ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇਨੋਵੇਟ2ਐਜੂਕੇਟ
ਮਨੋਰੰਜਨ ਅਤੇ ਇਨੋਵੇਸ਼ਨ ਦੇ ਨਾਲ ਸਿੱਖਣਾ
Posted On:
19 FEB 2025 3:38PM by PIB Chandigarh
ਮਨੋਰੰਜਨ ਅਤੇ ਇਨੋਵੇਸ਼ਨ ਦੇ ਨਾਲ ਸਿੱਖਣਾ
ਜਾਣ-ਪਹਿਚਾਣ

ਇਨੋਵੇਟ2 ਐਜੂਕੇਟ ਹੈਂਡਹੈਲਡ ਡਿਵਾਈਸ ਡਿਜ਼ਾਈਨ ਚੈਲੇਂਜ ਇੱਕ ਰੋਮਾਂਚਕ ਪ੍ਰਤੀਯੋਗਿਤਾ ਹੈ ਜਿਸ ਦਾ ਉਦੇਸ਼ ਬੱਚਿਆ ਦੇ ਸਿੱਖਣ ਦੇ ਅਨੁਭਵਾਂ ਨੂੰ ਬਦਲਣਾ ਹੈ। ਇਹ ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1 ਦਾ ਹਿੱਸਾ ਹੈ ਅਤੇ ਇਸ ਨੂੰ ਡਬਲਿਊਏਵੀਈਐੱਸ (ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ) ਦੇ ਤਹਿਤ ਮਨਾਇਆ ਜਾਂਦਾ ਹੈ, ਜੋ ਚਾਰ ਪ੍ਰਮੁੱਖ ਥੰਮ੍ਹਾਂ: ਪ੍ਰਸਾਰਣ ਅਤੇ ਇਨਫੋਟੇਨਮੈਂਟ,
ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਇਨੋਵੇਸ਼ਨ,ਅਤੇ ਫਿਲਮਾਂ ‘ਤੇ ਧਿਆਨ ਕੇਂਦ੍ਰਿਤ ਕਰੇਗਾ। ਇਨੋਵੇਟ2ਐਜੂਕੇਟ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟ, ਗੇਮਿੰਗ, ਕਾਮਿਕਸ ਅਤੇ ਅਤਿਆਧੁਨਿਕ ਤਕਨੀਕ ਜਿਹੇ ਔਗਮੈਂਟੇਡ ਰਿਐਲਿਟੀ, ਵਰਚੁਅਲ ਰਿਐਲਿਟੀ ਅਤੇ ਮੈਟਾਵਰਸ) ਨੂੰ ਸਮਰਪਿਤ ਡਬਲਿਊਏਵੀਈਐੱਸ ਦੇ ਪਿਲਰ 2 ਦੇ ਨਾਲ ਮੇਲ ਖਾਂਦਾ ਹੈ।
ਇਹ ਪ੍ਰੋਗਰਾਮ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਭਾਰਤੀ ਡਿਜੀਟਲ ਗੇਮਿੰਗ ਸੋਸਾਇਟੀ (ਆਈਡੀਜੀਐੱਸ) ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹੈਕ2ਸਕਿਲ ਇਨੋਵੇਸ਼ਨ ਪਾਰਟਨਰ ਅਤੇ ਆਈਸੀਟੀ ਅਕਾਦਮੀ ਸਕਿਲਿੰਗ ਪਾਰਟਨਰ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਹੁਣ ਤੱਕ ਕੁੱਲ 334 ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ, ਜਿਨ੍ਹਾ ਵਿੱਚ 3 ਅੰਤਰਰਾਸ਼ਟਰੀ ਪ੍ਰਤੀਭਾਗੀ ਸ਼ਾਮਲ ਹਨ।
ਉਦੇਸ਼
ਇਸ ਚੁਣੌਤੀ ਵਿੱਚ ਅਕਾਦਮਿਕ, ਡਿਜ਼ਾਈਨਰ, ਇੰਜੀਨੀਅਰ ਅਤੇ ਇਨੋਵੇਟਰਸ ਇੱਕ ਵਿਦਿਅਕ ਹੈਂਡਹੈਲਡ ਡਿਵਾਈਸ ਦਾ ਪ੍ਰੋਟੋਟਾਈਪ ਬਣਾਉਣ ਦੇ ਲਈ ਹਿੱਸਾ ਲੈ ਸਕਦੇ ਹਨ, ਜੋ:
- ਬੱਚਿਆਂ ਨੂੰ ਗਣਿਤ ਸਿੱਖਣ ਵਿੱਚ ਸ਼ਾਮਲ ਕਰਦਾ ਹੈ
- ਪਹੇਲੀਆਂ ਰਾਹੀਂ ਸਮੱਸਿਆ ਸਮਾਧਾਨ ਨੂੰ ਪ੍ਰੋਤਸਾਹਿਤ ਕਰਦਾ ਹੈ
- ਇੰਟਰਐਕਟਿਵ ਸਮੱਗਰੀ ਦੇ ਨਾਲ ਬੋਧਾਤਮਕ ਹੁਨਰ ਨੂੰ ਵਧਾਉਂਦਾ ਹੈ
- ਵਿਆਪਕ ਦਰਸ਼ਕਾਂ ਦੇ ਲਈ ਸਸਤੀ ਅਤੇ ਪਹੁੰਚਯੋਗ ਹੈ

