ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

‘ਰੋਡ ਟੂ ਗੇਮ ਜੈਮ’ ਪ੍ਰਤੀਯੋਗਿਤਾ


ਭਾਰਤ ਦੇ ਗੇਮ ਡਿਵੈਲਪਰਸ ਨੂੰ ਸਸ਼ਕਤ ਬਣਾਉਣਾ

Posted On: 18 FEB 2025 5:48PM by PIB Chandigarh

ਜਾਣ-ਪਹਿਚਾਣ

“ਰੋਡ ਟੂ ਗੇਮ ਜੈਮ” ਭਾਰਤ ਦੇ ਗੇਮ ਡਿਵੈਲਪਰਸ ਦੇ ਲਈ ਆਪਣੀ ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਰੋਮਾਂਚਕ ਅਵਸਰ ਹੈ। ਇਸ ਦਾ ਆਯੋਜਨ ਕੇਜੀਈਐੱਨ (ਕ੍ਰੇਟੋਸ ਗੇਮਰ ਨੈੱਟਵਰਕ) ਦੇ ਸਹਿਯੋਗ ਨਾਲ ਗੇਮ ਡਿਵੈਲਪਰ ਐਸੋਸੀਏਸ਼ਨ ਆਫ ਇੰਡੀਆ (ਜੀਡੀਏਆਈ) ਕਰ ਰਿਹਾ ਹੈ। ਇਹ ਪਹਿਲ ਕ੍ਰਿਏਟ ਇਨ ਇੰਡੀਆ ਚੈਲੇਂਜ ਸੀਜ਼ਨ 1 ਦਾ ਮਹੱਤਵਪੂਰਨ ਹਿੱਸਾ ਹੈ ਅਤੇ ਵੇਵਸ ਦੇ ਪਿਲਰ 2 ਦੇ ਤਹਿਤ ਆਉਂਦਾ ਹੈ, ਜੋ ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ, ਔਗਮੈਂਟੇਡ ਰੀਅਲਿਟੀ/ਵਰਚੁਅਲ ਰਿਅਲਿਟੀ ਅਤੇ ਮੈਟਾਵਰਸ ਦੇ ਨਾਲ) ‘ਤੇ ਕੇਂਦ੍ਰਿਤ ਹੈ। ਇਸ ਪ੍ਰੋਗਰਾਮ ਵਿੱਚ ਗੇਮ ਡਿਵੈਲਪਰਸ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੇ ਗੇਮ ਉਦਯੋਗ ਵਿੱਚ ਅਤਿਆਧੁਨਿਕ ਡਿਜ਼ਾਈਨ ਅਤੇ ਰਚਨਾਤਮਕ ਧਾਰਨਾਵਾਂ ਪੇਸ਼ ਕਰਕੇ ਗੇਮਿੰਗ ਦੇ ਭਵਿੱਖ ਨੂੰ ਆਕਾਰ ਦੇਣ ਦਾ ਮੌਕਾ ਮਿਲੇਗਾ।

      

ਰਜਿਸਟ੍ਰੇਸ਼ਨ ਅਤੇ ਸਮੇਂ-ਸੀਮਾ

ਇਸ ਪ੍ਰੋਗਰਾਮ ਦੇ ਲਈ ਰਜਿਸਟ੍ਰੇਸ਼ਨ 16 ਫਰਵਰੀ, 2025 ਤੱਕ ਚਲੀ ਜਿਸ ਵਿੱਚ ਗੇਮ ਡਿਵੈਲਪਮੈਂਟ ਨਾਲ ਜੁੜੇ 5,569 ਉਤਸ਼ਾਹੀ ਲੋਕਾਂ ਨੇ ਸਾਈਨ ਅੱਪ ਕੀਤਾ ਹੈ। ਇਸ ਦੇ ਪਰਿਣਾਮ 16 ਮਾਰਚ, 2025 ਨੂੰ ਐਲਾਨ ਕੀਤੇ ਜਾਣਗੇ। ਇਸ ਵਿੱਚ ਡਿਵੈਲਪਰਸ ਨੂੰ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨ ਅਤੇ ਸਮ੍ਰਿੱਧ ਗੇਮਿੰਗ ਉਦਯੋਗ ਵਿੱਚ ਪਹਿਚਾਣ ਹਾਸਲ ਕਰਨ ਦਾ ਸ਼ਾਨਦਾਰ ਅਵਸਰ ਮਿਲੇਗਾ। ਗੇਮ ਜੈਮ ਇੱਕ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਿਤਾ ਹੈ ਜਿਸ ਦਾ ਉਦੇਸ਼ ਭਾਰਤ ਦੇ ਉਭਰਦੇ ਹੋਏ ਗੇਮ ਡਿਵੈਲਪਮੈਂਟ ਉਦਯੋਗ ਵਿੱਚ ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਹੈ।

ਇਸ ਵਿੱਚ ਗੇਮ ਡਿਵੈਲਪਮੈਂਟ ਦੇ ਵਿਦਿਆਰਥੀ ਅਤੇ ਯੁਵਾ ਗੇਮ ਡਿਵੈਲਪਰ ਹਿੱਸਾ ਲੈ ਰਹੇ ਹਨ। 

ਗੇਮ ਜੈਮ ਥੀਮਸ


 

ਗੇਮ ਜੈਮ ਦੇ ਲਈ ਇੱਥੇ ਕੁਝ ਅਨੋਖੀਆਂ ਥੀਮਸ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਹਰੇਕ ਨੂੰ ਇਨੋਵੇਟਿਵ ਕਹਾਣੀ ਅਤੇ ਗੇਮਪਲੇ ਨੂੰ ਪ੍ਰੇਰਿਤ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ:


 

ਪੁਰਸਕਾਰ

ਗੇਮ ਡਿਵੈਲਪਰਸ ਦੇ ਲਈ ਇਹ ਪ੍ਰਤੀਯੋਗਿਤਾ ਅਨਮੋਲ ਅਨੁਭਵ, ਮਾਰਗਦਰਸ਼ਨ ਦੇ ਅਵਸਰ ਅਤੇ ਉੱਚ-ਪ੍ਰੋਫਾਈਲ ਪਲੈਟਫਾਰਮਾਂ ਅਤੇ ਉਦਯੋਗ ਸਬੰਧਾਂ ਦੇ ਮਾਧਿਅਮ ਨਾਲ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦਾ ਮੌਕਾ ਪ੍ਰਦਾਨ ਕਰੇਗੀ।

ਸੰਦਰਭ

·         http://pib.gov.in/PressReleaseIframePage.aspx?PRID=2050194

·         https://indiagdc.com/waves-game-jam/

·         https://wavesindia.org/challenges-2025

·         https://pib.gov.in/PressReleaseIframePage.aspx?PRID=2096169  

 ਪੀਡੀਐੱਫ ਵਿੱਚ ਦੇਖਣ ਦੇ ਲਈ ਇੱਥੇ ਕਲਿੱਕ ਕਰੋ:

 

*****

ਸੰਤੋਸ਼ ਕੁਮਾਰ/ਸਰਲਾ ਮੀਨਾ/ਕਮਨਾ ਲਕਾਰੀਆ


(Release ID: 2104784) Visitor Counter : 11