ਸਿੱਖਿਆ ਮੰਤਰਾਲਾ
ਵਿਕ੍ਰਾਂਤ ਮੈਸੀ ਅਤੇ ਭੂਮੀ ਪੇਡਨੇਕਰ ਨੇ ਪਰੀਕਸ਼ਾ ਪੇ ਚਰਚਾ 2025 ਦੇ ਛੇਵੇਂ ਐਪੀਸੋਡ ਵਿੱਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ
Posted On:
16 FEB 2025 8:43PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂਆਤੀ ਐਪੀਸੋਡ ਵਿੱਚ ਸ਼ੁਰੂ ਕੀਤੀਆਂ ਗਈਆਂ ਸਮ੍ਰਿਧ ਚਰਚਾਵਾਂ ਦੇ ਅਧਾਰ ‘ਤੇ, ਪਰੀਕਸ਼ਾ ਪੇ ਚਰਚਾ 2025 ਦਾ ਛੇਵਾਂ ਐਪੀਸੋਡ ਅੱਜ ਪ੍ਰਸਾਰਿਤ ਹੋਇਆ, ਜਿਸ ਵਿੱਚ ਅਭਿਨੇਤਾ ਵਿਕ੍ਰਾਂਤ ਮੈਸੀ ਅਤੇ ਭੂਮੀ ਪੇਡਨੇਕਰ ਨੇ ਵਿਦਿਆਰਥੀਆਂ ਦੇ ਨਾਲ ਰਚਨਾਤਮਕਤਾ ਨੂੰ ਹੁਲਾਰਾ ਦੇਣ ਅਤੇ ਜੀਵਨ ਵਿੱਚ ਸਕਾਰਾਤਮਕਤਾ ਨੂੰ ਅਪਣਾਉਣ ‘ਤੇ ਚਰਚਾ ਕੀਤੀ।
ਵਿਕ੍ਰਾਂਤ ਨੇ ਦ੍ਰਿਸ਼ਟੀਕੋਣ ਦੀ ਸ਼ਕਤੀ ‘ਤੇ ਬਲ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਦੈਨਿਕ ਗਤੀਵਿਧੀਆਂ ਦਾ ਇੱਕ ਜਰਨਲ ਬਣਾਈ ਰੱਖਣ ਦੇ ਲਈ ਪ੍ਰੋਤਸਾਹਿਤ ਕੀਤਾ। ਇੱਕ ਸੰਵਾਦਾਤਮਕ ਚਰਚਾ ਵਿੱਚ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਅਤੇ ਅਨੁਭਵਾਂ ਨੂੰ ਆਪਣੇ ਮਾਤਾ-ਪਿਤਾ ਦੇ ਨਾਲ ਖੁੱਲ ਕੇ ਸਾਂਝਾ ਕਰਨ ਦੀ ਸਲਾਹ ਦਿੱਤੀ। ਦ ਇੰਡੀਅਨ ਹਾਈ ਸਕੂਲ, ਦੁਬਈ, ਸੰਯੁਕਤ ਅਰਬ ਅਮੀਰਾਤ ਦੇ ਇੱਕ ਵਿਦਿਆਰਥੀ ਨੇ ਸਾਥੀਆਂ ਦੇ ਦਬਾਅ ਨੂੰ ਪ੍ਰਬੰਧਿਤ ਕਰਨ ਅਤੇ ਜੀਵਨ ਵਿੱਚ ਸੰਤੁਲਨ ਸਥਾਪਿਤ ਕਰਨ ਦੇ ਲਈ ਉਨ੍ਹਾਂ ਦੇ ਮਾਰਗਦਰਸ਼ਨ ਦੀ ਮੰਗ ਕੀਤੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਤੀ ਕੌਸ਼ਲ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਆਪਣਾ ਧੰਨਵਾਦ ਵਿਅਕਤ ਕਰਦੇ ਹੋਏ, ਵਿਕ੍ਰਾਂਤ ਨੇ ਵਿਦਿਆਰਥੀਆਂ ਨੂੰ ਉੱਚੇ ਟੀਚੇ ਰੱਖਣ ਦੇ ਨਾਲ-ਨਾਲ ਜਮੀਨ ਨਾਲ ਜੁੜੇ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਪ੍ਰੀਖਿਆ ਤੋਂ ਪਹਿਲਾਂ ਸਿਹਤਮੰਦ ਰਹਿਣ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਭਾਵਨਾ ਪ੍ਰਬੰਧਨ ‘ਤੇ ਇੱਕ ਆਕਸ਼ਕ ਗਤੀਵਿਧੀ ਵੀ ਆਯੋਜਿਤ ਕੀਤੀ। ਵਿਦਿਆਰਥੀਆਂ ਦੇ ਲਈ ਉਨ੍ਹਾਂ ਦਾ ਮੁੱਖ ਸੰਦੇਸ਼ ਸੀ: ‘ਚੰਗਾ ਖਾਓ, ਚੰਗਾ ਆਰਾਮ ਕਰੋ; ਸੁਧਾਰ ਕਰਦੇ ਰਹੋ; ਜਾਓ, ਖੇਡੋ, ਆਰਾਮ ਕਰੋ।’