ਪ੍ਰਤੀਯੋਗਿਤਾ ਦਿਸ਼ਾ-ਨਿਰਦੇਸ਼
ਪ੍ਰਤੀਯੋਗਿਤਾ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਇੱਕ ਅਜਿਹੇ ਨਵੀਨਤਾਕਾਰੀ ਹੈਂਡਹੈਲਡ ਡਿਵਾਈਸ ਨੂੰ ਡਿਜ਼ਾਈਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ ਜੋ ਸਿੱਖਿਆ ਅਤੇ ਮਨੋਰੰਜਨ ਦਾ ਮਿਸ਼ਰਣ ਹੋਵੇ। ਹੇਠਾਂ ਕੁਝ ਮੁੱਖ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਦੀ ਪ੍ਰਤੀਭਾਗੀਆਂ ਨੂੰ ਪਾਲਣਾ ਕਰਨੀ ਚਾਹੀਦੀ ਹੈ:

ਪ੍ਰਤੀਯੋਗਿਤਾ ਵਿੱਚ ਤਿੰਨ ਮੁੱਖ ਪੜਾਅ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਹਰੇਕ ਪ੍ਰਤੀਭਾਗੀਆਂ ਨੂੰ ਸੰਕਲਪ ਤੋਂ ਲੈ ਕੇ ਅੰਤਿਮ ਉਤਪਾਦ ਤੱਕ ਮਾਰਗਦਰਸ਼ਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਹੇਠਾਂ ਸ਼ੁਰੂਆਤੀ ਵਿਚਾਰ ਪੇਸ਼ ਕਰਨ ਤੋਂ ਲੈ ਕੇ ਤਿਆਰ ਪ੍ਰੋਟੋਟਾਈਪ ਪੇਸ਼ ਕਰਨ ਤੱਕ ਦੀ ਪ੍ਰਕਿਰਿਆ ਦਾ ਅਵਲੋਕਨ ਦਿੱਤਾ ਗਿਆ ਹੈ।

ਰਜਿਸਟ੍ਰੇਸ਼ਨ ਪ੍ਰਕਿਰਿਆ
ਆਪਣਾ ਰਜਿਸਟ੍ਰੇਸ਼ਨ ਪੂਰਾ ਕਰਨ ਲਈ ਇਨ੍ਹਾਂ ਪੜਾਵਾਂ ਦਾ ਪਾਲਣ ਕਰੋ:
ਪੜਾਅ 1: ਔਨਲਾਈਨ ਰਜਿਸਟ੍ਰੇਸ਼ਨ ਕਰੋ
ਰਜਿਸਟ੍ਰੇਸ਼ਨ ਪ੍ਰਕਿਰਿਆ 23 ਫਰਵਰੀ, 2025 (11:59 ਦੁਪਹਿਰ, ਭਾਰਤੀ ਮਿਆਰ ਸਮਾਂ) ਨੂੰ ਸਮਾਪਤ ਹੋਵੇਗੀ
ਪੜਾਅ 2: ਆਪਣਾ ਸੰਕਲਪ ਪੇਸ਼ ਕਰੋ
ਵਿਸਤ੍ਰਿਤ ਸਕੈਚ, ਵੇਰਵਾ ਅਤੇ ਪ੍ਰਮੁੱਖ ਵਿਸ਼ੇਸ਼ਤਾਵਾਂ ਪ੍ਰਦਾਨ ਕਰੋ।
ਪੜਾਅ 3: ਆਪਣਾ ਪ੍ਰੋਟੋਟਾਈਪ ਵਿਕਸਿਤ ਕਰੋ ਅਤੇ ਸਬਮਿਟ ਕਰੋ
ਚੁਣੇ ਹੋਏ ਪ੍ਰਤੀਭਾਗੀਆ ਨੂੰ ਇੱਕ ਕਾਰਜਸ਼ੀਲ ਪ੍ਰੋਟੋਟਾਈਪ ਬਣਾਉਣ ਅਤੇ ਪੇਸ਼ ਕਰਨ ਲਈ ਸੱਦਾ ਦਿੱਤਾ ਜਾਵੇਗਾ।

