ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਦੀ ਪ੍ਰਧਾਨਗੀ ਵਿੱਚ ਉੱਚ-ਪੱਧਰੀ ਕਮੇਟੀ ਨੇ 5 ਰਾਜਾਂ ਨੂੰ 1554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ
ਵਰ੍ਹੇ 2024 ਦੌਰਾਨ ਆਏ ਹੜ੍ਹਾਂ/ਅਚਾਨਕ ਹੜ੍ਹ, ਜ਼ਮੀਨ ਖਿਸਕਣ, ਚੱਕ੍ਰਵਾਤੀ ਤੂਫਾਨ ਜਿਹੀਆਂ ਕੁਦਰਤੀ ਆਪਦਾਵਾਂ ਲਈ ਆਂਧਰ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਤੇਲੰਗਾਨਾ ਅਤੇ ਤ੍ਰਿਪੁਰਾ ਨੂੰ ਫੰਡ ਮਿਲਣਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦਾ ਇਹ ਕਦਮ, ਕੁਦਰਤੀ ਆਪਦਾਵਾਂ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਪੰਜ ਰਾਜਾਂ ਦੇ ਲੋਕਾਂ ਦੀ ਮਦਦ ਕਰਨ ਦੇ ਸੰਕਲਪ ਨੂੰ ਦਰਸਾਉਂਦਾ ਹੈ
ਵਿੱਤ ਵਰ੍ਹੇ 2024-25 ਦੌਰਾਨ, ਕੇਂਦਰ ਸਰਕਾਰ ਨੇ SDRF ਦੇ ਤਹਿਤ 27 ਰਾਜਾਂ ਨੂੰ 18,322.80 ਕਰੋੜ ਰੁਪਏ ਅਤੇ NDRF ਦੇ ਤਹਿਤ 18 ਰਾਜਾਂ ਨੂੰ 4,808.30 ਕਰੋੜ ਰੁਪਏ ਜਾਰੀ ਕੀਤੇ ਹਨ
प्रविष्टि तिथि:
19 FEB 2025 10:52AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਉੱਚ ਪੱਧਰੀ ਕਮੇਟੀ (HLC) ਨੇ ਵਰ੍ਹੇ 2024 ਦੌਰਾਨ ਹੜ੍ਹ, ਅਚਾਨਕ ਹੜ੍ਹ, ਜ਼ਮੀਨ ਖਿਸਕਣ, ਚੱਕ੍ਰਵਤੀ ਤੂਫਾਨ ਤੋਂ ਪ੍ਰਭਾਵਿਤ ਹੋਏ ਪੰਜ ਰਾਜਾਂ ਨੂੰ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੰਡ (NDRF) ਦੇ ਤਹਿਤ 1554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦਾ ਇਹ ਕਦਮ, ਕੁਦਰਤੀ ਆਪਦਾਵਾਂ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਪੰਜ ਰਾਜਾਂ ਦੇ ਲੋਕਾਂ ਦੀ ਮਦਦ ਕਰਨ ਦੇ ਸੰਕਲਪ ਨੂੰ ਦਰਸਾਉਂਦਾ ਹੈ।
ਉੱਚ ਪੱਧਰੀ ਕਮੇਟੀ ਨੇ ਪੰਜ ਰਾਜਾਂ ਨੂੰ NDRF ਦੇ ਤਹਿਤ 1554.99 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ, ਜੋ ਵਰ੍ਹੇ ਦੇ ਲਈ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ (SDRF) ਵਿੱਚ ਉਪਲਬਧ ਸ਼ੁਰੂਆਤੀ ਬਾਕੀ ਰਕਮ ਦੇ 50% ਦੇ ਸਮਾਯੋਜਨ ਦੇ ਅਧੀਨ ਹੈ। 1554.99 ਕਰੋੜ ਰੁਪਏ ਦੀ ਕੁੱਲ ਰਕਮ ਵਿੱਚੋਂ ਆਂਧਰ ਪ੍ਰਦੇਸ਼ ਲਈ 608.08 ਕਰੋੜ ਰੁਪਏ, ਨਾਗਾਲੈਂਡ ਲਈ 170.99 ਕਰੋੜ ਰੁਪਏ, ਓਡੀਸ਼ਾ ਦੇ ਲਈ 255.24 ਕਰੋੜ ਰੁਪਏ, ਤੇਲੰਗਾਨਾ ਲਈ 231.75 ਕਰੋੜ ਰੁਪਏ ਅਤੇ ਤ੍ਰਿਪੁਰਾ ਲਈ 288.93 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਇਹ ਵਾਧੂ ਸਹਾਇਤਾ ਕੇਂਦਰ ਦੁਆਰਾ ਰਾਜਾਂ ਨੂੰ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ (SDRF) ਤੋਂ ਜਾਰੀ ਕੀਤੇ ਗਏ ਫੰਡ ਦੇ ਇਲਾਵਾ ਹੈ, ਜੋ ਪਹਿਲਾਂ ਤੋਂ ਹੀ ਰਾਜਾਂ ਦੇ ਕੋਲ ਉਪਲਬਧ ਹੈ। ਵਿੱਤੀ ਵਰ੍ਹੇ 2024-25 ਦੌਰਾਨ, ਕੇਦਰ ਸਰਕਾਰ ਨੇ SDRF ਵਿੱਚ 27 ਰਾਜਾਂ ਨੂੰ 18,322.80 ਕਰੋੜ ਰੁਪਏ ਅਤੇ NDRF ਤੋਂ 18 ਰਾਜਾਂ ਨੂੰ 4,808.30 ਕਰੋੜ ਰੁਪਏ, ਸਟੇਟ ਡਿਜ਼ਾਸਟਰ ਮਿਟੀਗੇਸ਼ਨ ਫੰਡ (SDMF) ਤੋਂ 14 ਰਾਜਾਂ ਨੂੰ 2208.55 ਕਰੋੜ ਰੁਪਏ ਅਤੇ ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਫੰਡ (NDMF) ਤੋਂ 08 ਰਾਜਾਂ ਨੂੰ 719.72 ਕਰੋੜ ਰੁਪਏ ਜਾਰੀ ਕੀਤੇ ਹਨ।
ਕੇਂਦਰ ਸਰਕਾਰ ਨੇ ਆਪਦਾਵਾਂ ਦੇ ਤੁਰੰਤ ਬਾਅਦ, ਰਸਮੀ ਮੈਮੋਰੰਡਮ ਦੀ ਪ੍ਰਾਪਤੀ ਦੀ ਉਡੀਕ ਕੀਤੇ ਬਿਨਾਂ, ਇਨ੍ਹਾਂ ਰਾਜਾਂ ਵਿੱਚ ਅੰਤਰ-ਮੰਤਰਾਲਾ ਕੇਂਦਰੀ ਟੀਮਾਂ (IMCTs) ਨੂੰ ਭੇਜ ਦਿੱਤਾ ਸੀ।
*****
ਆਰਕੇ/ਵੀਵੀ/ਆਰਆਰ/ਪੀਐੱਸ
(रिलीज़ आईडी: 2105156)
आगंतुक पटल : 63