ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਆਰਟ ਆਵ੍ ਲਿਵਿੰਗ ਦੇ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਦੀ ਸ਼ੋਭਾ ਵਧਾਈ
ਰਾਸ਼ਟਰਪਤੀ ਮੁਰਮੂ ਨੇ ਹਰ ਮਹਿਲਾ ਨੂੰ ਸਾਹਸ ਜੁਟਾਉਣ, ਬੜੇ ਸੁਪਨੇ ਦੇਖਣ ਅਤੇ ਇਨ੍ਹਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਪੂਰੀ ਤਾਕਤ ਅਤੇ ਸਮਰੱਥਾ ਦਾ ਉਪਯੋਗ ਕਰਨ ਦਾ ਆਗਰਹਿ ਕੀਤਾ
Posted On:
14 FEB 2025 5:07PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਫਰਵਰੀ, 2025) ਬੰਗਲੁਰੂ ਵਿੱਚ ਆਰਟ ਆਵ੍ ਲਿਵਿੰਗ ਦੇ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਦੇ ਉਦਘਾਟਨ ਸੈਸ਼ਨ ਦੀ ਸ਼ੋਭਾ ਵਧਾਈ।
ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੀ ਨਾਰੀ ਸ਼ਕਤੀ (Nari Shakti) ਆਕਾਂਖਿਆ, ਉਪਲਬਧੀ ਅਤੇ ਯੋਗਦਾਨ ਦੇ ਲਈ ਅੱਗੇ ਵਧ ਰਹੀ ਹੈ। ਚਾਹੇ ਵਿਗਿਆਨ ਹੋਵੇ, ਖੇਡਾਂ ਹੋਣ, ਰਾਜਨੀਤੀ ਹੋਵੇ, ਕਲਾ ਹੋਵੇ ਜਾਂ ਸੰਸਕ੍ਰਿਤੀ ਹੋਵੇ, ਸਾਡੀਆਂ ਭੈਣਾਂ ਅਤੇ ਬੇਟੀਆਂ ਅੱਗੇ ਵਧ ਰਹੀਆਂ ਹਨ, ਆਪਣਾ ਸਿਰ ਉੱਚਾ ਕਰ ਰਹੀਆਂ ਹਨ। ਉਹ ਆਪਣੇ ਪਰਿਵਾਰਾਂ, ਸੰਸਥਾਵਾਂ ਅਤੇ ਦੇਸ਼ ਦਾ ਗੌਰਵ ਵਧਾ ਰਹੀਆਂ ਹਨ। ਮਾਨਸਿਕ ਤੌਰ ‘ਤੇ ਮਜ਼ਬੂਤ ਹੋਏ ਬਿਨਾ ਰੁਕਾਵਟਾਂ ਨੂੰ ਤੋੜਨਾ ਅਤੇ ਰੂੜ੍ਹੀਆਂ ਨੂੰ ਚੁਣੌਤੀ ਦੇਣਾ ਸੰਭਵ ਨਹੀਂ ਹੈ। ਉਨ੍ਹਾਂ ਨੇ ਹਰ ਇੱਕ ਮਹਿਲਾ ਨੂੰ ਸਾਹਸ ਜੁਟਾਉਣ, ਬੜੇ ਸੁਪਨੇ ਦੇਖਣ ਅਤੇ ਇਨ੍ਹਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਪੂਰੀ ਤਾਕਤ ਅਤੇ ਸਮਰੱਥਾ ਦਾ ਉਪਯੋਗ ਕਰਨ ਦਾ ਆਗਰਹਿ ਕੀਤਾ। ਉਨ੍ਹਾਂ ਨੇ ਕਿਹਾ ਕਿ ਆਪਣੇ ਲਕਸ਼ ਦੀ ਤਰਫ਼ ਉਨ੍ਹਾਂ ਦਾ ਹਰ ਛੋਟਾ ਕਦਮ, ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਤਕਨੀਕੀ ਵਿਘਨ (technological disruption) ਦੇ ਯੁਗ ਵਿੱਚ ਹਾਂ। ਟੈਕਨੋਲੋਜੀ ਦੀ ਪ੍ਰਗਤੀ ਨੇ ਸਾਨੂੰ ਕੁਝ ਮਾਅਨਿਆਂ ਵਿੱਚ ਬਿਹਤਰ ਜੀਵਨ ਪੱਧਰ ਦਿੱਤਾ ਹੈ। ਅਜਿਹੀ ਮੁਕਾਬਲੇ ਵਾਲੀ ਦੁਨੀਆ ਵਿੱਚ, ਸਾਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਾਡੀਆਂ ਮਾਨਵੀ ਕਦਰਾਂ-ਕੀਮਤਾਂ ਬਰਕਰਾਰ ਰਹਿਣ। ਵਾਸਤਵ ਵਿੱਚ, ਹਰੇਕ ਮਨੁੱਖ ਨੂੰ ਕਰੁਣਾ, ਪ੍ਰੇਮ ਅਤੇ ਏਕਤਾ ਦੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਹੁਲਾਰਾ ਦੇਣ ਦੇ ਲਈ ਸਚੇਤ ਤੌਰ ‘ਤੇ ਅਤਿਰਿਕਤ ਪ੍ਰਯਾਸ ਕਰਨ ਦੀ ਜ਼ਰੂਰਤ ਹੈ। ਇੱਥੇ ਹੀ ਮਹਿਲਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਮਹਿਲਾਵਾਂ ਵਿੱਚ ਕਰੁਣਾ ਦੇ ਜ਼ਰੀਏ ਅਗਵਾਈ ਕਰਨ ਦੀ ਵਿਸ਼ੇਸ਼ ਸਮਰੱਥਾ ਹੁੰਦੀ ਹੈ। ਉਹ ਵਿਅਕਤੀ ਤੋਂ ਪਰੇ ਦੇਖਣ ਅਤੇ ਪਰਿਵਾਰਾਂ, ਭਾਈਚਾਰਿਆਂ ਅਤੇ ਇੱਥੋਂ ਤੱਕ ਕਿ ਆਲਮੀ ਪੱਧਰ ‘ਤੇ ਰਿਸ਼ਤਿਆਂ ਦੀ ਭਲਾਈ (well-being) ਦੇ ਲਈ ਕੰਮ ਕਰਨ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਮਹਿਲਾਵਾਂ ਅਜਿਹੇ ਅਧਿਆਤਮਿਕ ਸਿਧਾਂਤਾਂ ਦੇ ਨਾਲ ਸਾਹਮਣੇ ਆਉਣਗੀਆਂ ਜਿਨ੍ਹਾਂ ਨੂੰ ਲੋਕ ਆਪਣੇ ਜੀਵਨ ਅਤੇ ਆਪਣੇ ਆਸ-ਪਾਸ ਦੇ ਲੋਕਾਂ ਦੇ ਜੀਵਨ ਨੂੰ ਹੋਰ ਅਧਿਕ ਸੁੰਦਰ ਅਤੇ ਸ਼ਾਂਤੀਪੂਰਨ ਬਣਾਉਣ ਦੇ ਲਈ ਆਤਮਸਾਤ ਕਰ ਸਕਦੇ ਹਨ।
ਰਾਸ਼ਟਰਪਤੀ ਨੇ ਇਸ ਬਾਤ ‘ਤੇ ਪ੍ਰਸੰਨਤਾ ਜਤਾਈ ਕਿ ਆਰਟ ਆਵ੍ ਲਿਵਿੰਗ (Art of Living) ਸਿੱਖਿਆ ਦੇ ਖੇਤਰ ਵਿੱਚ ਕਈ ਪਹਿਲਾਂ (initiatives) ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵਤਾ ਦੇ ਲਈ ਸਾਡੇ ਬੱਚਿਆਂ ਦੀ ਸਿੱਖਿਆ ਤੋਂ ਬੜਾ ਕੋਈ ਨਿਵੇਸ਼ ਨਹੀਂ ਹੈ। ਸਹੀ ਮਾਰਗਦਰਸ਼ਨ ਅਤੇ ਸਹਿਯੋਗ ਦੇ ਨਾਲ, ਬੱਚੇ ਸਾਡੇ ਰਾਸ਼ਟਰ ਦੀ ਯਾਤਰਾ ਵਿੱਚ ਸਰਗਰਮ ਭਾਗੀਦਾਰ ਬਣ ਸਕਦੇ ਹਨ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਜਿਹੀਆਂ ਆਲਮੀ ਚੁਣੌਤੀਆਂ ਨਾਲ ਨਜਿੱਠਣ ਦੇ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਸਭ ਨੂੰ ਵਾਤਾਵਰਣ ਸੁਰੱਖਿਆ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਆਗਰਹਿ ਕੀਤਾ।

7ZLA.JPG)


ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੇ-
***
ਐੱਮਜੇਪੀਐੱਸ/ਐੱਸਆਰ
(Release ID: 2103720)
Visitor Counter : 15