ਼ਵ ਪੱਧਰ 'ਤੇ 73,000 ਤੋਂ ਵੱਧ ਭਾਗੀਦਾਰਾਂ ਨੂੰ ਸ਼ਾਮਲ ਕੀਤਾ ਹੈ। ਇਸ ਨੇ ਰਚਨਾਤਮਕ ਵਾਤਾਵਰਣ ਪ੍ਰਣਾਲੀ ਨੂੰ ਉਤਸ਼ਾਹਿਤ ਕੀਤਾ ਹੈ ਜਿੱਥੇ ਨਵੇਂ ਵਿਚਾਰ ਪ੍ਰਫੁੱਲਤ ਹੁੰਦੇ ਹਨ ਅਤੇ ਕਹਾਣੀ ਸੁਣਾਉਣ ਦੀਆਂ ਅਸੀਮ ਸੀਮਾਵਾਂ ਦੀ ਲਗਾਤਾਰ ਕਲਪਨਾ ਕੀਤੀ ਜਾਂਦੀ ਹੈ।
ਸਮੱਗਰੀ ਸਿਰਜਣਹਾਰਾਂ ਲਈ ਖੁੱਲ੍ਹਾ ਹੈ।
|
|
|
|
ਮੌਲਿਕਤਾ: ਸਾਰੀਆਂ ਪੇਸ਼ਕਾਰੀਆਂ ਇਸ ਮੁਕਾਬਲੇ ਲਈ ਖਾਸ ਤੌਰ 'ਤੇ ਬਣਾਈਆਂ ਗਈਆਂ ਮੂਲ ਰਚਨਾਵਾਂ ਹੋਣੀਆਂ
ਚਾਹੀਦੀਆਂ ਹਨ। ਕਿਸੇ ਵੀ ਕਿਸਮ ਦੀ ਚੋਰੀ ਜਾਂ ਜਾਂ ਬਿਨਾ ਇਜਾਜ਼ਤ ਦੇ ਕਾਪੀਰਾਈਟ ਸਮੱਗਰੀ ਦੀ ਵਰਤੋਂ
ਅਯੋਗਤਾ ਦਾ ਕਾਰਨ ਬਣੇਗੀ।
|
ਯੋਗਤਾ ਮਾਪਦੰਡ
ਰਚਨਾਤਮਕ ਦਿਸ਼ਾ-ਨਿਰਦੇਸ਼
ਵਿਸ਼ਾ
ਫਾਰਮੈਟ/ਮਿਆਦ
-
ਭਾਗੀਦਾਰਾਂ ਨੂੰ ਤਿੰਨ ਸੰਸਕਰਣਾਂ:1 ਮਿੰਟ, 30 ਸੈਕਿੰਡ, ਅਤੇ 15 ਸੈਕਿੰਡ ਵਿੱਚ ਪ੍ਰਸਾਰਣ ਗੁਣਵੱਤਾ ਵਾਲੇ ਵੀਡੀਓ ਬਣਾਉਣੇ ਚਾਹੀਦੇ ਹਨ ਅਤੇ ਹਰੇਕ 50 ਐੱਮਬੀ ਦੇ ਤਹਿਤ MP4, ਐੱਮਓਵੀ. ਡਬਲਿਊਐੱਮਵੀ, ਜਾਂ ਏਵੀਆਈ ਫਾਈਲਾਂ ਵਿੱਚ ਹੋਣੇ ਚਾਹੀਦੇ ਹੈ।
ਭਾਸ਼ਾ
ਤਕਨੀਕੀ ਜ਼ਰੂਰਤਾਂ
ਬ੍ਰਾਂਡਿੰਗ ਐਲੀਮੈਂਟਸ