ਪ੍ਰੋਗਰਾਮ ਦੀ ਦੂਸਰੀ ਮਹਿਮਾਨ, ਅਭਿਨੇਤਰੀ ਭੂਮੀ ਪੇਡਨੇਕਰ ਨੇ ਆਪਣੇ ਬਚਪਨ ਦੇ ਅਨੁਭਵਾਂ ਨੂੰ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਵਿਅਕਤੀਗਤ ਤ੍ਰਾਸਦੀ ਦਾ ਸਾਹਮਣਾ ਕੀਤਾ ਅਤੇ ਕਿਉਂ ਉਨ੍ਹਾਂ ਨੂੰ ਆਪਣੇ ਪੇਸ਼ੇ ਵਿੱਚ ਆਨੰਦ ਆਉਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸ਼ਕਤੀ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਲੋਕਾਂ ਨਾਲ ਮਿਲਣ, ਯਾਤਰਾ ਕਰਨ ਅਤੇ ਸਥਾਨਕ ਪਕਵਾਨਾਂ ਦਾ ਪਤਾ ਲਗਾਉਣ ਦੇ ਪ੍ਰਤੀ ਆਪਣਾ ਪਿਆਰ ਵੀ ਵਿਅਕਤ ਕੀਤਾ, ਜੋ ਉਨ੍ਹਾਂ ਨੇ ਪੇਸ਼ੇ ਨੂੰ ਆਨੰਦਦਾਇਕ ਬਣਾਉਂਦਾ ਹੈ।
ਦ ਇੰਡੀਅਨ ਹਾਈ ਸਕੂਲ, ਦੁਬਈ, ਯੂਏਈ ਦੀ ਇੱਕ ਹੋਰ ਵਿਦਿਆਰਥਣ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਆਪਣੇ ਮਾਤਾ-ਪਿਤਾ ਦੇ ਸਾਹਮਣੇ ਖੁੱਲ ਕੇ ਵਿਅਕਤ ਕਰਨਾ ਚਾਹੀਦਾ ਹੈ। ਇੱਕ ਮਾਸਟਰ ਕਲਾਸ ਵਿੱਚ, ਉਸ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਆਪਣੇ ਤਰੀਕੇ ਨਾਲ ਕਿਵੇਂ ਸਿੱਖਣ ਅਤੇ ਕਿਸੇ ਵੀ ਪਾਠ ਨੂੰ ਅਸਾਨੀ ਨਾਲ ਕਿਵੇਂ ਯਾਦ ਕਰਨ। ਉਨ੍ਹਾਂ ਨੇ ਕਿਹਾ ਕਿ ਆਧਿਆਤਮਕ ਹੋਣ ਨਾਲ ਵਿਅਕਤੀ ਨੂੰ ਜਮੀਨ ਨਾਲ ਜੁੜੇ ਰਹਿਣ ਅਤੇ ਧਿਆਨ ਕੇਂਦ੍ਰਿਤ ਕਰਨ ਵਿੱਚ ਮਦਦ ਮਿਲਦੀ ਹੈ।

ਜ਼ਿਕਰਯੋਗ ਹੈ ਕਿ ਸਰਵਪੱਖੀ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ, ਵਿਭਿੰਨ ਖੇਤਰਾਂ ਦੇ ਪ੍ਰਤਿਸ਼ਠਿਤ ਲੋਕਾਂ, ਜਿਨਾਂ ਵਿੱਚ ਖਿਡਾਰੀ, ਤਕਨੀਕੀ ਮਾਹਰ, ਪ੍ਰਗਤੀਯੋਗੀ ਪ੍ਰੀਖਿਆਵਾਂ ਦੇ ਟੌਪਰ, ਮਨੋਰੰਜਨ ਜਗਤ ਦੇ ਪੇਸ਼ੇਵਰ ਅਤੇ ਅਧਿਆਤਮਕ ਗੁਰੂ ਆਦਿ ਵਿਦਿਆਰਥੀਆਂ ਨੂੰ ਪਾਠ ਪੁਸਤਕਾਂ ਤੋਂ ਪਰੇ ਆਪਣੀ ਅੰਤਰਦ੍ਰਿਸ਼ਟੀ ਪ੍ਰਦਾਨ ਕਰ ਰਹੇ ਹਨ। ਇਸ ਤੋਂ ਪਹਿਲਾਂ ਤਿੰਨ ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ, ਹਰੇਕ ਸੈਸ਼ਨ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਵਿਅਕਤੀਗਤ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਉਪਕਰਣ ਅਤੇ ਰਣਨੀਤੀਆਂ ਪ੍ਰਦਾਨ ਕਰਦਾ ਹੈ।
ਪਰੀਕਸ਼ਾ ਪੇ ਚਰਚਾ (ਪੀਪੀਸੀ) 2025 ਦਾ ਅੱਠਵਾਂ ਸੰਸਕਰਣ, ਆਪਣੇ ਨਵੀਨੀਕ੍ਰਿਤ ਅਤੇ ਸੰਵਾਦਾਤਮਕ ਫਾਰਮੈੱਟ ਵਿੱਚ, ਦੇਸ਼ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਤੋਂ ਵਿਆਪਕ ਪ੍ਰਸ਼ੰਸਾ ਪ੍ਰਾਪਤ ਕਰ ਰਿਹਾ ਹੈ। ਟ੍ਰੈਡੀਸ਼ਨਲ ਟਾਊਨ ਹਾਲ ਫਾਰਮੈੱਟ ਤੋਂ ਅਲੱਗ, ਇਸ ਸਾਲ ਦਾ ਸੰਸਕਰਣ 10 ਫਰਵਰੀ 2025 ਨੂੰ ਨਵੀਂ ਦਿੱਲੀ ਦੇ ਸੁੰਦਰ ਨਰਸਰੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਾਲ ਇੱਕ ਆਕਰਸ਼ਕ ਸੈਸ਼ਨ ਦੇ ਨਾਲ ਸ਼ੁਰੂ ਹੋਇਆ।
