ਰੇਲ ਮੰਤਰਾਲਾ
azadi ka amrit mahotsav

ਨਵੀਂ ਦਿੱਲੀ ਤੋਂ ਪ੍ਰਯਾਗਰਾਜ ਦੇ ਲਈ ਸਪੈਸ਼ਲ ਟ੍ਰੇਨਾਂ ਪਲੈਟਫਾਰਮ 16 ਤੋਂ ਰਵਾਨਾ ਹੋਣਗੀਆਂ; ਯਾਤਰੀਆਂ ਨੂੰ ਆਉਣ/ਜਾਣ ਦੇ ਲਈ ਅਜਮੇਰੀ ਗੇਟ ਦੀ ਵਰਤੋਂ ਕਰਨੀ ਹੋਵੇਗੀ


ਬਹੁਤ ਜ਼ਿਆਦਾ ਭੀੜ ਨੂੰ ਕਾਬੂ ਕਰਨ ਦੇ ਲਈ ਵਾਧੂ ਆਰਪੀਐੱਫ ਅਤੇ ਜੀਆਰਪੀ ਕਰਮੀਆਂ ਨੂੰ ਤੈਨਾਤ ਕੀਤਾ ਗਿਆ; ਮਹਾਕੁੰਭ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਦੇ ਲਈ ਅੱਜ 4 ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ, ਕੱਲ੍ਹ 5 ਹੋਰ ਟ੍ਰੇਨਾਂ ਚਲਾਈਆਂ ਜਾਣਗੀਆਂ

ਮ੍ਰਿਤਕ, ਗੰਭੀਰ ਤੌਰ ‘ਤੇ ਜ਼ਖਮੀ ਅਤੇ ਮਾਮੂਲੀ ਤੌਰ ‘ਤੇ ਜ਼ਖਮੀ ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਐਕਸ ਗ੍ਰੇਸ਼ੀਆ ਰਾਸ਼ੀ ਅਤੇ ਮੁਆਵਜ਼ਾ ਦਿੱਤਾ ਗਿਆ; ਰੇਲਵੇ ਕਰਮੀ ਸਾਰੇ 18 ਮ੍ਰਿਤਕਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ

ਦੋ ਮੈਂਬਰੀ ਉੱਚ-ਪੱਧਰੀ ਕਮੇਟੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਕੱਲ੍ਹ ਦੀ ਦੁਖਦਾਈ ਘਟਨਾ ਦੀ ਜਾਂਚ ਸ਼ੁਰੂ ਕੀਤੀ

Posted On: 16 FEB 2025 7:11PM by PIB Chandigarh

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ ਦੀ ਦੁਖਦਾਈ ਘਟਨਾ ਦੇ ਇੱਕ ਦਿਨ ਬਾਅਦ, ਉੱਤਰ ਰੇਲਵੇ ਨੇ ਆਉਣ ਵਾਲੇ ਦਿਨਾਂ ਵਿੱਚ ਅਜਿਹੀ ਕਿਸੇ ਵੀ ਦੁਖਦਾਈ ਘਟਨਾ ਤੋਂ ਬਚਣ ਦੇ ਲਈ ਕਈ ਉਪਾਅ ਲਾਗੂ ਕੀਤੇ ਹਨ। ਇਹ ਫੈਸਲਾ ਲਿਆ ਗਿਆ ਹੈ ਕਿ ਪ੍ਰਯਾਗਰਾਜ ਵੱਲ ਜਾਣ ਵਾਲੀਆਂ ਸਾਰੀਆਂ ਸਪੈਸ਼ਲ ਟ੍ਰੇਨਾਂ ਪਲੈਟਫਾਰਮ ਨੰਬਰ 16 ਤੋਂ ਚਲਾਈਆਂ ਜਾਣਗੀਆਂ। ਇਸ ਲਈ ਪ੍ਰਯਾਗਰਾਜ ਜਾਣ ਦੇ ਇੱਛੁਕ ਸਾਰੇ ਯਾਤਰੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਅਜਮੇਰੀ ਗੇਟ ਵੱਲ ਆਉਣਗੇ ਅਤੇ ਜਾਣਗੇ। ਸਾਰੇ ਪਲੈਟਫਾਰਮ ਤੋਂ ਨਿਯਮਿਤ ਟ੍ਰੇਨਾਂ ਦਾ ਸੰਚਾਲਨ ਇਸੇ ਪ੍ਰਕਾਰ ਜਾਰੀ ਰਹੇਗਾ। ਇਹ ਬਹੁਤ ਜ਼ਿਆਦਾ ਭੀੜ (peak hour rush) ਨੂੰ ਇੱਕ ਪਲੈਟਫਾਰਮ ‘ਤੇ ਜਮ੍ਹਾਂ ਹੋਣ ਤੋਂ ਬਚਾਉਣ ਦੀ ਦਿਸ਼ਾ ਵਿੱਚ ਕਦਮ ਹੈ। 

