ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇਲੈਕਟ੍ਰੌਨਿਕ ਸੰਗੀਤ ਨਿਰਮਾਤਾਵਾਂ ਅਤੇ ਡੀਜੇ ਦੇ ਲਈ ਵੇਵਸ 2025 ਮੰਚ: ਰੇਜੋਨੇਟ: ਦ ਈਡੀਐੱਮ ਚੈਲੇਂਜ’
ਈਡੀਐੱਮ ਸੰਗੀਤ ਦੇ ਕਲਾਕਾਰਾਂ ਦੇ ਲਈ ਆਪਣੀ ਪ੍ਰਤਿਭਾ ਦਿਖਾਉਣ ਲਈ ‘ਕ੍ਰਿਏਟ ਇਨ ਇੰਡੀਆ ਚੈਲੇਂਜ’
‘ਰੇਜੋਨੇਟ: ਦ ਈਡੀਐੱਮ ਚੈਲੇਂਜ ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਮਾਰਚ, 2025 ਹੈ
Posted On:
18 FEB 2025 7:12PM by PIB Chandigarh
ਜੇਕਰ ਤੁਸੀਂ ਇਲੈਕਟ੍ਰੌਨਿਕ ਸੰਗੀਤ ਨਿਰਮਾਤਾ ਹੋ ਅਤੇ ਡੀਜੇ ਸੰਗੀਤ ਵਿੱਚ ਤੁਹਾਡੀ ਦਿਲਚਸਪੀ ਹੈ ਤਾਂ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਤੁਹਾਡੀ ਪ੍ਰਤਿਭਾ ਦਿਖਾਉਣ ਦਾ ਸਭ ਤੋਂ ਬਿਹਤਰੀਨ ਮੰਚ ਹੈ। ਭਾਰਤੀ ਸੰਗੀਤ ਉਦਯੋਗ (ਆਈਐੱਮਆਈ) ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਆਈਐਂਡਬੀ) ਦੇ ਸਹਿਯੋਗ ਨਾਲ ‘ਕ੍ਰਿਏਟ ਇਨ ਇੰਡੀਆ ਚੈਲੇਂਜ’ ਦੇ ਹਿੱਸੇ ਵਜੋਂ “ਰੇਜੋਨੇਟ”: ਦ ਈਡੀਐੱਮ ਚੈਲੇਂਜ” ਦਾ ਆਯੋਜਨ ਕਰ ਰਿਹਾ ਹੈ ਜੋ ਆਡੀਓ, ਵਿਜ਼ੁਅਲ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਆਪਣੀ ਰਚਨਾਤਮਕ ਪ੍ਰਤਿਭਾ ਅਤੇ ਇਨੋਵੇਸ਼ਨ ਦਿਖਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਚੁਣੌਤੀ ਸੰਗੀਤ ਫਿਊਜ਼ਨ, ਇਲੈਕਟ੍ਰੌਨਿਕ ਮਿਊਜ਼ਿਕ ਅਤੇ ਡੀਜੇ ਸੰਗੀਤ ਵਿੱਚ ਕਲਾਤਮਕਤਾ ਲਈ ਇੱਕ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੀ ਹੈ।