ਸ਼ੁਰੂਆਤੀ ਐਪੀਸੋਡ ਵਿੱਚ, ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਦੇ 36 ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਸੀ, ਜਿਸ ਵਿੱਚ ਪੋਸ਼ਣ ਅਤੇ ਕਲਿਆਣ, ਦਬਾਅ ਨੂੰ ਸੰਭਾਲਨਾ, ਖੁਦ ਨੂੰ ਚੁਣੌਤੀ ਦੇਣਾ, ਅਗਵਾਈ ਦੀ ਕਲਾ, ਕਿਤਾਬਾਂ ਤੋਂ ਪਰੇ- 360º ਵਿਕਾਸ, ਸਕਾਰਾਤਮਕਤਾ ਦੀ ਖੋਜ, ਆਦਿ ਜਿਹੇ ਵਿਵਹਾਰਕ ਵਿਸ਼ਿਆਂ ‘ਤੇ ਚਰਚਾ ਕੀਤੀ ਗਈ। ਉਨ੍ਹਾਂ ਦੇ ਕੀਮਤੀ ਮਾਰਗਦਰਸ਼ਨ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਦੇ ਨਾਲ ਅਕਾਦਮਿਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਵਿਵਹਾਰਿਕ ਰਣਨੀਤੀਆਂ ਪ੍ਰਦਾਨ ਕੀਤੀਆਂ, ਜਦਕਿ ਵਿਕਾਸ ਮਾਨਸਿਕਤਾ ਅਤੇ ਸਰਵਪੱਖੀ ਸਿੱਖਿਆ ਨੂੰ ਹੁਲਾਰਾ ਦਿੱਤਾ।
ਜਿਵੇਂ-ਜਿਵੇਂ ਪਰੀਕਸ਼ਾ ਪੇ ਚਰਚਾ 2025 ਅੱਗੇ ਜਿਵੇਂ-ਜਿਵੇਂ ਵਧ ਰਿਹਾ ਹੈ, ਇਹ ਵਿਦਿਆਰਥੀਆਂ ਦੇ ਲਏ ਪ੍ਰੇਰਣਾ ਦਾ ਇੱਕ ਪ੍ਰਕਾਸ਼ ਥੰਮ੍ਹ ਬਣ ਰਿਹਾ ਹੈ, ਜੋ ਉਨ੍ਹਾਂ ਨੂੰ ਸਕਾਰਾਤਮਕ ਮਾਨਸਿਕਤਾ ਦੇ ਨਾਲ ਅਕਾਦਮਿਕ ਅਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਈ ਆਤਮਵਿਸ਼ਵਾਸ ਅਤੇ ਲਚਕੀਲਾਪਣ ਪ੍ਰਦਾਨ ਕਰ ਰਿਹਾ ਹੈ।
Link to watch the 1st episode: https://www.youtube.com/watch?v=G5UhdwmEEls
Link to watch the 2nd episode: https://www.youtube.com/watch?v=DrW4c_ttmew
Link to watch the 3rd episode: https://www.youtube.com/watch?v=wgMzmDYShXw
Link to watch the 4th episode: https://www.youtube.com/watch?v=3CfR4-5v5mk
Link to watch the 5th episode: https://www.youtube.com/watch?v=3GD_SrxsAx8
Link to watch the 6th episode: https://www.youtube.com/watch?v=uhI6UbZJgEQ
*****
MV/AK
MOE/PPC/16 February 2025/10
ਐੱਮਵੀ/ਏਕੇ
ਐੱਮਓਈ/ਪੀਪੀਸੀ/16 ਫਰਵਰੀ 2025/10
(Release ID: 2104110)
Visitor Counter : 8