ਇਸ ਤੋਂ ਇਲਾਵਾ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਆਰਪੀਐੱਫ ਅਤੇ ਜੀਆਰਪੀ ਬਲਾਂ ਦੀ ਤੈਨਾਤੀ ਵਧਾ ਦਿੱਤੀ ਗਈ ਹੈ। ਇਹ ਕਰਮੀ ਯਾਤਰੀਆਂ ਨੂੰ ਉਸ ਪਲੈਟਫਾਰਮ ਵੱਲ ਜਾਣ ਦੇ ਲਈ ਮਾਰਗਦਰਸ਼ਨ ਕਰਨ ਵਿੱਚ ਮਦਦ ਕਰ ਰਹੇ ਹਨ। ਜਿੱਥੇ ਤੋਂ ਉਨ੍ਹਾਂ ਦੀ ਟ੍ਰੇਨ ਰਵਾਨਾ ਹੋਣ ਵਾਲੀ ਹੈ। ਰੁਝੇਵੇਂ ਭਰੇ ਸਮੇਂ ਵਿੱਚ ਸੰਚਾਲਨ ਕੁਸ਼ਲਤਾ ਵਧਾਉਣ ‘ਤੇ ਧਿਆਨ ਦੇਣ ਤੋਂ ਇਲਾਵਾ, ਉੱਤਰ ਰੇਲਵੇ ਨੇ ਪ੍ਰਯਾਗਰਾਜ ਵੱਲ ਵਾਧੂ ਭੀੜ ਦੀ ਸੁਵਿਧਾ ਦੇ ਲਈ ਸ਼ਾਮ 7 ਵਜੇ ਤੱਕ ਤਿੰਨ ਸਪੈਸ਼ਲ ਟ੍ਰੇਨਾਂ ਚਲਾਈਆਂ। ਇਨ੍ਹਾਂ ਵਿੱਚ ਪ੍ਰਯਾਗਰਾਜ ਦੇ ਰਸਤੇ ਦਰਭੰਗਾ ਦੇ ਲਈ ਇੱਕ ਸਪੈਸ਼ਲ ਟ੍ਰੇਨ ਅਤੇ ਪ੍ਰਯਾਗਰਾਜ ਵੱਲ ਦੋ ਹੋਰ ਸਪੈਸ਼ਲ ਟ੍ਰੇਨਾਂ ਸ਼ਾਮਲ ਹਨ। ਪ੍ਰਯਾਗਰਾਜ ਵੱਲ ਨਿਯਮਿਤ ਟ੍ਰੇਨਾਂ ਦੇ ਇਲਾਵਾ ਇੱਕ ਹੋਰ ਸਪੈਸ਼ਲ ਟ੍ਰੇਨ ਸ਼ਾਮ ਦੇ ਰੁਝੇਵੇਂ ਭਰੇ ਸਮੇਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਰਾਤ 9 ਵਜੇ ਰਵਾਨਾ ਹੋਣ ਵਾਲੀ ਹੈ। ਪ੍ਰਯਾਗਰਾਜ ਵੱਲ ਜਾਣ ਦੇ ਇੱਛੁਕ ਯਾਤਰੀਆਂ ਦੀ ਬੇਹਿਸਾਬ ਭੀੜ ਨੂੰ ਦੇਖਦੇ ਹੋਏ, ਭਾਰਤੀ ਰੇਲਵੇ ਨੇ ਮਹਾਕੁੰਭ ਸ਼ਰਧਾਲੂਆਂ ਦੇ ਲਈ ਕੱਲ੍ਹ ਯਾਨੀ 17/02/2025 ਨੂੰ ਪੰਜ ਹੋਰ ਸਪੈਸ਼ਲ ਟ੍ਰੇਨਾਂ ਨਿਰਧਾਰਿਤ ਕੀਤੀਆਂ ਹਨ।  

ਭਵਿੱਖ ਵਿੱਚ ਕਿਸੇ ਵੀ ਦੁਖਦਾਈ ਘਟਨਾ ਤੋਂ ਬਚਣ ਦੇ ਲਈ, ਭਾਰਤੀ ਰੇਲਵੇ ਮੀਡੀਆ ਆਊਟਲੇਟਸ ਦੇ ਜ਼ਰੀਏ ਨਾਲ ਵੱਡੇ ਪੈਮਾਨੇ ‘ਤੇ ਜਨਤਾ ਨੂੰ ਅਪੀਲ ਕਰਦਾ ਹੈ ਕਿ ਉਹ ਅਫਵਾਹਾਂ ਦਾ ਸ਼ਿਕਾਰ ਨਾ ਹੋਣ, ਜਿਵੇਂ ਕਿ ਕੱਲ੍ਹ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਹੋਈ ਮੰਦਭਾਗੀ ਘਟਨਾ ਵਿੱਚ ਦੇਖਿਆ ਗਿਆ ਸੀ। ਸਾਰੇ ਯਾਤਰੀਆਂ ਨੂੰ ਬੇਨਤੀ ਹੈ ਕਿ ਉਹ ਅਫਵਾਹਾਂ ‘ਤੇ ਧਿਆਨ ਦੇ ਕੇ ਪਲੈਟਫਾਰਮ ਨਾ ਬਦਲੋ ਅਤੇ ਸਰਕਾਰੀ ਐਲਾਨ ਦੀ ਸਖਤੀ ਨਾਲ ਪਾਲਣਾ ਕਰੋ। ਭਾਰਤੀ ਰੇਲਵੇ ਦੀ ਸੰਚਾਲਨ ਯੋਜਨਾ ਦੀ ਪਾਲਣਾ ਕਰਦੇ ਹੋਏ ਯਾਤਰੀਆਂ ਤੋਂ ਸਹਿਯੋਗ ਦੀ ਉਮੀਦ ਹੈ। ਇਸ ਨਾਲ ਕਾਫੀ ਮਦਦ ਮਿਲੇਗੀ ਅਤੇ ਜੋਨਲ ਰੇਲਵੇ ਅਧਿਕਾਰੀਆਂ ਨੂੰ ਯਾਤਰੀਆਂ ਦੇ ਲਈ ਨਿਯੋਜਿਤ ਨਿਯਮਿਤ ਅਤੇ ਸਪੈਸ਼ਲ ਟ੍ਰੇਨਾਂ ਨੂੰ ਸੁਚਾਰੂ ਤੌਰ ‘ਤੇ ਲਾਗੂ ਕਰਨ ਵਿੱਚ ਮਦਦ ਮਿਲੇਗੀ। 