ਸਮਾਂ ਸੀਮਾ

20 ਸਤੰਬਰ, 2024: ਮੁਕਾਬਲਾ ਸ਼ੁਰੂ
28 ਫਰਵਰੀ, 2025: ਸਬਮਿਸ਼ਨ ਜਮ੍ਹਾਂ ਕਰਨ ਦੀ ਆਖਰੀ ਮਿਤੀ:
15 ਮਾਰਚ, 2025: ਸਾਰੇ ਭਾਗੀਦਾਰਾਂ ਨੂੰ ਨਤੀਜਿਆਂ ਦੀ ਸੂਚਨਾ ਅਤੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
ਮੁਲਾਂਕਣ ਮਾਪਦੰਡ

ਪੁਰਸਕਾਰ ਅਤੇ ਮਾਨਤਾ
ਟੌਪ ਦੀਆਂ 5 ਐਂਟਰੀਆਂ ਨਕਦ ਪੁਰਸਕਾਰ ਦੇ ਨਾਲ-ਨਾਲ ਉਨ੍ਹਾਂ ਦੇ ਰਚਨਾਕਾਰਾਂ ਲਈ ਸਾਰੇ ਖਰਚਿਆਂ ਦੇ ਭੁਗਤਾਨ ਦੇ ਨਾਲ ਵੇਵਸ 2025 ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਮਿਲੇਗਾ।

ਸਿੱਟਾ
ਵੇਵਸ ਪ੍ਰੋਮੋ ਵੀਡੀਓ ਚੈਲੇਂਜ ਰਚਨਾਕਾਰਾਂ ਨੂੰ ਕ੍ਰਿਏਟ ਇਨ ਇੰਡੀਆ ਚੈਲੇਂਜ ਰਾਹੀਂ ਗਲੋਬਲ ਪਲੈਟਫਾਰਮ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਇੱਕ ਜ਼ਿਕਰਯੋਗ ਮੌਕਾ ਪ੍ਰਦਾਨ ਕਰਦਾ ਹੈ, ਜੋ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਦੇ ਪਹਿਲੇ ਐਡੀਸ਼ਨ ਵਿੱਚ ਯੋਗਦਾਨ ਦਿੰਦਾ ਹੈ। ਨਕਦ ਪੁਰਸਕਾਰਾਂ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸਾਰੇ ਯਾਤਰਾ ਖਰਚਿਆਂ ਦੇ ਭੁਗਤਾਨ ਸਮੇਤ ਦਿਲਚਸਪ ਪੁਰਸਕਾਰਾਂ ਦੇ ਨਾਲ, ਇਹ ਚੁਣੌਤੀ ਇੱਕ ਮੁਕਾਬਲੇ ਤੋਂ ਵੱਧ ਹੈ ਕਿਉਂਕਿ ਇਹ ਰਚਨਾਤਮਕ ਦ੍ਰਿਸ਼ਟੀ ਨੂੰ ਪ੍ਰਭਾਵਸ਼ਾਲੀ ਬਿਰਤਾਂਤਾਂ ਵਿੱਚ ਬਦਲਣ ਦਾ ਇੱਕ ਪਲੈਟਫਾਰਮ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਨਾਲ ਗੂੰਜਦਾ ਹੈ। ਮਹੱਤਵਅਕਾਂਖੀ ਫਿਲਮ ਨਿਰਮਾਤਾਵਾਂ, ਇਸ਼ਤਿਹਾਰ ਦੇਣ ਵਾਲਿਆਂ ਅਤੇ ਕਹਾਣੀਕਾਰਾਂ ਨੂੰ ਭਾਰਤ ਦੀ ਰਚਨਾਤਮਕ ਕ੍ਰਾਂਤੀ ਦਾ ਹਿੱਸਾ ਬਣਨ ਅਤੇ ਅੰਤਰਰਾਸ਼ਟਰੀ ਮੀਡੀਆ ਅਤੇ ਮਨੋਰੰਜਨ ਲੈਂਡਸਕੇਪ 'ਤੇ ਸਥਾਈ ਛਾਪ ਛੱਡਣ ਲਈ ਇਸ ਮੌਕੇ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਸੰਦਰਭ
ਪੀਡੀਐੱਫ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ.
*****
ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਸੌਰਭ ਕਾਲੀਆ
Release ID:
(Release ID: 2105718)
| Visitor Counter:
23