“ਰੇਜੋਨੇਟ: ਦ ਈਡੀਐੱਮ ਚੈਲੇਂਜ” ਵਿਅਕਤੀਗਤ ਕਲਾਕਾਰਾਂ ਅਤੇ ਰਚਨਾਤਮਕ ਸਮੂਹਾਂ ਦੇ ਲਈ ਹੈ ਤਾਂ ਜੋ ਉਹ ਉਦਯੋਗ ਮਾਹਿਰਾਂ, ਭਾਰਤੀ ਸੰਗੀਤ ਉਪਭੋਗਤਾਵਾਂ ਅਤੇ ਆਲਮੀ ਦਰਸ਼ਕਾਂ ਦੇ ਸਾਹਮਣੇ ਪ੍ਰਦਰਸ਼ਨ ਕਰ ਸਕਣ ਅਤੇ ਇਲੌਕਟ੍ਰੌਨਿਕ ਸੰਗੀਤ ਦੇ ਪ੍ਰਤੀ ਆਪਣੇ ਜਨੂੰਨ ਨੂੰ ਅੰਤਰਰਾਸ਼ਟਰੀ ਪਹਿਚਾਣ ਵਿੱਚ ਬਦਲ ਸਕਣ। ਇਹ ਮੰਚ ਉਭਰਦੇ ਹੋਏ ਅਤੇ ਤਜ਼ਰਬੇਕਾਰ ਦੋਵੇਂ ਤਰ੍ਹਾਂ ਦੇ ਸੰਗੀਤਕਾਰਾਂ ਲਈ ਦੋ ਰੋਮਾਂਚਕ ਪੜਾਵਾਂ ਵਿੱਚ ਮੁਕਾਬਲਾ ਕਰਨ ਲਈ ਖੁੱਲ੍ਹਿਆ ਹੈ:
-
ਸ਼ੁਰੂਆਤੀ ਪੜਾਅ: ਪ੍ਰਤੀਭਾਗੀ ਆਪਣੇ ਮੂਲ ਈਡੀਐੱਮ ਟ੍ਰੈਕ ਔਨਲਾਈਨ ਪੇਸ਼ ਕਰਨਗੇ ਜਿਸ ਦਾ ਮੁਲਾਂਕਣ ਉਦਯੋਗ ਮਾਹਿਰਾਂ ਦੇ ਇੱਕ ਪੈਨਲ ਦੁਆਰਾ ਕੀਤਾ ਜਾਵੇਗਾ ਅਤੇ ਟੌਪ ਦੀਆਂ 10 ਐਂਟਰੀਆਂ ਨੂੰ ਚੁਣਿਆ ਜਾਵੇਗਾ।
-
ਗ੍ਰੈਂਡ ਫਿਨਾਲੇ : ਫਾਈਨਲਿਸਟ ਵੇਵਸ 2025 ਵਿੱਚ ਲਾਈਵ ਪ੍ਰਦਰਸ਼ਨ ਕਰਨਗੇ ਇੱਕ ਪ੍ਰਤਿਸ਼ਠਿਤ ਜਿਊਰੀ ਅਤੇ ਆਲਮੀ ਦਰਸ਼ਕਾਂ ਦੇ ਸਾਹਮਣੇ ਟੌਪ ਆਨਰ (ਸਨਮਾਨ) ਲਈ ਮੁਕਾਬਲਾ ਕਰਨਗੇ।
ਜੇਤੂਆਂ ਨੂੰ ਨਕਦ ਪੁਰਸਕਾਰ (ਮੁੱਖ ਪੁਰਸਕਾਰ ਜੇਤੂ ਦੇ ਲਈ ₹2,00,000 ਅਤੇ ਰਨਰ-ਅੱਪ ਦੇ ਲਈ ₹50,000) ਮਿਲਣਗੇ, ਨਾਲ ਹੀ ਉਨ੍ਹਾਂ ਨੂੰ ਪ੍ਰਚਾਰ ਸਮੱਗਰੀ ਵਿੱਚ ਸ਼ਾਮਲ ਹੋਣ, ਅੰਤਰਰਾਸ਼ਟਰੀ ਪਹਿਚਾਣ ਬਣਾਉਣ ਅਤੇ ਆਲਮੀ ਮੰਚ ‘ਤੇ ਪ੍ਰਦਰਸ਼ਨ ਕਰਨ ਦਾ ਮੌਕਾ ਵੀ ਮਿਲੇਗਾ।
ਚੈਲੇਂਜ ਦੇ ਬਾਰੇ ਵਿਸਤ੍ਰਿਤ ਜਾਣਕਾਰੀ ਦੇ ਲਈ ਕਿਰਪਾ ਕਰਕੇ ਵੈੱਬਸਾਈਟ https://indianmi.org/resonate-the-edm-challenge/ ‘ਤੇ ਜਾਓ।
ਨਿਯਮ ਅਤੇ ਸ਼ਰਤਾਂ ਨੂੰ ਜਾਣਨਾ ਪ੍ਰਤੀਭਾਗੀ ਦੇ ਲਈ ਮਹੱਤਵਪੂਰਨ ਹੈ। ਪ੍ਰਤੀਯੋਗਿਤਾ ਦੇ ਨਿਯਮਾਂ ਅਤੇ ਮਾਪਦੰਡਾਂ ਬਾਰੇ ਵੇਰਵਿਆਂ ਲਈ, ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ਨੂੰ ਵੇਖੋ: ਨਿਯਮ ਅਤੇ ਸ਼ਰਤਾਂ।
ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 10 ਮਾਰਚ, 2025 ਹੈ। ਪ੍ਰਤੀਭਾਗੀਆਂ ਨੂੰ ਆਪਣੀ ਰੁਚੀ wavesatinfo@indianmi.org ‘ਤੇ ਮੇਲ ਕਰਨੀ ਹੋਵੇਗੀ। ਪ੍ਰਤੀਭਾਗੀਆਂ ਨੂੰ ਆਪਣਾ ਵੇਰਵਾ ਦੇਣ ਲਈ ਦਿੱਤੇ ਗਏ ਟੈਮਪਲੇਟ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨੂੰ ਹੇਠ ਲਿਖੇ ਲਿੰਕ ‘ਤੇ ਐਕਸੈੱਸ ਕੀਤਾ ਜਾ ਸਕਦਾ ਹੈ।: ਸਬਮਿਸ਼ਨ ਟੈਮਪਲੇਟ।
ਵੇਵਸ 2025 ਦੇ ਬਾਰੇ:
ਵੇਵਸ 2025 ਇੱਕ ਆਲਮੀ ਸਮਿਟ ਹੈ ਜੋ ਕਿ 1 ਮਈ ਤੋਂ 4 ਮਈ 2025 ਤੱਕ ਮੁੰਬਈ ਦੇ ਜਿਓ ਕਨਵੈਂਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਜਾਵੇਗਾ ਜਿਸ ਦਾ ਉਦੇਸ਼ ਮੀਡੀਆ, ਮਨੋਰੰਜਨ ਅਤੇ ਟੈਕਨੋਲੋਜੀ ਖੇਤਰਾਂ ਵਿੱਚ ਇਨੋਵੇਸ਼ਨ, ਰਚਨਾਤਮਕਤਾ ਅਤੇ ਸਹਿਯੋਗ ਨੂੰ ਹੁਲਾਰਾ ਦੇਣਾ ਹੈ। ਵੇਵਸ ਐਨੀਮੇਸ਼ਨ, ਗੇਮਿੰਗ, ਵਿਜ਼ੁਅਲ ਇਫੈਕਟਸ ਅਤੇ ਐਕਸਆਰ (ਐਕਸਟੈਂਡਿਡ ਰਿਅਲਟੀ) ਵਿੱਚ ਨਵੇਂ ਮੌਕਿਆਂ ਦਾ ਪਤਾ ਲਗਾਉਣ ਦੇ ਲਈ ਕ੍ਰਿਏਟਰਸ, ਇੰਡਸਟਰੀ ਲੀਡਰਸ ਅਤੇ ਨਿਵੇਸ਼ਕਾਂ ਨੂੰ ਇਕੱਠਿਆਂ ਲਿਆਏਗਾ। ਏ ਵੀ ਜੀ ਸੀ –ਐਕਸ ਆਰ ਸੈਕਟਰ ਵਿੱਚ ਭਾਰਤ ਨੂੰ ਇੱਕ ਗਲੋਬਲ ਪਾਵਰ ਹਾਊਸ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਉਦੇਸ਼ ਨਾਲ ਵੇਵਸ 2025 ਕੌਸ਼ਲ ਵਿਕਾਸ, ਉੱਦਮਤਾ ਅਤੇ ਸਰਹੱਦ ਪਾਰ ਸਹਿਯੋਗ ਨੂੰ ਪ੍ਰੋਤਸਾਹਨ ਦਿੰਦਾ ਹੈ।
***********
ਸ੍ਰੀਯਾਂਕਾ/ਪ੍ਰੀਤੀ
(Release ID: 2105014)
Visitor Counter : 5