ਮੁਲਾਂਕਣ ਦੇ ਮਾਪਦੰਡ
ਪ੍ਰਤੀਭਾਗੀਆਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਹੇਠ ਲਿਖੇ ਅਧਾਰ ‘ਤੇ ਕੀਤਾ ਜਾਵੇਗਾ:
- ਇਨੋਵੇਸ਼ਨ: ਡਿਵਾਈਸ ਡਿਜ਼ਾਈਨ ਅਤੇ ਸਮੱਗਰੀ ਵਿੱਚ ਮੌਲਿਕਤਾ ਅਤੇ ਰਚਨਾਤਮਕਤਾ।
- ਵਿਦਿਅਕ ਕੀਮਤ: ਗਣਿਤ ਸਿਖਾਉਣ ਅਤੇ ਬੋਧਾਤਮਕ ਹੁਨਰ ਵਧਾਉਣ ਵਿੱਚ ਪ੍ਰਭਾਵਸ਼ੀਲਤਾ
- ਉਪਯੋਗ ਕਰਤਾ ਅਨੁਭਵ: ਇਹ ਡਿਵਾਈਸ ਬੱਚਿਆਂ ਲਈ ਕਿੰਨੀ ਆਕਰਸ਼ਕ ਅਤੇ ਉਪਯੋਗ ਕਰਤਾ-ਅਨੁਕੂਲ ਹੈ।
- ਲਾਗਤ ਪ੍ਰਭਾਵਸ਼ੀਲਤਾ: ਡਿਵਾਈਸ ਨੂੰ ਕਿਫਾਇਤੀ ਕੀਮਤ ‘ਤੇ ਉਤਪਾਦਿਤ ਕਰਨ ਦੀ ਸੰਭਾਵਨਾ
- ਟਿਕਾਊ ਅਤੇ ਡਿਜ਼ਾਈਨ: ਡਿਜ਼ਾਈਨ ਦੀ ਵਿਵਹਾਰਕਿਤਾ ਅਤੇ ਮਜ਼ਬੂਤੀ।
ਪੁਰਸਕਾਰ
ਇਨੋਵੇਟ2ਐਜੂਕੇਟ ਚੈਲੇਂਜ ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਪੁਰਸਕ੍ਰਿਤ ਕਰਨ ਲਈ ਰੋਮਾਂਚਕ ਪੁਰਸਕਾਰ ਪ੍ਰਦਾਨ ਕਰਦਾ ਹੈ। ਜੇਤੂਆਂ ਨੂੰ ਨਕਦ ਪੁਰਸਕਾਰ, ਪ੍ਰੋਟੋਟਾਈਪ ਵਿਕਾਸ ਲਈ ਸਹਾਇਤਾ ਅਤੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਆਪਣੇ ਡਿਜ਼ਾਈਨ ਕਰਨ ਦਾ ਅਵਸਰ ਮਿਲੇਗਾ।
- ਟੌਪ ਤਿੰਨ ਡਿਜ਼ਾਈਨਾਂ ਨੂੰ ਨਕਦ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।
- ਪ੍ਰੋਟੋਟਾਈਪ ਵਿਕਾਸ ਸਹਾਇਤਾ: ਜੇਤੂ ਪ੍ਰੋਟੋਟਾਈਪ ਨੂੰ ਸੋਧਣ ਅਤੇ ਉਪਤਪਾਦਨ ਕਰਨ ਵਿੱਚ ਸਹਾਇਤਾ।
- ਪ੍ਰਦਰਸ਼ਨ ਦਾ ਅਵਸਰ: ਜੇਤੂ ਡਿਜ਼ਾਈਨ ਨੂੰ ਪ੍ਰਮੁੱਖ ਆਈਡੀਜੀਐੱਸ ਪ੍ਰੋਗਰਾਮਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਸੰਭਾਵਿਤ ਨਿਵੇਸ਼ਕਾਂ ਅਤੇ ਨਿਰਮਾਤਾਵਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇਗਾ।
-
ਸੰਦਰਭ:
ਪੀਡੀਐੱਫ ਦੇਖਣ ਲਈ ਕਿਰਪਾ ਇੱਥੇ ਕਲਿੱਕ ਕਰੋ:
*************
ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਕਾਮਨਾ ਲਕਰੀਆ
(Release ID: 2105019)
Visitor Counter : 7