ਰੇਲਵੇ ਹੈਲਪਲਾਈਨ ਨੰਬਰ 139 ਭੀੜ-ਭੜੱਕੇ ਵਾਲੀ ਸਥਿਤੀ ਦੌਰਾਨ ਕਿਸੇ ਵੀ ਪੁੱਛ-ਪੜਤਾਲ ਅਤੇ ਯਾਤਰੀ ਸਹਾਇਤਾ ਲਈ ਲੋਕਾਂ ਤੱਕ ਪਹੁੰਚਣ ਲਈ ਸੇਵਾ ਜਾਰੀ ਰੱਖੇ ਹੋਏ ਹਨ। ਭਾਰਤੀ ਰੇਲਵੇ ਨੂੰ ਅੱਜ ਸ਼ਾਮ 5 ਵਜੇ ਤੱਕ ਇਸ ਹੈਲਪਲਾਈਨ ਨੰਬਰ ְ‘ਤੇ  ਕੱਲ੍ਹ ਦੀ ਮੰਦਭਾਗੀ ਘਟਨਾ ਨਾਲ ਸਬੰਧਿਤ 130 ਤੋਂ ਵੱਧ ਫੋਨ ਕਾਲਸ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ, ਭਾਰਤੀ ਰੇਲਵੇ ਕਰਮੀਆਂ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਇਆ ਅਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। 

ਇਸ ਤੋਂ ਪਹਿਲੇ ਦਿਨ ਵਿੱਚ, ਭਾਰਤੀ ਰੇਲਵੇ ਨੇ ਸਾਰੇ 18 ਮ੍ਰਿਤਕਾਂ ਦੇ ਨੇੜਲੇ ਪਰਿਵਾਰਕ ਮੈਂਬਰਾਂ ਨੂੰ 10 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਰਾਸ਼ੀ ਦਿੱਤੀ। ਗੰਭੀਰ ਤੌਰ ‘ਤੇ ਜ਼ਖਮੀ ਹਰੇਕ ਯਾਤਰੀ ਨੂੰ 2.5 ਲੱਖ ਰੁਪਏ ਦੀ ਰਾਸ਼ੀ ਅਤੇ ਮਾਮੂਲੀ ਤੌਰ ‘ਤੇ ਜ਼ਖਮੀ 15 ਯਾਤਰੀਆਂ ਵਿੱਚੋਂ ਹਰੇਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦਿਨ ਦੇ ਦੌਰਾਨ ਵੰਡਿਆ ਗਿਆ। 

ਕੱਲ੍ਹ ਦੀ ਮੰਦਭਾਗੀ ਘਟਨਾ ਦੀ ਜਾਂਚ ਦੇ ਲਈ ਐਲਾਨੀ ਗਈ ਦੋ ਮੈਂਬਰੀ ਉੱਚ ਪੱਧਰੀ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਕਮੇਟੀ ਵਿੱਚ ਉੱਤਰ ਰੇਲਵੇ ਦੇ ਪ੍ਰਿੰਸੀਪਲ ਚੀਫ ਸਕਿਓਰਿਟੀ ਕਮਿਸ਼ਨਰ ਸ਼੍ਰੀ ਪੰਕਜ ਗੰਗਵਾਰ ਅਤੇ ਪ੍ਰਿੰਸੀਪਲ ਚੀਫ ਕਮਰਸ਼ੀਅਲ ਮੈਨੇਜਰ ਸ਼੍ਰੀ ਨਰ ਸਿੰਘ ਦੋਵੇਂ ਉੱਚ ਪ੍ਰਸ਼ਾਸਨਿਕ ਗ੍ਰੇਡ ਅਧਿਕਾਰੀ ਸ਼ਾਮਲ ਹਨ।  

ਮ੍ਰਿਤ /ਜ਼ਖਮੀ ਯਾਤਰੀਆਂ ਦੀ ਸੂਚੀ

************

ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ


(Release ID: 2104103) Visitor Counter : 9